ਚੰਡੀਗੜ੍ਹ (ਅੰਕੁਰ) : ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਸੂਬਾ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਗਮਾਡਾ ਵੱਲੋਂ ਫੰਡ ਜੁਟਾਉਣ ਲਈ ਜਾਰੀ 15,000 ਕਰੋੜ ਰੁਪਏ ਦੇ ਟੈਂਡਰ ਨੂੰ ਰੱਦ ਕਰਨ ’ਤੇ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਸਰਕਾਰ ਲੋਕ-ਲੁਭਾਊ ਸਕੀਮਾਂ ਲਈ ਵਿਕਾਸ ਅਥਾਰਟੀਆਂ ਦੇ ਫੰਡਾਂ ਦੀ ਵਰਤੋਂ ਕਰ ਰਹੀ ਹੈ। ਖੰਨਾ ਮੁਤਾਬਕ ਹਾਈ ਕੋਰਟ ’ਚ ਸਰਕਾਰ ਵੱਲੋਂ ਟੈਂਡਰ ਰੱਦ ਕਰਨ ਦੀ ਜਾਣਕਾਰੀ ਦੇਣਾ ਵਿੱਤੀ ਪ੍ਰਬੰਧਨ ’ਤੇ ਉੱਠ ਰਹੇ ਸਵਾਲਾਂ ਦੀ ਪੁਸ਼ਟੀ ਕਰਦਾ ਹੈ।
ਇਹ ਵੀ ਪੜ੍ਹੋ : ਮਿਆਂਮਾਰ ਦੀ ਫ਼ੌਜ ਨੇ ਸਕੂਲ ਤੇ ਬੋਧੀ ਮੱਠ ’ਤੇ ਕੀਤੀ ਬੰਬਾਰੀ, 30 ਤੋਂ ਵੱਧ ਲੋਕਾਂ ਦੀ ਮੌਤ
ਖੰਨਾ ਨੇ ਦਾਅਵਾ ਕੀਤਾ ਕਿ ਗਮਾਡਾ ’ਚੋਂ ਪਹਿਲਾਂ ਹੀ ਕਰੀਬ 6,400 ਕਰੋੜ ਰੁਪਏ ਕਢਵਾਏ ਗਏ ਹਨ ਅਤੇ 927.90 ਕਰੋੜ ਰੁਪਏ ਸਮੇਂ ਤੋਂ ਪਹਿਲਾਂ ਟਰਾਂਸਫਰ ਕਰਨ ਕਾਰਨ ਅਥਾਰਟੀ ਦੀ ਵਿੱਤੀ ਸਥਿਤੀ ਪ੍ਰਭਾਵਿਤ ਹੋਈ ਹੈ। ਉਨ੍ਹਾਂ ਗਮਾਡਾ ਅਤੇ ਪੀ. ਐੱਸ. ਪੀ. ਸੀ. ਐੱਲ. ਤੋਂ ਵਰਤੇ ਗਏ ਫੰਡਾਂ ਬਾਰੇ ਵ੍ਹਾਈਟ ਪੇਪਰ ਜਾਰੀ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਟੈਂਡਰ ਰੱਦ ਕਰਨਾ ਜਵਾਬਦੇਹੀ ਤੋਂ ਬਚਣ ਦਾ ਆਧਾਰ ਨਹੀਂ ਬਣ ਸਕਦਾ। ਉਨ੍ਹਾਂ 191.16 ਕਰੋੜ ਰੁਪਏ ਦੀ ਫੀਸ ਵਾਲੇ ਸੌਦੇ ਅਤੇ ਫੰਡਾਂ ਦੀ ਵਰਤੋਂ ਦੀ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਚੰਡੀਗੜ੍ਹ ’ਚ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ’ਤੇ ਪੁਲਸ ਦਾ ਕਹਿਰ ਨਿੰਦਣਯੋਗ : ਹਰਸਿਮਰਤ ਬਾਦਲ
NEXT STORY