ਮੇਖ : ਸਿਤਾਰਾ ਧਨ ਲਾਭ ਵਾਲਾ, ਕਾਰੋਬਾਰੀ ਟੂਰਿੰਗ, ਪਲਾਨਿੰਗ ਵੀ ਲਾਭ ਦੇਵੇਗੀ, ਕੰਮਕਾਜੀ ਕੋਸ਼ਿਸ਼ਾਂ ਵੀ ਚੰਗਾ ਨਤੀਜਾ ਦੇਣਗੀਆਂ, ਮਾਣ-ਸਨਮਾਨ ਦੀ ਪ੍ਰਾਪਤੀ।
ਬ੍ਰਿਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫ਼ਲਤਾ ਸਾਥ ਦੇਵੇਗੀ, ਮੂਡ ’ਚ ਖੁਸ਼ਦਿਲੀ, ਆਪਣੇ ਚੰਚਲ ਹੁੰਦੇ ਮਨ ’ਤੇ ਕਾਬੂ ਰੱਖਣਾ ਚਾਹੀਦਾ ਹੈ।
ਮਿਥੁਨ : ਕਿਉਂਕਿ ਸਿਤਾਰਾ ਉਲਝਣਾਂ ਮੁਸ਼ਕਿਲਾਂ ਅਤੇ ਪੇਚੀਦਗੀਆਂ ਵਾਲਾ, ਇਸ ਲਈ ਆਪ ਨੂੰ ਹਰ ਫ੍ਰੰਟ ’ਤੇ ਸੁਚੇਤ ਰਹਿਣਾ ਸਹੀ ਰਹੇਗਾ।
ਕਰਕ : ਟੀਚਿੰਗ, ਕੋਚਿੰਗ, ਟੂਰਿਜ਼ਮ, ਕੰਸਲਟੈਂਸੀ, ਲਿਕਰ, ਹੋਟਲਿੰਗ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਸਿੰਘ : ਕਿਸੇ ਅਫ਼ਸਰ ਦੇ ਸਾਫ਼ਟ ਰੁਖ ਕਰ ਕੇ ਆਪ ਨੂੰ ਆਪਣੀ ਕਿਸੇ ਪ੍ਰਾਬਲਮ ਨੂੰ ਸੁਲਝਾਉਣ ’ਚ ਮਦਦ ਮਿਲੇਗੀ।
ਕੰਨਿਆ : ਯਤਨ ਕਰਨ ’ਤੇ ਪਲਾਨਿੰਗ-ਪ੍ਰੋਗਰਾਮਿੰਗ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ, ਵੈਸੇ ਵੀ ਹਰ ਪੱਖੋਂ ਬਿਹਤਰੀ ਹੋਵੇਗੀ।
ਤੁਲਾ : ਪੇਟ ਦੇ ਮਾਮਲੇ ’ਚ ਅਲਰਟ ਰਹਿਣਾ ਸਹੀ ਰਹੇਗਾ, ਕਿਸੇ ਹੇਠ ਆਪਣੀ ਪੇਮੈਂਟ ਵੀ ਨਾ ਫ਼ਸਣ ਦਿਓ, ਸਫ਼ਰ ਵੀ ਟਾਲ ਦਿਓ।
ਬ੍ਰਿਸ਼ਚਕ : ਕੰਮਕਾਜ ਦੀ ਦਸ਼ਾ ਚੰਗੀ, ਸਫ਼ਲਤਾ ਸਾਥ ਦੇਵੇਗੀ, ਦੋਵੇਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਸਾਫ਼ਟ-ਕੰਸੀਡਰੇਟ ਰਹਿਣਗੇ।
ਧਨ : ਵਿਰੋਧੀਆਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਾ ਕਰਨਾ ਸਹੀ ਰਹੇਗਾ, ਸਫ਼ਰ ਵੀ ਨਾ ਕਰੋ, ਨੁਕਸਾਨ ਦਾ ਡਰ।
ਮਕਰ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਹਰ ਫ੍ਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਧਾਰਮਿਕ ਕੰਮਾਂ ’ਚ ਧਿਆਨ।
ਕੁੰਭ : ਪ੍ਰਾਪਰਟੀ ਦੇ ਕੰਮਾਂ ਲਈ ਆਪ ਦੇ ਯਤਨ ਚੰਗਾ ਨਤੀਜਾ ਦੇਣਗੇ, ਮਾਣ-ਸਨਮਾਨ ਦੀ ਪ੍ਰਾਪਤੀ, ਸ਼ਤਰੂ ਕਮਜ਼ੋਰ ਰਹਿਣਗੇ।
ਮੀਨ : ਕੰਮਕਾਜੀ ਭੱਜਦੌੜ, ਵਿਅਸਤਤਾ ਬਣੀ ਰਹੇਗੀ, ਕੰਮਕਾਜੀ ਕੋਸ਼ਿਸ਼ਾਂ ਨੂੰ ਅੱਗੇ ਵਧਾਉਣ ਲਈ ਸਮਾਂ ਬਿਹਤਰ।
4 ਸਤੰਬਰ 2026, ਸ਼ੁੱਕਰਵਾਰ
ਭਾਦੋਂ ਵਦੀ ਤਿੱਥੀ ਅਸ਼ਟਮੀ (4-5 ਮੱਧ ਰਾਤ 12.14 ਤੱਕ) ਅਤੇ ਮਗਰੋਂ ਤਿੱਥੀ ਨੌਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਸਿੰਘ ’ਚ
ਚੰਦਰਮਾ ਬ੍ਰਿਖ ’ਚ
ਮੰਗਲ ਮਿਥੁਨ ’ਚ
ਬੁੱਧ ਸਿੰਘ ’ਚ
ਗੁਰੂ ਕਰਕ ’ਚ
ਸ਼ੁੱਕਰ ਤੁਲਾ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2083, ਭਾਦੋਂ ਪ੍ਰਵਿਸ਼ਟੇ 19, ਰਾਸ਼ਟਰੀ ਸ਼ਕ ਸੰਮਤ : 1948, ਮਿਤੀ : 13 (ਭਾਦੋਂ), ਹਿਜਰੀ ਸਾਲ 1448, ਮਹੀਨਾ : ਰਬਿ-ਉਲ-ਅੱਵਲ, ਤਰੀਕ : 21, ਸੂਰਜ ਉਦੇ ਸਵੇਰੇ 6.09 ਵਜੇ, ਸੂਰਜ ਅਸਤ : ਸ਼ਾਮ 6.44 ਵਜੇ (ਜਲੰਧਰ ਟਾਈਮ), ਨਕਸ਼ੱਤਰ : ਰੋਹਿਣੀ (ਰਾਤ 11.05 ਤੱਕ) ਅਤੇ ਮਗਰੋਂ ਯੋਗ ਮ੍ਰਿਗਸ਼ਿਰ, ਯੋਗ : ਹਰਸ਼ਣ (ਬਾਅਦ ਦੁਪਹਿਰ 3.44 ਤੱਕ) ਅਤੇ ਮਗਰੋਂ ਯੋਗ ਵਜਰ, ਚੰਦਰਮਾ : ਬ੍ਰਿਖ ਰਾਸ਼ੀ ’ਤੇ (ਪੂਰਾ ਦਿਨ ਰਾਤ), ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਆ ਦਿਸ਼ਾ ਲਈ ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ, ਪੁਰਬ, ਦਿਵਸ ਅਤੇ ਤਿਓਹਾਰ : ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਵਰਤ, ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਪੁਰਬ (ਮਥੁਰਾ), ਸ਼੍ਰੀ ਕ੍ਰਿਸ਼ਨ ਅਵਤਾਰ ਦਿਵਸ, ਮਹਾਕਾਲੀ ਜੈਅੰਤੀ, ਗਿਆਨੇਸ਼ਵਰ ਜੈਅੰਤੀ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਜਨਮਾਸ਼ਟਮੀ 'ਤੇ ਗ੍ਰਹਿਆਂ ਦਾ ਮਹਾਂ-ਸੰਯੋਗ: ਅੱਜ ਤੋਂ ਇਨ੍ਹਾਂ 5 ਰਾਸ਼ੀਆਂ ਦੇ ਖੁੱਲ੍ਹ ਜਾਣਗੇ ਕਿਸਮਤ ਦੇ...
NEXT STORY