ਨਵੀਂ ਦਿੱਲੀ - ਜੋਤਿਸ਼ ਸ਼ਾਸਤਰ ਦੇ ਅਨੁਸਾਰ, ਇਸ ਸਮੇਂ ਗ੍ਰਹਿਾਂ ਦੀ ਚਾਲ 'ਚ ਵੱਡਾ ਫੇਰਬਦਲ ਦੇਖਣ ਨੂੰ ਮਿਲ ਰਿਹਾ ਹੈ। ਮੰਗਲ ਅਤੇ ਰਾਹੂ ਇਸ ਸਮੇਂ ਸ਼ਨੀ ਦੀ ਰਾਸ਼ੀ ਕੁੰਭ 'ਚ ਇਕੱਠੇ ਬਿਰਾਜਮਾਨ ਹਨ। ਖਾਸ ਗੱਲ ਇਹ ਹੈ ਕਿ ਅੱਜ ਕੁੰਭ ਰਾਸ਼ੀ 'ਚ ਬੁੱਧ ਅਤੇ ਚੰਦਰਮਾ ਦੇ ਵੀ ਆ ਜਾਣ ਨਾਲ 'ਚਤੁਰਗ੍ਰਹਿ ਯੋਗ' ਦਾ ਨਿਰਮਾਣ ਹੋ ਰਿਹਾ ਹੈ। ਇਸ ਯੋਗ ਦਾ ਪ੍ਰਭਾਵ ਅਪ੍ਰੈਲ ਤੱਕ ਰਹੇਗਾ, ਜਿਸ ਨਾਲ ਕੁਝ ਰਾਸ਼ੀਆਂ ਨੂੰ ਬਹੁਤ ਚੰਗੇ ਫਲ ਪ੍ਰਾਪਤ ਹੋਣਗੇ।
ਇਨ੍ਹਾਂ 3 ਰਾਸ਼ੀਆਂ ਲਈ ਖੁਸ਼ੀਆਂ ਦੇ ਸੰਕੇਤ :-
ਮੇਖ ਰਾਸ਼ੀ
- ਮੇਖ ਰਾਸ਼ੀ ਦੇ ਲੋਕਾਂ ਲਈ ਇਹ ਸਮਾਂ ਬਹੁਤ ਹੀ ਉੱਤਮ ਰਹਿਣ ਵਾਲਾ ਹੈ। ਨੌਕਰੀ 'ਚ ਨਵੇਂ ਮੌਕੇ ਮਿਲ ਸਕਦੇ ਹਨ ਅਤੇ ਲੰਬੇ ਸਮੇਂ ਤੋਂ ਰੁਕੇ ਹੋਏ ਕੰਮ ਪੂਰੇ ਹੋਣ ਦੀ ਉਮੀਦ ਹੈ। ਨਿਵੇਸ਼ ਕਰਨ ਵਾਲਿਆਂ ਲਈ ਵੀ ਇਹ ਸਮਾਂ ਚੰਗਾ ਰਿਟਰਨ ਦੇਣ ਵਾਲਾ ਸਾਬਤ ਹੋ ਸਕਦਾ ਹੈ।
ਬ੍ਰਿਖ ਰਾਸ਼ੀ
- ਬ੍ਰਿਖ ਰਾਸ਼ੀ ਵਾਲਿਆਂ ਨੂੰ ਆਪਣੇ ਜੀਵਨ ਸਾਥੀ ਤੋਂ ਵਿਸ਼ੇਸ਼ ਲਾਭ ਮਿਲ ਸਕਦਾ ਹੈ। ਆਰਥਿਕ ਸਥਿਤੀ 'ਚ ਸੁਧਾਰ ਹੋਵੇਗਾ ਅਤੇ ਜੋ ਕੰਮ ਪਹਿਲਾਂ ਵਿਗੜ ਰਹੇ ਸਨ, ਉਹ ਹੁਣ ਬਣਨੇ ਸ਼ੁਰੂ ਹੋ ਜਾਣਗੇ।
ਤੁਲਾ ਰਾਸ਼ੀ
- ਤੁਲਾ ਰਾਸ਼ੀ ਦੇ ਜਾਤਕਾਂ ਲਈ ਕਿਸਮਤ ਦਾ ਸਾਥ ਮਿਲੇਗਾ। ਪਿਆਰ ਦੇ ਮਾਮਲੇ 'ਚ ਕੋਈ ਚੰਗੀ ਖ਼ਬਰ ਮਿਲ ਸਕਦੀ ਹੈ ਅਤੇ ਪੇਸ਼ੇਵਰ ਜੀਵਨ 'ਚ ਵੀ ਉੱਨਤੀ ਦੇ ਯੋਗ ਹਨ। ਵਿਦਿਆਰਥੀਆਂ ਨੂੰ ਆਪਣੀ ਮਿਹਨਤ ਦਾ ਫਲ ਮਿਲ ਸਕਦਾ ਹੈ।
ਸਿਹਤ ਅਤੇ ਆਰਥਿਕ ਚੁਣੌਤੀਆਂ ਪ੍ਰਤੀ ਰਹੋ ਸਾਵਧਾਨ
ਜਿੱਥੇ ਇਹ ਯੋਗ ਕੁਝ ਰਾਸ਼ੀਆਂ ਲਈ ਲਾਭਕਾਰੀ ਹੈ, ਉੱਥੇ ਹੀ ਮੰਗਲ ਅਤੇ ਰਾਹੂ ਦੀ ਯੁਤੀ ਕਾਰਨ ਕੁਝ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ। ਮੰਗਲ-ਰਾਹੂ ਦੀ ਯੁਤੀ ਕਾਰਨ ਲੋਕਾਂ ਨੂੰ ਖੂਨ ਨਾਲ ਜੁੜੀਆਂ ਦਿੱਕਤਾਂ, ਨਿਊਰੋ ਦੀਆਂ ਸਮੱਸਿਆਵਾਂ ਅਤੇ ਚਮੜੀ ਦੇ ਰੋਗ ਹੋ ਸਕਦੇ ਹਨ। ਇਸ ਤੋਂ ਇਲਾਵਾ, ਬੁੱਧ ਅਤੇ ਰਾਹੂ ਦੇ ਸੁਮੇਲ ਕਾਰਨ ਸ਼ੇਅਰ ਬਾਜ਼ਾਰ ਅਤੇ ਵਿਸ਼ਵ ਪੱਧਰ 'ਤੇ ਆਰਥਿਕ ਸਥਿਤੀ 'ਚ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਸਕਦਾ ਹੈ।
ਨੋਟ :- ਇਹ ਜਾਣਕਾਰੀ ਆਮ ਤੱਥਾਂ ਉਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਵੀ ਪੁਸ਼ਟੀ ਨਹੀਂ ਕਰਦਾ।
ਚੇਤ ਨਰਾਤੇ 2026 : ਇਸ ਵਾਰ ਨਰਾਤਿਆਂ 'ਚ ਬਣ ਰਿਹਾ ਬੇਹੱਦ ਦੁਰਲੱਭ ਤੇ ਅਨੋਖਾ ਸੰਯੋਗ, ਨਾ ਕਰੋ ਇਹ ਕੰਮ
NEXT STORY