ਇੰਟਰਨੈਸ਼ਨਲ ਡੈਸਕ- ਖਾਲ਼ਿਸਤਾਨੀ ਸੰਗਠਨ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਪ੍ਰਾਂਤ ਦੇ ਸਰੀ ਸ਼ਹਿਰ 'ਚ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰਾ ਕੰਪਲੈਕਸ 'ਚ 'ਖਾਲਿਸਤਾਨ ਗਣਰਾਜ' ਦਾ ਦੂਤਘਰ ਸਥਾਪਤ ਕੀਤਾ ਹੈ। ਇਹ ਕਦਮ ਭਾਰਤ ਅਤੇ ਕੈਨੇਡਾ ਵਿਚਾਲੇ ਪਹਿਲਾਂ ਤੋਂ ਤਣਾਅਪੂਰਨ ਡਿਪਲੋਮੈਟ ਸੰਬੰਧਾਂ ਨੂੰ ਹਰ ਚੁਣੌਤੀ ਦੇ ਸਕਦਾ ਹੈ। ਇਸ ਸਬੰਧੀ ਰੇਡੀਓ ਇੰਡੀਆ ਦੇ ਪ੍ਰਬੰਧ ਨਿਦੇਸ਼ਕ ਮਨਿੰਦਰ ਗਿੱਲ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਨੂੰ ਇਕ ਪੱਤਰ ਲਿਖ ਕੇ ਚਿੰਤਾ ਜਤਾਈ ਹੈ।

ਪੱਤਰ ਉਨ੍ਹਾਂ ਨੇ ਲਿਖਿਆ ਕਿ ਮੈਂ ਇਸ ਪੱਤਰ ਜ਼ਰੀਏ ਤੁਹਾਡੇ ਧਿਆਨ ਵਿੱਚ ਇਸ ਗੱਲ ਵੱਲ ਦਿਵਾਉਣਾ ਚਾਹੁੰਦਾ ਹਾਂ ਕਿ ਗੁਰੂ ਨਾਨਕ ਸਿੱਖ ਗੁਰਦੁਆਰਾ ਕਮੇਟੀ ਸਮਾਜ ਵਿੱਚ ਨਫ਼ਰਤ ਬੀਜਣ ਲਈ ਜਨਤਕ ਫੰਡਾਂ ਦੀ ਦੁਰਵਰਤੋਂ ਕਰ ਰਹੀ ਹੈ। ਇਹ ਬਹੁਤ ਹੀ ਦੁਖਦ ਹੈ ਕਿ ਸੂਬਾਈ ਸਰਕਾਰ ਦੀਆਂ ਗ੍ਰਾਂਟਾਂ ਨਾਲ ਬਣਾਏ ਗਏ ਕਮਿਊਨਿਟੀ ਸੈਂਟਰ ਨੂੰ "ਖਾਲਿਸਤਾਨ ਦੂਤਘਰ" ਵਿੱਚ ਬਦਲ ਦਿੱਤਾ ਗਿਆ ਹੈ। ਇਮਾਰਤ ਨੂੰ 'ਖਾਲਿਸਤਾਨ ਗਣਰਾਜ' ਦੇ ਬੋਰਡਾਂ ਨਾਲ ਵਿਗਾੜ ਦਿੱਤਾ ਗਿਆ ਹੈ। ਮੈਂ ਤੁਹਾਡੇ ਹਵਾਲੇ ਲਈ ਤਸਵੀਰ ਨੱਥੀ ਕੀਤੀ ਹੈ। ਇਸ ਇਮਾਰਤ ਦੇ ਬਾਹਰ ਇਕ ਬੋਰਡ ਲਗਾਇਆ ਗਿਆ ਹੈ, ਜਿਸ 'ਤੇ ਸਪੱਸ਼ਟ ਰੂਪ ਨਾਲ 'ਰਿਪਬਲਿਕ ਆਫ਼ ਖਾਲਿਸਤਾਨ' ਲਿਖਿਆ ਹੋਇਆ ਹੈ। ਇਹ ਇਮਾਰਤ ਧਾਰਮਿਕ ਸਥਾਨ ਨਾਲ ਜੁੜੀ ਹੋਣ ਕਾਰਨ ਸਥਾਨਕ ਸਿੱਖ ਭਾਈਚਾਰੇ ਲਈ ਭਾਈਚਾਰਕ ਕੇਂਦਰ ਵਜੋਂ ਕੰਮ ਕਰ ਰਹੀ ਹੈ।

ਇਸੇ ਕਮਿਊਨਿਟੀ ਸੈਂਟਰ ਨੂੰ ਕੁਝ ਹਫ਼ਤੇ ਪਹਿਲਾਂ ਸੂਬਾਈ ਸਰਕਾਰ ਤੋਂ ਗ੍ਰਾਂਟ ਮਿਲੀ ਸੀ। ਇਹ ਗ੍ਰਾਂਟ 150,000 ਡਾਲਰ ਦੱਸੀ ਜਾ ਰਹੀ ਹੈ। ਮਨਿੰਦਰ ਗਿੱਲ ਮੁਤਾਬਕ ਖਾਲਿਸਤਾਨ ਇੱਕ ਵੰਡਣ ਵਾਲਾ ਮੁੱਦਾ ਹੈ, ਜਿਸਦਾ ਇਤਿਹਾਸ ਹਿੰਸਾ ਅਤੇ ਖੂਨ-ਖਰਾਬੇ ਦਾ ਹੈ। ਸਾਰੇ ਭਾਈਚਾਰਿਆਂ ਦੇ ਲੋਕ ਇਸ ਕਮਿਊਨਿਟੀ ਸੈਂਟਰ ਵਿੱਚ ਆਉਂਦੇ ਹਨ ਅਤੇ ਇਸ ਵਿਕਾਸ ਤੋਂ ਬਹੁਤ ਸਾਰੇ ਕਮਿਊਨਿਟੀ ਮੈਂਬਰ ਹੈਰਾਨ ਹਨ। ਸਰੀ ਉਨ੍ਹਾਂ ਲੋਕਾਂ ਦਾ ਘਰ ਹੈ ਜਿਨ੍ਹਾਂ ਨੇ ਖਾਲਿਸਤਾਨੀ ਹਿੰਸਾ ਵਿੱਚ ਜਾਨਾਂ ਗੁਆ ਦਿੱਤੀਆਂ ਹਨ, ਇਹ ਕਾਰਵਾਈ ਉਨ੍ਹਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਦੇ ਬਰਾਬਰ ਹੈ। ਸੂਬਾਈ ਸਰਕਾਰ ਨੂੰ ਗੁਰਦੁਆਰਾ ਕਮੇਟੀ ਜਾਂ ਸਰਕਾਰੀ ਗ੍ਰਾਂਟ ਦੇ ਕਿਸੇ ਵੀ ਹੋਰ ਪ੍ਰਾਪਤਕਰਤਾ ਤੋਂ ਜਵਾਬਦੇਹੀ ਦੀ ਮੰਗ ਕਰਨੀ ਚਾਹੀਦੀ ਹੈ। ਜਨਤਕ ਫੰਡ ਸਾਰਿਆਂ ਦੇ ਹਨ; ਜਨਤਕ ਪੈਸੇ ਨਾਲ ਬਣਾਈਆਂ ਗਈਆਂ ਜਨਤਕ ਥਾਵਾਂ ਸਾਰਿਆਂ ਲਈ ਸਵਾਗਤਯੋਗ ਹੋਣੀਆਂ ਚਾਹੀਦੀਆਂ ਹਨ। ਕੱਟੜਤਾ ਨੂੰ ਉਤਸ਼ਾਹਿਤ ਕਰਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ।
ਪੜ੍ਹੋ ਇਹ ਅਹਿਮ ਖ਼ਬਰ-150% ਤੋਂ 250% ਤੱਕ ਟੈਰਿਫ.....! Trump ਦੀ ਫਾਰਮਾ ਸੈਕਟਰ 'ਤੇ ਭਾਰੀ ਟੈਰਿਫ ਦੀ ਚੇਤਾਵਨੀ
ਗੁਰੂ ਨਾਨਕ ਸਿੱਖ ਗੁਰਦੁਆਰਾ ਇੱਕ ਰਜਿਸਟਰਡ ਚੈਰਿਟੀ ਹੈ ਜਿਸਦਾ ਚੈਰਿਟੀ ਨੰਬਰ 107458192RR0001 ਹੈ। ਇਹ 7050 120 ਸੇਂਟ ਸਰੀ, ਬੀਸੀ, V3W2M8, ਕੈਨੇਡਾ ਵਿਖੇ ਸਥਿਤ ਹੈ। ਚੈਰਿਟੀ ਦਾ ਐਲਾਨਿਆ ਉਦੇਸ਼ ਸਿੱਖ ਭਾਈਚਾਰੇ ਲਈ ਧਾਰਮਿਕ, ਵਿਦਿਅਕ ਅਤੇ ਸਮਾਜਿਕ ਗਤੀਵਿਧੀਆਂ ਨੂੰ ਸੰਗਠਿਤ ਕਰਨਾ ਅਤੇ ਪ੍ਰਦਾਨ ਕਰਨਾ ਹੈ। ਪਰ ਜੋ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਉਹ ਕੱਟੜਤਾ ਨੂੰ ਉਤਸ਼ਾਹਿਤ ਕਰਦੀਆਂ ਹਨ ਅਤੇ ਸਮਾਜ ਵਿੱਚ ਵੰਡ ਬੀਜਦੀਆਂ ਹਨ। ਇਹ ਚੈਰਿਟੀ ਸੰਬੰਧੀ ਕਾਨੂੰਨ ਦੀ ਘੋਰ ਉਲੰਘਣਾ ਹੈ; ਸੰਘੀ ਸਰਕਾਰ ਨੂੰ ਕਾਨੂੰਨ ਲਾਗੂ ਕਰਨ ਲਈ ਕਾਰਵਾਈ ਕਰਨੀ ਚਾਹੀਦੀ ਹੈ। ਇਸ ਚੈਰਿਟੀ ਸੰਗਠਨ ਦੇ ਕੰਮ ਭਾਰਤ ਨਾਲ ਕੈਨੇਡਾ ਦੇ ਦੁਵੱਲੇ ਸਬੰਧਾਂ ਨੂੰ ਖਤਰੇ ਵਿੱਚ ਪਾ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਵੱਡੀ ਖ਼ਬਰ: ਲੈਂਡ ਕਰਦਿਆਂ ਹੀ ਜਹਾਜ਼ ਨੂੰ ਲੱਗ ਗਈ ਅੱਗ, 4 ਲੋਕਾਂ ਦੀ ਮੌਤ
NEXT STORY