ਬਿਜ਼ਨੈੱਸ ਡੈਸਕ : ਕੇਂਦਰ ਸਰਕਾਰ ਨੇ ਨੈਸ਼ਨਲ ਹਾਈਵੇਅ ਟੋਲ ਪਲਾਜ਼ਾ ਦੇ ਨੇੜੇ ਰਹਿਣ ਵਾਲੇ ਲੋਕਾਂ ਲਈ ਇੱਕ ਨਵੇਂ ਸਾਲਾਨਾ ਟੋਲ ਪਾਸ ਦਾ ਐਲਾਨ ਕੀਤਾ ਹੈ, ਜੋ 1 ਨਵੰਬਰ 2026 ਤੋਂ ਲਾਗੂ ਹੋਵੇਗਾ। ਇਹ ਬਦਲਾਅ ਨੈਸ਼ਨਲ ਹਾਈਵੇਅ ਫੀਸ (ਦਰਾਂ ਦਾ ਨਿਰਧਾਰਨ ਅਤੇ ਉਗਰਾਹੀ) (ਪੰਜਵਾਂ ਸੰਸ਼ੋਧਨ) ਨਿਯਮ, 2026 ਦੇ ਤਹਿਤ ਕੀਤੇ ਗਏ ਹਨ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਕਿ ਇਹ ਫੈਸਲਾ ਲੋਕਾਂ ਦੀ ਆਵਾਜਾਈ ਨੂੰ ਸੁਖਾਲਾ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।
ਨਵੇਂ ਨਿਯਮਾਂ ਅਨੁਸਾਰ ਨੈਸ਼ਨਲ ਹਾਈਵੇਅ 'ਤੇ ਸਥਿਤ ਟੋਲ ਪਲਾਜ਼ਾ ਦੇ 20 ਕਿਲੋਮੀਟਰ ਦੇ ਘੇਰੇ ਵਿੱਚ ਰਹਿਣ ਵਾਲੇ ਨਿੱਜੀ ਅਤੇ ਗੈਰ-ਕਾਰੋਬਾਰੀ ਵਾਹਨ ਮਾਲਕ ਇਸ ਰਿਆਇਤੀ ਪਾਸ ਲਈ ਯੋਗ ਹੋਣਗੇ। ਇਸ ਸੁਵਿਧਾ ਦਾ ਲਾਭ ਲੈਣ ਲਈ ਵਾਹਨ ਮਾਲਕ ਕੋਲ ਵੈਧ ਅਤੇ ਚਾਲੂ ਫਾਸਟੈਗ ਹੋਣਾ ਲਾਜ਼ਮੀ ਹੈ। ਇਹ ਪਾਸ ਸਿਰਫ਼ ਇੱਕ ਖ਼ਾਸ ਨਿਰਧਾਰਿਤ ਟੋਲ ਪਲਾਜ਼ਾ ਲਈ ਹੀ ਮਾਨਤਾ ਪ੍ਰਾਪਤ ਹੋਵੇਗਾ।
ਸਰਕਾਰ ਨੇ ਇਸ ਪਾਸ ਲਈ ਦੋ ਵੱਖ-ਵੱਖ ਦਰਾਂ ਤੈਅ ਕੀਤੀਆਂ ਹਨ। ਨਗਰ ਨਿਗਮ ਜਾਂ ਸਥਾਨਕ ਕਸਬੇ ਦੀ ਸੀਮਾ ਤੋਂ ਬਾਹਰ ਸਥਿਤ ਟੋਲ ਪਲਾਜ਼ਿਆਂ ਲਈ ਸਾਲਾਨਾ ਫੀਸ 1,500 ਰੁਪਏ ਹੋਵੇਗੀ। ਦੂਜੇ ਪਾਸੇ, ਨਗਰ ਨਿਗਮ ਜਾਂ ਸਥਾਨਕ ਸੀਮਾ ਦੇ ਅੰਦਰ ਆਉਂਦੇ ਟੋਲ ਪਲਾਜ਼ਿਆਂ ਲਈ ਇਹ ਫੀਸ 3,000 ਰੁਪਏ ਪ੍ਰਤੀ ਸਾਲ ਤੈਅ ਕੀਤੀ ਗਈ ਹੈ। ਹਾਲਾਂਕਿ, ਇਹ ਨਵਾਂ ਸਾਲਾਨਾ ਪਾਸ ਸਭ ਥਾਵਾਂ 'ਤੇ ਲਾਗੂ ਨਹੀਂ ਹੋਵੇਗਾ। ਜਿਨ੍ਹਾਂ ਨੈਸ਼ਨਲ ਹਾਈਵੇਅ ਜਾਂ ਐਕਸਪ੍ਰੈਸਵੇਅ 'ਤੇ ਕਲੋਜ਼ਡ ਯੂਜ਼ਰ ਫੀਸ ਕਲੈਕਸ਼ਨ ਸਿਸਟਮ ਚੱਲਦਾ ਹੈ, ਜਾਂ ਜਿੱਥੇ ਆਵਾਜਾਈ ਲਈ ਸਰਵਿਸ ਰੋਡ ਅਤੇ ਹੋਰ ਵਿਕਲਪਿਕ ਰਸਤੇ ਉਪਲਬਧ ਹਨ, ਉੱਥੇ ਇਹ ਸੁਵਿਧਾ ਨਹੀਂ ਦਿੱਤੀ ਜਾਵੇਗੀ।
BIS ਦੇ ਗੁਣਵੱਤਾ ਮਾਪਦੰਡਾਂ ਦੀ ਉਲੰਘਣਾ ਕਰਨ ’ਤੇ ਮਹਾਰਾਸ਼ਟਰ, ਕੇਰਲ, ਓਡਿਸ਼ਾ ’ਚ ਕੰਪਨੀਆਂ ਨੂੰ ਜੁਰਮਾਨਾ
NEXT STORY