ਵੈੱਬ ਡੈਸਕ : ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ, ਖਰਾਬ ਰੁਟੀਨ, ਦੇਰ ਰਾਤ ਤੱਕ ਜਾਗਣਾ ਅਤੇ ਜੰਕ ਫੂਡ ਦਾ ਸੇਵਨ ਸਾਡੇ ਦਿਲ 'ਤੇ ਭਾਰੀ ਪੈ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਦਿਲ ਦੀਆਂ ਬਿਮਾਰੀਆਂ, ਜੋ ਪਹਿਲਾਂ ਸਿਰਫ ਬਜ਼ੁਰਗਾਂ ਤੱਕ ਸੀਮਤ ਸਨ, ਹੁਣ ਨੌਜਵਾਨਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਰਹੀਆਂ ਹਨ। ਅਕਸਰ ਹਾਰਟ ਅਟੈਕ ਅਚਾਨਕ ਨਹੀਂ ਆਉਂਦਾ, ਸਗੋਂ ਸਾਡਾ ਸਰੀਰ ਕੁਝ ਸ਼ੁਰੂਆਤੀ ਸੰਕੇਤ ਦਿੰਦਾ ਹੈ, ਜਿਨ੍ਹਾਂ ਨੂੰ ਅਸੀਂ ਮਾਮੂਲੀ ਸਮਝ ਕੇ ਟਾਲ ਦਿੰਦੇ ਹਾਂ। ਖਾਸ ਤੌਰ 'ਤੇ ਸਵੇਰੇ ਸੌਂ ਕੇ ਉੱਠਣ ਸਮੇਂ ਦਿਖਣ ਵਾਲੇ ਕੁਝ ਲੱਛਣ ਤੁਹਾਡੇ ਦਿਲ ਦੀ ਸਿਹਤ ਦਾ ਹਾਲ ਬਿਆਨ ਕਰ ਸਕਦੇ ਹਨ।
ਕੀ ਹੈ 'ਮਾਰਨਿੰਗ ਹਾਈਪਰਟੈਨਸ਼ਨ'?
ਬਲੱਡ ਪ੍ਰੈਸ਼ਰ ਨੂੰ ਅਕਸਰ 'ਸਾਈਲੈਂਟ ਕਿਲਰ' ਕਿਹਾ ਜਾਂਦਾ ਹੈ। ਸਵੇਰੇ ਸੌਂ ਕੇ ਉੱਠਦੇ ਹੀ ਜਦੋਂ ਬੀਪੀ ਅਚਾਨਕ ਵਧ ਜਾਂਦਾ ਹੈ, ਤਾਂ ਇਸ ਸਥਿਤੀ ਨੂੰ ਮੈਡੀਕਲ ਭਾਸ਼ਾ ਵਿੱਚ 'ਮਾਰਨਿੰਗ ਹਾਈਪਰਟੈਨਸ਼ਨ' ਕਿਹਾ ਜਾਂਦਾ ਹੈ। ਸਵੇਰ ਦੇ ਸਮੇਂ ਸਰੀਰ ਨੂੰ ਜਗਾਉਣ ਲਈ ਕੁਝ ਹਾਰਮੋਨਸ ਸਰਗਰਮ ਹੁੰਦੇ ਹਨ, ਜਿਸ ਨਾਲ ਬੀਪੀ ਦਾ ਥੋੜ੍ਹਾ ਵਧਣਾ ਆਮ ਹੈ, ਪਰ ਜੇਕਰ ਇਹ ਪੱਧਰ ਲਗਾਤਾਰ ਜ਼ਿਆਦਾ ਰਹੇ ਤਾਂ ਇਹ ਸਿੱਧੇ ਤੌਰ 'ਤੇ ਹਾਰਟ ਅਟੈਕ ਜਾਂ ਸਟ੍ਰੋਕ ਨੂੰ ਸੱਦਾ ਦਿੰਦਾ ਹੈ। ਇਸ ਦੇ ਪਿੱਛੇ ਵੱਧਦਾ ਕੋਲੇਸਟ੍ਰੋਲ, ਸ਼ੂਗਰ, ਥਾਇਰਾਇਡ, ਨੀਂਦ ਦੀ ਕਮੀ, ਮਾਨਸਿਕ ਤਣਾਅ ਜਾਂ ਕਿਡਨੀ ਦੀ ਸਮੱਸਿਆ ਹੋ ਸਕਦੀ ਹੈ।
ਖਤਰੇ ਦੇ 4 ਵੱਡੇ ਸੰਕੇਤ
ਜੇਕਰ ਸਵੇਰੇ ਉੱਠਦੇ ਹੀ ਤੁਹਾਨੂੰ ਹੇਠ ਲਿਖੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਤੁਹਾਡੇ ਦਿਲ ਨੂੰ ਤੁਰੰਤ ਮਦਦ ਦੀ ਲੋੜ ਹੈ।
ਸਿਰ ਦਾ ਭਾਰੀਪਨ ਜਾਂ ਤੇਜ਼ ਦਰਦ: ਸਵੇਰੇ ਉੱਠਦੇ ਹੀ ਸਿਰ 'ਚ ਤੇਜ਼ ਦਬਾਅ ਜਾਂ ਦਰਦ ਮਹਿਸੂਸ ਹੋਣਾ ਨਸਾਂ 'ਤੇ ਵੱਧ ਰਹੇ ਖੂਨ ਦੇ ਦਬਾਅ ਦਾ ਸੰਕੇਤ ਹੋ ਸਕਦਾ ਹੈ।
ਨੱਕ 'ਚੋਂ ਅਚਾਨਕ ਖੂਨ ਆਉਣਾ: ਜਦੋਂ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਵਧ ਜਾਂਦਾ ਹੈ ਤਾਂ ਨੱਕ ਦੀਆਂ ਬਰੀਕ ਨਸਾਂ ਉਸ ਨੂੰ ਝੱਲ ਨਹੀਂ ਪਾਉਂਦੀਆਂ ਤੇ ਫਟ ਜਾਂਦੀਆਂ ਹਨ।
ਅੱਖਾਂ ਅੱਗੇ ਹਨੇਰਾ ਜਾਂ ਚੱਕਰ ਆਉਣਾ: ਬਿਸਤਰ ਤੋਂ ਉੱਠਦੇ ਹੀ ਸਿਰ ਘੁੰਮਣਾ ਜਾਂ ਧੁੰਦਲਾ ਦਿਖਾਈ ਦੇਣਾ ਬੀਪੀ 'ਚ ਉਤਰਾਅ-ਚੜ੍ਹਾਅ ਦਾ ਵੱਡਾ ਲੱਛਣ ਹੈ।
ਬਿਸਤਰ ਛੱਡਦੇ ਹੀ ਕਮਜ਼ੋਰੀ: ਰਾਤ ਭਰ ਦੀ ਨੀਂਦ ਤੋਂ ਬਾਅਦ ਵੀ ਜੇਕਰ ਤੁਸੀਂ ਖੁਦ ਨੂੰ ਊਰਜਾਹੀਣ ਮਹਿਸੂਸ ਕਰਦੇ ਹੋ ਅਤੇ ਸਰੀਰ ਵਿੱਚ ਭਾਰੀ ਸੁਸਤੀ ਰਹਿੰਦੀ ਹੈ, ਤਾਂ ਇਹ ਸੰਕੇਤ ਹੈ ਕਿ ਤੁਹਾਡਾ ਦਿਲ ਸਹੀ ਤਰੀਕੇ ਨਾਲ ਪੰਪ ਨਹੀਂ ਕਰ ਪਾ ਰਿਹਾ ਹੈ।
ਬਚਾਅ ਲਈ ਅਪਣਾਓ ਇਹ ਆਦਤਾਂ
ਦਿਲ ਦੀ ਇਸ ਜੰਗ ਨੂੰ ਤੁਸੀਂ ਆਪਣੀਆਂ ਆਦਤਾਂ ਵਿੱਚ ਛੋਟੇ ਬਦਲਾਅ ਕਰਕੇ ਜਿੱਤ ਸਕਦੇ ਹੋ।
1. ਖਾਣੇ ਵਿੱਚ ਨਮਕ ਦੀ ਵਰਤੋਂ ਘੱਟ ਕਰੋ ਅਤੇ ਸੰਤੁਲਿਤ ਖੁਰਾਕ ਲਓ।
2. ਸਵੇਰ ਦੀ ਹਲਕੀ ਧੁੱਪ ਵਿੱਚ ਸੈਰ ਕਰਨਾ ਅਤੇ ਯੋਗਾ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਦਾ ਹਿੱਸਾ ਬਣਾਓ।
3. ਸਿਗਰਟ ਅਤੇ ਸ਼ਰਾਬ ਵਰਗੀਆਂ ਆਦਤਾਂ ਨੂੰ ਅਲਵਿਦਾ ਕਹੋ।
4. ਤਣਾਅ ਨੂੰ ਆਪਣੇ 'ਤੇ ਹਾਵੀ ਨਾ ਹੋਣ ਦਿਓ।
5. ਸਭ ਤੋਂ ਜ਼ਰੂਰੀ ਗੱਲ, ਨਿਯਮਤ ਅੰਤਰਾਲ 'ਤੇ ਆਪਣਾ ਹੈਲਥ ਚੈੱਕਅਪ ਕਰਵਾਉਂਦੇ ਰਹੋ ਤਾਂ ਜੋ ਕਿਸੇ ਵੀ ਖਤਰੇ ਨੂੰ ਵਕਤ ਰਹਿੰਦੇ ਪਛਾਣਿਆ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਿਰਫ਼ ਜੂਸ ਨਹੀਂ, ਫਾਈਬਰ ਹੈ ਜ਼ਰੂਰੀ! ਜਾਣੋ ਤੰਦਰੁਸਤ ਰਹਿਣ ਲਈ ਫਲ ਖਾਣ ਦੇ ਵੱਡੇ ਫਾਇਦੇ
NEXT STORY