ਵੈੱਬ ਡੈਸਕ - ਅੱਜ-ਕੱਲ੍ਹ ਦੇ ਦੌਰ 'ਚ ਸਾਡੀ ਜੀਵਨ ਸ਼ੈਲੀ ਇੰਨੀ ਬਦਲ ਗਈ ਹੈ ਕਿ ਅਸੀਂ ਅਣਜਾਣੇ 'ਚ ਕਈ ਅਜਿਹੀਆਂ ਗਲਤੀਆਂ ਕਰ ਬੈਠਦੇ ਹਾਂ, ਜਿਨ੍ਹਾਂ ਦਾ ਅਸਰ ਸਾਡੇ ਪੂਰੇ ਦਿਨ ਅਤੇ ਆਰਥਿਕ ਸਥਿਤੀ 'ਤੇ ਪੈਂਦਾ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੇ ਲੋਕਾਂ ਦੀ ਆਦਤ ਹੁੰਦੀ ਹੈ ਕਿ ਸਵੇਰੇ ਨੀਂਦ ਖੁੱਲ੍ਹਦੇ ਹੀ ਉਹ ਸਭ ਤੋਂ ਪਹਿਲਾਂ ਸ਼ੀਸ਼ਾ ਦੇਖਦੇ ਹਨ। ਵਾਸਤੂ ਸ਼ਾਸਤਰ ਅਨੁਸਾਰ, ਇਹ ਛੋਟੀ ਜਿਹੀ ਆਦਤ ਤੁਹਾਡੀ ਤਿਜੋਰੀ ਖਾਲੀ ਕਰ ਸਕਦੀ ਹੈ ਅਤੇ ਤੁਹਾਡੇ ਜੀਵਨ 'ਚ ਨਕਾਰਾਤਮਕਤਾ ਲਿਆ ਸਕਦੀ ਹੈ।
ਸਵੇਰੇ ਸ਼ੀਸ਼ਾ ਦੇਖਣਾ ਕਿਉਂ ਹੈ ਖਤਰਨਾਕ?
ਵਾਸਤੂ ਸ਼ਾਸਤਰ ਦੇ ਮਾਹਿਰਾਂ ਅਨੁਸਾਰ, ਜਦੋਂ ਅਸੀਂ ਸੌਂ ਕੇ ਉੱਠਦੇ ਹਾਂ, ਤਾਂ ਸਾਡੇ ਸਰੀਰ 'ਚ ਆਲਸ ਅਤੇ ਨਕਾਰਾਤਮਕ ਊਰਜਾ ਹੁੰਦੀ ਹੈ। ਸਵੇਰੇ ਉੱਠਣ ਵੇਲੇ ਸਾਡਾ ਚਿਹਰਾ ਵੀ ਥੋੜਾ ਸੁਸਤ ਦਿਖਾਈ ਦਿੰਦਾ ਹੈ। ਜੇਕਰ ਅਸੀਂ ਉਸੇ ਸਮੇਂ ਸ਼ੀਸ਼ਾ ਦੇਖਦੇ ਹਾਂ, ਤਾਂ ਉਹ ਨਕਾਰਾਤਮਕ ਤਰੰਗਾਂ ਅੱਖਾਂ ਰਾਹੀਂ ਵਾਪਸ ਸਰੀਰ 'ਚ ਚਲੀਆਂ ਜਾਂਦੀਆਂ ਹਨ, ਜਿਸ ਨਾਲ ਪੂਰਾ ਦਿਨ ਭਾਰੀਪਨ ਅਤੇ ਚਿੜਚਿੜੇਪਨ 'ਚ ਬੀਤਦਾ ਹੈ। ਸ਼ਾਸਤਰਾਂ 'ਚ ਸਵੇਰ ਦੇ ਸਮੇਂ ਨੂੰ ਬ੍ਰਹਮ ਮੁਹੂਰਤ ਦੇ ਆਲੇ-ਦੁਆਲੇ ਦਾ ਸਭ ਤੋਂ ਪਵਿੱਤਰ ਸਮਾਂ ਮੰਨਿਆ ਗਿਆ ਹੈ, ਜਿਸ 'ਚ ਸ਼ੁਭ ਚੀਜ਼ਾਂ ਦੇ ਦਰਸ਼ਨ ਕਰਨੇ ਚਾਹੀਦੇ ਹਨ।
ਬੈੱਡਰੂਮ 'ਚ ਸ਼ੀਸ਼ੇ ਨਾਲ ਜੁੜੇ ਅਹਿਮ ਨੁਕਤੇ :-
ਬੈੱਡ ਦੇ ਸਾਹਮਣੇ ਸ਼ੀਸ਼ਾ
- ਜੇਕਰ ਤੁਹਾਡੇ ਬੈੱਡ ਦੇ ਬਿਲਕੁਲ ਸਾਹਮਣੇ ਸ਼ੀਸ਼ਾ ਹੈ ਅਤੇ ਉੱਠਦੇ ਹੀ ਤੁਹਾਡੀ ਨਜ਼ਰ ਆਪਣੇ ਚਿਹਰੇ 'ਤੇ ਪੈਂਦੀ ਹੈ, ਤਾਂ ਇਹ ਵੱਡਾ ਵਾਸਤੂ ਦੋਸ਼ ਹੈ। ਇਹ ਘਰ 'ਚ ਤਣਾਅ ਵਧਾ ਸਕਦਾ ਹੈ।
ਸ਼ੀਸ਼ੇ ਨੂੰ ਢੱਕ ਕੇ ਰੱਖੋ
- ਜੇਕਰ ਬੈੱਡਰੂਮ ਵਿੱਚ ਸ਼ੀਸ਼ਾ ਹਟਾਉਣਾ ਸੰਭਵ ਨਹੀਂ ਹੈ, ਤਾਂ ਰਾਤ ਨੂੰ ਸੌਂਦੇ ਸਮੇਂ ਉਸ 'ਤੇ ਕੋਈ ਸਾਫ਼ ਚਿੱਟਾ ਕੱਪੜਾ ਜਾਂ ਪਰਦਾ ਪਾ ਦਿਓ।
ਚਿਹਰਾ ਧੋਣ ਤੋਂ ਬਾਅਦ ਦੇਖੋ ਸ਼ੀਸ਼ਾ
- ਜਦੋਂ ਤੁਸੀਂ ਨਹਾ ਲੈਂਦੇ ਹੋ ਜਾਂ ਠੰਡੇ ਪਾਣੀ ਨਾਲ ਚਿਹਰਾ ਧੋ ਲੈਂਦੇ ਹੋ, ਉਦੋਂ ਹੀ ਸ਼ੀਸ਼ਾ ਦੇਖਣਾ ਸੁਰੱਖਿਅਤ ਮੰਨਿਆ ਜਾਂਦਾ ਹੈ, ਕਿਉਂਕਿ ਪਾਣੀ ਨਾਲ ਸਰੀਰ ਦਾ ਆਭਾਮੰਡਲ ਸਾਫ਼ ਹੋ ਜਾਂਦਾ ਹੈ।
ਵਾਸਤੂ ਅਨੁਸਾਰ, ਸਵੇਰੇ ਸਭ ਤੋਂ ਪਹਿਲਾਂ ਆਪਣੇ ਇਸ਼ਟ ਦੇਵ ਨੂੰ ਯਾਦ ਕਰਨਾ, ਹਥੇਲੀਆਂ ਦੇ ਦਰਸ਼ਨ ਕਰਨਾ ਜਾਂ ਉਗਦੇ ਹੋਏ ਸੂਰਜ ਦੀ ਤਸਵੀਰ ਦੇਖਣਾ ਤੁਹਾਡੇ ਦਿਨ ਨੂੰ ਖੁਸ਼ਗਵਾਰ ਅਤੇ ਆਰਥਿਕ ਪੱਖੋਂ ਮਜ਼ਬੂਤ ਬਣਾ ਸਕਦਾ ਹੈ।
ਨੋਟ: ਇਹ ਜਾਣਕਾਰੀ ਆਮ ਤੱਥਾਂ 'ਤੇ ਅਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
ਅੱਜ ਇਨ੍ਹਾਂ ਰਾਸ਼ੀਆਂ ਦੇ ਚਮਕਣਗੇ ਕਿਸਮਤ ਸਿਤਾਰੇ ! ਸੂਰਜ ਦੇਵਤਾ ਦੀ ਕਿਰਪਾ ਨਾਲ ਬਣਨਗੇ ਵਿਗੜੇ ਕੰਮ
NEXT STORY