ਵੈੱਬ ਡੈਸਕ: 3 ਅਕਤੂਬਰ ਤੋਂ ਸ਼ੁੱਕਰ ਗ੍ਰਹਿ ਵਕਰੀ ਚਾਲ ਚੱਲਣਾ ਸ਼ੁਰੂ ਕਰ ਰਿਹਾ ਹੈ, ਜੋ 14 ਨਵੰਬਰ 2026 ਤੱਕ ਇਸੇ ਸਥਿਤੀ ਵਿਚ ਰਹੇਗਾ। ਜੋਤਿਸ਼ ਮਾਹਰਾਂ ਮੁਤਾਬਕ, ਸ਼ੁੱਕਰ ਦੀ ਇਸ ਚਾਲ ਨਾਲ ਮੇਖ, ਮਿਥੁਨ ਅਤੇ ਕਰਕ ਰਾਸ਼ੀ ਦੇ ਲੋਕਾਂ ਨੂੰ ਕਰੀਅਰ, ਕਾਰੋਬਾਰ, ਰਿਸ਼ਤਿਆਂ ਅਤੇ ਆਰਥਿਕ ਖੇਤਰ ਵਿਚ ਵੱਡਾ ਲਾਭ ਹੋ ਸਕਦਾ ਹੈ।
1. ਮੇਖ ਰਾਸ਼ੀ (Aries): ਸ਼ੁੱਕਰ ਤੁਹਾਡੀ ਰਾਸ਼ੀ ਦੇ ਸੱਤਵੇਂ ਭਾਵ ਵਿਚ ਵਕਰੀ ਹੋਵੇਗਾ, ਜਿਸ ਨਾਲ ਰਿਸ਼ਤਿਆਂ ਅਤੇ ਪਾਰਟਨਰਸ਼ਿਪ ਦੇ ਮਾਮਲਿਆਂ ਵਿਚ ਖੂਬਸੂਰਤ ਬਦਲਾਅ ਆਉਣਗੇ। ਵਪਾਰੀਆਂ ਲਈ ਇਹ ਸਮਾਂ ਅਨੁਕੂਲ ਰਹੇਗਾ, ਮੁਨਾਫ਼ਾ ਕਮਾਉਣ ਦੇ ਯੋਗ ਬਣਨਗੇ ਅਤੇ ਨਵੇਂ ਵਿਚਾਰਾਂ ਨਾਲ ਬਾਜ਼ਾਰ ਵਿਚ ਆਪਣੀ ਪਛਾਣ ਬਣਾਉਣ ਵਿਚ ਸਫ਼ਲਤਾ ਮਿਲੇਗੀ। ਸਿਹਤ ਦੇ ਪੱਖੋਂ ਵੀ ਇਹ ਸਮਾਂ ਚੰਗਾ ਰਹੇਗਾ।
2. ਮਿਥੁਨ ਰਾਸ਼ੀ (Gemini): ਸ਼ੁੱਕਰ ਦੀ ਵਕਰੀ ਚਾਲ ਨਾਲ ਆਤਮ-ਵਿਸ਼ਵਾਸ, ਹਿੰਮਤ ਅਤੇ ਰਚਨਾਤਮਕਤਾ ਵਿਚ ਵਾਧਾ ਹੋਵੇਗਾ। ਡਿਜੀਟਲ ਮਾਰਕੀਟਿੰਗ, ਕੰਟੈਂਟ ਕ੍ਰਿਏਸ਼ਨ ਅਤੇ ਸਟਾਕ ਮਾਰਕੀਟ ਨਾਲ ਜੁੜੇ ਲੋਕਾਂ ਨੂੰ ਧਨ ਲਾਭ ਦੇ ਚੰਗੇ ਮੌਕੇ ਮਿਲਣਗੇ। ਆਰਥਿਕ ਸਥਿਤੀ ਵਿਚ ਸੁਧਾਰ ਆਵੇਗਾ ਅਤੇ ਪੁਰਾਣੇ ਕਰਜ਼ਿਆਂ ਜਾਂ ਉਧਾਰ ਤੋਂ ਮੁਕਤੀ ਮਿਲ ਸਕਦੀ ਹੈ।
3. ਕਰਕ ਰਾਸ਼ੀ (Cancer): ਸ਼ੁੱਕਰ ਤੁਹਾਡੇ ਚੌਥੇ ਭਾਵ ਵਿਚ ਵਕਰੀ ਹੋ ਕੇ ਮਾਲਵਿਆ ਰਾਜਯੋਗ ਬਣਾਏਗਾ, ਜਦਕਿ ਲਗਨ ਭਾਵ ਵਿਚ ਉੱਚ ਦਾ ਗੁਰੂ ਬਿਰਾਜਮਾਨ ਹੈ। ਇਸ ਨਾਲ ਮਾਨਸਿਕ ਸ਼ਾਂਤੀ ਮਿਲੇਗੀ ਅਤੇ ਸਮਾਜ ਵਿਚ ਮਾਣ-ਸਤਿਕਾਰ ਵਧੇਗਾ। ਪਰਿਵਾਰ ਵਿਚ ਖੁਸ਼ੀਆਂ ਭਰਿਆ ਮਾਹੌਲ ਰਹੇਗਾ ਅਤੇ ਪੁਰਾਣੇ ਝਗੜਿਆਂ ਜਾਂ ਅਦਾਲਤੀ ਮਾਮਲਿਆਂ ਵਿਚ ਰਾਹਤ ਮਿਲਣ ਦੇ ਸੰਕੇਤ ਹਨ।
ਘਰ 'ਚ ਘੜੀ ਲਾਉਣ ਦੀ ਸਹੀ ਦਿਸ਼ਾ ਕਰੇਗੀ ਤੁਹਾਨੂੰ ਮਾਲਾਮਾਲ ! ਬਸ ਕਰ ਲਓ ਇਹ ਕੰਮ
NEXT STORY