Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAY 01, 2026

    3:28:12 PM

  • rbi implements new rules for credit card holders customers will get relief

    Credit Card ਧਾਰਕਾਂ ਲਈ RBI ਨੇ ਲਾਗੂ ਕੀਤਾ ਨਵਾਂ...

  • thousands of teachers in punjab are facing great tension

    ਪੰਜਾਬ ਦੇ ਹਜ਼ਾਰਾਂ ਅਧਿਆਪਕਾਂ ਨੂੰ ਪਈ ਵੱਡੀ ਟੈਨਸ਼ਨ!...

  • gopi nijjar murder shot dead mother makes big revelations

    Punjab: ਗੋਲ਼ੀਆਂ ਮਾਰ ਕਤਲ ਕੀਤੇ ਗੋਪੀ ਨਿੱਝਰ ਦਾ...

  • important news regarding attari retreat ceremony

    ਅਟਾਰੀ ਰਿਟਰੀਟ ਸੈਰੇਮਨੀ ਨੂੰ ਲੈ ਕੇ ਅਹਿਮ ਖ਼ਬਰ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Darshan TV News
    • Jalandhar
    • ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼: ਸਿੱਖ ਕੌਮ ਦੇ ਮਹਾਨ ਜਨਰੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਲਾਸਾਨੀ ਸ਼ਹਾਦਤ

DARSHAN TV News Punjabi(ਦਰਸ਼ਨ ਟੀ.ਵੀ.)

ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼: ਸਿੱਖ ਕੌਮ ਦੇ ਮਹਾਨ ਜਨਰੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਲਾਸਾਨੀ ਸ਼ਹਾਦਤ

  • Edited By Rajwinder Kaur,
  • Updated: 24 Jun, 2024 09:35 AM
Jalandhar
martyrdom day great general of the sikh nation baba banda singh bahadur
  • Share
    • Facebook
    • Tumblr
    • Linkedin
    • Twitter
  • Comment

ਗੁਰਪ੍ਰੀਤ ਸਿੰਘ ਨਿਆਮੀਆਂ

ਬਾਬਾ ਬੰਦਾ ਸਿੰਘ ਬਹਾਦਰ ਦਾ ਬਚਪਨ ਦਾ ਨਾਂਅ ਲਛਮਣ ਦੇਵ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਰਾਮਦੇਵ ਭਾਰਦਵਾਜ ਸੀ। ਪ੍ਰਸਿੱਧ ਇਤਿਹਾਸਕਾਰ ਡਾ. ਗੰਡਾ ਸਿੰਘ ਜੀ ਅਨੁਸਾਰ ਬਾਬਾ ਬੰਦਾ ਸਿੰਘ ਜੀ ਦੇ ਪਿਤਾ ਰਾਜਪੂਤ ਸਨ ਅਤੇ ਖੇਤੀਬਾੜੀ ਦਾ ਕੰਮ ਕਰਦੇ ਸਨ। ਬਾਬਾ ਬੰਦਾ ਸਿੰਘ ਦਾ ਜਨਮ ਕਤਕ ਸੁਦੀ 13 ਸੰਮਤ 1727 ਨੂੰ ਜੰਮੂ ਕਸ਼ਮੀਰ ਦੇ ਇਲਾਕੇ ਪੁਣਛ ਰਾਜੌਰੀ ਵਿਖੇ ਹੋਇਆ। ਬਾਬਾ ਬੰਦਾ ਸਿੰਘ ਦਾ ਸਰੀਰ ਬਚਪਨ ਤੋਂ ਹੀ ਕਾਫੀ ਸੁਡੌਲ ਸੀ ਅਤੇ ਤੰਦਰੁਸਤ ਸੀ। ਇਨ੍ਹਾਂ ਨੂੰ ਘੋੜ ਸਵਾਰੀ ਕਰਨ ਦਾ ਕਾਫੀ ਸ਼ੌਕ ਸੀ। ਇਕ ਵਾਰੀ ਉਨ੍ਹਾਂ ਨੇ ਹਿਰਨੀ ਦਾ ਸ਼ਿਕਾਰ ਕੀਤਾ ਅਤੇ ਹਿਰਨੀ ਜ਼ਖ਼ਮੀ ਹੋ ਕੇ ਜ਼ਮੀਨ ’ਤੇ ਡਿੱਗ ਪਈ। ਥੋੜੇ ਚਿਰ ਬਾਅਦ ਹਿਰਨੀ ਦੇ ਢਿੱਡ ’ਚੋਂ ਦੋ ਬੱਚੇ ਨਿਕਲੇ ਅਤੇ ਲਛਮਣ ਦੇਵ ਦੀਆਂ ਅੱਖਾਂ ਦੇ ਸਾਹਮਣੇ ਤੜਫ-ਤੜਫ ਕੇ ਮਰ ਗਏ। ਇਸ ਘਟਨਾ ਨੇ ਲਛਮਣ ਦੇਵ ਦੇ ਮਨ ’ਤੇ ਇੰਨਾਂ ਡੂੰਘਾ ਅਸਰ ਹੋਇਆ ਕਿ ਉਨ੍ਹਾਂ ਨੇ ਦੁਨੀਆਂ ਨੂੰ ਤਿਆਗ ਦੇਣ ਦਾ ਮਨ ਬਣਾ ਲਿਆ।

ਉਨ੍ਹਾਂ ਦੀ ਮੁਲਾਕਾਤ ਇਕ ਵੈਰਾਗੀ ਸਾਧੂ ਜਾਨਕੀ ਪ੍ਰਸਾਦ ਨਾਲ ਹੋਈ। ਜਾਨਕੀ ਪ੍ਰਸਾਦ ਨੇ ਲਛਮਣ ਦੇਵ ਨੂੰ ਧੀਰਜ ਦਿੱਤਾ ਅਤੇ ਆਪਣਾ ਚੇਲਾ ਬਣਾ ਲਿਆ। ਉਨ੍ਹਾਂ ਬਾਬਾ ਜੀ ਦਾ ਨਾਂ ਮਾਧੋਦਾਸ ਵੈਰਾਗੀ ਰੱਖ ਦਿੱਤਾ। ਹੁਣ ਮਾਧੋਦਾਸ ਵੈਰਾਗੀ ਹੋਰਨਾਂ ਸਾਧੂ ਸੰਤਾਂ ਦੇ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਤੀਰਥਾਂ ਦੀ ਯਾਤਰਾ ਕਰਨ ਲੱਗ ਪਿਆ। ਇਕ ਵਾਰ ਸਾਧੂਆਂ ਦੀ ਇਹ ਮੰਡਲੀ ਕਸੂਰ ਵਿਖੇ ਜਾ ਪਹੁੰਚੀ। ਉਥੇ ਮਾਧੋ ਦਾਸ ਦਾ ਮੇਲ ਰਾਮਦਾਸ ਵੈਰਾਗੀ ਨਾਲ ਹੋਇਆ ਅਤੇ ਇਹ ਰਾਮਦਾਸ ਵੈਰਾਗੀ ਦੇ ਨਾਲ ਰਲ ਗਏ। ਮਹਾਰਾਸ਼ਟਰ ਵਿਚ ਮਾਧੋਦਾਸ ਵੈਰਾਗੀ ਦੀ ਮੁਲਾਕਾਤ ਇਕ ਔਘੜ ਨਾਥ ਜੋਗੀ ਨਾਲ ਹੋਈ। ਮਾਧੋਦਾਸ ਇਸ ਜੋਗੀ ਦਾ ਚੇਲਾ ਬਣ ਕੇ ਉਸਦੀ ਸੇਵਾ ਕਰਨ ਲੱਗ ਪਿਆ। ਸੰਮਤ 1748 ਨੂੰ ਜਦੋਂ ਔਘੜ ਨਾਥ ਨੇ ਆਪਣਾ ਸਰੀਰ ਤਿਆਗਿਆ ਤਾਂ ਉਸਨੇ ਮਾਧੋਦਾਸ ਵੈਰਾਗੀ ਨੂੰ ਆਪਣਾ ਵਾਰਿਸ ਥਾਪ ਦਿੱਤਾ ਅਤੇ ਯੋਗ ਵਿਦਿਆ ਦਾ ਬਹੁਮੁੱਲਾ ਗ੍ਰੰਥ ਉਸਦੇ ਹਵਾਲੇ ਕਰ ਦਿੱਤਾ। ਮਾਧੋਦਾਸ ਵੈਰਾਗੀ ਨੇ ਪੰਚਵਟੀ ਤੋਂ ਨਾਂਦੇੜ ਵਿਖੇ ਗੋਦਾਵਰੀ ਦੇ ਕਿਨਾਰੇ ਆ ਕੇ ਆਪਣੇ ਪੱਕੇ ਡੇਰੇ ਲਗਾ ਲਏ, ਇਥੇ ਮਾਧੋਦਾਸ ਦੀ ਚਾਰੇ ਪਾਸੇ ਪ੍ਰਸਿੱਧੀ ਹੋ ਗਈ। ਹੌਲੀ-ਹੌਲੀ ਬਾਬਾ ਬੰਦਾ ਸਿੰਘ ਜੀ ਰਿੱਧੀਆਂ ਸਿੱਧੀਆਂ ਦੇ ਮਾਲਕ ਬਣ ਗਏ ਅਤੇ ਬਾਬਾ ਬੰਦਾ ਸਿੰਘ ਜੀ ਹੰਕਾਰ ਵੀ ਆ ਗਿਆ। 

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਨਾਂਦੇੜ ਦੀ ਧਰਤੀ ’ਤੇ ਪਹੁੰਚੇ ਤਾਂ ਉਹ ਸਿੱਧੇ ਹੀ ਮਾਧੋਦਾਸ ਵੈਰਾਗੀ ਦੇ ਡੇਰੇ ’ਤੇ ਚਲੇ ਗਏ। ਗੁਰੂ ਜੀ ਉਸਦੇ ਪਲੰਘ ’ਤੇ ਬਿਰਾਜਮਾਨ ਹੋ ਗਏ। ਉਸ ਵੇਲੇ ਮਾਧੋਦਾਸ ਵੈਰਾਗੀ ਕੁਟੀਆ ਵਿਚ ਨਹੀਂ ਸੀ। ਡਾ. ਗੰਡਾ ਸਿੰਘ ਆਪਣੀ ਪੁਸਤਕ ਬੰਦਾ ਸਿੰਘ ਬਹਾਦਰ ਵਿਚ ਇਥੋਂ ਤੱਕ ਵੀ ਲਿਖਦੇ ਹਨ ਕਿ ਗੁਰੂ ਜੀ ਦੇ ਸਾਥੀ ਸਿੰਘਾਂ ਨੇ ਆਪਣੇ ਲੰਗਰ ਲਈ ਮਾਸ ਦੀਆਂ ਦੇਗਾਂ ਚੁੱਲ੍ਹਿਆਂ ’ਤੇ ਚੜ੍ਹਾ ਦਿੱਤੀਆਂ। ਮਾਧੋਦਾਸ ਵੈਰਾਗੀ ਕਿਉਂਕਿ ਵੈਸ਼ਣੂੰ ਸੀ, ਇਸ ਲਈ ਉਸਦੇ ਚੇਲਿਆਂ ਨੇ ਇਸ ਗੱਲ ਦਾ ਬਹੁਤ ਬੁਰਾ ਮਨਾਇਆ। ਉਹ ਗੁਰੂ ਜੀ ਦੀ ਸ਼ਿਕਾਇਤ ਕਰਨ ਲਈ ਦੌੜ ਕੇ ਮਾਧੋਦਾਸ ਵੈਰਾਗੀ ਕੋਲ ਪਹੁੰਚੇ। ਚੇਲਿਆਂ ਦੀ ਗੱਲ ਸੁਣ ਕੇ ਮਾਧੋਦਾਸ ਵੈਰਾਗੀ ਨੂੰ ਬਹੁਤ ਗੁੱਸਾ ਆਇਆ ਤੇ ਉਹ ਤੁਰੰਤ ਆਪਣੇ ਡੇਰੇ ਵੱਲ ਭੱਜਾ ਆਇਆ।

ਮਾਧੋਦਾਸ ਦੀਆਂ ਰਿੱਧੀਆਂ-ਸਿੱਧੀਆਂ ਤੇ ਤੰਤਰ ਮੰਤਰ ਦਾ ਗੁਰੂ ਜੀ ’ਤੇ ਕੋਈ ਅਸਰ ਨਾ ਹੋਇਆ। ਗੁਰੂ ਜੀ ਅਡੋਲ ਬੈਠੇ ਰਹੇ। ਗੁਰੂ ਜੀ ਦੇ ਦਰਸ਼ਨ ਕਰਦੇ ਹੀ ਉਸਦੀ ਹਊਮੈ ਮਾਰੀ ਗਈ। ਵੈਰਾਗੀ ਨੂੰ ਆਪਣੀ ਸਾਰੀ ਸੁੱਧ ਬੁੱਧ ਭੁੱਲ ਗਈ। ਗੁਰੂ ਜੀ ਨੇ ਜਦੋਂ ਉਸਨੂੰ ਪੁੱਛਿਆ ਕਿ ਭਾਈ ਤੂੰ ਕੌਣ ਹੈਂ ਤਾਂ ਮਾਧੋਦਾਸ ਦੇ ਮੂੰਹੋਂ ਨਿਕਲਿਆ, ‘‘ਮੈਂ ਤਾਂ ਤੇਰਾ ਬੰਦਾ ਹਾਂ’’। ਫੇਰ ਗੁਰੂ ਜੀ ਨੇ ਉਸਨੂੰ ਕਿਹਾ ਕਿ ਜੇਕਰ ‘‘ਤੂੰ ਮੇਰਾ ਬੰਦਾ ਹੈਂ ਤਾਂ ਬੰਦਿਆਂ ਵਰਗੇ ਕੰਮ ਕਰ’’। ਇਹ ਸੁਣ ਕੇ ਮਾਧੋਦਾਸ ਗੁਰੂ ਜੀ ਦੇ ਚਰਨੀ ਪੈ ਗਿਆ। 

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸਨੂੰ ਅੰਮ੍ਰਿਤ ਛਕਾਕੇ ਤਿਆਰ ਬਰ ਤਿਆਰ ਸਿੰਘ ਸਜਾ ਦਿੱਤਾ। ਉਨ੍ਹਾਂ ਦਾ ਨਾਂ ਅੰਮ੍ਰਿਤ ਛਕਾਉਣ ਤੋਂ ਬਾਅਦ ਗੁਰਬਖਸ਼ ਸਿੰਘ ਰੱਖਿਆ ਗਿਆ ਪਰ ਪੰਥ ਵਿਚ ਉਨ੍ਹਾਂ ਦਾ ਨਾਂਅ ਬਾਬਾ ਬੰਦਾ ਸਿੰਘ ਬਹਾਦਰ ਪ੍ਰਸਿੱਧ ਹੋਇਆ। ਗੁਰੂ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਣਾ ਬੰਦਾ ਬਣਾਕੇ ਪੰਜ ਸਿੰਘ ਬਾਬਾ ਵਿਨੋਦ ਸਿੰਘ, ਬਾਬਾ ਕਾਹਨ ਸਿੰਘ, ਬਾਬਾ ਬਾਜ ਸਿੰਘ, ਬਾਬਾ ਦਇਆ ਸਿੰਘ ਤੇ ਬਾਬਾ ਰਣ ਸਿੰਘ ਉਸਦੀ ਸਹਾਇਤਾ ਲਈ ਨਾਲ ਤੋਰੇ ਅਤੇ ਪੰਜ ਤੀਰ ਆਪਣੇ ਭੱਥੇ ਵਿਚੋਂ ਕੱਢ ਕੇ ਉਸਨੂੰ ਬਖ਼ਸ਼ੇ। ਇਸ ਤੋਂ ਇਲਾਵਾ 20 ਹੋਰ ਸੂਰਵੀਰ ਗੁਰੂ ਜੀ ਨੇ ਬਾਬਾ ਜੀ ਦੀ ਸਹਾਇਤਾ ਲਈ ਪੰਜਾਬ ਵੱਲ ਨਾਲ ਘੱਲੇ। ਇਸ ਤੋਂ ਇਲਾਵਾ ਇਕ ਨਿਸ਼ਾਨ ਸਾਹਿਬ ਅਤੇ ਨਗਾਰੇ ਦੀ ਬਖਸ਼ਿਸ਼ ਵੀ ਕੀਤੀ। ਨਾਲ ਹੀ ਉਸਨੂੰ ਹੁਕਮ ਕੀਤਾ ਗਿਆ ਕਿ ਪ੍ਰਭੁਤਾ ਪ੍ਰਾਪਤ ਹੋ ਜਾਣ ਪਰ ਉਹ ਆਪੇ ਨੂੰ ਨਾ ਭੁੱਲੇ, ਜਤ-ਸਤ ਕਾਇਮ ਰੱਖੇ ਅਤੇ ਗੁਰੂ ਰੂਪ ਖਾਲਸੇ ਦੀ ਖੁਸ਼ੀ ਵਿਚ ਆਪਣੀ ਖੁਸ਼ੀ ਸਮਝੇ, ਇਸੇ ਵਿਚ ਹੀ ਉਸਦੀ ਸਫਲਤਾ ਦਾ ਭੇਦ ਲੁਕਿਆ ਪਿਆ ਹੈ। 

ਦਿੱਲੀ ਦੇ ਨੇੜੇ ਪਿੰਡਾਂ ਸਿਹਰੀ ਤੇ ਖੰਡਾ ਵਿਖੇ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਸ਼ਕਤੀ ਇਕੱਤਰ ਕੀਤੀ ਤੇ ਸਭ ਤੋਂ ਪਹਿਲਾਂ ਸੋਨੀਪਤ ’ਤੇ ਹਮਲਾ ਕਰਕੇ ਜਿੱਤ ਹਾਸਲ ਕਰ ਲਈ। ਫੇਰ ਕੈਥਲ, ਸਮਾਣਾ, ਸਢੌਰਾ, ਬਨੂੜ ਆਦਿ ’ਤੇ ਹਮਲੇ ਕੀਤੇ ਅਤੇ ਜਿੱਤਾਂ ਹਾਸਲ ਕਰਕੇ ਆਪਣੀ ਤਾਕਤ ਵਿਚ ਕਈ ਗੁਣਾ ਵਾਧਾ ਕਰ ਲਿਆ। ਬਨੂੜ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੇ ਸੂਬੇਦਾਰ ਵਜੀਰ ਖ਼ਾਨ ਨੂੰ ਹਮਲੇ ਲਈ ਲਲਕਾਰਿਆ ਤੇ ਉਸਨੇ ਵੀ ਕਹਿ ਦਿੱਤਾ ਕਿ ਚੱਪੜਚਿੜੀ ਦੇ ਮੈਦਾਨ ਵਿਚ ਟੱਕਰਾਂਗੇ। ਚੱਪੜਚਿੜੀ ਵਿਚ ਜ਼ਿਆਦਾ ਆਬਾਦੀ ਮੁਸਲਮਾਨ ਫਿਰਕੇ ਦੀ ਸੀ, ਜਿਨ੍ਹਾਂ ਵਿਚੋਂ ਬਹੁਤੇ ਮੁਗਲ ਸੈਨਿਕਾਂ ਦੇ ਸਮਰਥਕ ਸਨ। ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੀ ਗਿਣਤੀ ਕੁੱਝ ਕੁ ਹਜ਼ਾਰ ਦੱਸੀ ਜਾਂਦੀ ਹੈ, ਜਦਕਿ ਮੁਗਲ ਸੈਨਾ ਦੀ ਗਿਣਤੀ ਖਾਫੀ ਖਾਨ ਅਨੁਸਾਰ 15 ਹਜ਼ਾਰ, ਮੁਹੰਮਦ ਹਾਰੀਸੀ ਅਨੁਸਾਰ 12 ਹਜ਼ਾਰ ਅਤੇ ਕਈ ਅਜੋਕੇ ਇਤਿਹਾਸਕਾਰਾਂ ਅਨੁਸਾਰ 60 ਕੁ ਹਜ਼ਾਰ ਦੇ ਕਰੀਬ ਸੀ। ਬਹੁਤ ਗਹਿ ਗੱਚ ਲੜਾਈ ਹੋਈ ਤੇ ਜਿੱਤ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਹੋਈ।

ਬਾਬਾ ਬੰਦਾ ਸਿੰਘ ਬਹਾਦਰ ਸਢੌਰੇ ਦੇ ਨੇੜੇ ਮੁਖਲਸਗੜ੍ਹ ਦੇ ਕਿਲ੍ਹੇ ਨੂੰ ਆਪਣੀ ਰਾਜਧਾਨੀ ਬਣਾਇਆ ਅਤੇ ਇਸ ਦਾ ਨਾਂਅ ਲੋਹਗੜ੍ਹ ਰੱਖਿਆ। ਫਿਰ ਬਾਬਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ ’ਤੇ ਉਸ ਸਮੇਂ ਦੇ ਰਿਵਾਜ ਅਨੁਸਾਰ ਖਾਲਸਾ ਰਾਜ ਦੀ ਵੱਖਰੀ ਹੋਂਦ ਦਰਸਾਉਣ ਲਈ ਇਕ ਸਿੱਕਾ ਜਾਰੀ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ’ਤੇ ਜਿੱਤ ਹਾਸਲ ਕਰਨ ਵਾਲੇ ਦਿਨ ਤੋਂ ਆਪਣਾ ਵੱਖਰਾ ਪ੍ਰਸ਼ਾਸਨੀ ਸਾਲ ਸ਼ੁਰੂ ਕੀਤਾ। ਬਾਬਾ ਜੀ ਨੇ ਜ਼ਿਮੀਂਦਾਰੀ ਪ੍ਰਥਾ ਨੂੰ ਖ਼ਤਮ ਕਰ ਦਿੱਤਾ ਅਤੇ ਜ਼ਮੀਨ ਵਾਹੁਣ ਵਾਲੇ ਮੁਜਾਰਿਆਂ ਨੂੰ ਜ਼ਮੀਨ ਦੀ ਮਾਲਕੀ ਦੇ ਦਿੱਤੀ। 

7 ਦਸੰਬਰ 1715 ਈਸਵੀ ਨੂੰ ਅਬਦੁਸਮਦ ਖ਼ਾਨ ਨੇ ਬਾਬਾ ਬੰਦਾ ਸਿੰਘ ਬਹਾਦਰ ਤੇ ਉਨ੍ਹਾਂ ਦੇ ਸਾਥੀਆਂ ਨੂੰ ਗੁਰਦਾਸ ਨੰਗਦ ਦੀ ਇਕ ਗੜ੍ਹੀ ਵਿਚ ਘੇਰਾ ਪਾ ਲਿਆ। ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਦਿੱਲੀ ਲਈ ਰਵਾਨਾ ਕੀਤਾ ਗਿਆ। 5 ਮਾਰਚ 1716 ਈਸਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਫੜੇ ਗਏ ਸਿੰਘਾਂ ਨੂੰ ਰੋਜ਼ਾਨਾ 100-100 ਕਰਕੇ ਕਤਲ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ। ਇਹ ਇਕ ਕਿਸਮ ਦਾ ਹੱਤਿਆਕਾਂਡ ਸੀ। ਇਸ ਨੂੰ ਦਿੱਲੀ ਦੇ ਤ੍ਰਿਪੋਲੀਆ ਦਰਵਾਜੇ ਵੱਲ ਦੇ ਥਾਣੇ ਦੇ ਸਾਹਮਣੇ ਥਾਣੇਦਾਰ ਸਰਬਰਾਹ ਖ਼ਾਨ ਦੀ ਦੇਖਰੇਖ ਹੇਠ ਸ਼ੁਰੂ ਕੀਤਾ ਗਿਆ। ਸਾਰਿਆਂ ਨੂੰ ਕਤਲ ਕਰਨ ਤੋਂ ਬਾਅਦ ਬਾਦਸ਼ਾਹ ਦੇ ਹੁਕਮ ’ਤੇ ਬਾਬਾ ਜੀ ਦੇ ਬੇਟੇ ਭਾਈ ਅਜੈ ਸਿੰਘ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਗੋਦ ਵਿਚ ਬਿਠਾ ਦਿੱਤਾ। ਜੱਲਾਦ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥ ਵਿਚ ਖੰਜਰ ਫੜਾ ਕੇ ਕਿਹਾ ਕਿ ਉਹ ਆਪਣੇ ਪੁੱਤਰ ਦਾ ਕਤਲ ਕਰ ਦੇਣ। 

ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਜੱਲਾਦ ਨੇ ਬਾਬਾ ਜੀ ਦੀ ਗੋਦ ਵਿਚ ਬੈਠੇ ਉਨ੍ਹਾਂ ਦੇ ਸਪੁੱਤਰ ਨੂੰ ਕਤਲ ਕਰ ਦਿੱਤਾ। ਉਸ ਤੋਂ ਬਾਅਦ ਜੱਲਾਦ ਨੇ ਬੱਚੇ ਦੇ ਛੋਟੇ ਛੋਟੇ ਟੁਕੜੇ ਕਰਕੇ ਤੜਫ ਰਹੇ ਬੱਚੇ ਦੀ ਛਾਤੀ ਚੀਰ ਦਿੱਤੀ ਤੇ ਉਸਦਾ ਤੜਫਦਾ ਹੋਇਆ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿਚ ਤੁੰਨ ਦਿੱਤਾ ਗਿਆ। ਬੰਦਾ ਸਿੰਘ ਬਹਾਦਰ ਜੀ ਨੂੰ ਵੀ ਬੇਅੰਤ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਸਭ ਤੋਂ ਪਹਿਲਾਂ ਜੱਲਾਦ ਨੇ ਛੁਰੇ ਨਾਲ ਬਾਬਾ ਬੰਦਾ ਜੀ ਦੀ ਸੱਜੀ ਅੱਖ ਕੱਢ ਦਿੱਤੀ। ਫੇਰ ਖੱਬੀ ਅੱਖ ਕੱਢ ਦਿੱਤੀ। ਬਾਬਾ ਬੰਦਾ ਸਿੰਘ ਬਹਾਦਰ ਦੀਆਂ ਦੋਵੇਂ ਅੱਖਾਂ ਕੱਢਣ ਤੋਂ ਬਾਅਦ ਉਨ੍ਹਾਂ ਦੇ ਇਕ ਇਕ ਕਰਕੇ ਦੋਵੇਂ ਹੱਥ ਗੰਡਾਸੇ ਨਾਲ ਕੱਟ ਦਿੱਤੇ ਗਏ। ਫਿਰ ਉਨ੍ਹਾਂ ਦੀਆਂ ਲੱਤਾਂ ਨੂੰ ਲੱਕੜ ’ਤੇ ਰੱਖ ਕੇ ਪੈਰ ਵੀ ਕੱਟ ਦਿੱਤੇ ਗਏ। ਫੇਰ ਲੋਹੇ ਦੇ ਜੰਬੂਰਾਂ ਨੂੰ ਅੱਗ ਨਾਲ ਲਾਲ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਰੀਰ ਦਾ ਮਾਸ ਨੋਚਣਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਸਾਰੇ ਸਰੀਰ ਦੇ ਬੰਦ-ਬੰਦ ਕੱਟਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦਾ ਸੀਸ ਵੀ ਧੜ ਤੋਂ ਵੱਖ ਕਰ ਦਿੱਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਨੇ ਇਨਕਲਾਬ ਲਿਆ ਦਿੱਤਾ, ਜੋ ਬਾਅਦ ਵਿਚ ਭਾਂਬੜ ਬਣ ਕੇ ਮਚਿਆ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਿੱਖ ਰਾਜ ਬਹੁਤ ਵਧਿਆ ਫੁੱਲਿਆ। 

  • Martyrdom Day
  • Sikh Nation
  • Great General
  • Baba Banda Singh Bahadur
  • ਸ਼ਹੀਦੀ ਦਿਹਾੜਾ
  • ਮਹਾਨ ਜਨਰੈਲ
  • ਬਾਬਾ ਬੰਦਾ ਸਿੰਘ ਬਹਾਦਰ

ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ’ਚ ਯੋਗਾ ਕਰਨ ਵਾਲੀ ਕੁੜੀ ਦੇ ਮੁਆਫ਼ੀ ਮੰਗਣ ਮਗਰੋਂ SGPC ਦੀ ਵੱਡੀ...

NEXT STORY

Stories You May Like

  • bollywood actress palak tiwari paid obeisance at sachkhand sri harmandir sahib
    ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਦਾਕਾਰਾ ਪਲਕ ਤਿਵਾੜੀ ਹੋਈ ਨਤਮਸਤਕ, ਤਸਵੀਰਾਂ ਕੀਤੀਆਂ ਸਾਂਝੀਆਂ
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (1 ਮਈ 2026)
  • sgpc suspends service of providing sri guru granth sahib to sangat till may 20
    ਸ਼੍ਰੋਮਣੀ ਕਮੇਟੀ ਨੇ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੁਹੱਈਆ ਕਰਵਾਉਣ ਦੀ ਸੇਵਾ 20 ਮਈ ਤੱਕ ਰੋਕੀ
  • today s hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (30 ਅਪ੍ਰੈਲ 2026)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (29 ਅਪ੍ਰੈਲ 2026)
  • jathedar gargajj performed the service of pouring water
    ਸ੍ਰੀ ਹਰਿਮੰਦਰ ਸਾਹਿਬ ਵਿਖੇ ਜਥੇਦਾਰ ਗੜਗੱਜ ਨੇ ਸੰਗਤ ਨੂੰ ਜਲ ਛਕਾਉਣ ਦੀ ਸੇਵਾ ਨਿਭਾਈ
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (28 ਅਪ੍ਰੈਲ 2026)
  • sgpc  dhami visited  nishay administrative services training center chandigarh
    ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ “ਨਿਸਚੈ ਪ੍ਰਸ਼ਾਸਕੀ ਸੇਵਾਵਾਂ ਸਿਖਲਾਈ ਕੇਂਦਰ ਚੰਡੀਗੜ੍ਹ” ਦਾ ਕੀਤਾ ਦੌਰਾ
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • routes were diverted in jalandhar route plan released
    ਜਲੰਧਰ ਵਾਸੀ ਦੇਣ ਧਿਆਨ! ਇਹ ਰਸਤੇ ਕੀਤੇ ਗਏ ਡਾਇਵਰਟ, ਰੂਟ ਪਲਾਨ ਜਾਰੀ
  • sai ghulam shah ji  s jodh mela will begin today in nakodar
    ਨਕੋਦਰ 'ਚ ਸਾਈਂ ਗੁਲਾਮ ਸ਼ਾਹ ਜੀ ਦਾ 18ਵਾਂ 2 ਦਿਨਾ ਸਾਲਾਨਾ ਜੋੜ ਮੇਲਾ ਅੱਜ...
  • punjab police dgp  law and order  arpit shukla retires
    ਪੰਜਾਬ ਪੁਲਸ ਦੇ DGP (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਹੋਏ ਸੇਵਾਮੁਕਤ
  • committed theft in the gurudwara  video
    ਪਹਿਲਾਂ ਮੰਗੀ ਮੁਆਫੀ, ਖਾਧਾ ਪ੍ਰਸਾਦ ਤੇ ਫਿਰ ਗੁਰੂਘਰ 'ਚ ਚੋਰੀ ਦੀ ਘਟਨਾ ਨੂੰ...
  • khalistani module exposed again in punjab big conspiracy behind isi
    ਕੀ ਪੰਜਾਬ ਮੁੜ ਅੱਤਵਾਦ ਦੇ ਕੰਢੇ ’ਤੇ ਖੜ੍ਹਾ?  ISI ਦੀ ਛਤਰ-ਛਾਇਆ ਹੇਠ ਵੱਡੀ...
  • major weather warning in punjab on may 3 and 4
    ਪੰਜਾਬ 'ਚ 3 ਤੇ 4 ਮਈ ਨੂੰ ਮੌਸਮ ਦੀ ਵੱਡੀ ਚਿਤਾਵਨੀ, ਇਨ੍ਹਾਂ ਇਲਾਕਿਆਂ ਤੇਜ਼...
  • jalandhar meeting  94 mlas  mps
    'ਆਪ' ਦੀ ਜਲੰਧਰ ਮੀਟਿੰਗ : 94 'ਚੋਂ ਸਿਰਫ਼ 65 ਵਿਧਾਇਕ ਹੀ ਪਹੁੰਚੇ
Trending
Ek Nazar
i miss him a lot hema malini remembers dharmendra

"ਮੈਂ ਉਨ੍ਹਾਂ ਨੂੰ ਬਹੁਤ ਯਾਦ ਕਰਦੀ ਹਾਂ": ਧਰਮਿੰਦਰ ਨੂੰ ਯਾਦ ਕਰ ਭਾਵੁਕ ਹੋਈ ਹੇਮਾ...

health deteriorated due to workload

ਕੰਮ ਦੇ ਬੋਝ ਨੇ ਲਈ 8.4 ਲੱਖ ਲੋਕਾਂ ਦੀ ਜਾਨ! ਕਰੋੜਾਂ ਦੀ ਵਿਗੜੀ ਸਿਹਤ, ਹੈਰਾਨ...

famous singer passes away

ਪੰਜਾਬੀ ਸੰਗੀਤ ਜਗਤ ਨੂੰ ਡੂੰਘਾ ਸਦਮਾ; ਮਸ਼ਹੂਰ ਗਾਇਕਾ ਦਾ ਹੋਇਆ ਦੇਹਾਂਤ

when will mithun chakraborty become a grandfather

ਕਦੋਂ ਦਾਦਾ ਬਣਨਗੇ ਮਿਥੁਨ ਚਕਰਵਰਤੀ ? ਨੂੰਹ ਨੇ ਕੀਤਾ ਖੁਲਾਸਾ

rain alert next 6 days weather

Rain Alert: 1, 2, 3, 4, 5, 6 ਮਈ ਨੂੰ ਹਨ੍ਹੇਰੀ-ਤੂਫ਼ਾਨ ਦੇ ਨਾਲ-ਨਾਲ ਪੈ ਸਕਦਾ...

truck drivers fight

ਟਰੱਕ ਡਰਾਈਵਰਾਂ ਦੀ ਲੜਾਈ ਨੇ ਧਾਰਿਆ ਖੂਨੀ ਰੂਪ, ਇਕ ਦੇ ਸਿਰ ’ਤੇ ਵਾਰ ਕਰਕੇ ਕੀਤਾ...

world famous singer accused of drunk driving

ਦੁਨੀਆ ਦੀ ਮਸ਼ਹੂਰ ਗਾਇਕਾ 'ਤੇ ਲੱਗੇ ਨਸ਼ੇ 'ਚ ਗੱਡੀ ਚਲਾਉਣ ਦੇ ਇਲਜ਼ਾਮ, ਸੋਮਵਾਰ...

famous actress battling breast cancer shows signs of surgery

ਬ੍ਰੈਸਟ ਕੈਂਸਰ ਨਾਲ ਜੂਝ ਰਹੀ ਮਸ਼ਹੂਰ ਅਦਾਕਾਰਾ, ਦਿਖਾਏ ਸਰਜਰੀ ਦੇ ਨਿਸ਼ਾਨ

storms and hailstorms

ਯੂ. ਪੀ. ’ਚ ਹਨੇਰੀ-ਮੀਂਹ ਅਤੇ ਗੜੇਮਾਰੀ ਦਾ ਕਹਿਰ, 14 ਦੀ ਮੌਤ

virat kohli

ਅੰਪਾਇਰ ਨਾਲ ਭਿੜੇ ਵਿਰਾਟ ਕੋਹਲੀ! GT vs RCB ਮੈਚ 'ਚ ਹੋਇਆ ਹਾਈਵੋਲਟੇਜ ਡਰਾਮਾ

major rules will change

1 ਮਈ ਤੋਂ ਬਦਲ ਜਾਣਗੇ ਇਹ ਨਿਯਮ! LPG ਸਿਲੰਡਰ ਤੋਂ ਲੈ ਕੇ UPI ਤੱਕ ਤੁਹਾਡੀ ਜੇਬ...

jeep falls into gorge in nepal  17 people die

ਨੇਪਾਲ ’ਚ ਜੀਪ ਖੱਡ ਵਿਚ ਡਿੱਗੀ, 17 ਲੋਕਾਂ ਦੀ ਮੌਤ

stock market will remain closed for 3 consecutive days due to holidays

ਲਗਾਤਾਰ 3 ਦਿਨ ਛੁੱਟੀਆਂ ! ਸ਼ੇਅਰ ਬਾਜ਼ਾਰ ਰਹੇਗਾ ਬੰਦ, ਜਾਣੋ ਹੁਣ ਕਦੋ ਹੋਵੇਗੀ...

weather today

ਭਾਰੀ ਮੀਂਹ ਦੇ ਨਾਲ ਹੋਈ ਗੜੇਮਾਰੀ! ਦਿੱਲੀ-ਐੱਨ.ਸੀ.ਆਰ. 'ਚ ਬਦਲਿਆ ਮੌਸਮ ਦਾ ਮਿਜ਼ਾਜ

us returned over 650 antiquities to india

ਅਮਰੀਕਾ ਦਾ ਵੱਡਾ ਕਦਮ; ਭਾਰਤ ਨੂੰ ਮੋੜੀਆਂ 1.4 ਕਰੋੜ ਡਾਲਰ ਦੀਆਂ 657 ਪੁਰਾਤਨ...

family  5 brothers  marriage  brides

5 ਭਰਾਵਾਂ ਨੇ ਇਕੋ ਮੰਡਪ 'ਚ ਕਰਵਾਇਆ ਵਿਆਹ, ਬਾਰਾਤ ਲੈ ਕੇ ਆਈਆਂ ਲਾੜੀਆਂ

hezbollah used small sized drones

ਇਜ਼ਰਾਈਲ ਖ਼ਿਲਾਫ਼ ਹਿਜ਼ਬੁੱਲਾ ਦਾ ਨਵਾਂ ਹਥਿਆਰ: ਛੋਟੇ ਆਕਾਰ ਦੇ ਡਰੋਨਾਂ ਰਾਹੀਂ...

gunfire rang out at a house in amritsar

ਅੰਮ੍ਰਿਤਸਰ 'ਚ ਇਕ ਘਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦਰਸ਼ਨ ਟੀ.ਵੀ.
    • today s hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (27 ਅਪ੍ਰੈਲ 2026)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (26 ਅਪ੍ਰੈਲ 2026)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (25 ਅਪ੍ਰੈਲ 2026)
    • the devotees carry the prasad at sachkhand sri harmandir sahib
      ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼ ਵਿਦੇਸ਼ਾਂ ਤੋਂ ਆਉਣ ਵਾਲੀਆਂ ਸੰਗਤਾਂ ਲੈ...
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (24 ਅਪ੍ਰੈਲ 2026)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (23 ਅਪ੍ਰੈਲ 2026)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (22 ਅਪ੍ਰੈਲ 2026)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (21 ਅਪ੍ਰੈਲ 2026)
    • sgpc appeals to jathedar to give orders on rajoana s petition
      SGPC ਨੇ ਰਾਜੋਆਣਾ ਦੀ ਪਟੀਸ਼ਨ ਮਾਮਲੇ ’ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ...
    • jathedar gargajj honours maori leaders at takanini gurdwara sahib
      ਜਥੇ. ਗੜਗੱਜ ਵੱਲੋਂ ਟਾਕਾਨੀਨੀ ਗੁ. ਸਾਹਿਬ ਵਿਖੇ ਖ਼ਾਲਸਾ ਸਾਜਨਾ ਦਿਵਸ ਦੇ ਸਮਾਗਮ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +