ਨਵੀਂ ਦਿੱਲੀ (ਏਜੰਸੀ)- ਭਾਰਤੀ ਫੌਜ ਦੀ ਤਾਕਤ ਵਧਾਉਣ ਲਈ ਸਵਦੇਸ਼ੀ ਰੱਖਿਆ ਤਕਨਾਲੋਜੀ ਦੇ ਖੇਤਰ ’ਚ ਇਕ ਹੋਰ ਅਹਿਮ ਕਦਮ ਚੁੱਕਿਆ ਗਿਆ ਹੈ। ਨਾਗਪੁਰ ਸਥਿਤ ਸੋਲਰ ਡਿਫੈਂਸ ਐਂਡ ਏਅਰੋਸਪੇਸ ਲਿਮਟਿਡ ਨੇ ਭਾਰਤੀ ਫੌਜ ਨੂੰ ਆਪਣਾ ਸਵਦੇਸ਼ੀ ਐਂਟੀ-ਟੈਂਕ ਲੋਇਟਰਿੰਗ ਮਿਊਨੀਸ਼ਨ ਸਿਸਟਮ ‘ਨਾਗਾਸਤਰ-2’ ਸੌਂਪਿਆ ਹੈ। ਕੰਪਨੀ ਮੁਤਾਬਕ, ਇਹ ਸਿਸਟਮ ਆਧੁਨਿਕ ਨਿਗਰਾਨੀ ਤਕਨਾਲੋਜੀ ਅਤੇ ਸਟੀਕ ਨਿਸ਼ਾਨਾ ਲਾਉਣ ਦੀ ਸਮਰੱਥਾ ਨਾਲ ਲੈਸ ਹੈ।

ਕੰਪਨੀ ਅਨੁਸਾਰ ‘ਨਾਗਾਸਤਰ-2’ ’ਚ ਦਿਨ ਅਤੇ ਰਾਤ ਦੋਵਾਂ ਸਮਿਆਂ ’ਚ ਨਿਗਰਾਨੀ ਕਰਨ ਵਾਲੇ ਕੈਮਰੇ ਲੱਗੇ ਹਨ। ਇਸ ’ਚ 4 ਕਿਲੋ ਦਾ ‘ਟੈਂਡਮ ਸ਼ੇਪਡ-ਚਾਰਜ ਵਾਰਹੈੱਡ’ ਦਿੱਤਾ ਗਿਆ ਹੈ। ਇਹ ਸਿਸਟਮ 2 ਮੋਡਜ਼ ’ਚ ਕੰਮ ਕਰਦਾ ਹੈ। ਰਿਕਵਰ ਕਰ ਕੇ ਦੁਬਾਰਾ ਵਰਤੋਂ ਕਰਨ ਵਾਲੇ ਮੋਡ ’ਚ ਇਸ ਦੀ ਆਪ੍ਰੇਸ਼ਨਲ ਰੇਂਜ 25 ਕਿਲੋਮੀਟਰ ਹੈ, ਜਦਕਿ ਫਾਇਰ-ਐਂਡ-ਫਾਰਗੈੱਟ ਮੋਡ ’ਚ ਇਹ 50 ਕਿਲੋਮੀਟਰ ਤੱਕ ਟੀਚੇ ਨੂੰ ਨਿਸ਼ਾਨਾ ਬਣਾ ਸਕਦਾ ਹੈ। ਇਸ ਦਾ ਵੱਧ ਤੋਂ ਵੱਧ ਉਡਾਣ ਸਮਾਂ 60 ਮਿੰਟ ਤੱਕ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜੈਪੁਰ 'ਚ ਭਿਆਨਕ ਹਾਦਸਾ; ਟ੍ਰੇਲਰ ਨਾਲ ਟਕਰਾਈ ਯਾਤਰੀ ਬੱਸ, 3 ਸ਼ਰਧਾਲੂਆਂ ਦੀ ਮੌਤ, ਕਈ ਜ਼ਖਮੀ
NEXT STORY