ਗੁਆਂਗਜ਼ੂ (ਵਾਰਤਾ)- ਦੱਖਣੀ ਚੀਨ ਦੇ ਗੁਆਂਗਜ਼ੂ ਸੂਬੇ ਦੀ ਰਾਜਧਾਨੀ ਗੁਆਂਗਜ਼ੂ ਵਿੱਚ ਬੁੱਧਵਾਰ ਸਵੇਰੇ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਇਸ ਘਟਨਾ ਵਿਚ ਸੱਤ ਲੋਕ ਲਾਪਤਾ ਹੋ ਗਏ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸਵੇਰੇ 8:30 ਵਜੇ ਜ਼ਮੀਨ ਖਿਸਕਣ ਕਾਰਨ ਬੇਯੂਨ ਜ਼ਿਲ੍ਹੇ ਦੇ ਦਾਯੁਆਨ ਪਿੰਡ ਵਿੱਚ ਕਈ ਘਰ ਢਹਿ ਗਏ ਅਤੇ ਕੁੱਲ 14 ਲੋਕ ਉੱਥੇ ਫਸ ਗਏ।
ਪੜ੍ਹੋ ਇਹ ਅਹਿਮ ਖ਼ਬਰ-ਵੱਡੀ ਖ਼ਬਰ : 105 ਲੋਕਾਂ ਨੂੰ ਲਿਜਾ ਰਹੀ ਕਿਸ਼ਤੀ ਹਾਦਸਾਗ੍ਰਸਤ
ਦੁਪਹਿਰ ਤੱਕ ਸੱਤ ਲੋਕਾਂ ਨੂੰ ਮਲਬੇ ਵਿੱਚੋਂ ਬਾਹਰ ਕੱਢ ਲਿਆ ਗਿਆ ਅਤੇ ਉਨ੍ਹਾਂ ਸਾਰਿਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਸ ਹਾਦਸੇ ਤੋਂ ਬਾਅਦ ਨੇੜਲੇ ਸਾਰੇ ਘਰਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਹੋਰ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਪੁਲਸ ਵਾਹਨ 'ਤੇ ਗੋਲੀਬਾਰੀ, ਮਾਰੇ ਗਏ ਫੌਜੀ ਜਵਾਨ
NEXT STORY