ਗੈਜੇਟ ਡੈਸਕ- ਵਟਸਐਪ ਆਪਣੇ ਯੂਜ਼ਰਜ਼ ਲਈ ਇਕ ਹੋਰ ਨਵਾਂ ਪ੍ਰਾਈਵੇਸੀ ਫੀਚਰ ਤਿਆਰ ਕਰ ਰਿਹਾ ਹੈ। ਰਿਪੋਰਟਾਂ ਮੁਤਾਬਕ, ਕੰਪਨੀ ਜਲਦੀ ਹੀ ਅਜਿਹਾ ਫੀਚਰ ਲਿਆ ਸਕਦੀ ਹੈ, ਜਿਸਦੀ ਮਦਦ ਨਾਲ ਸਾਧਾਰਣ ਟੈਕਸਟ ਮੈਸੇਜ ਵੀ 'ਵਿਊ ਵਨਸ' ਮੋਡ 'ਚ ਭੇਜੇ ਜਾ ਸਕਣਗੇ। ਇਸਦਾ ਮਤਲਬ ਹੋਵੇਗਾ ਕਿ ਰਿਸੀਵਰ ਮੈਸੇਜ ਨੂੰ ਸਿਰਫ ਇਕ ਵਾਰ ਪੜ੍ਹ ਸਕੇਗਾ ਅਤੇ ਉਸਤੋਂ ਬਾਅਦ ਉਹ ਆਪਣੇ ਆਪ ਗਾਇਬ ਹੋ ਜਾਵੇਗਾ। ਫਿਲਹਾਲ ਇਹ ਸਹੂਲਤ ਡਿਵੈਲਪਮੈਂਟ ਸਟੇਜ 'ਚ ਹੈ ਪਰ ਐਂਡਰਾਇਡ ਬੀਟਾ ਵਰਜ਼ਨ 'ਚ ਇਸਦੇ ਸੰਕੇਤ ਮਿਲਣ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ 'ਤੇ ਤੇਜ਼ੀ ਨਾਲ ਕੰਮ ਕਰ ਰਹੀ ਹੈ।
WABetaInfo ਦੀ ਰਿਪੋਰਟ ਮੁਤਾਬਕ, ਵਟਸਐਪ ਪਹਿਲਾਂ ਤੋਂ ਹੀ ਫੋਟੋ, ਵੀਡੀਓ ਅਤੇ ਵੌਇਸ ਮੈਸੇਜ ਲਈ ਵਿਊ ਵਨਸ ਫੀਚਰ ਉਪਲੱਬਧ ਕਰਾਉਂਦਾ ਹੈ। ਇਸ ਫੀਚਰ 'ਚ ਕੰਟੈਂਟ ਨੂੰ ਸਿਰਫ ਇਕ ਵਾਰ ਦੇਖਿਆ ਜਾਂ ਸੁਣਿਆ ਜਾ ਸਕਦਾ ਹੈ ਅਤੇ ਬਾਅਦ 'ਚ ਦੁਬਾਰਾ ਉਪਲੱਬਧ ਨਹੀਂ ਰਹਿੰਦਾ। ਹੁਣ ਕੰਪਨੀ ਇਸੇ ਸਹੂਲਤ ਨੂੰ ਟੈਕਸਟ ਮੈਸੇਜ ਲਈ ਵੀ ਲਿਆਉਂ ਦੀ ਤਿਆਰੀ ਕਰ ਰਹੀ ਹੈ। WABetaInfo ਦੀ ਰਿਪੋਰਟ ਮੁਤਾਬਕ, ਐਂਡਰਾਇਡ ਬੀਟਾ ਵਰਜ਼ਨ 2.26.22.7 'ਚ ਇਸ ਫੀਚਰ ਨਾਲ ਜੁੜੇ ਸੰਕੇਤ ਮਿਲੇ ਹਨ। ਜੇਕਰ ਇਹ ਫੀਚਰ ਲਾਂਚ ਹੁੰਦਾ ਹੈ ਤਾਂ ਯੂਜ਼ਰਜ਼ ਸਾਧਾਰਣ ਟੈਕਸਟ ਮੈਸੇਜ ਨੂੰ ਵੀ ਜ਼ਿਆਦਾ ਸੁਰੱਖਿਆ ਦੇ ਨਾਲ ਭੇਜ ਸਕਣਗੇ। ਇਸ ਨਾਲ ਨਿੱਜੀ ਅਤੇ ਸੰਵੇਦਨਸ਼ੀਲ ਜਾਣਕਾਰੀ ਨੂੰ ਜ਼ਿਆਦਾ ਸੁਰੱਖਿਅਤ ਤਰੀਕੇ ਨਾਲ ਸਾਂਝਾ ਕਰਨਾ ਸੰਭਵ ਹੋਵੇਗਾ।
ਕਿਵੇਂ ਕੰਮ ਕਰੇਗਾ ਨਵਾਂ ਫੀਚਰ?
ਰਿਪੋਰਟ ਮੁਤਾਬਕ, ਇਸ ਫੀਚਰ ਨੂੰ ਇਸਤੇਮਾਲ ਕਰਨਾ ਕਾਫੀ ਆਸਾਨ ਹੋ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਯੂਜ਼ਰ ਨੂੰ ਮੈਸੇਜ ਭੇਜਦੇ ਸਮੇਂ ਸੈਂਡ ਬਟਨ ਨੂੰ ਕੁਝ ਸਕਿੰਟਾਂ ਤਕ ਦਬਾਅ ਕੇ ਰੱਖਣਾ ਹੋਵੇਗਾ। ਇਸਤੋਂ ਬਾਅਦ ਵਾਧਾ ਆਪਸ਼ਨ ਦਿਖਾਈ ਦੇਣਗੇ, ਜਿਸ ਵਿਚ 'ਸੈਂਟ ਐਜ਼ ਵਿਊ ਵਨਸ' ਦਾ ਆਪਸ਼ਨ ਸ਼ਾਮਲ ਹੋ ਸਕਦਾ ਹੈ। ਜਿਵੇਂ ਹੀ ਰਿਸੀਵਰ ਉਸ ਮੈਸੇਜ ਨੂੰ ਖੋਲ੍ਹੇਗਾ ਅਤੇ ਪੜ੍ਹੇਗਾ, ਉਹ ਦੁਬਾਰਾ ਐਕਸੈਸ ਨਹੀਂ ਕੀਤਾ ਜਾ ਸਕੇਗਾ। ਮੌਜੂਦਾ ਵਿਊ ਵਨਸ ਮੀਡੀਆ ਦੀ ਤਰ੍ਹਾਂ ਇਸ ਫੀਚਰ 'ਚ ਵੀ ਮੈਸੇਜ ਨੂੰ ਸੇਵ ਕਰਨ, ਫਾਰਵਰਡ ਕਰਨ ਜਾਂ ਵਾਰ-ਵਾਰ ਦੇਖਣ ਨੂੰ ਸਹੂਲਤ ਨਹੀਂ ਹੋਵੇਗੀ। ਇਸ ਨਾਲ ਵਟਸਐਪ ਦੀਆਂ ਪ੍ਰਾਈਵੇਸੀ ਅਤੇ ਸਕਿਓਰਿਟੀ ਸਹੂਲਤਾਂ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਹੋ ਸਕਦੀਆਂ ਹਨ।
ਇਹ ਫੀਚਰ ਉਨ੍ਹਾਂ ਲੋਕਾਂ ਲਈ ਬਹੁਤ ਲਾਭਦਾਇਕ ਸਾਬਤ ਹੋ ਸਕਦੀ ਹੈ ਜੋ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਦੇ ਹਨ। ਉਦਾਹਰਣ ਵਜੋਂ, ਅਸਥਾਈ ਪਾਸਵਰਡ, ਨਿੱਜੀ ਜਾਣਕਾਰੀ, ਗੁਪਤ ਦਫਤਰੀ ਨੋਟਸ, ਮਹੱਤਵਪੂਰਨ ਘਟਨਾ ਦੇ ਵੇਰਵੇ, ਜਾਂ ਕਿਸੇ ਸਰਪ੍ਰਾਈਜ਼ ਪਲਾਨ ਨਾਲ ਸਬੰਧਤ ਜਾਣਕਾਰੀ ਸੁਰੱਖਿਅਤ ਢੰਗ ਨਾਲ ਭੇਜੀ ਜਾ ਸਕਦੀ ਹੈ। ਹਾਲਾਂਕਿ ਵਟਸਐਪ ਵਿੱਚ ਪਹਿਲਾਂ ਹੀ ਇੱਕ ਅਲੋਪ ਹੋਣ ਵਾਲਾ ਸੁਨੇਹਾ ਵਿਸ਼ੇਸ਼ਤਾ ਹੈ ਪਰ ਨਵਾਂ ਵਿਊ ਵਨਸ ਟੈਕਸਟ ਵਿਸ਼ੇਸ਼ਤਾ ਸੁਰੱਖਿਆ ਨੂੰ ਇੱਕ ਕਦਮ ਹੋਰ ਅੱਗੇ ਲੈ ਜਾਂਦੀ ਹੈ ਕਿਉਂਕਿ ਸੁਨੇਹੇ ਸਿਰਫ ਇੱਕ ਵਾਰ ਪੜ੍ਹੇ ਜਾ ਸਕਦੇ ਹਨ। ਵਰਤਮਾਨ ਵਿੱਚ ਵਟਸਐਪ ਨੇ ਅਧਿਕਾਰਤ ਤੌਰ 'ਤੇ ਇਸਦਾ ਐਲਾਨ ਨਹੀਂ ਕੀਤਾ ਹੈ ਜਾਂ ਲਾਂਚ ਟਾਈਮਲਾਈਨ ਸਾਂਝੀ ਨਹੀਂ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਭਵਿੱਖ ਵਿੱਚ, ਇਹ ਵਿਸ਼ੇਸ਼ਤਾ ਪਹਿਲਾਂ ਬੀਟਾ ਟੈਸਟਰਾਂ ਲਈ ਅਤੇ ਫਿਰ ਸਾਰੇ ਉਪਭੋਗਤਾਵਾਂ ਲਈ ਉਪਲਬਧ ਕਰਵਾਈ ਜਾ ਸਕਦੀ ਹੈ।
ਹੁਣ Instagram Reels ਤੋਂ ਕਰ ਸਕੋਗੇ ਮੋਟੀ ਕਮਾਈ! ਆ ਰਿਹੈ ਸ਼ਾਨਦਾਰ ਫੀਚਰ
NEXT STORY