ਵੈੱਬ ਡੈਸਕ- ਕਰਵਾ ਚੌਥ ਦੀ ਪਰੰਪਰਾ ਪ੍ਰਾਚੀਨ ਕਾਲ ਤੋਂ ਚਲੀ ਆ ਰਹੀ ਹੈ ਅਤੇ ਇਸ ਨਾਲ ਕਈ ਧਾਰਮਿਕ ਅਤੇ ਸੰਸਕ੍ਰਿਤਕ ਮਾਨਤਾਵਾਂ ਜੁੜੀਆਂ ਹੋਈਆਂ ਹਨ, ਇਸ ਦਿਨ ਔਰਤਾਂ ਪੂਰਾ ਦਿਨ ਨਿਰਜਲਾ ਵਰਤ ਰੱਖਦੀਆਂ ਹਨ ਅਤੇ ਰਾਤ ਨੂੰ ਚੰਦ ਦੇ ਦਰਸ਼ਨ ਕਰਕੇ ਵਰਤ ਖੋਲ੍ਹਦੀਆਂ ਹਨ ਇਸ ਵਿੱਚ ਸਭ ਤੋਂ ਪ੍ਰਮੁੱਖ ਰਸਮ ਹੈ ਛਾਣਨੀ 'ਚੋਂ ਚੰਦ ਅਤੇ ਪਤੀ ਦਾ ਚਿਹਰਾ ਦੇਖਣ ਦੀ ਪਰੰਪਰਾ।
ਇਹ ਵੀ ਪੜ੍ਹੋ- ਕਰਵਾ ਚੌਥ ਦਾ ਵਰਤ ਰੱਖਣ ਵਾਲੀਆਂ ਔਰਤਾਂ ਇਨ੍ਹਾਂ ਗੱਲਾਂ ਦਾ ਜ਼ਰੂਰ ਰੱਖਣ ਖ਼ਾਸ ਧਿਆਨ
ਕਰਵਾ ਚੌਥ ਦੇ ਦਿਨ ਔਰਤਾਂ ਸਭ ਤੋਂ ਪਹਿਲਾਂ ਸਵੇਰੇ 4 ਵਜੇ ਉੱਠ ਕੇ ਇਸ਼ਨਾਨ ਕਰਦੀਆਂ ਹਨ ਅਤੇ ਫਿਰ ਭਗਵਾਨ ਦੀ ਪੂਜਾ ਕਰਦੀਆਂ ਹਨ। ਇਸ ਤੋਂ ਬਾਅਦ ਰਾਤ ਨੂੰ ਚੰਦ ਨਿਕਲਣ 'ਤੇ ਉਸ ਨੂੰ ਅਰਘ ਦੇ ਕੇ ਆਪਣਾ ਵਰਤ ਖੋਲ੍ਹਦੀਆਂ ਹਨ।
ਕਰਵਾ ਚੌਥ ਦਾ ਤਿਉਹਾਰ ਭਾਰਤੀ ਸੰਸਕ੍ਰਿਤੀ ਵਿੱਚ ਪਤੀ-ਪਤਨੀ ਦੇ ਪਿਆਰ, ਤਿਆਗ ਅਤੇ ਵਿਸ਼ਵਾਸ ਦਾ ਪ੍ਰਤੀਕ ਹੈ, ਛਾਣਨੀ ਰਾਹੀਂ ਪਤੀ ਦਾ ਚਿਹਰਾ ਦੇਖਣ ਦੀ ਪਰੰਪਰਾ ਅਤੇ ਅਰਘ ਦੇਣ ਦੀ ਵਿਧੀ ਇਸ ਤਿਉਹਾਰ ਨੂੰ ਹੋਰ ਵੀ ਪਵਿੱਤਰ ਅਤੇ ਮਹੱਤਵਪੂਰਨ ਬਣਾਉਂਦੀ ਹੈ। ਇਹ ਕੇਵਲ ਇੱਕ ਧਾਰਮਿਕ ਰਸਮ ਹੀ ਨਹੀਂ ਹੈ ਬਲਕਿ ਜੀਵਨ ਸਾਥੀ ਪ੍ਰਤੀ ਸਮਰਪਣ ਅਤੇ ਪਿਆਰ ਦਾ ਪ੍ਰਤੀਕ ਹੈ ਜੋ ਉਨ੍ਹਾਂ ਦੇ ਜੀਵਨ ਨੂੰ ਖੁਸ਼ੀਆਂ ਨਾਲ ਭਰ ਦਿੰਦਾ ਹੈ।
ਛਾਣਨੀ ਰਾਹੀਂ ਪਤੀ ਦਾ ਚਿਹਰਾ ਦੇਖਣ ਦਾ ਮਹੱਤਵ
ਕਰਵਾ ਚੌਥ 'ਤੇ ਔਰਤਾਂ ਵਰਤ ਖੋਲ੍ਹਣ ਤੋਂ ਪਹਿਲਾਂ ਛਾਣਨੀ ਰਾਹੀਂ ਚੰਦ ਅਤੇ ਫਿਰ ਪਤੀ ਦਾ ਚਿਹਰਾ ਦੇਖਦੀਆਂ ਹਨ। ਇਸ ਰਸਮ ਦੇ ਪਿੱਛੇ ਧਾਰਮਿਕ ਅਤੇ ਭਾਵਨਾਤਮਕ ਮਾਨਤਾਵਾਂ ਜੁੜੀਆਂ ਹੁੰਦੀਆਂ ਹਨ। ਛਾਣਨੀ ਨੂੰ ਪ੍ਰਤੀਕਾਤਮਕ ਰੂਪ ਵਿੱਚ ਇੱਕ ਫਿਲਟਰ ਵਜੋਂ ਦੇਖਿਆ ਜਾਂਦਾ ਹੈ ਜੋ ਸਾਰੀਆਂ ਨਕਾਰਾਤਮਕ ਊਰਜਾਵਾਂ ਅਤੇ ਰੁਕਾਵਟਾਂ ਨੂੰ ਦੂਰ ਕਰਨ ਦਾ ਕੰਮ ਕਰਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਛਾਣਨੀ ਰਾਹੀਂ ਪਤੀ ਦਾ ਚਿਹਰਾ ਦੇਖਣ ਨਾਲ ਪਤੀ-ਪਤਨੀ ਵਿਚ ਅਟੁੱਟ ਪਿਆਰ ਅਤੇ ਵਿਸ਼ਵਾਸ ਬਣਿਆ ਰਹਿੰਦਾ ਹੈ ਅਤੇ ਉਨ੍ਹਾਂ ਦੇ ਜੀਵਨ ਵਿਚ ਆਉਣ ਵਾਲੀਆਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ।
ਇਹ ਵੀ ਪੜ੍ਹੋ- ਅਧੂਰੀ ਨਾ ਰਹਿ ਜਾਵੇ 'ਕਰਵਾ ਚੌਥ ਦੀ ਪੂਜਾ', ਚੈੱਕ ਕਰੋ ਪੂਰੀ ਲਿਸਟ
ਅਰਘ ਦੇਣ ਦੀ ਵਿਧੀ
ਕਰਵਾ ਚੌਥ ਦਾ ਵਰਤ ਅਰਘ ਭੇਟ ਕਰਨ ਤੋਂ ਬਾਅਦ ਹੀ ਸਮਾਪਤ ਹੁੰਦਾ ਹੈ। ਚੰਦ ਨੂੰ ਅਰਘ ਭੇਟ ਕਰਨ ਲਈ ਥਾਲੀ ਵਿੱਚ ਜਲ, ਚੌਲ, ਮੌਲੀ ਅਤੇ ਫੁੱਲ ਰੱਖੇ ਜਾਂਦੇ ਹਨ। ਜਦੋਂ ਚੰਦਰਮਾ ਚੜ੍ਹਦਾ ਹੈ, ਤਾਂ ਔਰਤਾਂ ਚੰਦ ਨੂੰ ਜਲ ਚੜ੍ਹਾਉਂਦੀਆਂ ਹਨ ਅਤੇ ਫਿਰ ਛਾਣਨੀ ਰਾਹੀਂ ਪਹਿਲਾਂ ਚੰਦ ਅਤੇ ਫਿਰ ਪਤੀ ਦਾ ਚਿਹਰਾ ਦੇਖਕੇ ਆਪਣਾ ਵਰਤ ਖੋਲ੍ਹਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਦੀਵਾਲੀ ਦੀ ਰਾਤ ਕਿਉਂ ਬਣਾਈ ਜਾਂਦੀ ਹੈ ਦੀਵੇ ਤੋਂ ਕਾਜਲ? ਜਾਣੋ ਇਸ ਦਾ ਕਾਰਨ
NEXT STORY