ਨਵੀਂ ਦਿੱਲੀ - ਵਾਸਤੂ ਸ਼ਾਸਤਰ ਅਨੁਸਾਰ, ਤੁਹਾਡੇ ਘਰ ਦਾ ਮਾਹੌਲ ਅਤੇ ਊਰਜਾ ਕੇਵਲ ਵਸਤੂਆਂ ਦੀ ਸਥਿਤੀ 'ਤੇ ਹੀ ਨਹੀਂ, ਸਗੋਂ ਉੱਥੇ ਮੌਜੂਦ ਸੁਗੰਧ 'ਤੇ ਵੀ ਨਿਰਭਰ ਕਰਦੀ ਹੈ। ਸੁਗੰਧ 'ਚ ਇੰਨੀ ਸ਼ਕਤੀ ਹੁੰਦੀ ਹੈ ਕਿ ਇਹ ਤੁਰੰਤ ਘਰ ਦੀ ਨਕਾਰਾਤਮਕਤਾ ਨੂੰ ਦੂਰ ਕਰਕੇ ਇਕ ਸ਼ਾਂਤ ਅਤੇ ਸਕਾਰਾਤਮਕ ਵਾਤਾਵਰਣ ਬਣਾ ਸਕਦੀ ਹੈ। ਜੇਕਰ ਤੁਸੀਂ ਆਪਣੇ ਘਰ ਵਿਚ ਖੁਸ਼ਹਾਲੀ, ਸ਼ਾਂਤੀ ਅਤੇ ਸਕਾਰਾਤਮਕ ਊਰਜਾ ਦਾ ਪ੍ਰਵਾਹ ਵਧਾਉਣਾ ਚਾਹੁੰਦੇ ਹੋ, ਤਾਂ ਵਾਸਤੂ ਦੇ ਸਿਧਾਂਤਾਂ ਅਨੁਸਾਰ ਕੁਝ ਵਿਸ਼ੇਸ਼ ਇਤਰਾਂ ਦੀ ਵਰਤੋਂ ਬਹੁਤ ਪ੍ਰਭਾਵਸ਼ਾਲੀ ਮੰਨੀ ਜਾਂਦੀ ਹੈ।
ਮਾਨਸਿਕ ਸ਼ਾਂਤੀ ਲਈ ਚੰਦਨ ਦਾ ਇਤਰ
ਚੰਦਨ ਦਾ ਇਤਰ ਸ਼ੁੱਧਤਾ, ਸ਼ਾਂਤੀ ਅਤੇ ਅਧਿਆਤਮਿਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਚੰਦਨ ਦੀ ਭਿੰਨੀ-ਭਿੰਨੀ ਖੁਸ਼ਬੂ ਘਰ ਵਿਚ ਸਾਤਵਿਕ ਊਰਜਾ ਲਿਆਉਂਦੀ ਹੈ ਅਤੇ ਮਾਨਸਿਕ ਸ਼ਾਂਤੀ ਵਧਾਉਂਦੀ ਹੈ। ਇਸ ਨੂੰ ਪੂਜਾ ਘਰ ਜਾਂ ਧਿਆਨ ਵਾਲੀ ਥਾਂ 'ਤੇ ਵਰਤਣ ਨਾਲ ਇਕਾਗਰਤਾ ਵਧਦੀ ਹੈ, ਨਕਾਰਾਤਮਕ ਵਿਚਾਰ ਦੂਰ ਹੁੰਦੇ ਹਨ ਅਤੇ ਇਹ ਤਣਾਅ ਘਟਾਉਣ ਵਿਚ ਵੀ ਸਹਾਇਕ ਹੈ।
ਰਿਸ਼ਤਿਆਂ ਵਿਚ ਮਿਠਾਸ ਲਈ ਗੁਲਾਬ
ਗੁਲਾਬ ਦਾ ਇਤਰ ਪਿਆਰ, ਮਿਠਾਸ ਅਤੇ ਕੋਮਲਤਾ ਦਾ ਪ੍ਰਤੀਕ ਹੈ। ਗੁਲਾਬ ਦੀ ਸੁਗੰਧ ਘਰ ਦੇ ਭਾਵਨਾਤਮਕ ਵਾਤਾਵਰਣ ਨੂੰ ਸ਼ੁੱਧ ਕਰਦੀ ਹੈ ਅਤੇ ਪਰਿਵਾਰਕ ਮੈਂਬਰਾਂ ਵਿਚਕਾਰ ਪਿਆਰ ਤੇ ਸਦਭਾਵਨਾ ਵਧਾਉਂਦੀ ਹੈ। ਇਸ ਨੂੰ ਲਿਵਿੰਗ ਰੂਮ ਅਤੇ ਬੈੱਡਰੂਮ ਵਿਚ ਵਰਤਣ ਨਾਲ ਰਿਸ਼ਤੇ ਮਜ਼ਬੂਤ ਹੁੰਦੇ ਹਨ ਅਤੇ ਮਨ ਪ੍ਰਸੰਨ ਰਹਿੰਦਾ ਹੈ।
ਚੰਗੀ ਨੀਂਦ ਲਈ ਲੈਵੈਂਡਰ ਦੀ ਵਰਤੋਂ
ਲੈਵੈਂਡਰ ਦਾ ਇਤਰ ਸ਼ਾਂਤੀ ਅਤੇ ਆਰਾਮ ਦਾ ਪ੍ਰਤੀਕ ਹੈ। ਇਹ ਸੁਗੰਧ ਵਿਸ਼ੇਸ਼ ਤੌਰ 'ਤੇ ਅਨਿੰਦਰਾ (ਨੀਂਦ ਨਾ ਆਉਣਾ) ਅਤੇ ਮਾਨਸਿਕ ਬੇਚੈਨੀ ਨੂੰ ਦੂਰ ਕਰਨ ਵਿਚ ਸਹਾਇਕ ਹੈ। ਇਸ ਨੂੰ ਬੈੱਡਰੂਮ ਵਿਚ ਛਿੜਕਣ ਜਾਂ ਡਿਫਿਊਜ਼ਰ ਵਿਚ ਵਰਤਣ ਨਾਲ ਨੀਂਦ ਦੀ ਗੁਣਵੱਤਾ ਵਿਚ ਸੁਧਾਰ ਹੁੰਦਾ ਹੈ ਅਤੇ ਦਿਨ ਭਰ ਦਾ ਤਣਾਅ ਘਟਦਾ ਹੈ।
ਖੁਸ਼ਹਾਲੀ ਲਈ ਮੋਗਰਾ ਅਤੇ ਚਮੇਲੀ
ਮੋਗਰਾ ਜਾਂ ਚਮੇਲੀ ਦਾ ਇਤਰ ਖੁਸ਼ਹਾਲੀ, ਖਿੱਚ ਅਤੇ ਉਤਸ਼ਾਹ ਦਾ ਪ੍ਰਤੀਕ ਹੈ। ਇਹ ਸੁਗੰਧ ਧਨ ਅਤੇ ਚੰਗੀ ਕਿਸਮਤ ਨੂੰ ਆਕਰਸ਼ਿਤ ਕਰਨ ਵਾਲੀ ਮੰਨੀ ਜਾਂਦੀ ਹੈ, ਜਿਸ ਨਾਲ ਘਰ ਵਿਚ ਖੁਸ਼ਹਾਲੀ ਦਾ ਪ੍ਰਵਾਹ ਵਧਦਾ ਹੈ। ਵਾਸਤੂ ਅਨੁਸਾਰ, ਇਸ ਨੂੰ ਘਰ ਦੇ ਮੁੱਖ ਦਰਵਾਜ਼ੇ ਦੇ ਆਲੇ-ਦੁਆਲੇ ਜਾਂ ਉਸ ਖੇਤਰ ਵਿਚ ਵਰਤਣਾ ਚਾਹੀਦਾ ਹੈ ਜਿੱਥੋਂ ਊਰਜਾ ਦਾ ਪ੍ਰਵੇਸ਼ ਹੁੰਦਾ ਹੈ।
ਗ੍ਰਹਿਆਂ ਦੀ ਚਾਲ ਬਦਲੇਗੀ ਇਨ੍ਹਾਂ 4 ਰਾਸ਼ੀਆਂ ਦਾ ਭਾਗ! ਬਣ ਰਿਹਾ ਹੈ 'ਮਹਾਂ-ਸੰਯੋਗ, ਆਵੇਗਾ ਪੈਸਾ ਹੀ ਪੈਸਾ
NEXT STORY