Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUL 30, 2025

    5:01:50 PM

  • langurs cutouts metro stations in bahadurgarh

    ਬਹਾਦਰਗੜ੍ਹ 'ਚ 'ਲੰਗੂਰ ਕੱਟਆਊਟ' ਕਰ ਰਹੇ ਮੈਟਰੋ...

  • tsunami waves hit us shores

    ਰੂਸ 'ਚ 8.8 ਤੀਬਰਤਾ ਦੇ ਭੂਚਾਲ ਮਗਰੋਂ ਅਮਰੀਕਾ ਤੱਕ...

  • shaheed udham singh s pistol to be brought to india

    ਭਾਰਤ ਲਿਆਂਦੀ ਜਾਵੇਗੀ ਸ਼ਹੀਦ ਊਧਮ ਸਿੰਘ ਦੀ ਪਿਸੌਤਲ,...

  • ind vs eng  arshdeep singh will debut in the last match

    IND vs ENG: ਅਖ਼ੀਰਲੇ ਮੈਚ 'ਚ Debut ਕਰੇਗਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Darshan TV News
    • Jalandhar
    • ਜਾਣੋ 'ਬੰਦੀ ਛੋੜ ਦਿਵਸ' ਮਨਾਏ ਜਾਣ ਦਾ ਸਿੱਖ ਇਤਿਹਾਸ ਅਤੇ ਮਹਾਨਤਾ

DARSHAN TV News Punjabi(ਦਰਸ਼ਨ ਟੀ.ਵੀ.)

ਜਾਣੋ 'ਬੰਦੀ ਛੋੜ ਦਿਵਸ' ਮਨਾਏ ਜਾਣ ਦਾ ਸਿੱਖ ਇਤਿਹਾਸ ਅਤੇ ਮਹਾਨਤਾ

  • Edited By Rajwinder Kaur,
  • Updated: 24 Oct, 2022 05:31 AM
Jalandhar
sikh history of bandi chhor divas
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਵੈੱਬ ਡੈਸਕ) : ਸਿੱਖ ਕੌਮ ਵੱਲੋਂ ਦੀਵਾਲੀ ਨੂੰ 'ਬੰਦੀ ਛੋੜ ਦਿਵਸ' ਵਜੋਂ ਮਨਾਉਣ ਦਾ ਸਬੰਧ ਛੇਵੇਂ ਪਤਾਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ 52 ਰਾਜਿਆਂ ਸਮੇਤ ਗਵਾਲੀਅਰ ਦੇ ਕਿਲ੍ਹੇ 'ਚੋਂ ਰਿਹਾਈ ਨਾਲ ਜੁੜਿਆ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਉਪਰੰਤ ਮੁਗ਼ਲਾਂ ਦੇ ਜਬਰ ਨਾਲ ਨਜਿੱਠਣ ਲਈ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖ ਕੌਮ ਨੂੰ ਹਥਿਆਰਬੰਦ ਹੋਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ 'ਮੀਰੀ' ਤੇ 'ਪੀਰੀ' ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ, ਸਿੱਖਾਂ ਨੂੰ ਘੋੜ ਸਵਾਰੀ ਸਮੇਤ ਯੁੱਧ ਕਲਾ 'ਚ ਨਿਪੁੰਨ ਹੋਣ ਦਾ ਸੰਦੇਸ਼ ਦਿੱਤਾ। ਗੁਰੂ ਸਾਹਿਬ ਨੇ ਅੰਮ੍ਰਿਤਸਰ ਵਿਚ ਸਿੱਖ ਕੌਮ ਸਬੰਧੀ ਨਿਰਣਿਆਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ।

ਗੁਰੂ ਸਾਹਿਬ ਦੀ ਸ਼ਾਹੀ, ਸੁਤੰਤਰ ਤੇ ਬੇਬਾਕ ਜੀਵਨ ਸ਼ੈਲੀ ਹਕੂਮਤ ਨੂੰ ਰੜਕਣ ਲੱਗੀ। ਗੁਰੂ ਘਰ ਦੇ ਦੋਖੀਆਂ ਨੇ ਮੁਗ਼ਲ ਹਾਕਮਾਂ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ। ਬਾਦਸ਼ਾਹ ਜਹਾਂਗੀਰ ਨੂੰ ਵੀ ਜਾਪਦਾ ਸੀ ਕਿ ਸ਼ਾਇਦ ਗੁਰੂ ਸਾਹਿਬ ਸਾਰੀ ਜੰਗੀ ਤਿਆਰੀ ਮੁਗ਼ਲ ਹਕੂਮਤ ਕੋਲੋਂ ਆਪਣੇ ਗੁਰੂ-ਪਿਤਾ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਕਰ ਰਹੇ ਹਨ। ਉਸ ਨੇ ਗੁਰੂ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀਆਂ ਚਾਲਾਂ ਸ਼ੁਰੂ ਕਰਦਿਆਂ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ 'ਚ ਬੰਦੀ ਬਣਾ ਦਿੱਤਾ।

ਜਹਾਂਗੀਰ ਵੱਲੋਂ ਵੱਖ-ਵੱਖ ਰਿਆਸਤਾਂ ਦੇ 52 ਰਾਜਿਆਂ ਦੀਆਂ ਰਿਆਸਤਾਂ ਹਥਿਆਉਣ ਉਪਰੰਤ ਉਨ੍ਹਾਂ ਨੂੰ ਵੀ ਬੰਦੀ ਬਣਾ ਕੇ ਗਵਾਲੀਅਰ ਦੇ ਕਿਲ੍ਹੇ 'ਚ ਰੱਖਿਆ ਹੋਇਆ ਸੀ। ਕਿਲ੍ਹੇ ਵਿਚ ਗੁਰੂ ਸਾਹਿਬ ਨੇ ਸਰਕਾਰੀ ਖ਼ਜ਼ਾਨੇ 'ਚੋਂ ਆ ਰਿਹਾ ਭੋਜਨ ਖਾਣ ਤੋਂ ਇਨਕਾਰ ਕਰ ਦਿੱਤਾ। ਬੰਦੀ ਰਾਜੇ ਆਪਣੀ ਆਜ਼ਾਦੀ ਦਾ ਵਿਚਾਰ ਤਿਆਗ ਕੇ ਘੋਰ ਨਿਰਾਸ਼ਾ 'ਚ ਰਹਿ ਰਹੇ ਸਨ। ਗੁਰੂ ਸਾਹਿਬ ਨੇ ਬੰਦੀ ਬਣਾਏ ਜਾਣ ਨੂੰ ਪਰਮਾਤਮਾ ਦੀ ਮਿਹਰ ਵਜੋਂ ਸਵੀਕਾਰ ਕਰਦਿਆਂ ਰਾਜਿਆਂ ਨੂੰ ਸਮਝਾਇਆ ਕਿ ਜ਼ਾਲਮ ਸਿਰਫ਼ ਸਰੀਰ ਨੂੰ ਬੰਦੀ ਬਣਾ ਸਕਦੇ ਹਨ ਆਤਮਾ ਨੂੰ ਨਹੀਂ। ਗੁਰੂ ਸਾਹਿਬ ਨੇ ਫਰਮਾਇਆ ਕਿ ਇਸ ਨਾਲ ਸਾਨੂੰ ਪਰਮਾਤਮਾ ਦੇ ਸਿਮਰਨ 'ਚ ਵਧੇਰੇ ਸਮਾਂ ਬਿਤਾਉਣ ਦਾ ਅਵਸਰ ਮਿਲਿਆ ਹੈ। ਗੁਰੂ ਸਾਹਿਬ ਦੇ ਚੜ੍ਹਦੀ ਕਲਾ ਵਾਲੇ ਵਿਚਾਰਾਂ ਦਾ ਰਾਜਿਆਂ ਦੇ ਮਨਾਂ 'ਤੇ ਭਾਰੀ ਅਸਰ ਹੋਇਆ।

ਗੁਰੂ ਸਾਹਿਬ ਨੂੰ ਤਰਕਹੀਣ ਢੰਗ ਨਾਲ ਕਿਲ੍ਹੇ 'ਚ ਬੰਦੀ ਬਣਾਏ ਜਾਣ ਦਾ ਸਿੱਖਾਂ ਸਮੇਤ ਸਭਨਾਂ ਧਰਮਾਂ ਦੇ ਲੋਕਾਂ ਵੱਲੋਂ ਵਿਰੋਧ ਕੀਤੇ ਜਾਣ 'ਤੇ ਮੁਗ਼ਲ ਹਕੂਮਤ ਨੇ ਗੁਰੂ ਸਾਹਿਬ ਨੂੰ ਰਿਹਾਅ ਕਰਨ ਦਾ ਨਿਰਣਾ ਲਿਆ। ਗੁਰੂ ਸਾਹਿਬ ਨੇ ਮੁਗ਼ਲ ਹਕੂਮਤ ਅੱਗੇ ਆਪਣੀ ਰਿਹਾਈ ਦੇ ਨਾਲ 52 (ਬਵੰਜਾ) ਰਾਜਿਆਂ ਦੀ ਰਿਹਾਈ ਦੀ ਸ਼ਰਤ ਰੱਖੀ। ਰਿਹਾਈ ਵੇਲੇ ਗੁਰੂ ਸਾਹਿਬ ਵੱਲੋਂ ਪਹਿਨੇ ਬਵੰਜਾ (52) ਕਲੀਆਂ ਵਾਲੇ ਚੋਲੇ ਨਾਲ ਇਨ੍ਹਾਂ ਬਵੰਜਾ ਰਾਜਿਆਂ ਦੀ ਵੀ ਰਿਹਾਈ ਹੋਈ। ਕਿਲ੍ਹੇ 'ਚੋਂ ਰਿਹਾਈ ਉਪਰੰਤ ਗੁਰੂ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਤਾਂ ਸਿੱਖ ਸੰਗਤ ਨੇ ਉਨ੍ਹਾਂ ਦੀ ਆਮਦ ਦੀ ਖ਼ੁਸ਼ੀ 'ਚ ਹਰਿਮੰਦਰ ਸਾਹਿਬ ਵਿਖੇ 'ਦੀਪਮਾਲਾ' ਅਤੇ 'ਆਤਿਸ਼ਬਾਜ਼ੀ' ਦੇ ਨਾਲ-ਨਾਲ ਆਪਣੇ ਘਰਾਂ ਦੇ ਬਨੇਰਿਆਂ/ਕੰਧਾਂ 'ਤੇ ਵੀ ਦੀਪਮਾਲਾ ਕੀਤੀ। ਉਸ ਦਿਨ ਤੋਂ ਸਿੱਖ ਕੌਮ ਦਾ ਦੀਵਾਲੀ ਨਾਲ ਸਬੰਧ ਹੋਰ ਗਹਿਰਾ ਹੋ ਗਿਆ ਤੇ ਸਿੱਖਾਂ ਨੇ ਦੀਵਾਲੀ ਦਾ ਤਿਉਹਾਰ 'ਬੰਦੀ ਛੋੜ ਦਿਵਸ' ਵਜੋਂ ਮਨਾਉਣਾ ਸ਼ੁਰੂ ਕੀਤਾ। ਸਿੱਖਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਈ ਜਾਂਦੀ ਦਿਵਾਲੀ ਵਿਸ਼ਵ ਪ੍ਰਸਿੱਧ ਹੈ ਤੇ ਇਸ ਮੌਕੇ 'ਆਤਿਸ਼ਬਾਜ਼ੀ' ਤੇ 'ਦੀਪਮਾਲਾ' ਦਾ ਨਜ਼ਾਰਾ ਵਿਲੱਖਣ ਹੁੰਦਾ ਹੈ। ਇਹ ਆਲੌਕਿਕ ਨਜ਼ਾਰਾ ਵੇਖਣ ਅਤੇ ਗੁਰੂ ਸਾਹਿਬ ਨੂੰ ਸੀਸ ਝੁਕਾਉਣ ਲਈ ਵੱਡੀ ਗਿਣਤੀ 'ਚ ਸੰਗਤਾਂ ਹਰ ਵਰ੍ਹੇ ਹੁਮ ਹੁੰਮਾ ਕੇ ਸ੍ਰੀ ਹਰਿਮੰਦਰ ਸਾਹਿਬ ਪੁੱਜਦੀਆਂ ਹਨ।

ਸਿੱਖ ਕੌਮ ਵੱਲੋਂ ਜਬਰ-ਜ਼ੁਲਮ ਨਾਲ ਟਕਰਾਉਣ 'ਚ ਵਿਖਾਏ ਜਾਣ ਵਾਲੇ ਜੋਸ਼ ਤੋਂ ਮੁਗ਼ਲ ਹਕੂਮਤ ਬਹੁਤ ਪਰੇਸ਼ਾਨ ਸੀ। ਮੁਗ਼ਲਾਂ ਵੱਲੋਂ ਵਿਖਾਇਆ ਜਾਂਦਾ ਭੈਅ ਸਿੱਖਾਂ ਨੂੰ ਡਰਾਉਣ 'ਚ ਅਸਫ਼ਲ ਹੁੰਦਾ ਵੇਖ ਕੇ ਉਨ੍ਹਾਂ ਨੇ ਸਿੱਖਾਂ ਦੀ ਸ਼ਕਤੀ ਦੇ ਸੋਮੇ ਸ੍ਰੀ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ। ਸਿੱਖਾਂ ਦੀ ਸ੍ਰੀ ਦਰਬਾਰ ਸਾਹਿਬ ਵਿਖੇ ਆਮਦ 'ਤੇ ਤਰ੍ਹਾਂ-ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾਣ ਲੱਗੀਆਂ। ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਉਪਰੰਤ ਮੁਗ਼ਲਾਂ ਦੇ ਸਿੱਖ ਕੌਮ 'ਤੇ ਅੱਤਿਆਚਾਰ ਵੱਧ ਗਏ। ਸਿੱਖ ਜੰਗਲਾਂ ਤੇ ਵੀਰਾਨ ਥਾਵਾਂ 'ਤੇ ਸਮਾਂ ਗੁਜ਼ਾਰਦੇ ਹੋਏ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਜਰੂਰ ਪਹੁੰਚਦੇ। ਮੁਗ਼ਲਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੰਦੀ ਛੋੜ ਦਿਵਸ ਮਨਾਉਣ ਤੋਂ ਰੋਕਣ ਲਈ ਵੀ ਸਿੱਖ ਸੰਗਤ ਦੀ ਆਮਦ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਉਸ ਸਮੇਂ ਦਰਬਾਰ ਸਾਹਿਬ ਵਿਖੇ ਮੁੱਖ ਗ੍ਰੰਥੀ ਦੀ ਸੇਵਾ ਨਿਭਾਅ ਰਹੇ ਭਾਈ ਮਨੀ ਸਿੰਘ ਜੀ ਨੇ ਮੁਗ਼ਲ ਹਕੂਮਤ ਤੋਂ 'ਬੰਦੀ ਛੋੜ ਦਿਵਸ' ਮਨਾਉਣ ਦੀ ਇਜਾਜ਼ਤ ਮੰਗੀ। ਹਕੂਮਤ ਨੇ ਮੰਦਭਾਵਨਾ ਤਹਿਤ ਟੈਕਸ ਦੀ ਅਦਾਇਗੀ ਬਦਲੇ ਇਹ ਮਨਜ਼ੂਰੀ ਦਿੱਤੀ। ਭਾਈ ਮਨੀ ਸਿੰਘ ਜੀ ਵੱਲੋਂ ਸੰਗਤ ਨੂੰ ਸ੍ਰੀ ਦਰਬਾਰ ਸਾਹਿਬ ਪਹੁੰਚਣ ਲਈ ਕੀਤੀ ਅਪੀਲ ਨਾਲ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਬੰਦੀ ਛੋੜ ਦਿਵਸ ਮੌਕੇ ਇਕੱਤਰ ਸਿੱਖਾਂ 'ਤੇ ਹਕੂਮਤ ਵੱਲੋਂ ਕੀਤੇ ਜਾਣ ਵਾਲੇ ਅੱਤਿਆਚਾਰ ਦੀ ਭਾਈ ਮਨੀ ਸਿੰਘ ਜੀ ਨੂੰ ਖ਼ਬਰ ਲੱਗੀ ਤਾਂ ਉਨ੍ਹਾਂ ਨੇ ਸਿੱਖਾਂ ਨੂੰ ਸ੍ਰੀ ਦਰਬਾਰ ਸਾਹਿਬ ਆਉਣ ਤੋਂ ਰੋਕ ਦਿੱਤਾ।

ਸਿੱਖਾਂ ਉੱਪਰ ਹਮਲੇ ਕਰ ਕੇ ਉਨ੍ਹਾਂ ਨੂੰ ਭਾਰੀ ਜਾਨੀ-ਮਾਲੀ ਨੁਕਸਾਨ ਪਹੁੰਚਾਉਣ ਦੇ ਮਨਸੂਬੇ ਮਿੱਟੀ 'ਚ ਮਿਲਣ 'ਤੇ ਲੋਹੀ-ਲਾਖੀ ਹੋਈ ਮੁਗ਼ਲ ਹਕੂਮਤ ਨੇ ਭਾਈ ਮਨੀ ਸਿੰਘ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਭਾਈ ਮਨੀ ਸਿੰਘ ਵੱਲੋਂ ਹਕੂਮਤ ਨੂੰ 'ਬੰਦੀ ਛੋੜ ਦਿਵਸ' ਮਨਾਉਣ ਲਈ ਅਦਾ ਕੀਤੇ ਜਾਣ ਵਾਲੇ ਟੈਕਸ ਦੀ ਅਦਾਇਗੀ ਤੋਂ ਇਨਕਾਰ ਕਰ ਦੇਣ ਨਾਲ ਭਾਈ ਮਨੀ ਸਿੰਘ ਨੂੰ ਗ੍ਰਿਫ਼ਤਾਰ ਕਰਨ ਦਾ ਹਕੂਮਤ ਨੂੰ ਬਹਾਨਾ ਮਿਲ ਗਿਆ। ਭਾਈ ਸਾਹਿਬ ਨੂੰ ਗ੍ਰਿਫ਼ਤਾਰ ਕਰ ਕੇ ਇਸਲਾਮ ਜਾਂ ਮੌਤ ਨੂੰ ਕਬੂਲ ਕਰਨ ਦਾ ਫਰਮਾਨ ਸੁਣਾਇਆ ਗਿਆ। ਭਾਈ ਮਨੀ ਸਿੰਘ ਜੀ ਨੇ ਸ਼ਹਾਦਤਾਂ ਦੇ ਗੌਰਵਮਈ ਇਤਿਹਾਸ 'ਤੇ ਪਹਿਰਾ ਦਿੰਦਿਆਂ ਸ਼ਹਾਦਤ ਦੇਣੀ ਪ੍ਰਵਾਨ ਕੀਤਾ। ਭਾਈ ਮਨੀ ਸਿੰਘ ਜੀ ਨੇ ਗੱਜ ਕੇ ਕਿਹਾ 'ਮੈਨੂੰ ਜਾਨ ਨਹੀਂ ਸਿੱਖੀ ਪਿਆਰੀ ਹੈ। ਮੇਰੀ ਜ਼ਿੰਦਗੀ ਮੇਰੇ ਗੁਰੂਆਂ ਦੀ ਅਮਾਨਤ ਹੈ। ਮੈਂ ਇਸ ਨੂੰ ਉਨ੍ਹਾਂ ਦੇ ਪਾਏ ਪੂਰਨਿਆਂ ਨੂੰ ਨਿਭਾਉਣ ਲਈ ਲੇਖੇ ਲਾ ਕੇ ਖ਼ੁਦ ਨੂੰ ਵਡਭਾਗਾ ਸਮਝਦਾ ਹਾਂ।'

ਮੁਗ਼ਲ ਹਕੂਮਤ ਵੱਲੋਂ ਭਾਈ ਮਨੀ ਸਿੰਘ ਜੀ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਭਾਈ ਮਨੀ ਸਿੰਘ ਵੱਲੋਂ ਸਿੱਖੀ ਸਿੱਦਕ ਨਿਭਾਉਣ ਲਈ ਦਿੱਤੀ ਸ਼ਹਾਦਤ ਦਾ ਦਿਨ ਬੇਸ਼ੱਕ ਦੀਵਾਲੀ ਵਾਲਾ ਨਹੀਂ ਸੀ ਪਰ ਉਨ੍ਹਾਂ ਦੀ ਸ਼ਹਾਦਤ ਦਾ ਕਾਰਨ ਦੀਵਾਲੀ ਮਨਾਉਣਾ ਜਰੂਰ ਬਣਿਆ। ਇਸ ਤਰ੍ਹਾਂ ਸਿੱਖ ਕੌਮ ਦੇ ਕੁਰਬਾਨੀਆਂ ਭਰੇ ਮਾਣਮੱਤੇ ਇਤਿਹਾਸ ਦੀ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਵਾਲੀ ਦੂਜੀ ਗੌਰਵਮਈ ਘਟਨਾ ਦਾ ਸਬੰਧ ਵੀ 'ਬੰਦੀ ਛੋੜ ਦਿਵਸ' ਨਾਲ
ਜੁੜ ਗਿਆ।

ਕੌਮ ਵੱਲੋਂ 'ਬੰਦੀ ਛੋੜ ਦਿਵਸ' ਮਨਾਏ ਜਾਣ ਦਾ ਮਨੋਰਥ ਗੁਰੂ ਸਾਹਿਬ ਅਤੇ ਭਾਈ ਮਨੀ ਸਿੰਘ ਵਾਂਗ ਜਬਰ-ਜ਼ੁਲਮ ਨਾਲ ਜ਼ਿੰਦਗੀ ਦੀ ਕੀਮਤ 'ਤੇ ਟਕਰਾਉਣ ਦੇ ਵਿਲੱਖਣ ਜਜ਼ਬੇ ਨਾਲ ਹੀ ਪੂਰਾ ਹੋ ਸਕਦਾ ਹੈ। ਗੁਰੂ ਸਾਹਿਬ ਤੇ ਸ਼ਹੀਦਾਂ ਵੱਲੋਂ ਪਰਉਪਕਾਰ ਤੇ ਇਨਸਾਨੀਅਤ ਦੀ ਰਖਵਾਲੀ ਦੇ ਪਾਏ ਪੂਰਨਿਆਂ 'ਤੇ ਪਹਿਰਾ ਦੇਣ ਦੀ ਪਰਪੱਕਤਾ ਮਨਾਂ ਅੰਦਰ ਪੈਦਾ ਕਰਨ ਨਾਲ ਹੀ ਬੰਦੀ ਛੋੜ ਦਿਵਸ ਮਨਾਉਣ ਦਾ ਮਨੋਰਥ ਪੂਰਾ ਹੋਣਾ ਹੈ।

  • Bandi Chhor Divas
  • Sikh history
  • greatness
  • Sikh community
  • Gwalior Fort
  • ਬੰਦੀ ਛੋੜ ਦਿਵਸ
  • ਸਿੱਖ ਇਤਿਹਾਸ
  • ਮਹਾਨਤਾ

ਜਨਰਲ ਇਜਲਾਸ ਦੀ ਤਾਰੀਖ਼ ਨੂੰ ਲੈ ਕੇ ਬੀਬੀ ਜਗੀਰ ਕੌਰ ਤੇ SGPC ਪ੍ਰਧਾਨ ਧਾਮੀ ਹੋਏ ਆਹਮੋ-ਸਾਹਮਣੇ

NEXT STORY

Stories You May Like

  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (30 ਜੁਲਾਈ 2025)
  • central government should announce the release of captive singhs
    ਸ਼ਹੀਦੀ ਸ਼ਤਾਬਦੀ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕਰੇ ਕੇਂਦਰ ਸਰਕਾਰ : ਐਡਵੋਕੇਟ ਧਾਮੀ
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (29 ਜੁਲਾਈ 2025)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (28 ਜੁਲਾਈ 2025)
  • gursikh girl from appearing for a paper
    ਗੁਰਸਿੱਖ ਕੁੜੀ ਨੂੰ ਕਕਾਰਾਂ ਕਰਕੇ ਪੇਪਰ ਦੇਣ ਤੋਂ ਰੋਕਣਾ ਸੰਵਿਧਾਨ ਦੀ ਉਲੰਘਣਾ : ਐਡਵੋਕੇਟ ਧਾਮੀ
  • jathedar s instructions to shiromani akali dal and sgpc
    ਸ਼੍ਰੋਮਣੀ ਅਕਾਲੀ ਦਲ ਤੇ SGPC ਨੂੰ ਜਥੇਦਾਰ ਦੇ ਨਿਰਦੇਸ਼
  • sikh student not allowed to appear for paper
    ਕੜੇ ਤੇ ਕਿਰਪਾਨ ਕਾਰਨ ਸਿੱਖ ਵਿਦਿਆਰਥਣ ਨੂੰ ਨਹੀਂ ਦੇਣ ਦਿੱਤਾ ਪੇਪਰ, SGPC ਨੇ ਜਤਾਇਆ ਸਖ਼ਤ ਇਤਰਾਜ਼
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (27 ਜੁਲਾਈ 2025)
  • major action taken against 3 doctors in jalandhar civil hospital
    ਪੰਜਾਬ ਦੇ ਇਨ੍ਹਾਂ 3 ਡਾਕਟਰਾਂ 'ਤੇ ਡਿੱਗੀ ਗਾਜ, ਹੋਏ ਸਸਪੈਂਡ
  • punbus prtc contract workers union warns government
    ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੇ ਦੇਣ ਧਿਆਨ, ਲਿਆ ਗਿਆ ਵੱਡਾ ਫ਼ੈਸਲਾ
  • cheated of rs 20 lakh on the pretext of sending to america
    ਅਮਰੀਕਾ ਭੇਜਣ ਦੇ ਨਾਂ ’ਤੇ 20 ਲੱਖ ਰੁਪਏ ਦੀ ਮਾਰੀ ਠੱਗੀ, ਮਾਮਲਾ ਦਰਜ
  • major action may be taken against senior officials of jalandhar civil hospital
    ਜਲੰਧਰ ਸਿਵਲ ਹਸਪਤਾਲ ’ਚ ਹੋਈਆਂ 3 ਮੌਤਾਂ ਦੇ ਮਾਮਲੇ ਦੀ ਰਿਪੋਰਟ ਤਿਆਰ, ਵੱਡੇ...
  • good news for punjabis canadian pr
    ਪੰਜਾਬੀਆਂ ਲਈ ਖੁਸ਼ਖ਼ਬਰੀ, 17 ਹਜ਼ਾਰ ਮਾਪਿਆਂ ਨੂੰ ਮਿਲੇਗੀ ਕੈਨੇਡੀਅਨ PR
  • no alert in punjab for the coming days
    ਪੰਜਾਬ 'ਚ ਆਉਣ ਵਾਲੇ ਦਿਨਾਂ ਤੱਕ ਕੋਈ ਅਲਰਟ ਨਹੀਂ, ਜਾਣੋ ਹੁਣ ਕਦੋਂ ਪਵੇਗਾ ਮੀਂਹ
  • raman arora  kurram  arrested
    ਰਮਨ ਅਰੋੜਾ ਦੇ ਕੁੜਮ ਦੀ ਗ੍ਰਿਫ਼ਤਾਰੀ 'ਤੇ ਹਾਈਕੋਰਟ ਨੇ ਲਗਾਈ ਰੋਕ
  • commissionerate police jalandhar arrested 4 snatchers
    ਕਮਿਸ਼ਨਰੇਟ ਪੁਲਸ ਜਲੰਧਰ ਨੇ 4 ਸਨੈਚਰਾਂ ਨੂੰ ਕੀਤਾ ਕਾਬੂ, 11 ਮੋਬਾਈਲ ਫੋਨ, ਸੋਨੇ...
Trending
Ek Nazar
first australian made rocket crashes

ਆਸਟ੍ਰੇਲੀਆ ਦਾ ਪਹਿਲਾ ਰਾਕੇਟ ਉਡਾਣ ਭਰਨ ਤੋਂ 14 ਸਕਿੰਟਾਂ ਬਾਅਦ ਕਰੈਸ਼ (ਤਸਵੀਰਾਂ)

father and daughter swept away in bhangi river in hoshiarpur

ਹੁਸ਼ਿਆਰਪੁਰ ਵਿਖੇ ਚੋਅ 'ਚ ਵੱਡਾ ਹਾਦਸਾ! ਵੀਡੀਓ ਵੇਖ ਖੜ੍ਹੇ ਜਾਣਗੇ ਰੌਂਗਟੇ

tsunami hits in japan

ਜਾਪਾਨ ਦੀਆਂ 16 ਥਾਵਾਂ 'ਤੇ ਸੁਨਾਮੀ, ਕਈ ਦੇਸ਼ਾਂ 'ਚ ਅਲਰਟ ਜਾਰੀ

visa free access to 75 countries china

75 ਦੇਸ਼ਾਂ ਲਈ visa free ਹੋਇਆ China

punjab shameful incident

ਸ਼ਰਮਸਾਰ ਪੰਜਾਬ! ਅੱਧੀ ਰਾਤ ਨੂੰ ਨੂੰਹ ਦੇ ਕਮਰੇ 'ਚ ਜਾ ਵੜਿਆ 80 ਸਾਲਾ ਸਹੁਰਾ ਤੇ...

no alert in punjab for the coming days

ਪੰਜਾਬ 'ਚ ਆਉਣ ਵਾਲੇ ਦਿਨਾਂ ਤੱਕ ਕੋਈ ਅਲਰਟ ਨਹੀਂ, ਜਾਣੋ ਹੁਣ ਕਦੋਂ ਪਵੇਗਾ ਮੀਂਹ

punjab news

'ਮਹਾਂਪੁਰਸ਼ ਬਹੁਤ ਪਹੁੰਚੇ ਹੋਏ ਹਨ', ਇਹ ਸੁਣਦੇ ਹੀ ਬਜ਼ੁਰਗ ਜੋੜੇ ਨੇ ਆਪਣੇ...

thursday government holiday declared in punjab

ਪੰਜਾਬ 'ਚ ਵੀਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ! ਲੱਗ ਗਈਆਂ ਮੌਜਾਂ

cm bhagwant mann foundation stone of shaheed bhagat singh heritage complex

ਖਟਕੜ ਕਲਾਂ ਪਹੁੰਚੇ CM ਭਗਵੰਤ ਮਾਨ, ਸ਼ਹੀਦ ਭਗਤ ਸਿੰਘ ਹੈਰੀਟੇਜ ਕੰਪਲੈਕਸ ਦਾ ਰੱਖਿਆ...

family holds protest demanding justice in varun murder case

Punjab:ਪੁੱਤ ਦੀ ਤਸਵੀਰ ਹੱਥ 'ਚ ਫੜ ਸੜਕ 'ਤੇ ਬੈਠ ਰੋਂਦੀ-ਕਰਲਾਉਂਦੀ ਰਹੀ ਮਾਂ,...

director dr anil agarwal of health department inspects jalandhar civil hospital

ਜਲੰਧਰ ਸਿਵਲ ਹਸਪਤਾਲ ਦਾ ਸਿਹਤ ਵਿਭਾਗ ਦੇ ਡਾਇਰੈਕਟਰ ਨੇ ਲਿਆ ਜਾਇਜ਼ਾ, ਦਿੱਤੇ ਇਹ...

forest fire in turkey

ਤੁਰਕੀ: ਜੰਗਲ ਦੀ ਅੱਗ 'ਚ ਦੋ ਵਲੰਟੀਅਰਾਂ ਦੀ ਮੌਤ, ਕੁੱਲ ਗਿਣਤੀ 17 ਹੋਈ

heavy rain for these districts in punjab for the next 24 hours

ਪੰਜਾਬ 'ਚ ਅਗਲੇ 24 ਘੰਟੇ ਇਨ੍ਹਾਂ ਜ਼ਿਲ੍ਹਿਆਂ ਲਈ ਭਾਰੀ, ਮੀਂਹ ਨਾਲ ਬਿਜਲੀ ਲਿਸ਼ਕਣ...

singapore tops list of world most powerful passports

ਦੁਨੀਆ ਦੇ ਸਭ ਤੋਂ ਸ਼ਕਤੀਸਾਲੀ ਪਾਸਪੋਰਟ 'ਚ ਸਿੰਗਾਪੁਰ ਦੀ ਝੰਡੀ, ਇਟਲੀ ਸਮੇਤ ਇਹ...

israel attacks gaza

ਗਾਜ਼ਾ 'ਤੇ ਮੁੜ ਹਮਲਾ, ਮਾਰੇ ਗਏ 34 ਲੋਕ

italian pm meloni

ਇਟਾਲੀਅਨ PM ਮੇਲੋਨੀ ਬਣੀ ਮਿਸਾਲ, ਯੂਰਪ ਦੀ ਸਭ ਤੋਂ ਲੋਕਪ੍ਰਿਅ ਸ਼ਖਸੀਅਤ ਵਜੋਂ ਉਭਰੀ

houthi rebels threaten

ਇਜ਼ਰਾਈਲੀ ਜਹਾਜ਼ਾਂ ਨੂੰ ਬਣਾਵਾਂਗੇ ਨਿਸ਼ਾਨਾ, ਹੂਤੀ ਬਾਗ਼ੀਆਂ ਨੇ ਦਿੱਤੀ ਧਮਕੀ

renovation work begins at dilip kumar  raj kapoor  s houses

ਪਾਕਿਸਤਾਨ 'ਚ ਦਿਲੀਪ ਕੁਮਾਰ, ਰਾਜ ਕਪੂਰ ਦੇ ਘਰਾਂ ਦੀ ਮੁਰੰਮਤ ਦਾ ਕੰਮ ਸ਼ੁਰੂ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦਰਸ਼ਨ ਟੀ.ਵੀ.
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (26 ਜੁਲਾਈ 2025)
    • statement of jathedar sri akal takht sahib after singer bir singh s apology
      ਗਾਇਕ ਬੀਰ ਸਿੰਘ ਦੇ ਮੁਆਫੀਨਾਮੇ ਮਗਰੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਬਿਆਨ
    • sri guru tegh bahadur ji s martyrdom centenary celebrations
      ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਸ਼ਤਾਬਦੀ ਸਮਾਗਮ ’ਚ ਮਰਯਾਦਾ ਦਾ ਉਲੰਘਣ ਬੇਹੱਦ...
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (25 ਜੁਲਾਈ 2025)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (24 ਜੁਲਾਈ 2025)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (23 ਜੁਲਾਈ 2025)
    • cm mann meets sgpc
      CM ਮਾਨ ਦੀ SGPC ਪ੍ਰਧਾਨ ਧਾਮੀ ਨਾਲ ਮੁਲਾਕਾਤ, ਸੁਰੱਖਿਆ ਤੇ ਮਰਿਆਦਾ 'ਤੇ ਹੋਈ...
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (22 ਜੁਲਾਈ 2025)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (21 ਜੁਲਾਈ 2025)
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (20 ਜੁਲਾਈ 2025)
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +