ਇੰਟਰਨੈਸ਼ਨਲ ਡੈਸਕ- ਕਈ ਉੱਚ ਹੁਨਰਮੰਦ ਭਾਰਤੀਆਂ ਲਈ ਅਮਰੀਕਾ ਜਾਣ ਦੇ ਸਭ ਤੋਂ ਮਜ਼ਬੂਤ ਮਾਰਗ H-1B ਅਸਥਾਈ ਵਰਕ ਵੀਜ਼ਾ ਦਾ ਅਮਰੀਕੀ ਅਤੇ ਭਾਰਤੀ ਤਕਨਾਲੋਜੀ ਖੇਤਰ ਦੋਵਾਂ 'ਤੇ ਸਕਾਰਾਤਮਕ ਪ੍ਰਭਾਵ ਪਿਆ ਹੈ। ਹਰ ਸਾਲ, ਲੱਖਾਂ ਭਾਰਤੀ ਵਿਦਿਆਰਥੀ ਵਿਦੇਸ਼ਾਂ 'ਚ ਆਪਣੀ ਪੜ੍ਹਾਈ ਕਰਨ ਲਈ ਜਾਂਦੇ ਹਨ। ਸਾਲ 2022 'ਚ 1.4 ਮਿਲੀਅਨ ਭਾਰਤੀ ਵਿਦਿਆਰਥੀ ਵਿਦੇਸ਼ ਗਏ ਸਨ, ਜਿਨ੍ਹਾਂ 'ਚੋਂ 35 ਫ਼ੀਸਦੀ ਨੇ ਅਮਰੀਕਾ 'ਚ ਅਧਿਐਨ ਕੀਤਾ, ਜਿੱਥੇ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਮੂਹ ਹੈ। ਇਹ ਵਿਦਿਆਰਥੀ ਹਮੇਸ਼ਾ ਆਪਣੇ ਕਰੀਅਰ ਨੂੰ ਅੱਗੇ ਵਧਾਉਣ ਲਈ ਵਿਦੇਸ਼ ਜਾਂਦੇ ਹਨ, ਜਿਨ੍ਹਾਂ 'ਚੋਂ ਕਈ ਵਿਦੇਸ਼ 'ਚ ਹੀ ਰਹਿਣਾ ਪਸੰਦ ਕਰਦੇ ਹਨ। ਨਤੀਜੇ ਵਜੋਂ ਭਾਰਤ 'ਚ ਕਿਸੇ ਵੀ ਹੋਰ ਦੇਸ਼ ਦੀ ਤੁਲਨਾ 'ਚ ਪ੍ਰਵਾਸੀ ਆਬਾਦੀ ਕਾਫ਼ੀ ਵੱਧ ਹੈ। ਇਕੱਲੇ ਅਮਰੀਕਾ 'ਚ 4.6 ਮਿਲੀਅਨ ਭਾਰਤੀ ਮੂਲ ਦੇ ਵਾਸੀ ਹਨ ਪਰ ਹੋਰ ਦੇਸ਼ਾਂ ਨੂੰ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਅਤੇ ਪ੍ਰਵਾਸੀਆਂ ਦੀ ਆਮਦ ਨਾਲ ਲਾਭ ਮਿਲ ਰਿਹਾ ਹੈ ਤਾਂ ਇਸ ਦਾ ਭਾਰਤ 'ਤੇ ਕੀ ਪ੍ਰਭਾਵ ਪੈਂਦਾ ਹੈ? ਕੀ ਭਾਰਤ ਹੌਲੀ-ਹੌਲੀ ਆਪਣੇ ਪ੍ਰਤਿਭਾਸ਼ਾਲੀ ਨੌਜਵਾਨਾਂ ਤੋਂ ਵਾਂਝਾ ਹੋ ਰਿਹਾ ਹੈ?
ਭਾਰਤ ਵਿਦੇਸ਼ਾਂ ਤੋਂ ਪੈਸੇ ਹਾਸਲ ਕਰਨ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਪ੍ਰਾਪਤਕਰਤਾ
ਵਿਦੇਸ਼ਾਂ 'ਚ ਰਹਿਣ ਵਾਲੇ ਭਾਰਤੀਆਂ ਵਲੋਂ ਭਾਰਤ 'ਚ ਯੋਗਦਾਨ ਕਰਨ ਦਾ ਸਭ ਤੋਂ ਸਪੱਸ਼ਟ ਅਤੇ ਯੋਗ ਤਰੀਕਾ ਪੈਸਾ ਭੇਜਣਾ ਹੈ। ਵਿਸ਼ਵ ਬੈਂਕ ਅਨੁਸਾਰ, ਭਾਰਤ ਹੁਣ ਤੱਕ ਵਿਦੇਸ਼ਾਂ ਤੋਂ ਪ੍ਰਾਪਤ ਪੈਸੇ ਦਾ ਦੁਨੀਆ ਦਾ ਸਭ ਤੋਂ ਵੱਡਾ ਪ੍ਰਾਪਤਕਰਤਾ ਹੈ, ਜਿਸ ਨੂੰ 2023 'ਚ 125 ਬਿਲੀਅਨ ਅਮਰੀਕੀ ਡਾਲਰ ਪ੍ਰਾਪਤ ਹੋਏ। ਇਹ ਪੈਸੇ ਹਮੇਸ਼ਾ ਭਾਰਤੀ ਪਰਿਵਾਰਾਂ ਲਈ ਮਹੱਤਵਪੂਰਨ ਹੁੰਦੇ ਹਨ, ਜੋ ਗਰੀਬੀ ਨੂੰ ਘੱਟ ਕਰਨ, ਪੋਸ਼ਣ 'ਚ ਸੁਧਾਰ ਕਰਨ ਅਤੇ ਘਰੇਲੂ ਲਚੀਲਾਪਨ ਬਣਾਉਣ 'ਚ ਮਦਦ ਕਰਦੇ ਹਨ।
H-1B ਅਸਥਾਈ ਵਰਕ ਵੀਜ਼ੇ ਨੇ ਭਾਰਤ 'ਚ ਆਈ.ਟੀ. ਬੂਮ ਨੂੰ ਦਿੱਤਾ ਉਤਸ਼ਾਹ
ਭਾਰਤ ਦੇ ਮਾਮਲੇ 'ਚ, ਇਸ ਗੱਲ ਦੇ ਸਬੂਤ ਹਨ ਕਿ ਐੱਚ-1ਬੀ ਅਸਥਾਈ ਵਰਕ ਵੀਜ਼ਾ ਨੇ ਭਾਰਤ 'ਚ ਆਈਟੀ ਬੂਮ ਨੂੰ ਉਤਸ਼ਾਹ ਦੇ ਕੇ ਅਤੇ ਦੋਹਾਂ ਦੇਸ਼ਾਂ 'ਚ ਮਜ਼ਦੂਰਾਂ ਦੇ ਵਪਾਰ ਦੀ ਚੋਣ ਨੂੰ ਪ੍ਰਭਾਵਿਤ ਕਰ ਕੇ ਯੂ.ਐੱਸ ਅਤੇ ਭਾਰਤੀ ਤਕਨਾਲੋਜੀ ਖੇਤਰਾਂ ਦੋਹਾਂ 'ਤੇ ਸਕਾਰਾਤਮਕ ਪ੍ਰਭਾਵ ਪਾਇਆ ਹੈ। ਭਾਰਤ ਨੂੰ 'ਵਾਪਸੀ ਪ੍ਰਵਾਸ' ਤੋਂ ਬਹੁਤ ਲਾਭ ਹੋਇਆ ਹੈ, ਜਦੋਂ ਇਸ ਦੇ ਨਾਗਰਿਕ ਵਿਦੇਸ਼ 'ਚ ਕੁਝ ਸਮਾਂ ਬਿਤਾਉਣ ਤੋਂ ਬਾਅਦ ਘਰ ਪਰਤਦੇ ਹਨ। ਭਾਰਤ ਵਾਪਸ ਆਉਣ ਤੋਂ ਬਾਅਦ ਕਈ ਭਾਰਤੀ ਅਜਿਹੇ ਵਪਾਰੀ ਬਣਦੇ ਹਨ ਜੋ ਭਾਰਤ ਦੀ ਅਰਥਵਿਵਸਥਾ 'ਚ ਯੋਗਦਾਨ ਕਰਦੇ ਹਨ।
ਵਿਦੇਸ਼ ਤੋਂ ਸਿੱਖਿਆ ਪ੍ਰਾਪਤ ਕਰ ਪਰਤੇ ਭਾਰਤੀ ਉੱਦਮੀਆਂ ਦਾ ਵਿਸ਼ੇਸ਼ ਯੋਗਦਾਨ
ਵਿਦੇਸ਼ ਤੋਂ ਸਿੱਖਿਆ ਪ੍ਰਾਪਤ ਕਰ ਕੇ ਦੇਸ਼ ਪਰਤੇ ਭਾਰਤੀ ਉੱਦਮੀਆਂ ਦੇ ਜ਼ਿਕਰਯੋਗ ਉਦਾਹਰਣਾਂ 'ਚ ਸ਼ਾਮਲ ਹੈ ਸਟੈਨਫੋਰਡ ਤੋਂ ਸਿੱਖਿਆ ਪ੍ਰਾਪਤ ਅਜ਼ੀਮ ਪ੍ਰੇਮ ਜੀ, ਜੋ ਵਿਪ੍ਰੋ ਦੇ ਸੰਸਥਾਪਕ ਹਨ। ਰਤਨ ਟਾਟਾ, ਜੋ ਟਾਟਾ ਸਮੂਹ ਦੇ ਸੰਸਥਾਪਕ ਹਨ, ਜਿਨ੍ਹਾਂ ਨੇ ਕਾਰਨੇਲ ਅਤੇ ਹਾਰਵਰਡ ਬਿਜ਼ਨੈੱਸ ਸਕੂਲ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ ਅਤੇ ਕੁਨਾਲ ਬਹਿਲ, ਜੋ ਭਾਰਤ ਦੇ ਆਨਲਾਈਨ ਬਜ਼ਾਰਾਂ 'ਚੋਂ ਇਕ ਸਨੈਪਡੀਲ ਦੇ ਸਹਿ-ਸੰਸਥਾਪਕ ਹਨ, ਜਿਨ੍ਹਾਂ ਨੇ ਵਹਾਟਰਨ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ ਅਤੇ ਮਾਈਕ੍ਰੋਸਾਫਟ 'ਚ ਕੰਮ ਕੀਤਾ ਹੈ।
2025 ਤੱਕ 2 ਮਿਲੀਅਨ ਭਾਰਤੀਆਂ ਨੂੰ ਮਿਲੇਗਾ ਇਹ ਲਾਭ
ਇਸ ਤੋਂ ਇਲਾਵਾ ਜੋ ਲੋਕ ਵਿਦੇਸ਼ 'ਚ ਰਹਿੰਦੇ ਹਨ, ਉਹ ਵੀ ਭਾਰਤੀ ਤਰੱਕੀ ਦੇ ਹਿਮਾਇਤੀ ਹਨ ਅਤੇ ਆਪਣੀ ਮਾਂ ਭੂਮੀ ਲਈ ਆਰਥਿਕ ਰੂਪ ਨਾਲ ਯੋਗਦਾਨ ਦਿੰਦੇ ਹਨ। ਸਤਿਆ ਨਡੇਲਾ ਜੋ ਹੈਦਰਾਬਾਦ 'ਚ ਪੈਦਾ ਹੋਏ ਸਨ ਅਤੇ ਉਨ੍ਹਾਂ ਨੇ ਮਾਈਕ੍ਰੋਸਾਫ਼ਟ ਦੀ ਅਗਵਾਈ ਕਰਨ ਤੋਂ ਪਹਿਲਾਂ ਸੰਯੁਕਤ ਰਾਜ ਅਮਰੀਕਾ 'ਚ ਆਪਣੀ ਸਿੱਖਿਆ ਪੂਰੀ ਕੀਤੀ। ਉਨ੍ਹਾਂ ਦੀ ਅਗਵਾਈ 'ਚ, ਕੰਪਨੀ ਨੇ ਗਲੋਬਲ ਨਿਰਯਾਤ ਲਈ ਮਾਲ ਦਾ ਉਤਪਾਦਨ ਕਰਨ ਲਈ ਭਾਰਤ 'ਚ ਕਾਫ਼ੀ ਪੂੰਜੀ ਨਿਵੇਸ਼ ਕੀਤੀ ਹੈ। 2024 ਦੀ ਸ਼ੁਰੂਆਤ 'ਚ ਨਡੇਲਾ ਨੇ ਐਲਾਨ ਕੀਤਾ ਕਿ ਮਾਈਕ੍ਰੋਸਾਫ਼ਟ 2025 ਤੱਕ 2 ਮਿਲੀਅਨ ਭਾਰਤੀਆਂ ਨੂੰ ਬਣਾਵਟੀ ਬੁੱਧੀਮਤਾ ਕੌਸ਼ਲ ਪ੍ਰਦਾਨ ਕਰੇਗਾ, ਜਿਸ ਨਾਲ ਇਸ ਉਦਯੋਗ 'ਚ ਭਾਰਤ ਦੀ ਸਮਰੱਥਾ ਮਜ਼ਬੂਤ ਹੋਵੇਗੀ।
ਪੂਰਾ ਸਿਸਟਮ ਇਸ ਕੋਸ਼ਿਸ਼ 'ਚ ਲੱਗਾ ਕਿ ਕੇਜਰੀਵਾਲ ਨੂੰ ਜ਼ਮਾਨਤ ਨਾ ਮਿਲੇ, ਇਹ ਤਾਨਾਸ਼ਾਹੀ ਹੈ: ਸੁਨੀਤਾ ਕੇਜਰੀਵਾਲ
NEXT STORY