ਟੋਰਾਂਟੋ (ਰਾਜ ਗੋਗਨਾ)- ਪਾਵਰਲਿਫਟਿੰਗ ਇੰਡੀਆ ਵੱਲੋਂ ਕੈਨੇਡਾ ਦੇ ਸ਼ਹਿਰ ਵਿਨੀਪੈਗ ਵਿਖੇ ਪਾਵਰਲਿਫਟਿੰਗ ਬੈੱਚ ਪ੍ਰੈੱਸ ਕਾਮਨਵੈਲਥ ਚੈਪੀਂਅਨਸ਼ਿਪ ਦੇ ਮੁਕਾਬਲੇ ਹੋਏ। ਇਨ੍ਹਾਂ ਮੁਕਾਬਲਿਆਂ ਵਿੱਚ 20 ਦੇ ਕਰੀਬ ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ। ਭਾਰਤੀ ਟੀਮ ਵੱਲੋਂ ਤੇਜ਼ਬੀਰ ਸਿੰਘ ਰਾਣਾ’ ਵਾਸੀ ਅੰਮ੍ਰਿਤਸਰ ਵਲੋਂ ਤੀਸਰਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਮਗਾ ਜਿੱਤਿਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ- Asia Cup Final : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ਼੍ਰੀਲੰਕਾ ਨੂੰ ਹਰਾ ਕੇ ਸੋਨ ਤਮਗਾ ਕੀਤਾ ਆਪਣੇ ਨਾਂ
ਪਾਵਰਲਿਫਟਰ (ਬੈੱਚ ਪ੍ਰੈੱਸ) ਦੇ ਹੋਏ ਮੁਕਾਬਲਿਆਂ 'ਚ 400 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ 'ਚ ਤੇਜ਼ਬੀਰ ਸਿੰਘ ਤੀਸਰੇ ਸਥਾਨ 'ਤੇ ਰਿਹਾ ਅਤੇ ਉਹ ਪੰਜਾਬ ਦਾ ਇਕਲੌਤਾ ਖਿਡਾਰੀ ਸੀ, ਜਿਸ ਦੀ ਚੋਣ ਕਾਮਨਵੈਲਥ ਵਿਚ ਹੋਈ ਸੀ, ਜੋ ਪਾਵਰਲਿਫਟਿੰਗ ਇੰਡੀਆ ਵੱਲੋਂ ਖੇਡਿਆ ਸੀ। ਤੇਜ਼ਬੀਰ ਸਿੰਘ ਰਾਣਾ’ ਦੀ ਇਸ ਪ੍ਰਾਪਤੀ ਲਈ ਦੋ ਟਾਈਮ ਕਾਮਨਵੈਲਥ ਚੈਂਪੀਅਨ ਅਤੇ ਭਾਰਤੀ ਟੀਮ ਦੇ ਕੋਚ ਅਜੈ ਗੋਗਨਾ ਭੁਲੱਥ ਨੇ ਰਾਣਾ ਦੀ ਪ੍ਰਾਪਤੀ ਲਈ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਠੱਠਗੜ੍ਹ ਅੰਮ੍ਰਿਤਸਰ ਦੇ ਜੰਮਪਲ ਪੰਜਾਬ ਦੇ ਖਿਡਾਰੀ ਤੇਜ਼ਬੀਰ ਸਿੰਘ ਰਾਣਾ’ ਇਸ ਤੋਂ ਪਹਿਲਾਂ ਆਸਟ੍ਰੇਲੀਆ ਤੋਂ ਵੀ ਪਾਵਰਲਿਫਟਿੰਗ ਦੇ ਹੋਏ ਮੁਕਾਬਲਿਆਂ 'ਚ ਗੋਲਡ ਮੈਡਲ ਹਾਸਲ ਕਰ ਚੁੱਕਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਵਿਆਹ ਕਰਾ ਕੇ ਕੈਨੇਡਾ ਜਾਣ ਵਾਲੇ ਪੰਜਾਬੀ ਹੋ ਜਾਣ ਸਾਵਧਾਨ ! ਸਰਕਾਰ ਨੇ ਦੇ'ਤੀ ਚੇਤਾਵਨੀ
NEXT STORY