ਜਲੰਧਰ/ਚੰਡੀਗੜ੍ਹ : ਪੰਜਾਬ ਵਾਸੀਆਂ ਲਈ ਅਹਿਮ ਖ਼ਬਰ ਹੈ। ਦਰਅਸਲ ਅੱਜ ਸੂਬੇ ਦੇ ਕਈ ਇਲਾਕਿਆਂ 'ਚ ਬਿਜਲੀ ਬੰਦ ਰਹੇਗੀ ਅਤੇ ਲੰਬਾ ਪਾਵਰਕੱਟ ਲੱਗੇਗਾ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਵਲੋਂ ਜਾਰੀ ਬਿਜਲੀ ਬੰਦ ਰਹਿਣ ਦੇ ਸ਼ਡਿਊਲ ਮੁਤਾਬਕ ਅੱਜ 25 ਨਵੰਬਰ ਨੂੰ ਜ਼ਰੂਰੀ ਮੁਰੰਮਤ ਅਤੇ ਹੋਰ ਕੰਮਾਂ ਕਾਰਨ ਕਈ ਇਲਾਕਿਆਂ 'ਚ ਬਿਜਲੀ ਸਪਲਾਈ ਕਈ ਘੰਟਿਆਂ ਲਈ ਬੰਦ ਰਹੇਗੀ। ਕੁੱਝ ਇਲਾਕਿਆਂ 'ਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਅਤੇ ਕੁੱਝ ਇਲਾਕਿਆਂ 'ਚ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਬੰਦ ਰਹਿਣ ਦੀ ਸੂਚਨਾ ਹੈ।
ਪੜ੍ਹੋ ਕਿਹੜੇ-ਕਿਹੜੇ ਇਲਾਕਿਆਂ 'ਚ ਲੱਗੇਗਾ ਪਾਵਰਕਾਮ
ਨਾਭਾ : ਪਾਵਰਕਾਮ ਦੇ ਸ਼ਡਿਊਲ ਮੁਤਾਬਕ ਨਾਭਾ ਮੰਡੀ ਦੇ ਕਈ ਇਲਾਕਿਆਂ 'ਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਨ੍ਹਾਂ 'ਚ ਅਜੀਤ ਮਿੱਲ ਰੋਡ, ਅਜੀਤ ਨਗਰ, ਅਗਰਵਾਲ ਕਾਲੋਨੀ, ਰੌਇਲ ਐਨਕਲੇਵ, ਘੋਕਲ ਧਾਮ ਕਾਲੋਨੀ, ਗਿੱਲ ਕਲਾਂ ਫਾਟਕ, ਗੀਤਾ ਭਵਨ ਰੋਡ, ਗਿੱਲ ਬਾਜ਼ਾਰ, ਬੈਂਕ ਬਾਜ਼ਾਰ, ਲਹਿਰਾ ਬਾਜ਼ਾਰ, ਪੁਰਾਣਾ ਮਾਲ ਗੋਦਾਮ ਰੋਡ, ਸਦਰ ਬਾਜ਼ਾਰ, ਫੈਕਟਰੀ ਰੋਡ ਸ਼ਾਮਲ ਹਨ।
ਜਗਰਾਓਂ : 66 ਕੇ. ਵੀ ਐਸ/ਐਸ ਅਗਵਾੜ ਲੋਪੋ ਤੋਂ ਤੋਂ ਚੱਲਦੇ 11 ਕੇ.ਵੀ ਦੇ ਫੀਡਰ ਡਿਸਪੋਜਲ ਰੋਡ, ਗਾਂਧੀ ਨਗਰ, ਸਿਟੀ ਫੀਡਰ 8 ਅਤੇ ਕਾਉਂਕੇ ਯੂ.ਪੀ.ਐਸ ਦੀ ਬਿਜਲੀ 25 ਨਵੰਬਰ ਨੂੰ ਸਵੇਰੇ 10 ਵਜੇ ਤੋ ਸ਼ਾਮ 6 ਵਜੇ ਤੱਕ ਬੰਦ ਰਹੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆ ਸਿਟੀ ਸਬ ਡਵੀਜਨ ਦੇ ਐਸ. ਡੀ. ਓ. ਗੁਰਪ੍ਰੀਤ ਸਿੰਘ ਕੰਗ ਨੇ ਦੱਸਿਆ ਕਿ ਤਾਰਾਂ ਦੀ ਜ਼ਰੂਰੀ ਮੁਰੰਮਤ ਕਰਨ ਕਰਕੇ ਕੋਠੇ ਰਾਹਲਾਂ, ਗਿੱਲ ਇੰਨਕਲੇਵ, ਅਗਵਾੜ ਪੋਨਾ, ਅਗਵਾੜ ਲਧਾਈ, ਅੱਡਾ ਰਾਏਕੋਟ, ਪਿੰਡ ਕੋਠੇ ਪੋਨਾ, ਰਾਏਕੋਟ ਰੋਡ, ਜੀਵਨ ਬਸਤੀ, ਗਾਂਧੀ ਨਗਰ, ਅਜੀਤ ਨਗਰ, ਰਾਣੀ ਵਾਲਾ ਖੂਹ, ਗੁਰੂ ਦਾ ਭੱਲਾ, ਡਿਸਪੋਜਲ ਰੋਡ, ਸ਼ਾਸਤਰੀ ਨਗਰ, ਅਗਵਾੜ ਖੁਆਜਾ ਬਾਜੂ, ਕਤਿਆਲ ਕਲੋਨੀ, ਲੰਡੇ ਫਾਟਕ, ਨਾਨਕ ਨਗਰੀ, ਪਿੰਡ ਕਾਉਂਕੇ ਕਲਾਂ ਆਦਿ ਦੇ ਇਲਾਕਿਆਂ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਹੋਵੇਗਾ BLACKOUT! ਅਚਾਨਕ ਵੱਜਣਗੇ ਸਾਇਰਨ, ਲੋਕਾਂ ਨੂੰ ਕੀਤੀ ਗਈ ਖ਼ਾਸ ਅਪੀਲ
ਰਾਹੋਂ (ਪ੍ਰਭਾਕਰ) : 66 ਕੇ. ਵੀ. ਸਬ-ਸਟੇਸ਼ਨ ਰਾਹੋਂ ਵਿਖੇ ਪਾਵਰ ਟੀ. ਐੱਫ.-1 ਅਤੇ ਟੀ-2 ਦੇ ਯੰਤਰਾਂ ਦੀ ਜ਼ਰੂਰੀ ਮੁਰੰਮਤ ਕਾਰਨ ਇੱਥੋਂ ਚੱਲਦੇ ਘਰਾਂ ਅਤੇ ਮੋਟਰਾਂ ਦੇ ਸਾਰੇ ਯੂ. ਪੀ. ਐੱਸ., ਸ਼ਹਿਰੀ ਨੰਬਰ 1 ਤੇ 2, ਸਾਰੇ 11 ਕੇ. ਵੀ. ਫੀਡਰਾਂ ਸਮੇਤ 11 ਕੇ. ਵੀ. ਫੈਕਟਰੀ ਅਤੇ 11 ਕੇ. ਵੀ. ਕਿਰਪਾਲ ਸਾਗਰ ਫੀਡਰ ਦੀ ਬਿਜਲੀ ਸਪਲਾਈ 25 ਨਵੰਬਰ ਨੂੰ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਜੇ. ਈ. ਅਤਿੰਦਰ ਸਿੰਘ ਰਾਹੋਂ ਵੱਲੋਂ ਦਿੱਤੀ ਗਈ।
ਸਮਾਲਸਰ (ਸੁਰਿੰਦਰ) : ਇੰਜੀਨੀਅਰ ਬੇਅੰਤ ਸਿੰਘ ਸਿੱਧੂ ਸਹਾਇਕ ਕਾਰਜਕਾਰੀ ਇੰਜੀਨੀਅਰ ਸੰਚਾ. ਉਪ ਮੰਡਲ ਸਮਾਲਸਰ ਵਲੋਂ ਪ੍ਰੈਸ ਨੋਟ ਰਾਹੀਂ ਪਾਵਰਕਾਮ ਦੇ ਸਮੂਹ ਖਪਤਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 25 ਨਵੰਬਰ 2026 ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸਮਾਲਸਰ ਤੋਂ ਬਾਘਾ ਪੁਰਾਣਾ ਦੀ 66ਕੇਵੀ ਲਾਈਨ ਨੂੰ ਡਬਲ ਸਰਕਟ ਕਰਨ ਦੇ ਕਾਰਜ ਲਈ ਬੰਦ ਰਹੇਗੀ, ਜਿਸ ਕਾਰਨ 66ਕੇਵੀ ਸ/ਬ ਸਟੇਸ਼ਨ ਸਮਾਲਸਰ ਤੋਂ ਚੱਲਣ ਵਾਲੇ ਪਿੰਡ ਜਿਵੇਂ ਸਮਾਲਸਰ, ਲੰਡੇ, ਡੇਮਰੂ ਕਲਾਂ, ਡੇਮਰੂ ਖੁਰਦ, ਜੀ.ਟੀ.ਬੀ ਗੜ੍ਹ ਇੰਜੀਨੀਰਿੰਗ ਅਤੇ ਪੋਲੀਟੈਕਨਿਕ ਕਾਲਜ ਅਤੇ ਜੀ.ਟੀ.ਬੀ ਗੜ੍ਹ ਕੋਠੇ, ਕੋਠੇ ਸੰਧੂਆਂ ਦੇ ਅਤੇ 66ਕੇਵੀ ਸ/ਬ ਸਟੇਸ਼ਨ ਮਾੜੀ ਮੁਸਤਫ਼ਾ ਤੋਂ ਚੱਲਣ ਵਾਲੇ ਪਿੰਡ ਜਿਵੇਂ ਕਿ ਮਾੜੀ ਮੁਸਤਫ਼ਾ, ਵੈਰੋਕੇ, ਲਧਾਈਕੇ, ਚੰਨੂੰਵਾਲਾ, ਚੌਧਰੀਵਾਲਾ ਆਦਿ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਇਹ ਵੀ ਪੜ੍ਹੋ : ਰਵਨੀਤ ਬਿੱਟੂ ਨੇ ਗਠਜੋੜ ਨੂੰ ਲੈ ਕੇ ਦੱਸੀ ਅੰਦਰਲੀ ਗੱਲ, ਸੀਟਾਂ ਦੀ ਵੰਡ ਬਾਰੇ ਵੀ ਦਿੱਤਾ ਵੱਡਾ ਬਿਆਨ
ਖਰੜ (ਅਮਰਦੀਪ) : 66 ਕੇ. ਵੀ. ਅੰਸਲ ਟਰਾਂਸਮਿਸ਼ਨ ਲਾਈਨ ਦੀ ਮੁਰੰਮਤ ਅਤੇ ਰੱਖ-ਰਖਾਅ ਕਾਰਨ ਬੁੱਧਵਾਰ 25 ਨਵੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਮੰਡਲ ਅਫ਼ਸਰ, ਤਕਨੀਕੀ ਉਪ ਮੰਡਲ ਖਾਨਪੁਰ, ਪੀ.ਐੱਸ.ਪੀ.ਸੀ.ਐੱਲ. ਖਰੜ ਨੇ ਦੱਸਿਆ ਕਿ ਇਸ ਸ਼ਟਡਾਊਨ ਕਾਰਨ ਚੱਪੜਚਿੜੀ, ਖੂਨੀ ਮਾਜਰਾ ਅਤੇ ਨਾਲ ਲੱਗਦੇ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਉਨ੍ਹਾਂ ਖ਼ਪਤਕਾਰਾਂ ਤੋਂ ਸਹਿਯੋਗ ਦੀ ਮੰਗ ਕੀਤੀ।
ਸੰਗਰੂਰ : ਸੰਗਰੂਰ ਜ਼ਿਲ੍ਹੇ ਦੇ ਕਈ ਇਲਾਕਿਆਂ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਬੰਦ ਰਹੇਗੀ। ਇਨ੍ਹਾਂ ਵਿੱਚ ਉਦਯੋਗਿਕ ਖੇਤਰ, 72 ਬਿੱਘੇ ਕਾਲੋਨੀ, ਬਾਗੜੀਆਂ ਰੋਡ, ਬਰੜਵਾਲ, ਧੰਦਰਾ, ਬਨਵਾਲੀ, ਈਸੜਾ ਅਤੇ ਸ਼ੇਰਪੁਰ ਸੋਢੀਆਂ ਦੇ ਇਲਾਕੇ ਸ਼ਾਮਲ ਹਨ।
ਮੋਹਾਲੀ : ਮੋਹਾਲੀ ਦੇ ਪਿੰਡ ਸੰਤੇਮਾਜਰਾ, ਆਂਸਲ, ਚੱਪੜਚਿੜੀ, ਜੇ. ਟੀ. ਪੀ. ਐੱਲ, ਸੋਮਦੱਤ ਲੈਂਡਮਾਰਕ, ਕੈਲੋਂ, ਛੱਜੂਮਾਜਰਾ, ਲਾਂਡਰਾਂ ਰੋਡ, ਸਕਾਈਲਾਰਕ, ਪਾਰਕਵੁੱਡ ਗਲੇਡ, ਸ਼ਿਵਾਲਿਕ ਪਾਮ ਅਤੇ ਐੱਸਬੀਪੀ ਸਿਟੀ ਆਫ ਡਰੀਮਜ਼ ਸਮੇਤ ਕਈ ਇਲਾਕਿਆਂ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਇਸ ਤੋਂ ਇਲਾਵਾ ਗੁਰਦਾਸਪੁਰ ਅਤੇ ਹੋਰ ਇਲਾਕਿਆਂ ਦੇ ਕੁੱਝ ਪਿੰਡਾਂ ਵਿੱਚ ਵੀ ਬਿਜਲੀ ਬੰਦ ਰਹਿਣ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਪੰਜਾਬ ’ਚ ਬਣਨ ਲੱਗੇ ਨਵੇਂ ਸਿਆਸੀ ਸਮੀਕਰਨ, ਗਠਜੋੜ ਦੀ ਵਾਪਸੀ ਨਾਲ ਬਦਲੇਗਾ ਚੋਣਾਂ ਦਾ ਰੰਗ
NEXT STORY