ਵੈੱਬ ਡੈਸਕ : ਆਮ ਤੌਰ 'ਤੇ ਕਿਸੇ ਵੀ ਦੂਜੇ ਦੇਸ਼ ਜਾਣ ਲਈ ਪਾਸਪੋਰਟ ਤੇ ਵੀਜ਼ਾ ਵਰਗੀਆਂ ਕਈ ਰਸਮਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ, ਪਰ ਦੁਨੀਆ ਵਿਚ ਇੱਕ ਅਜਿਹਾ ਸ਼ਖਸ ਵੀ ਹੈ ਜਿਸ ਨੂੰ ਕਿਸੇ ਵੀ ਦੇਸ਼ ਵਿੱਚ ਜਾਣ ਲਈ ਵੀਜ਼ੇ ਦੀ ਲੋੜ ਨਹੀਂ ਪੈਂਦੀ। ਇਹ ਵਿਸ਼ੇਸ਼ ਰੁਤਬਾ ਵੈਟੀਕਨ ਸਿਟੀ ਦੇ ਮੁਖੀ ਅਤੇ ਕੈਥੋਲਿਕ ਈਸਾਈਆਂ ਦੇ ਸਰਵਉੱਚ ਧਰਮ ਗੁਰੂ ਪੋਪ ਫਰਾਂਸਿਸ ਨੂੰ ਹਾਸਲ ਹੈ।
ਸਰੋਤਾਂ ਅਨੁਸਾਰ, ਪੋਪ ਫਰਾਂਸਿਸ ਹੁਣ ਤੱਕ 50 ਤੋਂ ਵੱਧ ਦੇਸ਼ਾਂ ਦੀ ਯਾਤਰਾ ਬਿਨਾਂ ਵੀਜ਼ਾ ਕਰ ਚੁੱਕੇ ਹਨ। ਉਹ ਇੱਕ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਕੂਟਨੀਤਕ ਵਿਅਕਤੀ ਹਨ ਅਤੇ ਉਨ੍ਹਾਂ ਕੋਲ ਵੈਟੀਕਨ ਸਿਟੀ ਦਾ ਕੂਟਨੀਤਕ ਪਾਸਪੋਰਟ ਹੈ। ਇਸ ਪਾਸਪੋਰਟ ਕਾਰਨ ਜ਼ਿਆਦਾਤਰ ਦੇਸ਼ ਉਨ੍ਹਾਂ ਨੂੰ ਵੀਜ਼ੇ ਤੋਂ ਬਿਨਾਂ ਦਾਖਲ ਹੋਣ ਦੀ ਇਜਾਜ਼ਤ ਦਿੰਦੇ ਹਨ। ਜਦੋਂ ਵੀ ਪੋਪ ਕਿਸੇ ਦੇਸ਼ ਦੀ ਯਾਤਰਾ ਕਰਦੇ ਹਨ ਤਾਂ ਉਨ੍ਹਾਂ ਨੂੰ ਉੱਥੇ 'ਰਾਜਕੀ ਅਤਿਥੀ' ਦਾ ਦਰਜਾ ਦਿੱਤਾ ਜਾਂਦਾ ਹੈ, ਜਿਸ ਕਾਰਨ ਵੀਜ਼ਾ ਅਤੇ ਪਾਸਪੋਰਟ ਦੇ ਸਖ਼ਤ ਨਿਯਮ ਉਨ੍ਹਾਂ 'ਤੇ ਲਾਗੂ ਨਹੀਂ ਹੁੰਦੇ।
ਪੋਪ ਆਪਣੀ ਅੰਤਰਰਾਸ਼ਟਰੀ ਯਾਤਰਾ ਲਈ ਇੱਕ ਨਿੱਜੀ ਜਹਾਜ਼ ਦੀ ਵਰਤੋਂ ਕਰਦੇ ਹਨ, ਜਿਸ ਨੂੰ "ਸ਼ੈਫਰਡ ਵਨ" ਕਿਹਾ ਜਾਂਦਾ ਹੈ। ਇਸ ਜਹਾਜ਼ ਵਿੱਚ ਉਨ੍ਹਾਂ ਦੀ ਸਹੂਲਤ ਲਈ ਆਰਾਮਦਾਇਕ ਸੀਟ, ਬਿਸਤਰਾ ਅਤੇ ਪ੍ਰਾਰਥਨਾ ਜਾਂ ਚਿੰਤਨ ਲਈ ਇੱਕ ਸ਼ਾਂਤ ਥਾਂ ਬਣੀ ਹੁੰਦੀ ਹੈ।
ਪੋਪ ਤੋਂ ਇਲਾਵਾ, ਬ੍ਰਿਟੇਨ ਅਤੇ ਜਾਪਾਨ ਦੇ ਰਾਜਾ-ਰਾਣੀ ਕੋਲ ਵੀ ਅਜਿਹੇ ਵਿਸ਼ੇਸ਼ ਅਧਿਕਾਰ ਹੁੰਦੇ ਹਨ ਕਿ ਉਹ ਬਿਨਾਂ ਪਾਸਪੋਰਟ ਜਾਂ ਵੀਜ਼ਾ ਦੇ ਯਾਤਰਾ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਪੋਪ ਫਰਾਂਸਿਸ ਨਾ ਸਿਰਫ ਵੈਟੀਕਨ ਸਿਟੀ ਦੇ ਪ੍ਰਮੁੱਖ ਹਨ, ਬਲਕਿ ਉਹ ਦੁਨੀਆ ਭਰ ਦੇ 1.3 ਅਰਬ ਕੈਥੋਲਿਕਾਂ ਦੇ ਅਧਿਆਤਮਿਕ ਆਗੂ ਵੀ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜੰਗ ਮਗਰੋਂ ਦੁਬਈ ਨੂੰ ਲੀਹ 'ਤੇ ਲਿਆਉਣ ਦੀਆਂ ਕੋਸ਼ਿਸ਼ਾਂ 'ਚ ਪ੍ਰਸ਼ਾਸਨ ! 2.5 ਅਰਬ ਦਿਰਹਮ ਦੇ ਪੈਕੇਜ ਦਾ ਕੀਤਾ ਐਲਾਨ
NEXT STORY