ਜਲੰਧਰ(ਬਿਊਰੋ)— ਵਾਸਤੂ ਵਿਗਿਆਨੀਆਂ ਦੀ ਮੰਨੀਏ ਤਾਂ ਘਰ 'ਚ ਰੱਖੀ ਹਰ ਚੀਜ਼ ਨੂੰ ਵਾਸਤੂ ਸ਼ਾਸਤਰ ਅਨੁਸਾਰ ਹੀ ਰੱਖਣਾ ਚਾਹੀਦਾ ਹੈ। ਇਸ ਨਾਲ ਉੱਥੇ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ 'ਤੇ ਚੰਗਾ ਅਸਰ ਪੈਂਦਾ ਹੈ। ਕਹਿੰਦੇ ਹਨ ਕਿ ਜੇਕਰ ਕੋਈ ਵਿਅਕਤੀ ਇਨ੍ਹਾਂ ਨਿਯਮਾਂ ਦਾ ਪਾਲਨ ਨਹੀਂ ਕਰਦਾ ਤਾਂ ਉਸ ਦੀ ਜ਼ਿੰਦਗੀ 'ਚ ਕਈ ਤਰ੍ਹਾਂ ਦੀਆਂ ਮੁਸੀਬਤਾਂ ਪੈਦਾ ਹੋ ਜਾਂਦੀਆਂ ਹਨ। ਕਿਹਾ ਜਾਂਦਾ ਹੈ ਕਿ ਵਾਸਤੂ ਸ਼ਾਸਤਰ ਦੀ ਹਰ ਗੱਲ ਵਿਅਕਤੀ ਦੀ ਜ਼ਿੰਦਗੀ 'ਚ ਅਹਿਮ ਮੰਨੀ ਜਾਂਦੀ ਹੈ। ਜੇਕਰ ਇਸ 'ਚ ਲਿਖੀਆ ਸਾਰੀਆਂ ਗੱਲਾਂ ਨੂੰ ਮੰਨ ਲਿਆ ਜਾਵੇ ਤਾਂ ਪਰਿਵਾਰ ਦੇ ਲੋਕਾਂ ਦੀ ਜ਼ਿੰਦਗੀ 'ਚ ਖੁਸ਼ੀਆਂ ਹੀ ਖੁਸ਼ੀਆਂ ਹੁੰਦੀਆਂ ਹਨ। ਉੱਥੇ ਹੀ ਜੇਕਰ ਇਨ੍ਹਾਂ ਦੀਆਂ ਗੱਲਾਂ ਨੂੰ ਨਾ ਮੰਨਿਆ ਜਾਵੇ ਤਾਂ ਘਰ 'ਚ ਖੁਸ਼ਹਾਲੀ ਨਹੀਂ ਆਉਂਦੀ। ਇਸ ਕਾਰਨ ਘਰ 'ਚ ਕਲੇਸ਼ ਅਤੇ ਦੁਖ ਦਾ ਮਾਹੌਲ ਬਣਿਆ ਰਹਿੰਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਨਿਯਮਾਂ ਬਾਰੇ ਨਿਜ੍ਹਾਂ ਨੂੰ ਆਪਣਾ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਬਦਲ ਸਕਦੇ ਹਾਂ।
— ਜੇਕਰ ਤੁਹਾਡੇ ਘਰ 'ਚ ਆਰਥਿਕ ਪ੍ਰੇਸ਼ਾਨੀ ਚੱਲ ਰਹੀ ਹੈ ਤਾਂ ਘਰ ਦੀ ਉੱਤਰ-ਪੂਰਬ ਦਿਸ਼ਾ ਨੂੰ ਹਮੇਸ਼ਾ ਸਾਫ-ਸੁਥਰਾ ਰੱਖੋ। ਉੱਤਰ-ਪੂਰਬ ਦਿਸ਼ਾ ਦੇਵਤਾਵਾਂ ਦੀ ਮੰਨੀ ਜਾਂਦੀ ਹੈ। ਇਸੇ ਦਿਸ਼ਾ ਨਾਲ ਪਰਿਵਾਰ 'ਚ ਖੁਸ਼ੀਆਂ ਅਤੇ ਧਨ ਦੀ ਬਰਸਾਤ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਇਸ ਦਿਸ਼ਾ 'ਚ ਕਦੀ ਵੀ ਭਾਰੀ ਸਾਮਾਨ ਨਹੀਂ ਰੱਖਣਾ ਚਾਹੀਦਾ।
— ਘਰ ਦੀ ਉੱਤਰ-ਪੱਛਮ ਦਿਸ਼ਾ ਨੂੰ ਵੀ ਧਨ ਦਾ ਮਹੱਤਵਪੂਰਨ ਸ੍ਰੋਤ ਮੰਨਿਆ ਜਾਂਦਾ ਹੈ। ਇਸ ਦਿਸ਼ਾ 'ਚ ਹਮੇਸ਼ਾ ਰੋਸ਼ਨੀ ਮੌਜ਼ੂਦ ਹੋਣੀ ਚਾਹੀਦੀ ਹੈ। ਕਦੀ ਵੀ ਇਸ ਦਿਸ਼ਾ 'ਚ ਗੰਦਗੀ ਨਹੀਂ ਹੋਣੀ ਚਾਹੀਦੀ। ਘਰ ਦੀ ਇਸ ਦਿਸ਼ਾ 'ਚ ਰੋਜ਼ ਸਫਾਈ ਕਰਨਾ ਸ਼ੁੱਭ ਮੰਨਿਆ ਜਾਂਦਾ ਹੈ।
— ਦੱਖਣ ਦਿਸ਼ਾ ਨੂੰ ਯਮ ਦਾ ਦੁਆਰ ਮੰਨਿਆ ਗਿਆ ਹੈ। ਕੋਸ਼ਿਸ਼ ਕਰੋ ਕਿ ਇਸ ਦਿਸ਼ਾ ਨੂੰ ਹਮੇਸ਼ਾ ਬੰਦ ਹੀ ਰੱਖੋ ਅਤੇ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਕਦੀ ਵੀ ਘਰ ਦਾ ਪ੍ਰਵੇਸ਼ ਦੁਆਰ ਇਸ ਦਿਸ਼ਾ 'ਚ ਨਾ ਹੋਵੇ। ਇਸ ਦਿਸ਼ਾ ਨੂੰ ਧਨ ਦਾ ਨੁਕਸਾਨ ਕਰਨ ਵਾਲੀ ਦਿਸ਼ਾ ਕਿਹਾ ਜਾਂਦਾ ਹੈ। ਇਸ ਲਈ ਇੱਥੇ ਕਦੀ ਵੀ ਧਨ ਨਾ ਰੱਖੋ।
— ਕਿਹਾ ਜਾਂਦਾ ਹੈ ਕਿ ਦੱਖਣੀ-ਪੂਰਬੀ ਕੋਨਿਆਂ 'ਚ ਘਰ ਦੇ ਮੁੱਖੀਆ ਦਾ ਕਮਰਾ ਨਹੀਂ ਹੋਣਾ ਚਾਹੀਦਾ ਜੇਕਰ ਘਰ ਦੇ ਮੁੱਖੀਆ ਦਾ ਕਮਰਾ ਇਸ ਦਿਸ਼ਾ 'ਚ ਹੈ ਤਾਂ ਉਸ ਦੀ ਜ਼ਿੰਦਗੀ 'ਚ ਕਦੀ ਵੀ ਸੁਖ ਨਹੀਂ ਰਹਿੰਦਾ। ਉਸ ਦੀ ਜ਼ਿੰਦਗੀ ਹਮੇਸ਼ਾ ਪ੍ਰੇਸ਼ਾਨੀਆਂ ਨਾਲ ਭਰੀ ਰਹਿੰਦੀ ਹੈ।
ਹਰ ਐਤਵਾਰ ਕਰੋ ਇਹ ਕੰਮ, ਹੋਵੇਗਾ ਲਾਭ
NEXT STORY