ਵੈੱਬ ਡੈਸਕ- ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਮਹਾਉਤਸਵ ਦੀ ਸਹੀ ਤਾਰੀਖ ਨੂੰ ਲੈ ਕੇ ਭਗਤ ਉਲਝਣ 'ਚ ਹਨ। ਭਗਤ ਇਸ ਭਰਮ 'ਚ ਹਨ ਕਿ ਜਨਮ ਅਸ਼ਟਮੀ 15 ਨੂੰ ਮਨਾਈ ਜਾਵੇਗੀ ਜਾਂ 16 ਅਗਸਤ ਨੂੰ। 15 ਅਗਸਤ ਨੂੰ ਆਜ਼ਾਦੀ ਦਿਵਸ ਹੋਣ ਕਾਰਨ ਭਰਮ ਵੱਧ ਬਣਿਆ ਹੋਇਆ ਹੈ। ਆਓ ਦੱਸਦੇ ਹਾਂ ਕਿ ਕੀ ਹੈ ਸਹੀ ਮਹੂਰਤ:-
ਹਿੰਦੂ ਪੰਚਾਂਗ ਅਨੁਸਾਰ, ਅਸ਼ਟਮੀ ਤਾਰੀਖ਼ 15 ਅਗਸਤ 2025 ਦੀ ਰਾਤ 11:49 ਵਜੇ ਸ਼ੁਰੂ ਹੋ ਕੇ 16 ਅਗਸਤ 2025 ਰਾਤ 9:34 ਵਜੇ ਖ਼ਤਮ ਹੋਵੇਗੀ। ਇਸ ਕਰਕੇ ਸਾਰੇ ਭਾਰਤ 'ਚ ਜਨਮ ਅਸ਼ਟਮੀ 16 ਅਗਸਤ ਨੂੰ ਹੀ ਮਨਾਈ ਜਾਵੇਗੀ। ਇਸ ਦਿਨ ਸਰਕਾਰੀ ਛੁੱਟੀ ਵੀ ਹੋਵੇਗੀ।
ਇਹ ਵੀ ਪੜ੍ਹੋ : Raksha Bandhan ਤੋਂ ਕਿੰਨੇ ਦਿਨਾਂ ਬਾਅਦ ਉਤਾਰਨੀ ਚਾਹੀਦੀ ਹੈ ਰੱਖੜੀ, ਜਾਣੋ ਕੀ ਹੈ ਨਿਯਮ
ਪੂਜਾ ਦਾ ਮਹੂਰਤ
ਜਨਮ ਅਸ਼ਟਮੀ ਦੀ ਵਿਸ਼ੇਸ਼ ਪੂਜਾ 16 ਅਗਸਤ ਦੀ ਰਾਤ 12:04 ਤੋਂ ਸ਼ੁਰੂ ਹੋ ਕੇ 12:47 ਵਜੇ ਤੱਕ ਸਮਾਪਤ ਹੋਵੇਗੀ। ਜਿਸ ਦੀ ਮਿਆਦ ਕੁੱਲ 43 ਮਿੰਟ ਹੋਵੇਗੀ।
ਪੂਜਾ ਵਿਧੀ
- ਸਵੇਰੇ ਇਸ਼ਨਾਨ ਕਰਕੇ ਘਰ ਦੇ ਮੰਦਰ ਦੀ ਸਫਾਈ ਕਰੋ।
- ਲੱਡੂ ਗੋਪਾਲ ਦੀ ਮੂਰਤੀ ਨੂੰ ਸਜਾਓ।
- ਜੇਕਰ ਸੰਭਵ ਹੋਵੇ ਤਾਂ ਦਿਨ ਭਰ ਫਲ, ਦਹੀਂ ਜਾਂ ਸਾਤਵਿਕ ਭੋਜਨ ਨਾਲ ਵਰਤ ਰੱਖੋ।
- ਲੱਡੂ ਗੋਪਾਲ ਦਾ ਝੂਲਾ ਸਜਾ ਕੇ ਮਨੋਹਰ ਮਾਹੌਲ ਬਣਾਓ।
- ਅੱਧੀ ਰਾਤ ਦੇ ਮੁਹੂਰਤ 'ਚ ਹਰੀ ਤਿਲਕ, ਅਕਸ਼ਤ, ਪੁਸ਼ਪ, ਦੀਪਕ ਤੇ ਭੋਗ (ਜਿਵੇਂ 56 ਭੋਗ, ਲੱਡੂ, ਮਿਸ਼ਰੀ ਆਦਿ) ਅਰਪਿਤ ਕਰੋ।
- ਪੂਜਾ ਤੋਂ ਬਾਅਦ ਪਰਿਵਾਰ ਅਤੇ ਮਿੱਤਰਾਂ ਨਾਲ ਪ੍ਰਸਾਦ ਵੰਡੋ।
- ਸੰਭਵ ਹੋਵੇ ਤਾਂ ਭਜਨ-ਕੀਰਤਨ ਤੇ ਕ੍ਰਿਸ਼ਨ ਲੀਲਾ ਦਾ ਆਯੋਜਨ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Raksha Bandhan ਤੋਂ ਕਿੰਨੇ ਦਿਨਾਂ ਬਾਅਦ ਉਤਾਰਨੀ ਚਾਹੀਦੀ ਹੈ ਰੱਖੜੀ, ਜਾਣੋ ਕੀ ਹੈ ਨਿਯਮ
NEXT STORY