ਨਵੀਂ ਦਿੱਲੀ—ਅੱਜ ਚੇਤ ਨਰਾਤੇ ਦਾ ਛੇਵਾਂ ਦਿਨ ਹੈ। ਚੇਤ ਨਰਾਤਿਆਂ 'ਚ ਦੇਵੀ ਦੁਰਗਾ ਦੇ ਕਈ ਤਰ੍ਹਾਂ ਦੇ ਮੰਤਰਾਂ ਦਾ ਉਚਾਰਣ ਕੀਤਾ ਜਾਂਦਾ ਹੈ। ਉਂਝ ਤਾਂ ਮਾਂ ਦੇ ਇਨ੍ਹਾਂ ਮੰਤਰਾਂ ਦਾ ਜਾਪ ਕਦੇ ਵੀ ਕੀਤਾ ਜਾ ਸਕਦਾ ਹੈ ਪਰ ਜੋਤਸ਼ੀ ਦੀ ਮੰਨੀਏ ਤਾਂ ਨਰਾਤਿਆਂ ਦੇ ਦੌਰਾਨ ਇਨ੍ਹਾਂ ਦਾ ਉਚਾਰਣ ਬਹੁਤ ਫਲਦਾਇਕ ਹੁੰਦਾ ਹੈ। ਇੰਨਾ ਹੀ ਨਹੀਂ ਸਗੋਂ ਕਿਹਾ ਜਾਂਦਾ ਹੈ ਕਿ ਇਸ ਸਮੇਂ 'ਚ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਜੋ ਵੀ ਉਪਾਅ ਕੀਤੇ ਜਾਂਦੇ ਹਨ ਉਹ ਜ਼ਰੂਰ ਸਫਲ ਹੁੰਦੇ ਹਨ। ਇਸ ਦਾ ਪ੍ਰਮਾਣ ਦੁਰਗਾ ਸਪਤਸ਼ਤੀ ਦੇ 11ਵੇਂ ਅਧਿਐ 'ਚ ਮਿਲਦਾ ਹੈ ਜਿਸ 'ਚ ਦੇਵਤਿਆਂ ਦੀ ਪ੍ਰਸ਼ੰਸਾ ਤੋਂ ਪ੍ਰਸੰਨ ਹੋ ਕੇ ਮਾਂ ਭਵਾਨੀ ਨੇ ਇਹ ਵਰਦਾਨ ਦਿੱਤਾ ਕਿ ਜਦੋਂ ਵੀ ਕੋਈ ਸੰਕਟ 'ਚ ਮੈਨੂੰ ਬੁਲਾਏਗਾ ਮੈਂ ਉਨ੍ਹਾਂ ਦੀ ਰੱਖਿਆ ਲਈ ਤੁਰੰਤ ਪ੍ਰਗਟ ਹੋਵਾਂਗੀ।
ਕਿਹਾ ਜਾਂਦਾ ਹੈ ਕਿ ਦੇਵੀ ਨੇ ਦੇਵਤਿਆਂ ਨੂੰ ਮੁਸ਼ਕਿਲਾਂ 'ਚੋਂ ਕੱਢਦੇ ਹੋਏ 6 ਅਵਤਾਰ ਲਏ ਸਨ। ਮਾਨਤਾ ਹੈ ਕਿ ਜੇਕਰ ਦੇਵੀ ਦੇ ਇਨ੍ਹਾਂ ਅਵਤਾਰਾਂ ਦਾ 108 ਵਾਰ ਉਚਾਰਣ ਕਰ ਲਿਆ ਜਾਵੇ ਤਾਂ ਮਾਂ ਆਪਣੇ ਭਗਤਾਂ ਦੇ ਸਾਰੇ ਸੰਕਟ ਹਰ ਲੈਂਦੀ ਹੈ। ਤਾਂ ਆਓ ਜਾਣਦੇ ਹਾਂ ਦੇਵੀ ਦੇ ਉਨ੍ਹਾਂ ਅਵਤਾਰਾਂ ਦੇ ਨਾਮਾਂ ਦੇ ਬਾਰੇ 'ਚ ਜਿਨ੍ਹਾਂ ਦਾ ਜੇਕਰ ਸਵੇਰੇ ਦੇ ਵੇਲੇ ਜਾਪ ਕੀਤਾ ਜਾਵੇ ਤਾਂ ਪਲ 'ਚ ਸਾਰੇ ਵਿਗੜੇ ਕੰਮ ਬਣ ਜਾਂਦੇ ਹਨ।
ਨਰਾਤਿਆਂ 'ਚ ਕਿਸੇ ਵੀ ਦਿਨ ਸਵੇਰ ਦੇ ਸਮੇਂ 'ਚ ਮਾਂ ਦੁਰਗਾ ਦੇ ਇਨ੍ਹਾਂ ਅਵਤਾਰਾਂ ਦੇ ਨਾਮਾਂ ਦਾ ਕਰੋਂ 108 ਵਾਰ ਉਚਾਰਣ-
ਮਾਂ ਰਕਤਦੰਤਿਕਾ—ਕਿਹਾ ਜਾਂਦਾ ਹੈ ਕਿ ਦੇਵੀ ਦੁਰਗਾ ਨੇ ਦੇਵਤਿਆਂ ਦੀ ਰੱਖਿਆ ਲਈ ਨੰਦਗੋਪ ਦੀ ਪਤਨੀ ਯਸ਼ੋਦਾ ਦੇ ਪੇਟ ਤੋਂ ਜਨਮ ਲਿਆ, ਵਿੰਧਿਆਚਲ ਪਹਾੜ 'ਤੇ ਨਿਵਾਸ ਕਰਨ ਲੱਗੀ ਅਤੇ ਵਿਪ੍ਰਚਿਤਿ ਦੈਂਤ ਦੇ ਨਾਸ਼ ਹੇਤੂ ਭਿਆਨਕ ਰੂਪ 'ਚ ਅਵਤਾਰ ਲਿਆ ਸੀ। ਕਹਿੰਦੇ ਹਨ ਇਸ ਅਵਤਾਰ 'ਚ ਮਾਤਾ ਨੇ ਆਪਣੇ ਦੰਦਾਂ ਨਾਲ ਦੈਂਤਾਂ ਨੂੰ ਚਬਾਇਆ ਸੀ ਜਿਸ ਕਾਰਨ ਮਾਤਾ ਦੇ ਸਾਰੇ ਦੰਦ ਅਨਾਰ ਦੇ ਦਾਣਿਆਂ ਦੇ ਰੰਗ ਦੀ ਤਰ੍ਹਾਂ ਲਾਲ ਦਿਖਾਈ ਦੇਣ ਲੱਗੇ। ਜਿਸ ਕਾਰਨ ਮਾਂ ਦੁਰਗਾ ਨੂੰ ਭਗਤ ਰਕਤਦੰਤਿਕਾ ਦੇ ਨਾਂ ਨਾਲ ਬੁਲਾਉਣ ਲੱਗੇ।
ਮਾਂ ਸ਼ਤਾਕਸ਼ੀ—ਇਹ ਅਵਤਾਰ ਮਾਂ ਭਵਾਨੀ ਨੇ ਉਦੋਂ ਲਿਆ ਜਦੋਂ ਧਰਤੀ 'ਤੇ 100 ਸਾਲਾਂ ਤੱਕ ਬਾਰਿਸ਼ ਨਹੀਂ ਹੋਈ, ਤਾਂ ਰਿਸ਼ੀ ਮੁਨੀਆਂ 'ਚ ਦੇਵੀ ਦੀ ਪ੍ਰਸ਼ੰਸਾ ਨਾਲ ਉਨ੍ਹਾਂ ਨੇ ਅਪੀਲ ਕੀਤੀ ਜਿਸ ਦੇ ਬਾਅਦ ਮਾਂ ਪ੍ਰਗਟ ਹੋਈ। ਕਿਹਾ ਜਾਂਦਾ ਹੈ ਕਿ ਇਸ ਅਵਤਾਰ 'ਚ ਮਾਤਾ ਨੇ ਅੱਖਾਂ ਦੇ ਮੱਧ ਨਾਲ ਆਪਣੇ ਭਗਤਾਂ ਨੂੰ ਦੇਖਿਆ ਅਤੇ ਉਨ੍ਹ੍ਹਾਂ ਦੇ ਇਸ ਸੰਕਟ ਨੂੰ ਦੂਰ ਕੀਤਾ। ਇਸ ਦੇ ਬਾਅਦ ਹੀ ਉਨ੍ਹਾਂ ਨੂੰ 'ਸ਼ਤਾਕਸ਼ੀ' ਕਿਹਾ ਜਾਣ ਲੱਗਾ ਅਰਥਾਤ ਸੌ ਅੱਖਾਂ ਨਾਲ ਦੇਖਣ ਵਾਲੀ।
ਮਾਂ ਸ਼ਾਕੰਬਰੀ ਦੇਵੀ—ਇਸ ਮੌਕੇ ਦੀ ਕਹਾਣੀ ਵੀ ਕੁਝ ਇਸ ਤਰ੍ਹਾਂ ਹੀ ਹੈ ਕਿ ਜਦੋਂ ਧਰਤੀ 'ਤੇ ਬਹੁਤ ਸਾਲਾਂ ਤੱਕ ਬਾਰਿਸ਼ ਨਾ ਹੋਈ ਤਾਂ ਧਰਤੀ 'ਤੇ ਜੀਵਨ ਬਚਾਉਣ ਲਈ ਮਾਂ ਸ਼ਾਕੰਬਰੀ ਦੇਵੀ ਦੇ ਰੂਪ 'ਚ ਪ੍ਰਗਟ ਹੋਈ।
ਦੁਰਗਾ—ਸ਼ਾਸਤਰਾਂ 'ਚ ਕੀਤੇ ਗਏ ਉਲੇਖ ਦੇ ਮੁਤਾਬਕ ਮਾਂ ਦੁਰਗਾ ਨੇ ਆਪਣੇ ਇਸ ਅਵਤਾਰ 'ਚ ਦੁਰਗਮ ਦੈਂਤਾਂ ਦਾ ਸੰਹਾਰ ਕਰਕੇ ਭਗਤਾਂ ਦੀ ਰੱਖਿਆ ਕੀਤੀ ਸੀ ਤਦ ਤੋਂ ਮਾਤਾ ਦਾ ਨਾਂ ਦੁਰਗਾ ਪਿਆ।
ਮਾਂ ਭੀਮਾ ਦੇਵੀ—ਮਾਨਤਾ ਹੈ ਕਿ ਆਦਿ ਸ਼ਕਤੀ ਨੇ 'ਭੀਮਾ ਦੇਵੀ' ਦਾ ਅਵਤਾਰ ਲੈ ਕੇ ਉਨ੍ਹਾਂ ਰਾਕਸ਼ਾਂ ਦਾ ਵਧ ਕੀਤਾ ਜੋ ਹਿਮਾਲਿਆ 'ਚ ਰਹਿਣ ਵਾਲੇ ਰਿਸ਼ੀ-ਮੁਨੀਆਂ ਨੂੰ ਪਰੇਸ਼ਾਨ ਕਰਦੇ ਸਨ ਅਤੇ ਉਨ੍ਹਾਂ ਦੀ ਪੂਜਾ 'ਚ ਰੁਕਾਵਟ ਪਾਉਂਦੇ ਸਨ।
ਮਾਂ ਭਰਾਮਰੀ—ਕਹਿੰਦੇ ਹਨ ਕਿ ਤਿੰਨਾਂ ਲੋਕਾਂ 'ਚ ਅਰੁਣ ਨਾਮਕ ਦੈਂਤ ਦਾ ਅੱਤਿਆਚਾਰ ਹਦ ਤੋਂ ਜ਼ਿਆਦਾ ਵਧਣ ਲੱਗਿਆ ਅਤੇ ਜਗਤ 'ਚ ਹਾਹਾਕਾਰ ਹੋਣ ਲੱਗਿਆ ਤਾਂ ਰਿਸ਼ੀ-ਮੁਨੀਆਂ ਅਤੇ ਦੇਵਤਿਆਂ ਨੇ ਮਿਲ ਕੇ ਦੇਵੀ ਨੂੰ ਪ੍ਰਾਥਨਾ ਕੀਤੀ ਤਾਂ ਮਾਂ ਭਵਾਨੀ ਨੇ ਛੇ ਪੈਰਾਂ ਵਾਲੇ ਅਸੰਖਿਅ ਭਰਾਮਰਾਂ ਦਾ ਰੂਪ ਧਾਰਨ ਕਰਕੇ ਅਰੁਣ ਦੈਂਚ ਦਾ ਨਾਸ਼ ਕੀਤਾ ਜਿਸ ਦੇ ਬਾਅਦ ਮਾਂ ਆਦਿਸ਼ਕਤੀ ਨੂੰ ਦੁਰਗਾ 'ਭਰਾਮਰੀ ਮਾਤਾ' ਦੇ ਨਾਂ ਨਾਲ ਪੂਜਿਆਂ ਜਾਣ ਲੱਗਾ।
ਤਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਇਸ ਨਰਾਤਿਆਂ 'ਚ ਤੁਹਾਡੀ ਸਾਰੀ ਪ੍ਰੇਸ਼ਾਨੀ ਦੂਰ ਹੋ ਜਾਵੇ ਤਾਂ ਅਜੇ ਵੀ ਸਮੇਂ ਹੈ ਅੱਜ ਤੋਂ ਲੈ ਕੇ ਰਾਮਨੌਮੀ ਤੱਕ ਮਾਂ ਦੇ ਇਨ੍ਹਾਂ ਨਾਮਾਂ ਜਾ 108 ਵਾਰ ਜਾਪ ਕਰਨਾ ਸ਼ੁਰੂ ਕਰ ਦਿਓ।
ਹਨੂੰਮਾਨ ਜੀ ਦੀ ਇਸ ਖਾਸ ਪੂਜਾ ਨਾਲ ਘਰ 'ਚ ਆਵੇਗਾ ਧੰਨ, ਮਿਲੇਗੀ ਤਰੱਕੀ
NEXT STORY