ਜਲੰਧਰ (ਬਿਊਰੋ) — ਭਾਰਤੀ ਸੰਸਕ੍ਰਿਤੀ 'ਚ ਵਾਸਤੂ ਨੂੰ ਕਾਫੀ ਮਹੱਤਵ ਦਿੱਤਾ ਗਿਆ ਹੈ। ਘਰ 'ਚ ਮੌਜੂਦ ਵਾਸਤੂ ਦੋਸ਼ ਨੂੰ ਖਤਮ ਕਰਨ ਲਈ ਵਿਅਕਤੀ ਕਈ ਤਰ੍ਹਾਂ ਦੇ ਉਪਾਅ ਕਰਦਾ ਹੈ, ਜਿਸ ਨਾਲ ਉਸ ਦੀ ਕਿਸਮਤ ਅਤੇ ਘਰ ਦੋਵੇਂ ਹੀ ਚਮਕ ਸਕਣ। ਘਰ ਦਾ ਮਹੱਤਵਪੂਰਣ ਹਿੱਸਾ ਹੁੰਦੇ ਹਨ ਘਰ ਦੇ ਦਰਵਾਜ਼ੇ। ਹਰ ਤਰ੍ਹਾਂ ਦੀ ਊਰਜਾ ਇਨ੍ਹਾਂ ਦਰਵਾਜ਼ਿਆਂ 'ਚੋਂ ਹੋ ਕੇ ਹੀ ਘਰ 'ਚ ਪ੍ਰਵੇਸ਼ ਕਰਦੀ ਹੈ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕਿਵੇਂ ਘਰ ਦੇ ਦਰਵਾਜ਼ਿਆਂ ਸਬੰਧੀ ਕੁਝ ਗੱਲਾਂ ਦਾ ਧਿਆਨ ਰੱਖ ਕੇ ਵਾਸਤੂ ਦੋਸ਼ ਨੂੰ ਦੂਰ ਕੀਤਾ ਜਾ ਸਕਦਾ ਹੈ।
1. ਦਰਵਾਜ਼ਾ ਖੋਲ੍ਹਦੇ ਅਤੇ ਬੰਦ ਕਰਦੇ ਸਮੇਂ ਆਵਾਜ਼ ਨਹੀਂ ਆਉਣੀ ਚਾਹੀਦੀ। ਇਹ ਬਹੁਤ ਹੀ ਅਸ਼ੁੱਭ ਮੰਨਿਆ ਜਾਂਦਾ ਹੈ। ਇਸ ਲਈ ਜੇ ਘਰ ਦਾ ਕੋਈ ਵੀ ਦਰਵਾਜ਼ਾ ਆਵਾਜ਼ ਕਰ ਰਿਹਾ ਹੋਵੇ ਤਾਂ ਉਸ ਨੂੰ ਤੁਰੰਤ ਠੀਕ ਕਰਵਾ ਲੈਣਾ ਚਾਹੀਦਾ ਹੈ।
2. ਮੇਨ ਗੇਟ ਦੇ ਆਲੇ-ਦੁਆਲੇ ਕੰਡੇਦਾਰ ਪੌਦੇ ਨਹੀਂ ਰੱਖਣੇ ਚਾਹੀਦੇ। ਵਾਸਤੂ ਮੁਤਾਬਕ ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ।
3.ਦਰਵਾਜ਼ਾ ਜ਼ਮੀਨ 'ਤੇ ਰਗੜ ਕੇ ਨਹੀਂ ਖੁੱਲ੍ਹਣਾ ਚਾਹੀਦਾ ਹੈ ਅਜਿਹਾ ਹੋਣ 'ਤੇ ਤੁਰੰਤ ਇਸ ਦੀ ਮੁਰੰਮਤ ਕਰਵਾ ਲਓ।
4. ਮੇਨ ਗੇਟ ਜਾਂ ਕਿਸੇ ਵੀ ਚੀਜ਼ ਜਿਵੇਂ ਰੁੱਖ ਜਾਂ ਖੰਬੇ ਦਾ ਪਰਛਾਵਾਂ ਘਰ ਦੇ ਅੰਦਰ ਨਹੀਂ ਆਉਣਾ ਚਾਹੀਦਾ। ਇਸ ਨਾਲ ਘਰ 'ਚ ਗਰੀਬੀ ਆਉਂਦੀ ਹੈ।
5. ਘਰ ਦੇ ਮੇਨ ਦਰਵਾਜ਼ੇ ਕੋਲ ਡਸਟਬਿਨ, ਰੱਦੀ ਅਤੇ ਕਬਾੜ ਨਹੀਂ ਰੱਖਣਾ ਚਾਹੀਦਾ। ਇਸ ਨਾਲ ਪਰਿਵਾਰ ਦੇ ਮੈਂਬਰਾਂ ਦੀ ਤਰੱਕੀ 'ਚ ਰੁਕਾਵਟ ਆਉਂਦੀ ਹੈ।
6. ਮੁਖ ਦੁਆਰ ਹਮੇਸ਼ਾ ਅੰਦਰ ਨੂੰ ਖੁੱਲ੍ਹੇ ਤਾਂ ਸ਼ੁੱਭ ਹੁੰਦਾ ਹੈ। ਜੇਕਰ ਘਰ ਦਾ ਮੁਖ ਦੁਆਰ ਬਾਹਰ ਨੂੰ ਖੁੱਲ੍ਹਦਾ ਹੋਵੇ ਤਾਂ ਇਸ ਨਾਲ ਪਰਿਵਾਰ ਦੇ ਕਿਸੇ ਮੈਂਬਰ ਨੂੰ ਗੰਭੀਰ ਬੀਮਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਸ਼ੁੱਕਰਵਾਰ ਨੂੰ ਭੁੱਲ ਕੇ ਵੀ ਨਾ ਕਰੋ ਇਹ ਕੰਮ, ਨਹੀਂ ਤਾਂ ਮਾਂ ਲਕਸ਼ਮੀ ਹੋ ਸਕਦੀ ਹੈ ਨਾਰਾਜ਼
NEXT STORY