ਜਲੰਧਰ(ਬਿਊਰੋ)— ਘਰ-ਪਰਿਵਾਰ ਜਾਂ ਬਿਜ਼ਨੈੱਸ ਨਾਲ ਜੁੜੀਆਂ ਅਨੇਕ ਪ੍ਰੇਸ਼ਾਨੀਆਂ ਦਾ ਸਾਹਮਣਾ ਵਿਅਕਤੀ ਨੂੰ ਕਰਨਾ ਪੈਂਦਾ ਹੈ। ਇਸ ਨੂੰ ਦੂਰ ਕਰਨ ਲਈ ਉਹ ਕੋਈ ਨਾ ਕੋਈ ਉਪਾਅ ਕਰਦਾ ਹੈ। ਆਪਣੇ ਕਾਰੋਬਾਰ ਨੂੰ ਵਧਾਉਣ ਲਈ ਹਰ ਤਰੀਕੇ ਨੂੰ ਅਪਣਾਉਂਦਾ ਹੈ। ਇਸੇ ਵਿਚਕਾਰ ਜੇਕਰ ਮਹਾਦੇਵ ਦੀ ਪੂਜਾ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਮੁਸ਼ਕਲਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਭਗਵਾਨ ਸ਼ਿਵ ਦੀ ਮਹਿਮਾ ਅਪਰਮਪਾਰ ਹੈ। ਅੱਜ ਤੁਹਾਨੂੰ ਭਗਵਾਨ ਨਾਲ ਜੁੜੀਆਂ ਕੁਝ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ।
— ਆਪਣੀ ਦੁਕਾਨ ਦੀ ਨੈਗੇਟਿਵਿਟੀ ਨੂੰ ਦੂਰ ਰੱਖਣ ਲਈ ਦੁਕਾਨ ਜਾਂ ਦਫਤਰ ਦੇ ਮੇਨ ਗੇਟ 'ਤੇ ਲਾਲ ਜਾਂ ਸੰਧੂਰ ਰੰਗ ਨਾਲ 'ਓਮ' ਦਾ ਚਿੰਨ੍ਹ ਲਗਾਓ।
— ਭਗਵਾਨ ਸ਼ਿਵ ਨੂੰ ਨੀਲਾ ਰੰਗ ਪਿਆਰਾ ਹੈ, ਤਾਂ ਰੋਜ਼ ਨੀਲੇ ਰੰਗ ਦੇ ਫੁਲ ਦੁਕਾਨ ਦੀ ਉੱਤਰ ਦਿਸ਼ਾ 'ਚ ਰੱਖੋ ਅਤੇ ਇਨ੍ਹਾਂ ਨੂੰ ਨਿਯਮਿਤ ਰੂਪ ਨਾਲ ਬਦਲੋ ਵੀ।
— ਘਰ, ਦੁਕਾਨ ਜਾਂ ਦਫਤਰ ਦੇ ਗੱਲੇ ਅਤੇ ਤਿਜੋਰੀ 'ਚ ਰੁਦਰਾਕਸ਼ ਰੱਖਣ ਨਾਲ ਪੈਸਿਆਂ ਨਾਲ ਜੁੜੀਆਂ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਰੁੱਦਰਾਕਸ਼ ਨੂੰ ਕਿਸੇ ਕੱਪੜੇ 'ਚ ਬੰਨ ਕੇ ਜਾਂ ਫਿਰ ਕਿਸੇ ਡਿੱਬੀ 'ਚ ਵੀ ਰੱਖ ਸਕਦੇ ਹੋ।
— ਭੋਲੇਨਾਥ ਦੀ ਕਿਰਪਾ ਪਾਉਣ ਲਈ ਨੰਦੀ 'ਤੇ ਬੈਠੇ ਸ਼ਿਵ ਜੀ ਦੀ ਮੂਰਤੀ ਨੂੰ ਰੱਖਣਾ ਵਧੀਆ ਹੁੰਦਾ ਹੈ।
— ਦੁਕਾਨ 'ਚ ਗ੍ਰਾਹਕ ਨੂੰ ਬੈਠਾਉਣ ਲਈ ਸਾਫ-ਸੁਥਰੀ ਥਾਂ ਬਣਾਓ ਅਤੇ ਖਿਆਲ ਰੱਖੋ ਕਿ ਉਨ੍ਹਾਂ ਦੇ ਬੈਠਣ ਵਾਲੀ ਥਾਂ ਦੇ ਉੱਪਰ ਕੋਈ ਬੀਮ ਜਾਂ ਪੌੜ੍ਹੀ ਨਾ ਹੋਵੇ।
ਬੁਰਾਈ ਦੀਆਂ ਜੜ੍ਹਾਂ ਮਜ਼ਬੂਤ ਨਾ ਹੋਣ ਦਿਓ
NEXT STORY