ਨਵੀਂ ਦਿੱਲੀ - ਦੇਸ਼ ’ਚ ਵਧਦੀ ਮਹਿੰਗਾਈ ਵਿਚਾਲੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵਿਆਜ ਦਰਾਂ ’ਚ ਹੋਰ ਵਾਧਾ ਕਰ ਸਕਦਾ ਹੈ। ਅਰਥਸ਼ਾਸਤਰੀਆਂ ਦਾ ਅੰਦਾਜ਼ਾ ਹੈ ਕਿ ਮੌਜੂਦਾ ਕਰੰਸੀ ਸਖਤੀ ਦੇ ਦੌਰ ’ਚ ਰੈਪੋ ਰੇਟ 50 ਤੋਂ 75 ਆਧਾਰ ਅੰਕ ਤੱਕ ਵਧ ਸਕਦਾ ਹੈ। ਇਸ ਨਾਲ ਵਿਆਜ ਦਰ 6 ਤੋਂ 6.25 ਫੀਸਦੀ ਤੱਕ ਪਹੁੰਚਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : 'ਇਹ ਨਹੀਂ ਗਾਉਣਾ, ਉਹ ਨਹੀਂ ਗਾਉਣਾ...' 4 ਗੀਤਾਂ 'ਤੇ ਪਾਬੰਦੀ ਲੱਗਣ ਤੋਂ ਭੜਕੇ Diljit Dosanjh
ਅਕਤੂਬਰ ’ਚ ਪ੍ਰਚੂਨ ਮਹਿੰਗਾਈ ਦਰ ਵਧ ਕੇ 6.09 ਫੀਸਦੀ ਹੋ ਗਈ, ਜੋ ਆਰ. ਬੀ. ਆਈ. ਦੀ 6 ਫੀਸਦੀ ਦੀ ਉਪਰਲੀ ਹੱਦ ਤੋਂ ਵੱਧ ਹੈ। ਸਤੰਬਰ ’ਚ ਇਹ 5.54 ਫੀਸਦੀ ਸੀ। ਖੁਰਾਕੀ ਮਹਿੰਗਾਈ ਵੀ 7.74 ਫੀਸਦੀ ਤੋਂ ਵਧ ਕੇ 8.94 ਫੀਸਦੀ ’ਤੇ ਪਹੁੰਚ ਗਈ। ਮਹਿੰਗਾਈ ਦੇ ਇਨ੍ਹਾਂ ਅੰਕੜਿਆਂ ਨੇ ਵਿਆਜ ਦਰਾਂ ’ਚ ਵਾਧੇ ਦਾ ਖਦਸ਼ਾ ਵਧਾ ਦਿੱਤਾ ਹੈ।
ਇਹ ਵੀ ਪੜ੍ਹੋ : ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਹਾਦਸੇ ਦਾ ਸ਼ਿਕਾਰ ਹੋਇਆ ਮਸ਼ਹੂਰ ਅਦਾਕਾਰ
ਮਾਰਗਨ ਸਟੈਨਲੀ ਦੇ ਅਰਥਸ਼ਾਸਤਰੀਆਂ ਮੁਤਾਬਕ ਆਰ. ਬੀ. ਆਈ. ਦਸੰਬਰ ’ਚ 25 ਆਧਾਰ ਅੰਕ ਅਤੇ ਫਰਵਰੀ ਤੇ ਅਪ੍ਰੈਲ 2027 ’ਚ ਵੀ 25-25 ਆਧਾਰ ਅੰਕ ਦਾ ਵਾਧਾ ਕਰ ਸਕਦਾ ਹੈ। ਇਸ ਨਾਲ ਰੈਪੋ ਰੇਟ 6.25 ਫੀਸਦੀ ਹੋ ਜਾਵੇਗਾ। ਐੱਮ. ਕੇ. ਗਲੋਬਲ ਅਤੇ ਜੇ. ਪੀ. ਮਾਰਗਨ ਨੇ ਵੀ ਅੰਤਿਮ ਰੈਪੋ ਰੇਟ 6.25 ਫੀਸਦੀ ਰਹਿਣ ਦਾ ਅੰਦਾਜ਼ਾ ਪ੍ਰਗਟਾਇਆ ਹੈ।
ਇਹ ਵੀ ਪੜ੍ਹੋ : ਇੰਦੌਰ ’ਚ ਦਿਲਜੀਤ ਦੋਸਾਂਝ ਵੱਲੋਂ ‘ਪਟਿਆਲਾ ਪੈੱਗ’ ਗੀਤ ਗਾਉਣ ’ਤੇ ਵਿਵਾਦ
ਅਰਥਸ਼ਾਸਤਰੀਆਂ ਅਨੁਸਾਰ ਖੁਰਾਕ ਅਤੇ ਊਰਜਾ ਦੀਆਂ ਮਹਿੰਗੀਆਂ ਕੀਮਤਾਂ, ਅਲ ਨੀਨੋ ਦਾ ਖਦਸ਼ਾ ਅਤੇ ਉਲਟ ਆਧਾਰ ਪ੍ਰਭਾਵ ਆਉਣ ਵਾਲੇ ਮਹੀਨਿਆਂ ’ਚ ਮਹਿੰਗਾਈ ਨੂੰ ਉੱਚਾ ਰੱਖ ਸਕਦੇ ਹਨ। ਹਾਲਾਂਕਿ ਕੱਚੇ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਅਤੇ ਵਿਦੇਸ਼ੀ ਨਿਵੇਸ਼ਕਾਂ ਦੀ ਵਾਪਸੀ ਨਾਲ ਅਰਥਵਿਵਸਥਾ ਨੂੰ ਕੁਝ ਰਾਹਤ ਮਿਲੀ ਹੈ।
ਆਰ. ਬੀ. ਆਈ. ਦੀ ਕਰੰਸੀ ਨੀਤੀ ਕਮੇਟੀ ਦੀ ਅਗਲੀ ਮੀਟਿੰਗ 2 ਤੋਂ 4 ਦਸੰਬਰ ਤੱਕ ਹੋਵੇਗੀ। ਇਸ ’ਚ ਵਿਆਜ ਦਰਾਂ ਨੂੰ ਲੈ ਕੇ ਅਹਿਮ ਫੈਸਲਾ ਲਿਆ ਜਾ ਸਕਦਾ ਹੈ। ਉੱਥੇ ਹੀ ਬਾਰਕਲੇਜ ਦਾ ਅੰਦਾਜ਼ਾ ਹੈ ਕਿ ਰੈਪੋ ਰੇਟ ਵਧ ਕੇ 6 ਫੀਸਦੀ ’ਤੇ ਸਥਿਰ ਹੋ ਸਕਦਾ ਹੈ।
ਇਹ ਵੀ ਪੜ੍ਹੋ : 6,500 ਤੋਂ ਵਧ ਸਸਤਾ ਹੋਇਆ ਸੋਨਾ, 3,000 ਰੁਪਏ ਡਿੱਗੇ ਚਾਂਦੀ ਦੇ ਭਾਅ, ਜਾਣੋ 24K ਦੇ ਰੇਟ
ਇਹ ਵੀ ਪੜ੍ਹੋ : ਸਰਕਾਰੀ ਕਰਮਚਾਰੀ ਦੀ ਮੌਤ 'ਤੇ ਕਿਸਨੂੰ ਮਿਲੇਗੀ ਪਰਿਵਾਰਕ ਪੈਨਸ਼ਨ? ਜਾਣੋ ਬੱਚਿਆਂ ਤੇ ਮਾਪਿਆਂ ਲਈ ਕੀ ਹਨ ਨਿਯਮ
ਇਹ ਵੀ ਪੜ੍ਹੋ : ਲੱਖਾਂ EPFO ਪੈਨਸ਼ਨਧਾਰਕਾਂ ਲਈ ਖੁਸ਼ਖਬਰੀ! ਘੱਟੋ-ਘੱਟ ਪੈਨਸ਼ਨ ਵਧ ਸਕਦੀ ਹੈ ਤਿੰਨ ਗੁਣਾ, ਜਾਣੋ ਕਦੋਂ
ਇਹ ਵੀ ਪੜ੍ਹੋ : ਫਿਰ ਮਸੀਹਾ ਬਣੇ Sonu Sood, ਇਸ ਮਸ਼ਹੂਰ ਅਦਾਕਾਰ ਦੇ ਇਲਾਜ ਦੀ ਲਈ ਜ਼ਿੰਮੇਵਾਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਵਿਆਹ ਦੇ ਸੀਜ਼ਨ 'ਚ ਮੂਧੇ ਮੂੰਹ ਡਿੱਗਾ ਸੋਨਾ, ਇਕ ਸਾਲ ਦੇ ਹੇਠਲੇ ਪੱਧਰ 'ਤੇ ਆਏ ਚਾਂਦੀ ਦੇ ਭਾਅ
NEXT STORY