ਵੈੱਬ ਡੈਸਕ - ਵੱਡੇ-ਵਢੇਰਿਆਂ ਪ੍ਰਤੀ ਸ਼ਰਧਾ, ਧੰਨਵਾਦ ਅਤੇ ਯਾਦ ਦਾ ਤਿਉਹਾਰ 'ਪਿੱਤਰ ਪੱਖ' ਇਸ ਵਾਰ ਖਾਸ ਗ੍ਰਹਿ ਯੋਗਾਂ ਦੇ ਵਿਚਕਾਰ ਸ਼ੁਰੂ ਹੋਣ ਜਾ ਰਿਹਾ ਹੈ। 26 ਸਤੰਬਰ ਨੂੰ ਸ਼ਨੀਵਾਰ ਦੇ ਦਿਨ ਪੂਰਨਮਾਸ਼ੀ (ਪੂਰਨਮਾ) ਤੋਂ ਸ਼ੁਰੂ ਹੋ ਕੇ ਇਹ ਤਿਉਹਾਰ 10 ਅਕਤੂਬਰ ਨੂੰ ਸ਼ਨੀਵਾਰ ਦੀ ਹੀ 'ਸਰਵਪਿੱਤਰ ਮੱਸਿਆ' 'ਤੇ ਸਮਾਪਤ ਹੋਵੇਗਾ।
ਸਾਲ 1966 ਤੋਂ ਬਾਅਦ (ਲਗਭਗ 60 ਸਾਲਾਂ ਬਾਅਦ) ਪਿੱਤਰ ਪੱਖ ਦੀ ਸ਼ੁਰੂਆਤ ਅਤੇ ਸਮਾਪਤੀ ਦੋਵੇਂ ਹੀ ਸ਼ਨੀਵਾਰ ਨੂੰ ਹੋਣ ਦਾ ਦੁਰਲੱਭ ਯੋਗ ਬਣ ਰਿਹਾ ਹੈ। ਇਸ ਵਾਰ ਕੁੱਲ 16 ਦਿਨਾਂ ਦਾ ਸ਼ਰਾਧ ਪੱਖ ਰਹੇਗਾ। ਜੋਤਿਸ਼ ਅਨੁਸਾਰ, ਗ੍ਰਹਿਆਂ ਦੀ ਚਾਲ ਅਤੇ ਵਿਸ਼ੇਸ਼ ਸਥਿਤੀ ਕਾਰਨ 'ਬੁਧਾਦਿਤਯ ਯੋਗ' ਅਤੇ 'ਤ੍ਰਿਏਕਾਦਸ਼ ਯੋਗ' ਵਰਗੇ ਸ਼ੁਭ ਸੰਯੋਗ ਬਣ ਰਹੇ ਹਨ।
16 ਦਿਨ, ਪਰ ਇਕ ਦਿਨ ਦੋ ਤਿਥੀਆਂ
ਪੰਚਾਂਗ 'ਚ ਤਿਥੀ ਦਾ ਖੈਅ (ਘੱਟ) ਹੋਣ ਦੇ ਬਾਵਜੂਦ ਇਸ ਵਾਰ ਸ਼ਰਾਧ ਪੱਖ ਦੀ ਕੁੱਲ ਗਿਣਤੀ 16 ਦਿਨ ਹੀ ਰਹੇਗੀ। ਇਕ ਹੀ ਦਿਨ ਦੋ ਤਿਥੀਆਂ ਦੇ ਸ਼ਰਾਧ ਆਉਣ 'ਤੇ ਉਨ੍ਹਾਂ ਦੇ ਨਿਰਧਾਰਿਤ ਸਮੇਂ (ਕੁਤਪ ਅਤੇ ਅਪਰਾਹਨ ਕਾਲ) ਦੇ ਅਨੁਸਾਰ ਸਮੇਂ ਦੇ ਫਰਕ ਨਾਲ ਸ਼ਰਾਧ ਕੀਤੇ ਜਾ ਸਕਣਗੇ। ਪੰਚਾਂਗ ਅਨੁਸਾਰ ਚੌਥੀ (ਚਤੁਰਥੀ) ਅਤੇ ਪੰਚਮੀ ਤਿਥੀ ਦੇ ਖੈਅ ਨੂੰ ਲੈ ਕੇ ਸਮੇਂ ਦਾ ਅੰਤਰ ਰਹੇਗਾ, ਜਿਸ ਲਈ ਸਮਾਂ ਨਿਰਧਾਰਨ ਦੀ ਵਿਵਸਥਾ ਕੀਤੀ ਗਈ ਹੈ।
ਸ਼ਨੀਵਾਰ ਦਾ ਸੰਯੋਗ ਕਿਉਂ ਹੈ ਖਾਸ?
ਜੋਤਿਸ਼ 'ਚ ਸ਼ਨੀ ਗ੍ਰਹਿ ਨੂੰ ਪਿੱਤਰਾਂ ਦਾ ਕਾਰਕ ਮੰਨਿਆ ਗਿਆ ਹੈ। ਇਸ ਵਾਰ ਪਿੱਤਰ ਪੱਖ ਦੀ ਸ਼ੁਰੂਆਤ ਪੂਰਨਮਾਸ਼ੀ ਵਾਲੇ ਦਿਨ ਸ਼ਨੀਵਾਰ ਤੋਂ ਹੋ ਰਹੀ ਹੈ ਅਤੇ ਸਮਾਪਤੀ ਵੀ ਸਰਵਪਿੱਤਰ ਮੱਸਿਆ ਨੂੰ ਸ਼ਨੀਵਾਰ ਨੂੰ ਹੀ ਹੋਵੇਗੀ। ਇਸ ਦੇ ਨਾਲ ਹੀ ਬੁਧਾਦਿਤਿਆ ਅਤੇ ਤ੍ਰਿਏਕਾਦਸ਼ ਯੋਗ ਦਾ ਬਣਨਾ ਇਸ ਨੂੰ ਹੋਰ ਵੀ ਵਿਸ਼ੇਸ਼ ਬਣਾਉਂਦਾ ਹੈ।
ਪਿੱਤਰ ਪੱਖ 2026: ਸ਼ਰਾਧ ਦੀਆਂ ਤਿਥੀਆਂ ਦੀ ਸੂਚੀ
26 ਸਤੰਬਰ: ਪੂਰਨਮਾਸ਼ੀ ਸ਼ਰਾਧ
27 ਸਤੰਬਰ: ਪੜਵਾ (ਪ੍ਰਤੀਪਦਾ) ਸ਼ਰਾਧ
28 ਸਤੰਬਰ: ਦੂਜ (ਦਵਿਤੀਆ) ਸ਼ਰਾਧ
29 ਸਤੰਬਰ: ਤੀਜ (ਤ੍ਰਿਤੀਆ) ਅਤੇ ਭਰਣੀ ਸ਼ਰਾਧ
30 ਸਤੰਬਰ: ਚੌਥ (ਚਤੁਰਥੀ) ਅਤੇ ਦੁਪਹਿਰ ਤੋਂ ਬਾਅਦ ਪੰਚਮੀ ਸ਼ਰਾਧ
01 ਅਕਤੂਬਰ: ਪੰਚਮੀ ਸ਼ਰਾਧ (ਦੁਪਹਿਰ 12:30 ਵਜੇ ਤੋਂ ਬਾਅਦ ਛੇਵੀਂ)
02 ਅਕਤੂਬਰ: ਸੱਤਵੀਂ (ਸਪਤਮੀ) ਸ਼ਰਾਧ
03 ਅਕਤੂਬਰ: ਅੱਠਵੀਂ (ਅਸ਼ਟਮੀ) ਸ਼ਰਾਧ
04 ਅਕਤੂਬਰ: ਨੌਵੀਂ (ਨਵਮੀ) ਸ਼ਰਾਧ
05 ਅਕਤੂਬਰ: ਦਸਵੀਂ (ਦਸ਼ਮੀ) ਸ਼ਰਾਧ
06 ਅਕਤੂਬਰ: ਗਿਆਰਵੀਂ (ਏਕਾਦਸ਼ੀ) ਸ਼ਰਾਧ
07 ਅਕਤੂਬਰ: ਬਾਰ੍ਹਵੀਂ (ਦਵਾਦਸ਼ੀ) ਸ਼ਰਾਧ
08 ਅਕਤੂਬਰ: ਤੇਰ੍ਹਵੀਂ (ਤ੍ਰਯੋਦਸ਼ੀ) ਸ਼ਰਾਧ
09 ਅਕਤੂਬਰ: ਚੌਦਵੀਂ (ਚਤੁਰਦਸ਼ੀ) ਸ਼ਰਾਧ
10 ਅਕਤੂਬਰ: ਸਰਵਪਿੱਤਰ ਮੱਸਿਆ (ਅਮਾਵਸਿਆ)
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ :-
ਮਿਤੀ ਤੇ ਨਿਯਮ
- ਇਕ ਹੀ ਦਿਨ ਦੋ ਤਿਥੀਆਂ ਆਉਣ 'ਤੇ ਦੋਵਾਂ ਤਿਥੀਆਂ ਦੇ ਸ਼ਰਾਧ ਨਿਰਧਾਰਿਤ ਸਮੇਂ ਅਨੁਸਾਰ ਵੱਖ-ਵੱਖ ਸਮੇਂ 'ਤੇ ਕੀਤੇ ਜਾ ਸਕਦੇ ਹਨ।
ਸਭ ਤੋਂ ਮਹੱਤਵਪੂਰਨ ਦਿਨ: 10 ਅਕਤੂਬਰ ਨੂੰ 'ਸਰਵਪਿੱਤਰ ਮੱਸਿਆ' ਹੋਵੇਗੀ, ਜਿਸ ਨੂੰ ਪਿੱਤਰ ਪੱਖ ਦਾ ਸਮਾਪਤੀ ਦਿਨ ਮੰਨਿਆ ਜਾਂਦਾ ਹੈ। ਜਿਨ੍ਹਾਂ ਪੂਰਵਜਾਂ ਦੀ ਮੌਤ ਦੀ ਤਿਥੀ ਯਾਦ ਨਾ ਹੋਵੇ, ਉਨ੍ਹਾਂ ਦਾ ਸ਼ਰਾਧ ਇਸੇ ਦਿਨ ਕੀਤਾ ਜਾਂਦਾ ਹੈ।
ਕੀ ਖਰੀਦਦਾਰੀ ਕਰ ਸਕਦੇ ਹਾਂ?
ਮੰਗਲ ਕਾਰਜਾਂ ਤੋਂ ਇਲਾਵਾ ਰੋਜ਼ਾਨਾ ਦੀਆਂ ਜ਼ਰੂਰੀ ਵਸਤੂਆਂ ਦੀ ਖਰੀਦਦਾਰੀ ਨੂੰ ਪਿੱਤਰ ਪੱਖ 'ਚ ਪੂਰੀ ਤਰ੍ਹਾਂ ਮਨ੍ਹਾ ਨਹੀਂ ਮੰਨਿਆ ਗਿਆ ਹੈ।
ਰੋਟੀ ਵਰਤਾਉਂਦੇ ਸਮੇਂ ਕੀਤੀ ਇਕ ਗਲਤੀ ਬਣ ਸਕਦੀ ਹੈ ਬਰਬਾਦੀ ਦਾ ਕਾਰਨ ! ਰਹੋ ਸਾਵਧਾਨ
NEXT STORY