ਚੰਡੀਗੜ੍ਹ : ਪੰਜਾਬ 'ਚ ਭਾਰਤ ਭੂਸ਼ਨ ਆਸ਼ੂ ਤੇ ਹੋਰ ਸਾਬਕਾ ਮੰਤਰੀਆਂ ਦੇ ਉੱਪਰ ਵਿਜੀਲੈਂਸ ਦੀ ਕਾਰਵਾਈ 'ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ਼ ਆਪਣੀਆਂ ਕਾਰਗੁਜ਼ਾਰੀਆਂ ਲੁਕਾਉਣ ਲਈ ਆਪਣੀ ਖਾਮੀਆਂ ਦੇ ਉਪਰ ਪੜਦਾ ਪਾਉਣ ਲਈ ਅਸਲੀ ਪੰਜਾਬ ਦੇ ਮੁੱਦਿਆਂ ਨੂੰ ਪਿਛਾੜ ਕੇ ਲਿਪਾਪੋਚੀ 'ਚ ਅਤੇ ਵਾਹ-ਵਾਹ ਖੱਟਣ ਲਈ ਲੱਗੀ ਹੋਈ ਹੈ। ਇਹ ਪੰਜਾਬ ਦੇ ਹਿੱਤ 'ਚ ਨਹੀਂ ਬਲਕਿ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ।
ਪਿਛਲੇ ਸਮੇਂ ਦੀ ਸਰਕਾਰ 'ਚ ਜਿੰਨੇ ਵੀ ਮੰਤਰੀਆਂ ਨੇ ਘਪਲੇ ਕੀਤੇ ਹਨ ਉਨ੍ਹਾਂ ਨੂੰ ਕੋਰਟ 'ਚ ਖੜ੍ਹਾ ਕਰਨਾ ਅਤੇ ਉਹਨਾਂ ਦੇ ਉਪਰ ਕਾਰਵਾਈ ਕਰਨਾ ਅਸੀਂ ਇਸ ਫ਼ੈਸਲੇ ਦਾ ਸਵਾਗਤ ਕਰਦੇ ਹਾਂ ਪਰ ਜਦ ਇਹਨਾਂ ਦੇ ਹੀ ਮੰਤਰੀ ਉਪਰ ਦਿੱਲੀ 'ਚ ਕਾਰਵਾਈ ਹੁੰਦੀ ਹੈ ਤਾਂ ਇਹ ਕਹਿੰਦੇ ਨੇ ਕੀ ਗਲਤ ਹੋ ਰਿਹਾ ਹੈ ਤਾਂ ਤੁਸੀਂ ਵੀ ਉਨ੍ਹਾਂ ਨੂੰ ਕਾਰਵਾਈ ਕਰਨ ਦਿਓ। ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਪੰਜਾਬ ਦੇ ਅਸਲ ਮੁੱਦਿਆਂ ਤੋਂ ਬੜੀ ਦੂਰ ਹੈ। ਪੰਜਾਬ 'ਚ ਬੇਰੁਜ਼ਗਾਰੀ ਵੱਧ ਚੁੱਕੀ ਹੈ, ਬੱਚੇ ਭੁੱਖੇ ਮਰ ਰਹੇ ਹਨ, ਆਏ ਦਿਨ ਕਤਲ ਹੋ ਰਹੇ ਹਨ, ਹਸਪਤਾਲ ਅਤੇ ਡਿਸਪੈਂਸਰੀਆਂ ਡਾਕਟਰਾਂ ਤੋਂ ਬਿਨਾਂ ਚੱਲ ਰਹੀਆਂ ਹਨ।
ਚੰਦੂਮਾਜਰਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੋਹਾਲੀ ਪਹੁੰਚਣ 'ਤੇ ਸਵਾਗਤ ਵੀ ਕੀਤਾ ਤੇ ਕਿਹਾ ਕਿ ਅੱਜ ਪੰਜਾਬ ਦੇ ਲਈ ਬੜਾ ਹੀ ਚੰਗਾ ਦਿਨ ਹੈ ਕਿ ਪ੍ਰਧਾਨ ਮੰਤਰੀ ਮੋਦੀ ਪੰਜਾਬ ਪਹੁੰਚੇ। ਸਾਲ 2012 'ਚ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਦੇ ਲਈ ਜੋ ਬੀਜ ਬੋਜਿਆ ਗਿਆ ਸੀ ਉਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਤੇ ਹੋਮੀ ਭਾਭਾ ਕੈਂਸਰ ਰਿਸਰਚ ਸੈਂਟਰ ਨੂੰ ਫੁੱਲ ਦੇ ਰੂਪ 'ਚ ਲੋਕ ਅਰਪਣ ਕੀਤਾ।
ਭ੍ਰਿਸ਼ਟਾਚਾਰ ਖ਼ਿਲਾਫ਼ ਐਕਸ਼ਨ 'ਚ ਮਾਨ ਸਰਕਾਰ, ਹੁਣ ਪੰਜਾਬ ਪੁਲਸ ਦੇ AIG ਦੇ ਘਰ ਵਿਜੀਲੈਂਸ ਦਾ ਛਾਪਾ
NEXT STORY