ਜਲੰਧਰ (ਸ਼ੋਰੀ)–ਮਹਾਨਗਰ ਵਿਚ ਨਸ਼ੇੜੀਆਂ ਕਾਰਨ ਹਾਲਾਤ ਕਾਫ਼ੀ ਖ਼ਰਾਬ ਹੋ ਰਹੇ ਹਨ। ਆਏ ਦਿਨ ਨਸ਼ੇ ਦੀ ਹਾਲਤ ਵਿਚ ਨਸ਼ੇੜੀ ਲੋਕਾਂ ਨਾਲ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਪਰ ਹੁਣ ਨਸ਼ੇੜੀਆਂ ਨੇ ਸਰਕਾਰੀ ਸਾਮਾਨ ’ਤੇ ਵੀ ਨਜ਼ਰ ਰੱਖ ਕੇ ਉਨ੍ਹਾਂ ਦੀ ਚੋਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਜਿਸ ਸਥਾਨ ’ਤੇ ਚੋਰੀ ਹੋਈ, ਉਸ ਦੇ ਆਲੇ-ਦੁਆਲੇ ਲੱਗੇ ਸਰਕਾਰੀ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਕੇ ਕੇਸ ਨੂੰ ਟ੍ਰੇਸ ਕਰਨਾ ਵੀ ਪੁਲਸ ਨੇ ਮੁਨਾਸਿਬ ਨਹੀਂ ਸਮਝਿਆ ਕਿਉਂਕਿ ਪੁਲਸ ਕੋਲ ਸ਼ਾਇਦ ਇੰਨਾ ਸਮਾਂ ਨਹੀਂ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਨਾਜਾਇਜ਼ ਸਬੰਧਾਂ ਕਾਰਨ ਕਤਲ ਕਰਕੇ ਬਿਆਸ ਦਰਿਆ 'ਚ ਸੁੱਟਿਆ ਨੌਜਵਾਨ
ਜਾਣਕਾਰੀ ਮੁਤਾਬਕ ਡਾ. ਬੀ. ਆਰ. ਅੰਬੇਡਕਰ ਚੌਕ ਨੇੜੇ ਸੜਕ ਕੰਢੇ ਟ੍ਰੈਫਿਕ ਬੀਟ ਬਾਕਸ ਨੇੜੇ ਲੋਹੇ ਦੇ ਬੈਂਚ ਜੋ ਕਿ ਲੋਕਾਂ ਦੇ ਬੈਠਣ ਲਈ ਨਗਰ ਨਿਗਮ ਨੇ ਲਾਏ ਹੋਏ ਸਨ ਪਰ ਚੋਰਾਂ ਨੇ ਬੈਂਚ ਦੇ ਲੋਹੇ ਦੇ ਪਾਈਪ ਦੇ ਪੀਸ ਹੀ ਚੋਰੀ ਕਰ ਲਏ ਹਨ। ਜ਼ਿਕਰਯੋਗ ਹੈ ਕਿ ਪੁਲਸ ਦਾ ਸਵੇਰੇ-ਰਾਤ ਸਮੇਂ ਇਥੇ ਪੱਕੇ ਤੌਰ ’ਤੇ ਨਾਕਾ ਲੱਗਦਾ ਹੈ, ਜਿਸ ਨਾਲ ਪੁਲਸ ਦੀ ਸੁਰੱਖਿਆ ਵਿਵਸਥਾ ’ਤੇ ਵੀ ਸਵਾਲੀਆ ਨਿਸ਼ਾਨ ਲੱਗਦਾ ਹੈ। ਉਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਪੁਲਸ ਸਰਕਾਰੀ ਸਾਮਾਨ ਦਾ ਧਿਆਨ ਨਹੀਂ ਰੱਖ ਸਕਦੀ ਤਾਂ ਉਨ੍ਹਾਂ ਦੀ ਸੁਰੱਖਿਆ ਕਿਵੇਂ ਕਰੇਗੀ। ਲੋੜ ਹੈ ਕਿ ਚੌਕ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ, ਜਿਨ੍ਹਾਂ ਨਾਲ ਲੋਕਾਂ ਦੇ ਟ੍ਰੈਫਿਕ ਚਲਾਨ ਕੱਟੇ ਜਾਂਦੇ ਹਨ, ਦੀ ਮਦਦ ਨਾਲ ਪੁਲਸ ਚੋਰਾਂ ਨੂੰ ਟ੍ਰੇਸ ਕਰੇ।
ਇਹ ਵੀ ਪੜ੍ਹੋ: 6 ਜ਼ਿਲ੍ਹਿਆਂ 'ਚ IMD ਨੇ ਜਾਰੀ ਕਰ 'ਤਾ ਅਲਰਟ! ਪੰਜਾਬ ਲਈ ਮੌਸਮ ਵਿਭਾਗ ਦੀ ਵੱਡੀ ਅਪਡੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ 'ਚ ਵੱਡੀ ਵਾਰਦਾਤ! ਨਾਜਾਇਜ਼ ਸਬੰਧਾਂ ਕਾਰਨ ਕਤਲ ਕਰਕੇ ਬਿਆਸ ਦਰਿਆ 'ਚ ਸੁੱਟਿਆ ਨੌਜਵਾਨ
NEXT STORY