ਵੈੱਬ ਡੈਸਕ - ਹਿੰਦੂ ਧਰਮ 'ਚ 18 ਮਹਾਪੁਰਾਣਾਂ 'ਚੋਂ ਇਕ 'ਗਰੁੜ ਪੁਰਾਣ' 'ਚ ਮੌਤ ਅਤੇ ਉਸ ਤੋਂ ਬਾਅਦ ਆਤਮਾ ਦੀ ਯਾਤਰਾ ਬਾਰੇ ਵਿਸਥਾਰ 'ਚ ਦੱਸਿਆ ਗਿਆ ਹੈ। ਗਰੁੜ ਪੁਰਾਣ ਅਨੁਸਾਰ, ਮੌਤ ਇਸ ਸੰਸਾਰ ਦਾ ਅੰਤਿਮ ਸੱਚ ਹੈ, ਪਰ ਮੌਤ ਤੋਂ ਬਾਅਦ ਜੀਵ ਦੀ ਯਾਤਰਾ ਖ਼ਤਮ ਨਹੀਂ ਹੁੰਦੀ, ਸਗੋਂ ਆਤਮਾ ਦਾ ਇਕ ਨਵਾਂ ਸਫ਼ਰ ਸ਼ੁਰੂ ਹੁੰਦਾ ਹੈ।
13 ਦਿਨਾਂ ਤੱਕ ਪਰਿਵਾਰ ਦੇ ਕੋਲ ਰਹਿੰਦੀ ਹੈ ਆਤਮਾ
ਮਾਨਤਾ ਹੈ ਕਿ ਇਨਸਾਨ ਦੀ ਮੌਤ ਤੋਂ ਤੁਰੰਤ ਬਾਅਦ ਉਸ ਦੀ ਆਤਮਾ ਧਰਤੀ ਲੋਕ ਨੂੰ ਨਹੀਂ ਛੱਡਦੀ। ਗਰੁੜ ਪੁਰਾਣ ਦੇ ਨਿਯਮਾਂ ਅਨੁਸਾਰ, ਆਤਮਾ 13 ਦਿਨਾਂ ਤੱਕ ਆਪਣੇ ਪਰਿਵਾਰਕ ਮੈਂਬਰਾਂ ਅਤੇ ਘਰ ਦੇ ਆਲੇ-ਦੁਆਲੇ ਹੀ ਰਹਿੰਦੀ ਹੈ। ਇਸੇ ਕਾਰਨ ਹਿੰਦੂ ਧਰਮ 'ਚ ਮੌਤ ਤੋਂ ਬਾਅਦ 13 ਦਿਨਾਂ ਤੱਕ ਕਈ ਵਿਸ਼ੇਸ਼ ਰਸਮਾਂ ਨਿਭਾਈਆਂ ਜਾਂਦੀਆਂ ਹਨ ਤਾਂ ਜੋ ਮ੍ਰਿਤਕ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ ਅਤੇ ਪਰਿਵਾਰ 'ਤੇ ਵੱਡਿਆਂ ਦਾ ਆਸ਼ੀਰਵਾਦ ਬਣਿਆ ਰਹੇ।
13ਵੇਂ ਦਿਨ ਦਾ ਵਿਸ਼ੇਸ਼ ਮਹੱਤਵ
ਗਰੁੜ ਪੁਰਾਣ ਮੁਤਾਬਕ 13ਵਾਂ ਦਿਨ ਬਹੁਤ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਇਸ ਦਿਨ ਆਤਮਾ ਅੰਤਿਮ ਵਾਰ ਆਪਣੇ ਪਰਿਵਾਰ ਨੂੰ ਦੇਖ ਕੇ ਅਗਲੇ ਸਫ਼ਰ ਲਈ ਰਵਾਨਾ ਹੁੰਦੀ ਹੈ। ਇਸ ਲਈ ਇਸ ਦਿਨ ਪੂਜਾ-ਪਾਠ, ਪਿੰਡ ਦਾਨ ਅਤੇ ਬ੍ਰਾਹਮਣ ਭੋਜ ਕਰਵਾਉਣ ਦਾ ਵਿਸ਼ੇਸ਼ ਮਹੱਤਵ ਹੈ।
ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀਆਂ
ਧਾਰਮਿਕ ਮਾਨਤਾਵਾਂ ਅਨੁਸਾਰ, ਇਨ੍ਹਾਂ 13 ਦਿਨਾਂ ਦੌਰਾਨ ਪਰਿਵਾਰਕ ਮੈਂਬਰਾਂ ਨੂੰ ਕੁਝ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ :-
ਘਰ ਦੀ ਪਵਿੱਤਰਤਾ
- ਘਰ 'ਚ ਗੰਦਗੀ ਨਾ ਫੈਲਾਓ ਅਤੇ ਪੂਜਾ ਵਾਲੀ ਥਾਂ ਨੂੰ ਸਾਫ਼-ਸੁਥਰਾ ਰੱਖੋ।
ਰੋਣ ਅਤੇ ਆਵਾਜ਼ ਮਾਰਨ ਤੋਂ ਬਚੋ
- ਰਾਤ ਦੇ ਸਮੇਂ ਇਕੱਲੇ ਰੋਣ ਜਾਂ ਮ੍ਰਿਤਕ ਵਿਅਕਤੀ ਨੂੰ ਵਾਰ-ਵਾਰ ਆਵਾਜ਼ ਮਾਰਨ ਤੋਂ ਮਨ੍ਹਾ ਕੀਤਾ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਵਾਰ-ਵਾਰ ਯਾਦ ਕਰਨ ਜਾਂ ਆਵਾਜ਼ ਮਾਰਨ ਨਾਲ ਆਤਮਾ ਦਾ ਸੰਸਾਰਕ ਮੋਹ ਵਧਦਾ ਹੈ, ਜਿਸ ਨਾਲ ਉਸ ਨੂੰ ਸ਼ਾਂਤੀ ਮਿਲਣ 'ਚ ਰੁਕਾਵਟ ਪੈਦਾ ਹੁੰਦੀ ਹੈ ਅਤੇ ਉਸ ਨੂੰ ਕਸ਼ਟ ਪਹੁੰਚ ਸਕਦਾ ਹੈ।
ਮ੍ਰਿਤਕ ਆਤਮਾ ਦੀ ਸ਼ਾਂਤੀ ਲਈ ਘਰ 'ਚ ਸ਼ਾਂਤੀ ਅਤੇ ਸ਼ੁੱਧਤਾ ਬਣਾਈ ਰੱਖਣਾ ਬੇਹੱਦ ਲਾਜ਼ਮੀ ਮੰਨਿਆ ਗਿਆ ਹੈ।
ਨੋਟ :- ਇਹ ਜਾਣਕਾਰੀ ਆਮ ਧਾਰਮਿਕ ਮਾਨਤਾਵਾਂ ਉਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
ਫਟੇ-ਪੁਰਾਣੇ ਕੱਪੜੇ ਬਣ ਸਕਦੇ ਹਨ ਤੁਹਾਡੀ ਬਦਕਿਸਮਤੀ ਦਾ ਕਾਰਨ! ਅੱਜ ਹੀ ਕਰੋ ਇਹ ਬਦਲਾਅ
NEXT STORY