Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, AUG 03, 2025

    6:03:18 PM

  • murder in bathinda

    ਪੰਜਾਬ: ਵਸੂਲੀ ਕਰਨ ਆਏ ਬਦਮਾਸ਼ ਨੂੰ ਬਰਗਰ ਵਾਲੇ ਨੇ...

  • accident amarnath yatra   2 people from punjab

    Amarnath ਯਾਤਰਾ 'ਚ ਵੱਡਾ ਹਾਦਸਾ! ਖੱਡ 'ਚ ਡਿੱਗੀ...

  • physical illness treament

    ਵਿਆਹ ਤੋਂ ਬਾਅਦ ਆਈ ਕਮਜ਼ੋਰੀ ਕਿਤੇ ਬਚਪਨ ਦੀਆਂ...

  • nri family falls victim to fraud of crores of rupees

    ਕਰੋੜਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਇਆ NRI...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Darshan TV News
    • Jalandhar
    • ਅੱਜ ਦੇ ਦਿਹਾੜੇ ’ਤੇ ਵਿਸ਼ੇਸ਼ : ਜਾਣੋ 'ਬੰਦੀ ਛੋੜ ਦਿਵਸ' ਮਨਾਏ ਜਾਣ ਦਾ ਇਤਿਹਾਸ ਅਤੇ ਮਹਾਨਤਾ

DARSHAN TV News Punjabi(ਦਰਸ਼ਨ ਟੀ.ਵੀ.)

ਅੱਜ ਦੇ ਦਿਹਾੜੇ ’ਤੇ ਵਿਸ਼ੇਸ਼ : ਜਾਣੋ 'ਬੰਦੀ ਛੋੜ ਦਿਵਸ' ਮਨਾਏ ਜਾਣ ਦਾ ਇਤਿਹਾਸ ਅਤੇ ਮਹਾਨਤਾ

  • Edited By Rajwinder Kaur,
  • Updated: 04 Nov, 2021 11:42 AM
Jalandhar
bandi chhor divas guru hargobind sahib ji sikh history
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਬਿਊਰੋ) : ਸਿੱਖ ਕੌਮ ਵੱਲੋਂ ਦੀਵਾਲੀ ਨੂੰ 'ਬੰਦੀ ਛੋੜ ਦਿਵਸ' ਵਜੋਂ ਮਨਾਉਣ ਦਾ ਸਬੰਧ ਛੇਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 52 ਰਾਜਿਆਂ ਸਮੇਤ ਗਵਾਲੀਅਰ ਦੇ ਕਿਲ੍ਹੇ 'ਚੋਂ ਰਿਹਾਈ ਨਾਲ ਜੁੜਿਆ ਹੋਇਆ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਉਪਰੰਤ ਮੁਗ਼ਲਾਂ ਦੇ ਜਬਰ ਨਾਲ ਨਜਿੱਠਣ ਲਈ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖ ਕੌਮ ਨੂੰ ਹਥਿਆਰਬੰਦ ਹੋਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ 'ਮੀਰੀ' ਤੇ 'ਪੀਰੀ' ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ, ਸਿੱਖਾਂ ਨੂੰ ਘੋੜ ਸਵਾਰੀ ਸਮੇਤ ਯੁੱਧ ਕਲਾ 'ਚ ਨਿਪੁੰਨ ਹੋਣ ਦਾ ਸੰਦੇਸ਼ ਦਿੱਤਾ। ਗੁਰੂ ਸਾਹਿਬ ਜੀ ਨੇ ਅੰਮ੍ਰਿਤਸਰ ਵਿਚ ਸਿੱਖ ਕੌਮ ਸਬੰਧੀ ਨਿਰਣਿਆਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ।

ਗੁਰੂ ਸਾਹਿਬ ਜੀ ਦੀ ਸ਼ਾਹੀ, ਸੁਤੰਤਰ ਅਤੇ ਬੇਬਾਕ ਜੀਵਨ ਸ਼ੈਲੀ ਹਕੂਮਤ ਨੂੰ ਰੜਕਣ ਲੱਗੀ। ਗੁਰੂ ਘਰ ਦੇ ਦੋਖੀਆਂ ਨੇ ਮੁਗ਼ਲ ਹਾਕਮਾਂ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ। ਬਾਦਸ਼ਾਹ ਜਹਾਂਗੀਰ ਨੂੰ ਵੀ ਜਾਪਦਾ ਸੀ ਕਿ ਸ਼ਾਇਦ ਗੁਰੂ ਸਾਹਿਬ ਜੀ ਸਾਰੀ ਜੰਗੀ ਤਿਆਰੀ ਮੁਗ਼ਲ ਹਕੂਮਤ ਕੋਲੋਂ ਆਪਣੇ ਗੁਰੂ-ਪਿਤਾ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਕਰ ਰਹੇ ਹਨ। ਉਸ ਨੇ ਗੁਰੂ ਸਾਹਿਬ ਜੀ ਨੂੰ ਨਿਸ਼ਾਨਾ ਬਣਾਉਣ ਦੀਆਂ ਚਾਲਾਂ ਸ਼ੁਰੂ ਕਰਦਿਆਂ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ 'ਚ ਬੰਦੀ ਬਣਾ ਦਿੱਤਾ।

ਜਹਾਂਗੀਰ ਨੇ ਵੱਖ-ਵੱਖ ਰਿਆਸਤਾਂ ਦੇ 52 ਰਾਜਿਆਂ ਦੀਆਂ ਰਿਆਸਤਾਂ ਹਥਿਆਉਣ ਉਪਰੰਤ ਉਨ੍ਹਾਂ ਨੂੰ ਵੀ ਬੰਦੀ ਬਣਾ ਕੇ ਗਵਾਲੀਅਰ ਦੇ ਕਿਲ੍ਹੇ 'ਚ ਰੱਖਿਆ ਹੋਇਆ ਸੀ। ਕਿਲ੍ਹੇ ਵਿਚ ਗੁਰੂ ਸਾਹਿਬ ਜੀ ਨੇ ਸਰਕਾਰੀ ਖ਼ਜ਼ਾਨੇ 'ਚੋਂ ਆ ਰਿਹਾ ਭੋਜਨ ਖਾਣ ਤੋਂ ਇਨਕਾਰ ਕਰ ਦਿੱਤਾ। ਬੰਦੀ ਰਾਜੇ ਆਪਣੀ ਆਜ਼ਾਦੀ ਦਾ ਵਿਚਾਰ ਤਿਆਗ ਕੇ ਘੋਰ ਨਿਰਾਸ਼ਾ 'ਚ ਰਹਿ ਰਹੇ ਸਨ। ਗੁਰੂ ਸਾਹਿਬ ਜੀ ਨੇ ਬੰਦੀ ਬਣਾਏ ਜਾਣ ਨੂੰ ਪਰਮਾਤਮਾ ਦੀ ਮਿਹਰ ਵਜੋਂ ਸਵੀਕਾਰ ਕਰਦਿਆਂ ਰਾਜਿਆਂ ਨੂੰ ਸਮਝਾਇਆ ਕਿ ਜ਼ਾਲਮ ਸਿਰਫ਼ ਸਰੀਰ ਨੂੰ ਬੰਦੀ ਬਣਾ ਸਕਦੇ ਹਨ ਆਤਮਾ ਨੂੰ ਨਹੀਂ। ਗੁਰੂ ਸਾਹਿਬ ਜੀ ਨੇ ਫਰਮਾਇਆ ਕਿ ਇਸ ਨਾਲ ਸਾਨੂੰ ਪਰਮਾਤਮਾ ਦੇ ਸਿਮਰਨ 'ਚ ਵਧੇਰੇ ਸਮਾਂ ਬਿਤਾਉਣ ਦਾ ਅਵਸਰ ਮਿਲਿਆ ਹੈ। ਗੁਰੂ ਸਾਹਿਬ ਜੀ ਦੇ ਚੜ੍ਹਦੀ ਕਲਾ ਵਾਲੇ ਵਿਚਾਰਾਂ ਦਾ ਰਾਜਿਆਂ ਦੇ ਮਨਾਂ 'ਤੇ ਭਾਰੀ ਅਸਰ ਹੋਇਆ।

ਗੁਰੂ ਸਾਹਿਬ ਜੀ ਨੂੰ ਤਰਕਹੀਣ ਢੰਗ ਨਾਲ ਕਿਲ੍ਹੇ 'ਚ ਬੰਦੀ ਬਣਾਏ ਜਾਣ ਦਾ ਸਿੱਖਾਂ ਸਮੇਤ ਸਭਨਾਂ ਧਰਮਾਂ ਦੇ ਲੋਕਾਂ ਵੱਲੋਂ ਵਿਰੋਧ ਕੀਤੇ ਜਾਣ 'ਤੇ ਮੁਗ਼ਲ ਹਕੂਮਤ ਨੇ ਗੁਰੂ ਸਾਹਿਬ ਨੂੰ ਰਿਹਾਅ ਕਰਨ ਦਾ ਨਿਰਣਾ ਲਿਆ। ਗੁਰੂ ਸਾਹਿਬ ਜੀ ਨੇ ਮੁਗ਼ਲ ਹਕੂਮਤ ਅੱਗੇ ਆਪਣੀ ਰਿਹਾਈ ਦੇ ਨਾਲ 52 (ਬਵੰਜਾ) ਰਾਜਿਆਂ ਦੀ ਰਿਹਾਈ ਦੀ ਸ਼ਰਤ ਰੱਖੀ। ਰਿਹਾਈ ਵੇਲੇ ਗੁਰੂ ਸਾਹਿਬ ਜੀ ਵੱਲੋਂ ਪਹਿਨੇ ਬਵੰਜਾ (52) ਕਲੀਆਂ ਵਾਲੇ ਚੋਲੇ ਨਾਲ ਇਨ੍ਹਾਂ ਬਵੰਜਾ ਰਾਜਿਆਂ ਦੀ ਵੀ ਰਿਹਾਈ ਹੋਈ। ਕਿਲ੍ਹੇ 'ਚੋਂ ਰਿਹਾਈ ਉਪਰੰਤ ਗੁਰੂ ਸਾਹਿਬ ਜੀ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਤਾਂ ਸਿੱਖ ਸੰਗਤ ਨੇ ਉਨ੍ਹਾਂ ਦੀ ਆਮਦ ਦੀ ਖ਼ੁਸ਼ੀ 'ਚ ਹਰਿਮੰਦਰ ਸਾਹਿਬ ਵਿਖੇ 'ਦੀਪਮਾਲਾ' ਅਤੇ 'ਆਤਿਸ਼ਬਾਜ਼ੀ' ਦੇ ਨਾਲ-ਨਾਲ ਆਪਣੇ ਘਰਾਂ ਦੇ ਬਨੇਰਿਆਂ/ਕੰਧਾਂ 'ਤੇ ਵੀ ਦੀਪਮਾਲਾ ਕੀਤੀ। ਉਸ ਦਿਨ ਤੋਂ ਸਿੱਖ ਕੌਮ ਦਾ ਦੀਵਾਲੀ ਨਾਲ ਸਬੰਧ ਹੋਰ ਗਹਿਰਾ ਹੋ ਗਿਆ ਅਤੇ ਸਿੱਖਾਂ ਨੇ ਦੀਵਾਲੀ ਦਾ ਤਿਉਹਾਰ 'ਬੰਦੀ ਛੋੜ ਦਿਵਸ' ਵਜੋਂ ਮਨਾਉਣਾ ਸ਼ੁਰੂ ਕੀਤਾ। ਸਿੱਖਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਈ ਜਾਂਦੀ ਦੀਵਾਲੀ ਵਿਸ਼ਵ ਪ੍ਰਸਿੱਧ ਹੈ। ਇਸ ਮੌਕੇ 'ਆਤਿਸ਼ਬਾਜ਼ੀ' ਤੇ 'ਦੀਪਮਾਲਾ' ਦਾ ਨਜ਼ਾਰਾ ਵਿਲੱਖਣ ਹੁੰਦਾ ਹੈ। ਇਹ ਆਲੌਕਿਕ ਨਜ਼ਾਰਾ ਵੇਖਣ ਅਤੇ ਗੁਰੂ ਸਾਹਿਬ ਜੀ ਨੂੰ ਸੀਸ ਝੁਕਾਉਣ ਲਈ ਵੱਡੀ ਗਿਣਤੀ 'ਚ ਸੰਗਤਾਂ ਹਰ ਵਰ੍ਹੇ ਹੁਮ ਹੁੰਮਾ ਕੇ ਸ੍ਰੀ ਹਰਿਮੰਦਰ ਸਾਹਿਬ ਪੁੱਜਦੀਆਂ ਹਨ।

ਸਿੱਖ ਕੌਮ ਵੱਲੋਂ ਜਬਰ-ਜ਼ੁਲਮ ਨਾਲ ਟਕਰਾਉਣ 'ਚ ਵਿਖਾਏ ਜਾਣ ਵਾਲੇ ਜੋਸ਼ ਤੋਂ ਮੁਗ਼ਲ ਹਕੂਮਤ ਬਹੁਤ ਪਰੇਸ਼ਾਨ ਸੀ। ਮੁਗ਼ਲਾਂ ਵੱਲੋਂ ਵਿਖਾਇਆ ਜਾਂਦਾ ਭੈਅ ਸਿੱਖਾਂ ਨੂੰ ਡਰਾਉਣ 'ਚ ਅਸਫ਼ਲ ਹੁੰਦਾ ਵੇਖ ਕੇ ਉਨ੍ਹਾਂ ਨੇ ਸਿੱਖਾਂ ਦੀ ਸ਼ਕਤੀ ਦੇ ਸੋਮੇ ਸ੍ਰੀ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ। ਸਿੱਖਾਂ ਦੀ ਸ੍ਰੀ ਦਰਬਾਰ ਸਾਹਿਬ ਵਿਖੇ ਆਮਦ 'ਤੇ ਤਰ੍ਹਾਂ-ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾਣ ਲੱਗੀਆਂ। ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਉਪਰੰਤ ਮੁਗ਼ਲਾਂ ਦੇ ਸਿੱਖ ਕੌਮ 'ਤੇ ਅੱਤਿਆਚਾਰ ਵੱਧ ਗਏ। ਸਿੱਖ ਜੰਗਲਾਂ ਤੇ ਵੀਰਾਨ ਥਾਵਾਂ 'ਤੇ ਸਮਾਂ ਗੁਜ਼ਾਰਦੇ ਹੋਏ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਜਰੂਰ ਪਹੁੰਚਦੇ। ਮੁਗ਼ਲਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੰਦੀ ਛੋੜ ਦਿਵਸ ਮਨਾਉਣ ਤੋਂ ਰੋਕਣ ਲਈ ਵੀ ਸਿੱਖ ਸੰਗਤ ਦੀ ਆਮਦ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਉਸ ਸਮੇਂ ਦਰਬਾਰ ਸਾਹਿਬ ਵਿਖੇ ਮੁੱਖ ਗ੍ਰੰਥੀ ਦੀ ਸੇਵਾ ਨਿਭਾਅ ਰਹੇ ਭਾਈ ਮਨੀ ਸਿੰਘ ਜੀ ਨੇ ਮੁਗ਼ਲ ਹਕੂਮਤ ਤੋਂ 'ਬੰਦੀ ਛੋੜ ਦਿਵਸ' ਮਨਾਉਣ ਦੀ ਇਜਾਜ਼ਤ ਮੰਗੀ। ਹਕੂਮਤ ਨੇ ਮੰਦਭਾਵਨਾ ਤਹਿਤ ਟੈਕਸ ਦੀ ਅਦਾਇਗੀ ਬਦਲੇ ਇਹ ਮਨਜ਼ੂਰੀ ਦਿੱਤੀ। ਭਾਈ ਮਨੀ ਸਿੰਘ ਜੀ ਵੱਲੋਂ ਸੰਗਤ ਨੂੰ ਸ੍ਰੀ ਦਰਬਾਰ ਸਾਹਿਬ ਪਹੁੰਚਣ ਲਈ ਕੀਤੀ ਅਪੀਲ ਨਾਲ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਬੰਦੀ ਛੋੜ ਦਿਵਸ ਮੌਕੇ ਇਕੱਤਰ ਸਿੱਖਾਂ 'ਤੇ ਹਕੂਮਤ ਵੱਲੋਂ ਕੀਤੇ ਜਾਣ ਵਾਲੇ ਅੱਤਿਆਚਾਰ ਦੀ ਭਾਈ ਮਨੀ ਸਿੰਘ ਜੀ ਨੂੰ ਖ਼ਬਰ ਲੱਗੀ ਤਾਂ ਉਨ੍ਹਾਂ ਨੇ ਸਿੱਖਾਂ ਨੂੰ ਸ੍ਰੀ ਦਰਬਾਰ ਸਾਹਿਬ ਆਉਣ ਤੋਂ ਰੋਕ ਦਿੱਤਾ।

ਸਿੱਖਾਂ ਉੱਪਰ ਹਮਲੇ ਕਰ ਕੇ ਉਨ੍ਹਾਂ ਨੂੰ ਭਾਰੀ ਜਾਨੀ-ਮਾਲੀ ਨੁਕਸਾਨ ਪਹੁੰਚਾਉਣ ਦੇ ਮਨਸੂਬੇ ਮਿੱਟੀ 'ਚ ਮਿਲਣ 'ਤੇ ਲੋਹੀ-ਲਾਖੀ ਹੋਈ ਮੁਗ਼ਲ ਹਕੂਮਤ ਨੇ ਭਾਈ ਮਨੀ ਸਿੰਘ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਭਾਈ ਮਨੀ ਸਿੰਘ ਵੱਲੋਂ ਹਕੂਮਤ ਨੂੰ 'ਬੰਦੀ ਛੋੜ ਦਿਵਸ' ਮਨਾਉਣ ਲਈ ਅਦਾ ਕੀਤੇ ਜਾਣ ਵਾਲੇ ਟੈਕਸ ਦੀ ਅਦਾਇਗੀ ਤੋਂ ਇਨਕਾਰ ਕਰ ਦੇਣ ਨਾਲ ਭਾਈ ਮਨੀ ਸਿੰਘ ਨੂੰ ਗ੍ਰਿਫ਼ਤਾਰ ਕਰਨ ਦਾ ਹਕੂਮਤ ਨੂੰ ਬਹਾਨਾ ਮਿਲ ਗਿਆ। ਭਾਈ ਸਾਹਿਬ ਨੂੰ ਗ੍ਰਿਫ਼ਤਾਰ ਕਰ ਕੇ ਇਸਲਾਮ ਜਾਂ ਮੌਤ ਨੂੰ ਕਬੂਲ ਕਰਨ ਦਾ ਫਰਮਾਨ ਸੁਣਾਇਆ ਗਿਆ। ਭਾਈ ਮਨੀ ਸਿੰਘ ਜੀ ਨੇ ਸ਼ਹਾਦਤਾਂ ਦੇ ਗੌਰਵਮਈ ਇਤਿਹਾਸ 'ਤੇ ਪਹਿਰਾ ਦਿੰਦਿਆਂ ਸ਼ਹਾਦਤ ਦੇਣੀ ਪ੍ਰਵਾਨ ਕੀਤਾ। ਭਾਈ ਮਨੀ ਸਿੰਘ ਜੀ ਨੇ ਗੱਜ ਕੇ ਕਿਹਾ 'ਮੈਨੂੰ ਜਾਨ ਨਹੀਂ ਸਿੱਖੀ ਪਿਆਰੀ ਹੈ। ਮੇਰੀ ਜ਼ਿੰਦਗੀ ਮੇਰੇ ਗੁਰੂਆਂ ਦੀ ਅਮਾਨਤ ਹੈ। ਮੈਂ ਇਸ ਨੂੰ ਉਨ੍ਹਾਂ ਦੇ ਪਾਏ ਪੂਰਨਿਆਂ ਨੂੰ ਨਿਭਾਉਣ ਲਈ ਲੇਖੇ ਲਾ ਕੇ ਖ਼ੁਦ ਨੂੰ ਵਡਭਾਗਾ ਸਮਝਦਾ ਹਾਂ।'

ਮੁਗ਼ਲ ਹਕੂਮਤ ਵੱਲੋਂ ਭਾਈ ਮਨੀ ਸਿੰਘ ਜੀ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਭਾਈ ਮਨੀ ਸਿੰਘ ਵੱਲੋਂ ਸਿੱਖੀ ਸਿੱਦਕ ਨਿਭਾਉਣ ਲਈ ਦਿੱਤੀ ਸ਼ਹਾਦਤ ਦਾ ਦਿਨ ਬੇਸ਼ੱਕ ਦੀਵਾਲੀ ਵਾਲਾ ਨਹੀਂ ਸੀ ਪਰ ਉਨ੍ਹਾਂ ਦੀ ਸ਼ਹਾਦਤ ਦਾ ਕਾਰਨ ਦੀਵਾਲੀ ਮਨਾਉਣਾ ਜ਼ਰੂਰ ਬਣਿਆ। ਇਸ ਤਰ੍ਹਾਂ ਸਿੱਖ ਕੌਮ ਦੇ ਕੁਰਬਾਨੀਆਂ ਭਰੇ ਮਾਣਮੱਤੇ ਇਤਿਹਾਸ ਦੀ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਵਾਲੀ ਦੂਜੀ ਗੌਰਵਮਈ ਘਟਨਾ ਦਾ ਸਬੰਧ ਵੀ 'ਬੰਦੀ ਛੋੜ ਦਿਵਸ' ਨਾਲ ਜੁੜ ਗਿਆ।

ਕੌਮ ਵੱਲੋਂ 'ਬੰਦੀ ਛੋੜ ਦਿਵਸ' ਮਨਾਏ ਜਾਣ ਦਾ ਮਨੋਰਥ ਗੁਰੂ ਸਾਹਿਬ ਅਤੇ ਭਾਈ ਮਨੀ ਸਿੰਘ ਵਾਂਗ ਜਬਰ-ਜ਼ੁਲਮ ਨਾਲ ਜ਼ਿੰਦਗੀ ਦੀ ਕੀਮਤ 'ਤੇ ਟਕਰਾਉਣ ਦੇ ਵਿਲੱਖਣ ਜਜ਼ਬੇ ਨਾਲ ਹੀ ਪੂਰਾ ਹੋ ਸਕਦਾ ਹੈ। ਗੁਰੂ ਸਾਹਿਬ ਜੀ ਤੇ ਸ਼ਹੀਦਾਂ ਵੱਲੋਂ ਪਰਉਪਕਾਰ ਤੇ ਇਨਸਾਨੀਅਤ ਦੀ ਰਖਵਾਲੀ ਦੇ ਪਾਏ ਪੂਰਨਿਆਂ 'ਤੇ ਪਹਿਰਾ ਦੇਣ ਦੀ ਪਰਪੱਕਤਾ ਮਨਾਂ ਅੰਦਰ ਪੈਦਾ ਕਰਨ ਨਾਲ ਹੀ ਬੰਦੀ ਛੋੜ ਦਿਵਸ ਮਨਾਉਣ ਦਾ ਮਨੋਰਥ ਪੂਰਾ ਹੋਣਾ ਹੈ। 

  • Bandi Chhor Divas
  • Sikh celebration
  • Guru Hargobind sahib ji
  • Sikh History
  • ਬੰਦੀ ਛੋੜ ਦਿਵਸ
  • ਸਿੱਖ ਇਤਿਹਾਸ
  • ਗੁਰੂ ਹਰਗੋਬਿੰਦ ਸਾਹਿਬ ਜੀ

ਸ੍ਰੀ ਹਰਿਮੰਦਰ ਸਾਹਿਬ ਪੁੱਜਦੀ ਸੰਗਤ ਲਈ 1400 ਕਮਰਿਆਂ ਵਾਲੀ ਸਰਾਂ ਦਾ ਨਿਰਮਾਣ ਕਾਰਜ ਆਰੰਭ : ਬੀਬੀ ਜਗੀਰ...

NEXT STORY

Stories You May Like

  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (3 ਅਗਸਤ 2025)
  • today hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (2 ਅਗਸਤ 2025)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (1 ਅਗਸਤ 2025)
  • sgpc takes notice of misinformation about gurbani being spread through ai tools
    AI ਟੂਲਸ ਰਾਹੀਂ ਗੁਰਬਾਣੀ ਤੇ ਸਿੱਖ ਇਤਿਹਾਸ ਦੀ ਗ਼ਲਤ ਜਾਣਕਾਰੀ ਦੇਣ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਨੋਟਿਸ
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (31 ਜੁਲਾਈ 2025)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (30 ਜੁਲਾਈ 2025)
  • central government should announce the release of captive singhs
    ਸ਼ਹੀਦੀ ਸ਼ਤਾਬਦੀ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕਰੇ ਕੇਂਦਰ ਸਰਕਾਰ : ਐਡਵੋਕੇਟ ਧਾਮੀ
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (29 ਜੁਲਾਈ 2025)
  • physical illness treament
    ਵਿਆਹ ਤੋਂ ਬਾਅਦ ਆਈ ਕਮਜ਼ੋਰੀ ਕਿਤੇ ਬਚਪਨ ਦੀਆਂ ਗ਼ਲਤੀਆਂ ਕਾਰਨ ਤਾਂ ਨਹੀਂ ?
  • big success of punjab police  two smugglers arrested with illegal liquor
    ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, 1200 ਲੀਟਰ ਲਾਹਣ ਤੇ 1,50,000 ML ਸ਼ਰਾਬ ਸਣੇ ਦੋ...
  • ruckus at jalandhar civil hospital
    ਮੁੜ ਚਰਚਾ 'ਚ ਪੰਜਾਬ ਦਾ ਇਹ ਸਿਵਲ ਹਸਪਤਾਲ! ਮਹਿਲਾ ਡਾਕਟਰ ਨਾਲ ਹੱਥੋਪਾਈਂ,...
  • there will be a long power cut today in punjab
    ਪੰਜਾਬ 'ਚ ਅੱਜ ਲੱਗੇਗਾ ਲੰਬਾ Power Cut! ਛੁੱਟੀ ਦਾ ਮਜ਼ਾ ਹੋਵੇਗਾ ਖ਼ਰਾਬ,...
  • bhagwant maan statement
    ਭਾਜਪਾ ਆਗੂ ਗਿੱਲ ’ਤੇ ਵਿਜੀਲੈਂਸ ਦੀ ਰੇਡ ਬਾਰੇ ਬੋਲੇ CM ਮਾਨ-ਜੋ ਜਿਹੋ ਜਿਹਾ...
  • delhi sikh gurdwara managing committee appealed to sgpc
    'ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ SGPC ਵੱਡੇ ਭਰਾ ਦੀ...
  • jalandhar police commissioner dhanpreet kaur issues strict orders to officers
    ਐਕਸ਼ਨ 'ਚ ਜਲੰਧਰ ਦੀ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ, ਅਧਿਕਾਰੀਆਂ ਨੂੰ ਕਰ 'ਤੇ ਸਖ਼ਤ...
  • high level administrative review meeting in jalandhar
    ਉੱਚ ਪੱਧਰੀ ਪ੍ਰਸ਼ਾਸਨਿਕ ਰੀਵਿਊ ਮੀਟਿੰਗ: ਸੜਕਾਂ, ਸਰਕਾਰੀ ਜ਼ਮੀਨਾਂ ਦੀ ਵਰਤੋਂ ਸਣੇ...
Trending
Ek Nazar
nri family falls victim to fraud of crores of rupees

ਕਰੋੜਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਇਆ NRI ਪਰਿਵਾਰ, ਜਦ ਖੁੱਲ੍ਹਿਆ ਭੇਤ ਤਾਂ...

farmers face major problem due to rising water level in beas river

ਪੰਜਾਬ ਦੇ ਕਿਸਾਨਾਂ 'ਤੇ ਅਚਾਨਕ ਆ ਖੜ੍ਹੀ ਵੱਡੀ ਮੁਸੀਬਤ! ਪਾਣੀ 'ਚ ਡੁੱਬੀ ਫ਼ਸਲ,...

fire in residential building in china

ਰਿਹਾਇਸ਼ੀ ਇਮਾਰਤ 'ਚ ਲੱਗੀ ਅੱਗ, ਪੰਜ ਲੋਕਾਂ ਦੀ ਮੌਤ

nagar kirtan organized in surrey

ਸਰੀ 'ਚ ਸਜਾਇਆ ਗਿਆ ਨਗਰ ਕੀਰਤਨ, ਵੱਡੀ ਗਿਣਤੀ 'ਚ ਸੰਗਤਾਂ ਨੇ ਕੀਤੀ ਸ਼ਮੂਲੀਅਤ...

ruckus at jalandhar civil hospital

ਮੁੜ ਚਰਚਾ 'ਚ ਪੰਜਾਬ ਦਾ ਇਹ ਸਿਵਲ ਹਸਪਤਾਲ! ਮਹਿਲਾ ਡਾਕਟਰ ਨਾਲ ਹੱਥੋਪਾਈਂ,...

nmdc iron ore production jumps 42

NMDC ਦੇ ਲੋਹੇ ਦੇ ਉਤਪਾਦਨ 'ਚ 42% ਵਾਧਾ

there will be a long power cut today in punjab

ਪੰਜਾਬ 'ਚ ਅੱਜ ਲੱਗੇਗਾ ਲੰਬਾ Power Cut! ਛੁੱਟੀ ਦਾ ਮਜ਼ਾ ਹੋਵੇਗਾ ਖ਼ਰਾਬ,...

telugu man in us

ਅਮਰੀਕਾ 'ਚ ਤੇਲਗੂ ਵਿਅਕਤੀ ਨੇ ਜੇਲ੍ਹ 'ਚ ਕੀਤੀ ਖੁਦਕੁਸ਼ੀ

ordered a camera online found a bottle of water while opening the packaging

Punjab: ਆਨਲਾਈਨ ਮੰਗਵਾਇਆ ਸੀ ਕੈਮਰਾ, ਘਰ ਪਹੁੰਚੇ ਆਰਡਰ ਨੂੰ ਜਦ ਖੋਲ੍ਹਿਆ ਤਾਂ...

important news for those registering in punjab

ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਨਵੇਂ ਹੁਕਮ ਹੋ ਗਏ ਜਾਰੀ

jalandhar police commissioner dhanpreet kaur issues strict orders to officers

ਐਕਸ਼ਨ 'ਚ ਜਲੰਧਰ ਦੀ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ, ਅਧਿਕਾਰੀਆਂ ਨੂੰ ਕਰ 'ਤੇ ਸਖ਼ਤ...

water level rises in pong dam in punjab hoshiarpur

ਪੰਜਾਬ 'ਤੇ ਮੰਡਰਾਇਆ ਵੱਡਾ ਖ਼ਤਰਾ! ਡੈਮ 'ਚ ਵਧਿਆ ਪਾਣੀ, ਹੈਰਾਨ ਕਰਨ ਵਾਲੀ ਰਿਪੋਰਟ...

new from the meteorological department in punjab

ਪੰਜਾਬ 'ਚ ਮੌਸਮ ਵਿਭਾਗ ਵੱਲੋਂ ਨਵੀਂ ਅਪਡੇਟ, ਜਾਣੋ ਹੁਣ ਕਦੋਂ ਪਵੇਗਾ ਮੀਂਹ

know the status of rivers and dams

ਪੰਜਾਬ 'ਚ ਖ਼ਤਰੇ ਦੀ ਘੰਟੀ, ਦਰਿਆਵਾਂ ਤੇ ਡੈਮਾਂ ਦੀ ਜਾਣੋ ਕੀ ਹੈ ਸਥਿਤੀ

a great opportunity for farmers including women

ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਨਿਵੇਕਲੀ ਪਹਿਲ, ਅੱਜ ਤੇ ਕੱਲ੍ਹ ਔਰਤਾਂ ਸਣੇ...

interview with former mla navtej singh cheema

ਕਾਂਗਰਸ ’ਚ ਸਲੀਪਰ ਸੈੱਲ ਨੂੰ ਖ਼ਤਮ ਕਰਨ ਰਾਹੁਲ ਗਾਂਧੀ, ਨਵਤੇਜ ਚੀਮਾ ਨੇ ਲਾਈ ਗੁਹਾਰ

july hottest month in japan

ਜੁਲਾਈ ਲਗਾਤਾਰ ਤੀਜੇ ਸਾਲ ਰਿਹਾ ਸਭ ਤੋਂ ਗਰਮ ਮਹੀਨਾ!

indians tourists nepal

ਨੇਪਾਲ ਆਉਣ ਵਾਲੇ ਸੈਲਾਨੀਆਂ ਦੀ ਸੂਚੀ 'ਚ ਭਾਰਤੀ ਸਭ ਤੋਂ ਉੱਪਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦਰਸ਼ਨ ਟੀ.ਵੀ.
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (28 ਜੁਲਾਈ 2025)
    • gursikh girl from appearing for a paper
      ਗੁਰਸਿੱਖ ਕੁੜੀ ਨੂੰ ਕਕਾਰਾਂ ਕਰਕੇ ਪੇਪਰ ਦੇਣ ਤੋਂ ਰੋਕਣਾ ਸੰਵਿਧਾਨ ਦੀ ਉਲੰਘਣਾ :...
    • jathedar s instructions to shiromani akali dal and sgpc
      ਸ਼੍ਰੋਮਣੀ ਅਕਾਲੀ ਦਲ ਤੇ SGPC ਨੂੰ ਜਥੇਦਾਰ ਦੇ ਨਿਰਦੇਸ਼
    • sikh student not allowed to appear for paper
      ਕੜੇ ਤੇ ਕਿਰਪਾਨ ਕਾਰਨ ਸਿੱਖ ਵਿਦਿਆਰਥਣ ਨੂੰ ਨਹੀਂ ਦੇਣ ਦਿੱਤਾ ਪੇਪਰ, SGPC ਨੇ...
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (27 ਜੁਲਾਈ 2025)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (26 ਜੁਲਾਈ 2025)
    • statement of jathedar sri akal takht sahib after singer bir singh s apology
      ਗਾਇਕ ਬੀਰ ਸਿੰਘ ਦੇ ਮੁਆਫੀਨਾਮੇ ਮਗਰੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਬਿਆਨ
    • sri guru tegh bahadur ji s martyrdom centenary celebrations
      ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਸ਼ਤਾਬਦੀ ਸਮਾਗਮ ’ਚ ਮਰਯਾਦਾ ਦਾ ਉਲੰਘਣ ਬੇਹੱਦ...
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (25 ਜੁਲਾਈ 2025)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (24 ਜੁਲਾਈ 2025)
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +