ਮੁੰਬਈ/ਨਵੀਂ ਦਿੱਲੀ- ਭਾਰਤ ਅਤੇ ਇੰਗਲੈਂਡ ਵਿਚਕਾਰ ਖੇਡੇ ਗਏ ਟੀ-20 ਵਿਸ਼ਵ ਕੱਪ 2026 ਦੇ ਦੂਜੇ ਸੈਮੀਫਾਈਨਲ ਨੇ ਮੈਦਾਨ ਦੇ ਨਾਲ-ਨਾਲ ਡਿਜੀਟਲ ਪਲੇਟਫਾਰਮ 'ਤੇ ਵੀ ਇਤਿਹਾਸ ਰਚ ਦਿੱਤਾ ਹੈ। ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਦੇ ਚੇਅਰਮੈਨ ਜੈ ਸ਼ਾਹ ਨੇ ਇਕ ਟਵੀਟ ਰਾਹੀਂ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਸ ਮੈਚ ਨੇ ਡਿਜੀਟਲ ਵਿਊਅਰਸ਼ਿਪ ਦੇ ਸਾਰੇ ਵਿਸ਼ਵ ਰਿਕਾਰਡ ਤੋੜ ਦਿੱਤੇ ਹਨ।
6.5 ਕਰੋੜ ਤੋਂ ਵੱਧ ਲੋਕਾਂ ਨੇ ਇਕੱਠਿਆਂ ਦੇਖਿਆ ਮੈਚ
ਜੈ ਸ਼ਾਹ ਅਨੁਸਾਰ, ਭਾਰਤ ਅਤੇ ਇੰਗਲੈਂਡ ਦੇ ਇਸ ਰੋਮਾਂਚਕ ਮੁਕਾਬਲੇ ਦੌਰਾਨ ਜੀਓ-ਹੌਟਸਟਾਰ 'ਤੇ 'ਪੀਕ ਡਿਜੀਟਲ ਕਨਕਰੰਸੀ' 65.2 ਮਿਲੀਅਨ (6.52 ਕਰੋੜ) ਦਰਸ਼ਕਾਂ ਤੱਕ ਪਹੁੰਚ ਗਈ। ਇਹ ਅੰਕੜਾ ਦੁਨੀਆ ਭਰ ਵਿੱਚ ਕਿਸੇ ਵੀ ਲਾਈਵ ਈਵੈਂਟ ਲਈ ਹੁਣ ਤੱਕ ਦੀ ਸਭ ਤੋਂ ਵੱਧ ਵਿਊਅਰਸ਼ਿਪ ਹੈ। ਇਹ ਪ੍ਰਾਪਤੀ ਦਰਸਾਉਂਦੀ ਹੈ ਕਿ ਭਾਰਤੀ ਪ੍ਰਸ਼ੰਸਕਾਂ ਵਿੱਚ ਕ੍ਰਿਕਟ ਪ੍ਰਤੀ ਕਿੰਨਾ ਵੱਡਾ ਜਨੂੰਨ ਹੈ।
ਜੈ ਸ਼ਾਹ ਨੇ ਇਸ ਇਤਿਹਾਸਕ ਅੰਕੜੇ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਆਈ.ਸੀ.ਸੀ. ਟੀਮ ਅਤੇ ਪਾਰਟਨਰ ਜੀਓ-ਸਟਾਰ ਦੀ ਮਿਹਨਤ ਦਾ ਨਤੀਜਾ ਹੈ, ਜਿਨ੍ਹਾਂ ਨੇ ਇੰਨੀ ਵੱਡੀ ਗਿਣਤੀ ਵਿੱਚ ਪ੍ਰਸ਼ੰਸਕਾਂ ਨੂੰ ਜੋੜਿਆ। ਉਨ੍ਹਾਂ ਕਿਹਾ ਕਿ ਇਹ ਖੇਡ, ਮੀਡੀਆ ਅਤੇ ਸਟ੍ਰੀਮਿੰਗ ਦੀ ਦੁਨੀਆ ਵਿੱਚ ਨਵੇਂ ਗਲੋਬਲ ਮਾਪਦੰਡ ਸਥਾਪਤ ਕਰਨ ਵਾਲਾ ਪਲ ਹੈ।
ਜ਼ਿਕਰਯੋਗ ਹੈ ਕਿ ਇਸ ਮੈਚ ਵਿੱਚ ਭਾਰਤ ਨੇ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ ਹੈ। ਮੈਚ ਵਿੱਚ ਸੰਜੂ ਸੈਮਸਨ ਦੀਆਂ 89 ਦੌੜਾਂ ਅਤੇ ਅੰਤਿਮ ਓਵਰਾਂ ਵਿੱਚ ਜਸਪ੍ਰੀਤ ਬੁਮਰਾਹ ਤੇ ਹਾਰਦਿਕ ਪੰਡਯਾ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਦਰਸ਼ਕਾਂ ਨੂੰ ਅੰਤ ਤੱਕ ਸਕ੍ਰੀਨਾਂ ਨਾਲ ਜੋੜੀ ਰੱਖਿਆ। ਹੁਣ ਭਾਰਤ ਦਾ ਮੁਕਾਬਲਾ 8 ਮਾਰਚ ਨੂੰ ਅਹਿਮਦਾਬਾਦ ਵਿੱਚ ਨਿਊਜ਼ੀਲੈਂਡ ਨਾਲ ਹੋਵੇਗਾ।
ਜੈਪੁਰ 'ਚ ਵੱਡਾ ਹਾਦਸਾ: ਨਮਾਜ਼ ਦੌਰਾਨ ਮਸਜਿਦ ਦੀ ਕੰਧ ਡਿੱਗੀ, 19 ਲੋਕ ਮਲਬੇ ਹੇਠ ਦਬੇ
NEXT STORY