ਡੇਰਾਬੱਸੀ (ਅਨਿਲ) : ਤ੍ਰਿਵੇਦੀ ਕੈਂਪ ਵਿਚ ਰਹਿ ਰਹੇ ਇਕ ਵਿਅਕਤੀ ਨੇ ਔਰਤ ਨਾਲ ਲਿਵ ਇਨ ਰਿਲੇਸ਼ਨ ’ਚ ਰਹਿੰਦਿਆਂ ਜਬਰ-ਜ਼ਿਨਾਹ ਕੀਤਾ। ਪੀੜਤ ਔਰਤ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਮੁਲਜ਼ਮ ਰਾਜੀਵ ਕੁਮਾਰ ਵਾਸੀ ਰਿਸ਼ੀਕੇਸ ਉੱਤਰਾਖੰਡ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਜਲੰਧਰ ਦੇ ਬੱਸ ਸਟੈਂਡ ਨੇੜਲੇ ਮਸ਼ਹੂਰ ਸ਼ਾਪਿੰਗ ਮਾਲ 'ਚ ਚੱਲਦੈ ਗੰਦਾ ਧੰਦਾ, ਰਿਸੈਪਸ਼ਨ ’ਤੇ ਸੌਦਾ, ਅੰਦਰ ਵਸੂਲੀ
ਪੀੜਤਾ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ 2022 ਵਿਚ ਮੇਰੇ ਪਤੀ ਦੀ ਮੌਤ ਹੋ ਗਈ ਸੀ। ਮੈਨੂੰ ਕੁਰੂਕਸ਼ੇਤਰਾ ਤੋਂ ਕਿਸੇ ਨੇ ਰਾਜੀਵ ਦਾ ਨੰਬਰ ਦਿੱਤਾ ਸੀ, ਜਿਸ ਨਾਲ ਮੈਂ ਕੰਮ ਸਬੰਧੀ ਗੱਲਬਾਤ ਕੀਤੀ ਸੀ। ਲੰਘੀ 26 ਜਨਵਰੀ ਨੂੰ ਰਾਜੀਵ ਨੇ ਮਿਲਣ ਲਈ ਚੰਡੀਗੜ੍ਹ ਆਪਣੇ ਦਫ਼ਤਰ ਬੁਲਾਇਆ, ਜੋ ਬਾਅਦ ਵਿਚ ਮੈਨੂੰ ਆਪਣੇ ਨਾਲ ਘਰ ਡੇਰਾਬੱਸੀ ਲੈ ਆਇਆ। ਉਸ ਨੂੰ ਮੈਂ ਆਪਣੀਆਂ ਮਜਬੂਰੀਆਂ ਦੱਸੀਆਂ ਤਾਂ ਉਹ ਕਹਿਣ ਲੱਗਾ ਕਿ ਤੈਨੂੰ ਨੌਕਰੀ ਦੀ ਜ਼ਰੂਰਤ ਨਹੀਂ , ਤੂੰ ਮੇਰੇ ਘਰ ਦਾ ਕੰਮ ਕਰਦਿਆ ਕਰ, ਮੈਂ ਤੈਨੂੰ ਚੰਗੇ ਪੈਸੇ ਦੇ ਦਿਆ ਕਰਾਂਗਾ। 2 ਮਹੀਨੇ ਬਾਅਦ ਰਾਜੀਵ ਕਹਿਣ ਲੱਗਾ ਕਿ ਆਪਾਂ ਪਤੀ-ਪਤਨੀ ਵਾਂਗ ਲਿਵ ਇਨ ਰਿਲੇਸ਼ਨਸ਼ਿਪ ਵਿਚ ਰਹਿੰਦੇ ਹਾਂ। ਰਾਜੀਵ ਦੀ ਮਾਤਾ ਨਾਲ ਗੱਲ ਕਰਨ ਤੋਂ ਬਾਅਦ ਉਹ ਸਹਿਮਤ ਹੋ ਗਈ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ: ਭਲਕੇ ਦੀਵਾਲੀ ਦਾ ਵੱਡਾ ਤੋਹਫ਼ਾ ਦੇਣ ਜਾ ਰਹੀ ਹੈ ਮਾਨ ਸਰਕਾਰ
ਕੁਝ ਸਮੇਂ ਬਾਅਦ ਰਾਜੀਵ ਸ਼ਰਾਬ ਪੀ ਕੇ ਘਰ ਆਉਣ ਲੱਗਾ ਅਤੇ ਮੇਰੀ ਕੁੱਟਮਾਰ ਕਰਨ ਲੱਗਾ। ਜਦੋਂ ਮੈਂ ਉਸ ਦਾ ਫੋਨ ਚੈੱਕ ਕੀਤਾ ਤਾਂ ਪਤਾ ਲੱਗਿਆ ਕਿ ਰਾਜੀਵ ਦੇ ਹੋਰ ਵੀ ਕਾਫ਼ੀ ਕੁੜੀਆਂ ਨਾਲ ਸਬੰਧ ਹਨ, ਜਿਨ੍ਹਾਂ ਨੂੰ ਉਸ ਨੇ ਵਿਆਹ ਦੇ ਲਾਰੇ ਲਾਏ ਹੋਏ ਹਨ। ਰਾਜੀਵ ਨੇ ਉਸ ਦੇ ਖਾਤੇ ਵਿਚੋਂ 1 ਲੱਖ ਰੁਪਏ ਆਪਣੇ ਖਾਤੇ ਵਿਚ ਟਰਾਂਸਫਰ ਕਰ ਲਏ ਅਤੇ ਸੋਨੇ ਦੀ ਚੇਨ, ਦੋ ਚੂੜੀਆਂ ਅਤੇ ਸੋਨੇ ਦੀ ਅੰਗੂਠੀ ਵੀ ਲੈ ਗਿਆ। ਉਕਤ ਮੁਲਜ਼ਮ ਵਿਆਹ ਕਰਵਾਉਣ ਦਾ ਬਹਾਨਾ ਲਾ ਕੇ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ ਹੈ। ਏ. ਐੱਸ. ਆਈ. ਕੇਵਲ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਰਾਜੀਵ ਖ਼ਿਲਾਫ਼ ਮਾਮਲਾ ਦਰਜ ਕਰ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮੁੜ ਵਾਪਰੀ ਵੱਡੀ ਵਾਰਦਾਤ, ਪੁੱਤ ਨੇ ਮਾਂ-ਪਿਓ ਨੂੰ ਦਿੱਤੀ ਬੇਰਹਿਮ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਪੁਲਸ ਦਾ ਨਕਲੀ ਦਵਾਈ ਬਣਾਉਣ ਵਾਲੀਆਂ ਫ਼ੈਕਟਰੀਆਂ ਖ਼ਿਲਾਫ਼ ਵੱਡਾ ਐਕਸ਼ਨ
NEXT STORY