ਜਲੰਧਰ (ਵੈੱਬ ਡੈਸਕ, ਮਹੇਸ਼, ਪੰਕਜ, ਕੁੰਦਨ)- ਜਲੰਧਰ ਵਿਚ ਅੱਜ ਸਵੇਰੇ ਸਕੂਲਾਂ ਨੂੰ ਧਮਕੀ ਮਿਲਣ ਨਾਲ ਪ੍ਰਸ਼ਾਸਨ ਵਿਚ ਹਫ਼ੜਾ-ਦਫ਼ੜੀ ਮਚ ਗਈ। ਉਥੇ ਹੀ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਅੱਜ ਸਵੇਰੇ 7 ਤੋਂ 9 ਵਜੇ ਦੇ ਵਿਚਾਲੇ 10 ਤੋਂ 12 ਸਕੂਲਾਂ ਨੂੰ ਈ-ਮੇਲ ਜ਼ਰੀਏ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਪੁਲਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ। ਸੂਚਨਾ ਮਿਲਦੇ ਹੀ ਪੁਲਸ ਦੀਆਂ ਟੀਮਾਂ ਨੂੰ ਤੁਰੰਤ ਐਕਟਿਵ ਕੀਤਾ ਗਿਆ। ਧਮਕੀ ਦੀ ਸੂਚਨਾ ਮਿਲਣ ਮਗਰੋਂ ਪੁਲਸ ਫੋਰਸ ਸਨਿਫਰ ਡੌਗ ਅਤੇ ਬੰਬ ਰੋਕੂ ਦਸਤੇ ਦੇ ਨਾਲ ਪਹੁੰਚ ਗਈ ਹੈ।

ਇਹ ਵੀ ਪੜ੍ਹੋ: ਹੋਲੇ-ਮਹੱਲੇ ਮੌਕੇ ਸ੍ਰੀ ਕੀਰਤਪੁਰ ਸਾਹਿਬ ਦੇ ਧਾਰਮਿਕ ਸਥਾਨਾਂ ’ਤੇ ਲੱਖਾਂ ਦੀ ਤਾਦਾਦ 'ਚ ਸੰਗਤ ਹੋਈ ਨਤਮਸਤਕ

ਸ਼ਹਿਰ ਦੇ ਵਿਚ ਅਤੇ ਪੰਜਾਬ ਆਰਮਡ ਪੁਲਸ ਕੈਂਪਸ ਵਿਚ ਬਣੇ ਪੁਲਸ ਡੀ. ਏ. ਵੀ. ਅਤੇ ਰਾਮਾਮੰਡੀ ਦੀ ਏ. ਪੀ. ਜੇ. ਸਕੂਲ ਬਰਾਂਚ ਨੂੰ ਧਮਕੀ ਭਰੀ ਮੇਲ ਆਈ ਹੈ। ਇਸ ਘਟਨਾ ਸਥਾਨ 'ਤੇ ਐਂਟੀ-ਸਬੋਟਾਜ਼ ਟੀਮਾਂ, ਸਥਾਨਕ ਐੱਸ. ਐੱਚ.ਓ, ਮਾਡਲ ਟਾਊਨ ਜਲੰਧਰ, ਏ. ਸੀ. ਪੀ. ਕੈਂਟ, ਏ. ਸੀ. ਪੀ. ਸੈਂਟਰਲ ਅਤੇ ਏ. ਡੀ. ਸੀ. ਪੀ. ਪੱਧਰ ਦੇ ਅਧਿਕਾਰੀ ਸ਼ਾਮਲ ਹਨ। ਅਧਿਕਾਰੀਆਂ ਦੀ ਨਿਗਰਾਨੀ ਵਿਚ ਹਰ ਸਕੂਲ ਵਿਚ ਕਈ ਟੀਮਾਂ ਵੱਲੋਂ ਐਂਟੀ-ਸਬੋਟਾਜ ਚੈੱਕ ਕੀਤਾ ਜਾ ਰਿਹਾ ਹੈ ਅਤੇ ਭੇਜਣ ਵਾਲੀ ਈ-ਮੇਲ ਆਈ. ਡੀ. ਦੀ ਸਾਈਰ ਜਾਂਚ ਜਾਰੀ ਹੈ। ਸਥਾਨਕ ਪੁਲਸ ਨੇ ਸਕੂਲ ਪ੍ਰਬੰਧਨ ਦਾ ਸਹਿਯੋਗ ਲੈ ਕੇ ਸਥਿਤੀ ਨੂੰ ਕੰਟਰੋਲ ਵਿਚ ਕਰ ਲਿਆ ਹੈ।

ਇਹ ਵੀ ਪੜ੍ਹੋ: ਜਲੰਧਰ ਵਾਸੀ ਦੇਣ ਧਿਆਨ! 4 ਮਾਰਚ ਲਈ ਵੱਡਾ ਐਲਾਨ, ਬੰਦ ਰਹਿਣਗੀਆਂ ਇਹ ਮਸ਼ਹੂਰ ਦੁਕਾਨਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਖੰਡਰ ’ਚੋਂ ਸ਼ੱਕੀ ਹਾਲਾਤ ’ਚ ਮਿਲੀ ਵਿਅਕਤੀ ਦੀ ਲਾਸ਼
NEXT STORY