ਮੁੰਬਈ (ਏਜੰਸੀ)- 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਅਦਾਕਾਰ ਤਨਮਯ ਵੇਕਾਰੀਆ ਨੂੰ ਡੂੰਘਾ ਸਦਮਾ ਲੱਗਾ ਹੈ। ਉਨ੍ਹਾਂ ਦੇ ਪਿਤਾ, ਸੀਨੀਅਰ ਗੁਜਰਾਤੀ ਅਦਾਕਾਰ ਅਤੇ ਥੀਏਟਰ ਕਲਾਕਾਰ ਅਰਵਿੰਦ ਵੇਕਾਰੀਆ ਦਾ 77 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ।
ਇਹ ਵੀ ਪੜ੍ਹੋ: ਮੂਧੇ ਮੂੰਹ ਡਿੱਗੀਆਂ ਸੋਨੇ ਦੀਆਂ ਕੀਮਤਾਂ ! 16,000 ਤੱਕ ਹੋ ਗਿਆ ਸਸਤਾ, ਜਾਣੋ ਹੁਣ ਕੀ ਹੈ ਤਾਜ਼ਾ ਭਾਅ

ਅਰਵਿੰਦ ਇੱਕ ਅਦਾਕਾਰ ਅਤੇ ਨਿਰਦੇਸ਼ਕ ਵਜੋਂ ਸਟੇਜ 'ਤੇ ਆਪਣੇ ਅਹਿਮ ਯੋਗਦਾਨ ਲਈ ਜਾਣੇ ਜਾਂਦੇ ਸਨ। ਇੰਨੇ ਸਾਲਾਂ ਵਿਚ ਉਨ੍ਹਾਂ ਨੇ ਗੁਜਰਾਤੀ ਐਂਟਰਟੇਨਮੈਂਟ ਇੰਡਸਟਰੀ ਵਿਚ ਇਕ ਮਸ਼ਹੂਰ ਹਸਤੀ ਵਜੋਂ ਨਾਮ ਕਮਾਇਆ ਅਤੇ ਟੈਲੀਵਿਜ਼ਰ ਸ਼ੋਅ ਅਤੇ ਫਿਲਮਾਂ ਵਿਚ ਵੀ ਕੰਮ ਕੀਤਾ। ਜਿਸ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਸ਼ੋਅ ਵਿੱਚ ਉਨ੍ਹਾਂ ਦੇ ਪੁੱਤਰ ਤਨਮਯ ਵੇਕਾਰੀਆ ਨੂੰ 'ਵਾਘਾ' ਦੇ ਕਿਰਦਾਰ ਨਾਲ ਦੇਸ਼ ਭਰ ਵਿੱਚ ਪਛਾਣ ਮਿਲੀ, ਉਸੇ ਸ਼ੋਅ ਵਿਚ ਅਰਵਿੰਦ ਵੇਕਾਰੀਆ ਨੇ ਵੀ ਛੋਟਾ ਪਰ ਅਹਿਮ ਕੈਮਿਓ ਕੀਤਾ ਸੀ। ਉਨ੍ਹਾਂ ਨੇ ਸ਼ੋਅ ਵਿਚ ਇਕ ਜੌਹਰੀ ਦੀ ਭੂਮਿਕਾ ਨਿਭਾਈ ਸੀ, ਜਿਸਨੂੰ ਦਰਸ਼ਕਾਂ ਦੁਆਰਾ ਖੂਬ ਪਸੰਦ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਐਕਟਿੰਗ ਛੱਡ ਚਿਕਨ ਵੇਚ ਰਹੀ ਅਮਿਤਾਭ ਦੀ ਹੀਰੋਇਨ

ਅਰਵਿੰਦ 'ਯਸ਼ੋਦਾ', 'ਰੁਪਈਓ ਨਾਚ ਨਚਾਵੇ' ਅਤੇ 'ਛਾਨੂ ਚਮਕਲੋ' ਵਰਗੀਆਂ ਗੁਜਰਾਤੀ ਫਿਲਮਾਂ ਦੇ ਇਲਾਵਾ ਮੁਕੇਸ਼ ਖੰਨਾ ਸਟਾਰਰ ਪ੍ਰਸਿੱਧ ਟੈਲੀਵਿਜ਼ਨ ਸ਼ੋਅ 'ਸ਼ਕਤੀਮਾਨ' ਵਿੱਚ ਵੀ ਨਜ਼ਰ ਆਏ ਸਨ। 'ਸਿਨੇ ਐਂਡ ਟੀਵੀ ਆਰਟਿਸਟਸ ਐਸੋਸੀਏਸ਼ਨ' (CINTAA) ਨੇ ਸੋਸ਼ਲ ਮੀਡੀਆ 'ਤੇ ਇੱਕ ਬਿਆਨ ਸਾਂਝਾ ਕਰਕੇ ਸੀਨੀਅਰ ਅਦਾਕਾਰ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇਹ ਵੀ ਪੜ੍ਹੋ: 15 ਸਾਲ ਦੀ ਉਮਰ 'ਚ ਕੱਟਣੀ ਪਈ ਸੀ ਇਸ ਮਸ਼ਹੂਰ ਅਦਾਕਾਰਾ ਦੀ ਲੱਤ, ਫਿਰ ਇੰਝ ਬਣੀ ਡਾਂਸਿੰਗ ਕੁਈਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਕ੍ਰਿਕਟ' ਜਗਤ 'ਚ ਐਂਟਰੀ ਮਾਰਨ ਜਾ ਰਿਹੈ ਬਾਲੀਵੁੱਡ ਸੁਪਰਸਟਾਰ !
NEXT STORY