ਜਲੰਧਰ(ਬਿਊਰੋ)- ਕਾਰਤਿਕ ਮਹੀਨੇ ਦੀ ਸ਼ੁਰੂਆਤ ਆਪਣੇ ਨਾਲ ਬਹੁਤ ਸਾਰੇ ਤਿਉਹਾਰ ਲਿਆਉਂਦੀ ਹੈ। ਅੱਜ ਲਾਭ ਪੰਚਮੀ ਦਾ ਤਿਉਹਾਰ ਹੈ। ਉਂਝ ਤਾਂ ਇਹ ਤਿਉਹਾਰ ਬਹੁਤ ਸਾਰੀਆਂ ਥਾਵਾਂ ’ਤੇ ਮਨਾਇਆ ਜਾਂਦਾ ਹੈ ਪਰ ਗੁਜਰਾਤ ਵਿਚ ਇਸ ਦੀ ਵੱਖਰੀ ਹੀ ਧੂਮ ਦੇਖਣ ਨੂੰ ਮਿਲਦੀ ਹੈ। ਇੱਥੇ ਦੀਵਾਲੀ ਨਾਲ ਨਵੇ ਸਾਲ ਦੀ ਸ਼ੁਰੂਆਤ ਹੁੰਦੀ ਹੈ। ਹੋਰਾਂ ਥਾਵਾਂ ’ਤੇ ਦੀਵਾਲੀ 5 ਦਿਨਾਂ ਤੱਕ ਮਨਾਈ ਜਾਂਦੀ ਹੈ ਪਰ ਗੁਜਰਾਜ ਵਿਚ ਇਹ ਤਿਉਹਾਰ ਕਾਰਤਿਕ ਸ਼ੁਕਲ ਪੰਚਮੀ ਤੱਕ ਚੱਲਦਾ ਹੈ। ਧਨਤੇਰਸ ਤੋਂ ਸ਼ੁਰੂ ਹੋਇਆ ਇਹ ਤਿਉਹਾਰ ਅੱਜ ਲਾਭ ਪੰਚਮੀ, ਸੁਭਾਗ ਪੰਚਮੀ, ਗਿਆਨ ਪੰਚਮੀ ਅਤੇ ਲਾਖੇਨੀ ਪੰਚਮੀ ਦੇ ਦਿਨ ਖਤਮ ਹੁੰਦਾ ਹੈ। ਅੱਜ ਦਾ ਦਿਨ ਵਪਾਰ ਵਿਚ ਵਿਸਥਾਰ ਕਰਨ ਲਈ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ। ਨਵਾਂ ਕੰਮ ਸ਼ੁਰੂ ਕਰਨਾ ਹੋਵੇ ਜਾਂ ਬਾਜ਼ਾਰ ਵਿਚ ਖਰੀਦਾਰੀ, 24 ਘੰਟੇ ਅਬੂਝ ਮਹੂਰਤ ਹੁੰਦਾ ਹੈ। ਵਿਆਹ ਅਤੇ ਚੰਗੇ ਕੰਮਾਂ ਲਈ ਤਾਂ ਇਹ ਦਿਨ ਬਹੁਤ ਖਾਸ ਹੈ।
ਲਾਭ ਪੰਚਮੀ ਦਾ ਸ਼ੁੱਭ ਮਹੂਰਤ- 1 ਨਵੰਬਰ ਤੋਂ ਲਾਭ ਪੰਚਮੀ ਤਿਥਿ ਦੀ ਸ਼ੁਰੂਆਤ ਹੋਵੇਗੀ ਜੋ 2 ਨਵੰਬਰ ਤੱਕ ਰਹੇਗੀ।
ਪੂਜਾ ਦਾ ਸ਼ੁੱਭ ਮਹੂਰਤ - ਸਵੇਰੇ 06:33 ਤੋਂ 10:14 ਵਜੇ ਤੱਕ ਰਹਿਣ ਵਾਲਾ ਹੈ।
ਇਸ ਦਿਨ ਭਗਵਾਨ ਗਣੇਸ਼ ਦੀ ਪੂਜਾ ਨਾਲ ਸਾਰੀਆਂ ਪ੍ਰੇਸ਼ਾਨੀਆਂ ਖਤਮ ਹੋ ਜਾਂਦੀਆਂ ਹਨ। ਭਗਵਾਨ ਸ਼ਿਵ ਅਤੇ ਮਾਤਾ ਪਾਰਬਤੀ ਦੀ ਪੂਜਾ ਨਾਲ ਪਰਿਵਾਰਿਕ ਜ਼ਿੰਦਗੀ ਵਧੀਆ ਬਣਦੀ ਹੈ। ਇਸ ਦਿਨ ਧਨ ਦੀ ਦੇਵੀ ਲਕਸ਼ਮੀ ਦਾ ਖਾਸ ਪੂਜਨ ਕੀਤਾ ਜਾਂਦਾ ਹੈ। ਆਪਣੀ ਮੰਦੀ ਪਈ ਕਿਸਮਤ ਨੂੰ ਬੁਲੰਦ ਕਰਨ ਦਾ ਅਤੇ ਲਾਭ ਪ੍ਰਾਪਤ ਕਰਨ ਦਾ ਇਹ ਵਧੀਆ ਮੌਕਾ ਹੁੰਦਾ ਹੈ। ਗੁਜਰਾਤ ਦੇ ਸਾਰੇ ਵਪਾਰੀ ਦੀਵਾਲੀ ਦਾ ਤਿਉਹਾਰ ਮਨਾ ਕੇ ਇਸ ਦਿਨ ਆਪਣੇ ਕੰਮ ਸ਼ੁਰੂ ਕਰਦੇ ਹਨ।
ਰਿਸ਼ਤੇਦਾਰ ਇਸ ਦਿਨ ਇਕ-ਦੂਜੇ ਨੂੰ ਮਠਿਆਈਆਂ ਅਤੇ ਤੋਹਫੇ ਦਿੰਦੇ ਹਨ। ਕੁੱਝ ਲੋਕ ਆਪਣੀ ਬੁੱਧੀ ਅਤੇ ਵਿਵੇਕ ਨੂੰ ਵਧਾਉਣ ਲਈ ਕਿਤਾਬਾਂ ਦੀ ਪੂਜਾ ਕਰਦੇ ਹਨ। ਇਹ ਗਰੀਬਾਂ ਨੂੰ ਧਨ, ਕੱਪੜੇ, ਖਾਣ ਯੋਗ ਪਦਾਰਥ ਅਤੇ ਹੋਰ ਵਸਤੂਆਂ ਨੂੰ ਵੀ ਭੇਂਟ ਕਰਨ ਦੀ ਵਿਧੀ ਹੈ।
ਭਵਿੱਖਫਲ : ਅੱਜ ਇਨ੍ਹਾਂ ਰਾਸ਼ੀਆਂ ਨੂੰ ਹੋ ਸਕਦਾ ਹੈ ਧਨ-ਲਾਭ
NEXT STORY