ਦੁਬਈ (ਏਪੀ) - ਈਰਾਨੀ ਹਮਲੇ ਕਾਰਨ ਰਿਫਾਇਨਰੀ ਵਿੱਚ ਅੱਗ ਲੱਗਣ ਤੋਂ ਬਾਅਦ ਬਹਿਰੀਨ ਦੀ ਸਰਕਾਰੀ ਤੇਲ ਕੰਪਨੀ ਨੇ ਸੋਮਵਾਰ ਨੂੰ ਆਪਣੇ ਜਹਾਜ਼ਾਂ ਦੀ ਸ਼ਿਪਮੈਂਟ ਲਈ ਇੱਕ ਫੋਰਸ ਮੇਜਓਰ ( force majeure) ਮਤਲਬ ਅਸਧਾਰਨ ਸਥਿਤੀ ਦਾ ਐਲਾਨ ਕੀਤਾ, ਜਿਸ ਨਾਲ ਕੰਪਨੀਆਂ ਨੂੰ ਆਪਣੇ ਇਕਰਾਰਨਾਮੇ ਦੀਆਂ ਜ਼ਿੰਮੇਵਾਰੀਆਂ ਤੋਂ ਅਸਥਾਈ ਰਾਹਤ ਮਿਲੀ। ਸਰਕਾਰੀ ਬਹਿਰੀਨ ਨਿਊਜ਼ ਏਜੰਸੀ ਨੇ ਇਸ ਐਲਾਨ ਦੀ ਜਾਣਕਾਰੀ ਦਿੱਤੀ।
ਕੰਪਨੀ ਨੇ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਖੇਤਰੀ ਟਕਰਾਅ ਅਤੇ ਇਸ ਦੇ ਰਿਫਾਇਨਰੀ ਕੰਪਲੈਕਸ 'ਤੇ ਹਾਲ ਹੀ ਵਿੱਚ ਹੋਏ ਹਮਲੇ ਕਾਰਨ ਇਸ ਦੇ ਕੰਮ ਪ੍ਰਭਾਵਿਤ ਹੋਏ ਹਨ। ਇਸ ਨੇ ਇਹ ਵੀ ਕਿਹਾ ਕਿ ਦੇਸ਼ ਦੇ ਅੰਦਰ ਸਥਾਨਕ ਮੰਗ ਨੂੰ ਪੂਰਾ ਕੀਤਾ ਜਾ ਸਕਦਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਫੋਰਸ ਮੇਜਓਰ ਇੱਕ ਕਾਨੂੰਨੀ ਪ੍ਰਬੰਧ ਹੈ ਜਿਸ ਦੇ ਤਹਿਤ ਕੰਪਨੀਆਂ ਨੂੰ ਅਸਧਾਰਨ ਹਾਲਾਤਾ ਵਿੱਚ ਆਪਣੇ ਇਕਰਾਰਨਾਮੇ ਸਬੰਧੀ ਜ਼ਿੰਮੇਵਾਰੀਆਂ ਤੋਂ ਅਸਥਾਈ ਤੌਰ 'ਤੇ ਰਾਹਤ ਮਿਲ ਜਾਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜੰਗ ਵਿਚਾਲੇ ਵੱਡੀ ਕਾਰਵਾਈ ਦੀ ਤਿਆਰੀ ! ਅਮਰੀਕਾ ਨੇ ਸਾਊਦੀ ਅਰਬ ਤੋਂ ਵਾਪਸ ਸੱਦੇ ਆਪਣੇ ਡਿਪਲੋਮੈਟ
NEXT STORY