ਸਪੋਰਟਸ ਡੈਸਕ : ਕ੍ਰਿਕਟ ਦੇ ਮੈਦਾਨ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਨਿਊਜ਼ੀਲੈਂਡ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਡਗ ਬ੍ਰੇਸਵੈੱਲ ਜਿਸ ਨੇ ਸਾਲ 2025 ਦੇ ਅੰਤ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਉਹ ਹੁਣ ਇੱਕ ਵੱਡੇ ਵਿਵਾਦ ਵਿੱਚ ਫਸ ਗਿਆ ਹੈ। ਬ੍ਰੇਸਵੈੱਲ 'ਤੇ ਕਾਉਂਟੀ ਚੈਂਪੀਅਨਸ਼ਿਪ ਦੌਰਾਨ ਕੋਕੀਨ ਦਾ ਸੇਵਨ ਕਰਨ ਦੇ ਦੋਸ਼ 'ਚ 2 ਸਾਲ ਦੀ ਪਾਬੰਦੀ ਲਗਾ ਦਿੱਤੀ ਗਈ ਹੈ।
ਇਹ ਮਾਮਲਾ ਸਾਲ 2025 ਵਿੱਚ ਇੰਗਲੈਂਡ ਵਿੱਚ ਖੇਡੀ ਗਈ ਕਾਉਂਟੀ ਚੈਂਪੀਅਨਸ਼ਿਪ ਦੇ ਇੱਕ ਮੈਚ ਦੌਰਾਨ ਸਾਹਮਣੇ ਆਇਆ ਸੀ। ਐਸੈਕਸ ਅਤੇ ਸਮਰਸੈੱਟ ਵਿਚਕਾਰ ਖੇਡੇ ਗਏ ਡਿਵੀਜ਼ਨ ਵਨ ਮੁਕਾਬਲੇ ਦੌਰਾਨ ਬ੍ਰੇਸਵੈੱਲ ਦਾ ਡੋਪ ਟੈਸਟ ਲਈ ਨਮੂਨਾ ਲਿਆ ਗਿਆ ਸੀ। ਲੰਡਨ ਦੀ ਇੱਕ ਲੈਬ ਵਿੱਚ ਹੋਈ ਜਾਂਚ ਤੋਂ ਬਾਅਦ ਉਸ ਦੇ ਨਮੂਨੇ ਵਿੱਚ ਕੋਕੀਨ ਅਤੇ ਇਸ ਦੇ ਮੈਟਾਬੋਲਾਈਟ, ਬੈਂਜੋਇਲੈਕਗੋਨਿਨ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਹੈ। ਇਹ ਪਦਾਰਥ ਵਿਸ਼ਵ ਡੋਪਿੰਗ ਰੋਧੀ ਏਜੰਸੀ (WADA) ਦੇ ਨਿਯਮਾਂ ਅਨੁਸਾਰ ਮੈਚਾਂ ਦੌਰਾਨ ਪੂਰੀ ਤਰ੍ਹਾਂ ਮਨ੍ਹਾ ਹਨ।
ਖਿਡਾਰੀ ਨੇ ਸਵੀਕਾਰ ਕੀਤੀ ਗਲਤੀ
ਡਗ ਬ੍ਰੇਸਵੈੱਲ ਨੇ ਖੁਦ ਇਹ ਗੱਲ ਸਵੀਕਾਰ ਕੀਤੀ ਹੈ ਕਿ ਉਸਨੇ 24 ਸਤੰਬਰ ਦੀ ਸ਼ਾਮ ਅਤੇ 25 ਸਤੰਬਰ ਦੀ ਸਵੇਰ ਦੇ ਸ਼ੁਰੂਆਤੀ ਘੰਟਿਆਂ ਵਿੱਚ ਕੋਕੀਨ ਦੀ ਵਰਤੋਂ ਕੀਤੀ ਸੀ। ਉਸ ਕੋਲ ਇਸ ਪਦਾਰਥ ਦੀ ਵਰਤੋਂ ਲਈ ਕੋਈ ਡਾਕਟਰੀ ਛੋਟ ਵੀ ਨਹੀਂ ਸੀ। ਇਸ ਕਾਰਨ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ECB) ਦੇ ਨਿਯਮਾਂ ਤਹਿਤ ਉਸ 'ਤੇ ਇਹ ਸਖ਼ਤ ਪਾਬੰਦੀ ਲਗਾਈ ਗਈ ਹੈ।
ਦੋ ਸਾਲ ਦੀ ਪਾਬੰਦੀ
ਡਗ ਬ੍ਰੇਸਵੈੱਲ ਨੂੰ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ECB) ਦੇ ਡੋਪਿੰਗ ਵਿਰੋਧੀ ਨਿਯਮਾਂ ਦੇ ਤਹਿਤ ਇੱਕ ਪਾਬੰਦੀਸ਼ੁਦਾ ਪਦਾਰਥ ਦੀ ਮੌਜੂਦਗੀ ਅਤੇ ਵਰਤੋਂ ਦੋਵਾਂ ਲਈ ਦੋਸ਼ੀ ਪਾਇਆ ਗਿਆ ਹੈ। ਨਤੀਜੇ ਵਜੋਂ ਉਸ 'ਤੇ ਦੋ ਸਾਲਾਂ ਲਈ ਪਾਬੰਦੀ ਲਗਾਈ ਗਈ ਹੈ। ਇਹ ਪਾਬੰਦੀ 24 ਨਵੰਬਰ, 2025 ਤੋਂ ਲਾਗੂ ਹੈ ਅਤੇ 23 ਨਵੰਬਰ, 2027 ਤੱਕ ਲਾਗੂ ਰਹੇਗੀ।
2027 ਤੱਕ ਨਹੀਂ ਖੇਡ ਸਕੇਗਾ ਕ੍ਰਿਕਟ
ਬ੍ਰੇਸਵੈੱਲ 'ਤੇ ਲਗਾਈ ਗਈ ਇਹ ਪਾਬੰਦੀ 24 ਨਵੰਬਰ 2025 ਤੋਂ ਪ੍ਰਭਾਵੀ ਮੰਨੀ ਜਾਵੇਗੀ ਅਤੇ 23 ਨਵੰਬਰ 2027 ਤੱਕ ਜਾਰੀ ਰਹੇਗੀ। ਪਾਬੰਦੀ ਦੇ ਦੌਰਾਨ ਉਸਨੂੰ ਕ੍ਰਿਕਟ ਨਾਲ ਜੁੜੀ ਕਿਸੇ ਵੀ ਅਜਿਹੀ ਗਤੀਵਿਧੀ ਵਿੱਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਹੈ ਜੋ ECB ਜਾਂ WADA ਦੇ ਦਾਇਰੇ ਵਿੱਚ ਆਉਂਦੀ ਹੋਵੇ।
ਬ੍ਰੇਸਵੈੱਲ ਦਾ ਕ੍ਰਿਕਟ ਕਰੀਅਰ
ਡਗ ਬ੍ਰੇਸਵੈੱਲ ਨੇ ਨਿਊਜ਼ੀਲੈਂਡ ਲਈ ਤਿੰਨੋਂ ਫਾਰਮੈਟਾਂ ਵਿੱਚ ਕੁੱਲ 69 ਅੰਤਰਰਾਸ਼ਟਰੀ ਮੈਚ ਖੇਡੇ ਹਨ ਅਤੇ 120 ਵਿਕਟਾਂ ਆਪਣੇ ਨਾਮ ਕੀਤੀਆਂ ਹਨ,। ਉਸਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਸਾਲ 2023 ਵਿੱਚ ਖੇਡਿਆ ਸੀ। ਦੱਸਣਯੋਗ ਹੈ ਕਿ ਉਹ ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਵੀ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਚੁੱਕਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
RCB vs GT, IPL 2026 : ਬੈਂਗਲੁਰੂ ਨੇ ਜਿੱਤੀ ਟਾਸ, ਗੁਜਰਾਤ ਨੂੰ ਬੱਲੇਬਾਜ਼ੀ ਦਾ ਦਿੱਤਾ ਸੱਦਾ
NEXT STORY