ਜਲੰਧਰ (ਬਿਊਰੋ) - ਇਸ ਵਾਰ ਗਣੇਸ਼ ਚਤੁਰਥੀ ਦਾ ਤਿਉਹਾਰ 19 ਸਤੰਬਰ, 2023 ਯਾਨੀ ਅੱਜ ਤੋਂ ਮਨਾਇਆ ਜਾ ਰਿਹਾ ਹੈ। ਗਣੇਸ਼ ਚਤੁਰਥੀ ਦੇ ਮੌਕੇ ਲੋਕ ਗਣਪਤੀ ਜੀ ਦੀ ਮੂਰਤੀ ਨੂੰ ਆਪਣੇ ਘਰ ਲੈ ਕੇ ਆਉਂਦੇ ਹਨ ਅਤੇ 10 ਦਿਨ ਤੱਕ ਉਸ ਦੀ ਪੂਰੇ ਰੀਤੀ-ਰਿਵਾਜ਼ਾਂ ਨਾਲ ਪੂਜਾ ਕਰਦੇ ਹਨ। ਇਸ ਸਾਲ ਕਈ ਅਜਿਹੇ ਦੁਰਲੱਭ ਸੰਜੋਗ ਵਾਪਰ ਰਹੇ ਹਨ, ਜਿਸ ਕਾਰਨ ਗਣੇਸ਼ ਚਤੁਰਥੀ ਦਾ ਤਿਉਹਾਰ ਖ਼ਾਸ ਹੋਣ ਵਾਲਾ ਹੈ। ਜੋਤਸ਼ੀਆਂ ਮੁਤਾਬਕ ਗਣੇਸ਼ ਚਤੁਰਥੀ 'ਤੇ 300 ਸਾਲ ਬਾਅਦ ਇਕੱਠੇ ਤਿੰਨ ਸ਼ੁਭ ਯੋਗ ਬਣਨ ਜਾ ਰਹੇ ਹਨ। ਗਣੇਸ਼ ਚਤੁਰਥੀ ਦੇ ਮੌਕੇ ਬ੍ਰਹਮ, ਯੋਗ, ਸ਼ੁਕਲ ਯੋਗ ਅਤੇ ਸ਼ੁਭ ਯੋਗ ਬਣ ਰਹੇ ਹਨ। ਇਹ ਯੋਗ ਹੇਠ ਲਿਖੀਆਂ ਤਿੰਨ ਰਾਸ਼ੀਆਂ ਵਾਲੇ ਲੋਕਾਂ ਲਈ ਬਹੁਤ ਸ਼ੁੱਭ ਹੋਣ ਵਾਲੇ ਹਨ, ਜਿਸ ਨਾਲ ਉਹਨਾਂ ਦੀ ਪੈਸੇ ਦੀ ਤਿਜੌਰੀ ਭਰ ਜਾਵੇਗੀ....
ਮੇਖ ਰਾਸ਼ੀ ਵਾਲੇ ਲੋਕ
ਗਣੇਸ਼ ਚਤੁਰਥੀ ਦਾ ਤਿਉਹਾਰ ਇਸ ਵਾਰ ਮੇਖ ਰਾਸ਼ੀ ਵਾਲੇ ਲੋਕਾਂ ਲਈ ਬਹੁਤ ਸ਼ੁੱਭ ਹੋਵੇਗਾ। ਗਣੇਸ਼ ਜੀ ਦੀ ਕਿਰਪਾ ਨਾਲ ਤੁਹਾਡੇ ਸਾਰੇ ਅਧੂਰੇ ਕੰਮ ਪੂਰੇ ਹੋ ਜਾਣਗੇ। ਤੁਹਾਡੀ ਨਿੱਜੀ ਜੀਵਨ ਵਿੱਚ ਬਹੁਤ ਖੁਸ਼ੀਆਂ ਆਉਣਗੀਆਂ। ਤੁਹਾਨੂੰ ਆਪਣੇ ਬੱਚਿਆਂ ਤੋਂ ਕੋਈ ਚੰਗੀ ਖ਼ਬਰ ਮਿਲ ਸਕਦੀ ਹੈ। ਇਸ ਰਾਸ਼ੀ ਵਾਲੇ ਲੋਕਾਂ ਦਾ ਆਉਣ ਵਾਲਾ ਸਮਾਂ ਜਾਇਦਾਦ ਵਿੱਚ ਨਿਵੇਸ਼ ਕਰਨ ਲਈ ਬਹੁਤ ਅਨੁਕੂਲ ਰਹਿਣ ਵਾਲਾ ਹੈ। ਮੇਖ ਰਾਸ਼ੀ ਵਾਲੇ ਲੋਕ ਗਣੇਸ਼ ਚਤੁਰਥੀ ਦੇ ਦਿਨ ਭਗਵਾਨ ਗਣੇਸ਼ ਜੀ ਨੂੰ ਸਿੰਦੂਰ ਚੜ੍ਹਾਉਣ।
ਮਿਥੁਨ ਰਾਸ਼ੀ ਵਾਲੇ ਲੋਕ
ਗਣੇਸ਼ ਚਤੁਰਥੀ ਦਾ ਤਿਉਹਾਰ ਇਸ ਵਾਰ ਮਿਥੁਨ ਰਾਸ਼ੀ ਵਾਲੇ ਲੋਕਾਂ ਲਈ ਵੀ ਬਹੁਤ ਸ਼ੁੱਭ ਹੋਵੇਗਾ। ਉਕਤ ਲੋਕਾਂ ਦੀ ਕਿਸਮਤ ਵਿੱਚ ਤਬਦੀਲੀ ਆਉਣ ਦੇ ਨਾਲ-ਨਾਲ ਬੇਅੰਤ ਧਨ ਪ੍ਰਾਪਤ ਕਰਨ ਦੇ ਵੀ ਯੋਗ ਬਣ ਰਹੇ ਹਨ। ਉਕਤ ਲੋਕਾਂ ਨੂੰ ਨੌਕਰੀ ਅਤੇ ਕਾਰੋਬਾਰ ਵਿੱਚ ਦੁੱਗਣੀ ਰਫ਼ਤਾਰ ਨਾਲ ਲਾਭ ਮਿਲੇਗਾ।
ਮਕਰ ਰਾਸ਼ੀ ਵਾਲੇ ਲੋਕ
ਮਕਰ ਰਾਸ਼ੀ ਦੇ ਲੋਕਾਂ ਨੂੰ ਗਣੇਸ਼ ਚਤੁਰਥੀ ਦੇ ਦਿਨ ਤੋਂ ਮਾਨ-ਸਨਮਾਨ ਮਿਲੇਗਾ। ਉਕਤ ਲੋਕ ਇਸ ਦਿਨ ਮੰਦਰ 'ਚ ਜਾ ਕੇ ਭਗਵਾਨ ਗਣੇਸ਼ ਜੀ ਦੀ ਪੂਜਾ ਕਰਨ। ਮਕਰ ਰਾਸ਼ੀ ਦੇ ਲੋਕਾਂ ਲਈ ਆਮਦਨ ਦੇ ਸਰੋਤ ਵਧਣਗੇ। ਇਸ ਖ਼ਾਸ ਮੌਕੇ 'ਤੇ ਉਕਤ ਲੋਕਾਂ ਦੀਆਂ ਨੌਕਰੀ ਅਤੇ ਕਾਰੋਬਾਰ ਨਾਲ ਜੁੜੀਆਂ ਸਮੱਸਿਆਵਾਂ ਲੰਬੇ ਸਮੇਂ ਲਈ ਦੂਰ ਹੁੰਦੀਆਂ ਦਿਖਾਈ ਦੇਣਗੀਆਂ।
Ganesh Chaturthi: ਇਸ ਵਾਰ ਗਣੇਸ਼ ਚਤੁਰਥੀ 'ਤੇ ਬਣ ਰਹੇ ਨੇ 2 ਸ਼ੁੱਭ ਸੰਯੋਗ, ਜਾਣੋ ਮੂਰਤੀ ਸਥਾਪਨਾ ਦਾ...
NEXT STORY