ਵੈੱਬ ਡੈਸਕ : ਜੋਤਿਸ਼ ਵਿਗਿਆਨ ਅਨੁਸਾਰ 24 ਸਤੰਬਰ ਨੂੰ ਮੰਗਲ ਗ੍ਰਹਿ ਪੁਸ਼ਯ ਨਕਸ਼ਤਰ 'ਚ ਪ੍ਰਵੇਸ਼ ਕਰੇਗਾ ਤੇ 17 ਅਕਤੂਬਰ ਤੱਕ ਇਸੇ ਨਕਸ਼ਤਰ 'ਚ ਰਹੇਗਾ। ਜੋਤਿਸ਼ ਸ਼ਾਸਤਰ 'ਚ ਪੁਸ਼ਯ ਨਕਸ਼ਤਰ ਦਾ ਸੁਆਮੀ ਸ਼ਨੀ ਨੂੰ ਮੰਨਿਆ ਜਾਂਦਾ ਹੈ। ਮੰਗਲ ਤੇ ਸ਼ਨੀ ਦੇ ਇਸ ਦੁਰਲੱਭ ਸੰਯੋਗ ਨਾਲ 4 ਰਾਸ਼ੀਆਂ ਦੇ ਕਰੀਅਰ, ਕਾਰੋਬਾਰ, ਜਾਇਦਾਦ ਅਤੇ ਪਰਿਵਾਰਕ ਜੀਵਨ ਵਿੱਚ ਸੁਖਾਵੇਂ ਅਤੇ ਹਾਂਪੱਖੀ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਇਸ ਗੋਚਰ ਨਾਲ ਇਨ੍ਹਾਂ ਰਾਸ਼ੀਆਂ ਦੀਆਂ ਚੱਲ ਰਹੀਆਂ ਸਮੱਸਿਆਵਾਂ ਅਤੇ ਪ੍ਰੇਸ਼ਾਨੀਆਂ ਜਲਦੀ ਦੂਰ ਹੋਣ ਦੀ ਉਮੀਦ ਹੈ।
ਇਨ੍ਹਾਂ 4 ਰਾਸ਼ੀਆਂ 'ਤੇ ਪਵੇਗਾ ਸ਼ੁਭ ਪ੍ਰਭਾਵ:
ਮੇਖ ਰਾਸ਼ੀ: ਕੰਮਕਾਜ ਦੇ ਲਿਹਾਜ਼ ਨਾਲ ਸਮਾਂ ਬਹੁਤ ਵਧੀਆ ਰਹੇਗਾ। ਲੰਬੇ ਸਮੇਂ ਤੋਂ ਅਟਕੇ ਹੋਏ ਕੰਮਾਂ 'ਚ ਤੇਜ਼ੀ ਆਵੇਗੀ ਅਤੇ ਪੁਰਾਣੀਆਂ ਯੋਜਨਾਵਾਂ 'ਤੇ ਮੁੜ ਤੇਜ਼ੀ ਨਾਲ ਕੰਮ ਸ਼ੁਰੂ ਹੋ ਸਕਦਾ ਹੈ। ਜ਼ਮੀਨ-ਜਾਇਦਾਦ ਨਾਲ ਜੁੜੇ ਮਾਮਲੇ ਅਨੁਕੂਲ ਰਹਿਣਗੇ ਅਤੇ ਪਰਿਵਾਰ ਵਿੱਚ ਸੁਖਾਵਾਂ ਮਾਹੌਲ ਬਣਿਆ ਰਹੇਗਾ।
ਸਿੰਘ ਰਾਸ਼ੀ: ਆਪਣੀ ਪ੍ਰਤਿਭਾ ਦਿਖਾਉਣ ਦੇ ਨਵੇਂ ਮੌਕੇ ਮਿਲਣਗੇ ਅਤੇ ਕੰਮਾਂ 'ਚ ਆ ਰਹੀਆਂ ਰੁਕਾਵਟਾਂ ਦੂਰ ਹੋਣਗੀਆਂ। ਅਗਵਾਈ ਕਰਨ ਦੀ ਸਮਰੱਥਾ ਮਜ਼ਬੂਤ ਹੋਵੇਗੀ ਅਤੇ ਫੈਸਲੇ ਲੈਣ ਦਾ ਆਤਮਵਿਸ਼ਵਾਸ ਵਧੇਗਾ। ਕਾਰੋਬਾਰ 'ਚ ਨਵੇਂ ਲੋਕਾਂ ਨਾਲ ਮੁਲਾਕਾਤ ਹੋਵੇਗੀ, ਜੋ ਕੰਮ ਨੂੰ ਅੱਗੇ ਵਧਾਉਣ 'ਚ ਮਦਦਗਾਰ ਸਾਬਤ ਹੋਵੇਗੀ।
ਧਨੁ ਰਾਸ਼ੀ: ਆਤਮਵਿਸ਼ਵਾਸ 'ਚ ਵਾਧਾ ਹੋਵੇਗਾ, ਜਿਸ ਨਾਲ ਜ਼ਰੂਰੀ ਫੈਸਲੇ ਮਜ਼ਬੂਤੀ ਨਾਲ ਲਏ ਜਾ ਸਕਣਗੇ। ਨੌਕਰੀਪੇਸ਼ਾ ਲੋਕਾਂ ਨੂੰ ਕਾਰਜ ਖੇਤਰ 'ਚ ਨਵੀਆਂ ਜ਼ਿੰਮੇਵਾਰੀਆਂ ਮਿਲ ਸਕਦੀਆਂ ਹਨ ਅਤੇ ਕਾਰੋਬਾਰੀਆਂ ਨੂੰ ਵੀ ਲਾਭ ਹੋਣ ਦੀ ਸੰਭਾਵਨਾ ਹੈ। ਪਰਿਵਾਰ 'ਚ ਖੁਸ਼ੀ ਦਾ ਮਾਹੌਲ ਰਹੇਗਾ।
ਮਕਰ ਰਾਸ਼ੀ: ਕਰੀਅਰ ਵਿੱਚ ਲੰਬੇ ਸਮੇਂ ਤੋਂ ਚੱਲ ਰਹੀਆਂ ਪ੍ਰੇਸ਼ਾਨੀਆਂ ਵਿੱਚ ਸੁਧਾਰ ਆਵੇਗਾ ਅਤੇ ਕੰਮ ਦਾ ਦਬਾਅ ਘਟੇਗਾ। ਕਾਰੋਬਾਰ ਵਿੱਚ ਹੋਏ ਨੁਕਸਾਨ ਤੋਂ ਰਾਹਤ ਮਿਲੇਗੀ ਅਤੇ ਨਵੇਂ ਮੌਕੇ ਪ੍ਰਾਪਤ ਹੋਣਗੇ। ਇਸ ਤੋਂ ਇਲਾਵਾ ਨਿਵੇਸ਼ ਲਈ ਵੀ ਇਹ ਸਮਾਂ ਅਨੁਕੂਲ ਮੰਨਿਆ ਜਾ ਰਿਹਾ ਹੈ।
ਨੋਟ :- ਇਹ ਜਾਣਕਾਰੀ ਧਾਰਮਿਕ ਮਾਨਤਾਵਾਂ ਅਤੇ ਜੋਤਿਸ਼ ਵਿਗਿਆਨ 'ਤੇ ਅਧਾਰਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਪੈਰ 'ਚ ਬੰਨ੍ਹਿਆ ਕਾਲਾ ਧਾਗਾ ਬਦਲ ਸਕਦੈ ਤੁਹਾਡੀ ਕਿਸਮਤ ! ਜਾਣੋ ਕਿਵੇਂ
NEXT STORY