ਜਲੰਧਰ (ਖੁਰਾਣਾ)–ਸ਼ਹਿਰ ਦੀਆਂ ਪਾਰਕਿੰਗ ਸਾਈਟਸ ਤੋਂ ਰੈਵੇਨਿਊ ਵਧਾਉਣ ਦੀ ਦਿਸ਼ਾ ਵਿਚ ਕਦਮ ਚੁੱਕਦੇ ਹੋਏ ਜਲੰਧਰ ਨਗਰ ਨਿਗਮ ਪ੍ਰਸ਼ਾਸਨ ਨੇ ਨਵੀਂ ਪਾਰਕਿੰਗ ਫ਼ੀਸ ਤੈਅ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਈ. ਸੀ. ਐੱਸ. ਬੇਸ ’ਤੇ ਫ਼ੀਸ ਤੈਅ ਕਰਕੇ ਆਪਣੀ ਰਿਪੋਰਟ 19 ਅਗਸਤ ਤਕ ਨਿਗਮ ਦੀ ਜੁਆਇੰਟ ਕਮਿਸ਼ਨਰ ਡਾ. ਸੁਮਨਦੀਪ ਕੌਰ ਨੂੰ ਸੌਂਪੇਗੀ। ਡਾ. ਸੁਮਨਦੀਪ ਕੌਰ ਵੱਲੋਂ ਬਣਾਈ ਗਈ ਇਸ ਕਮੇਟੀ ਵਿਚ ਤਹਿਬਾਜ਼ਾਰੀ ਵਿਭਾਗ ਦੇ ਸੁਪਰਿੰਟੈਂਡੈਂਟ ਮਨਦੀਪ ਸਿੰਘ, ਸੁਮਿਤ ਕਾਲੀਆ ਅਤੇ ਪਟਵਾਰੀ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਕਮੇਟੀ ਸ਼ਹਿਰ ਦੀਆਂ 25 ਪਾਰਕਿੰਗ ਸਾਈਟਸ ਲਈ ਨਵੀਂ ਫ਼ੀਸ ਤੈਅ ਕਰੇਗੀ, ਜਿਸ ਦੇ ਬਾਅਦ ਇਨ੍ਹਾਂ ਸਾਈਟਸ ਦੇ ਠੇਕੇ ਲਈ ਨਵੀਂ ਟੈਂਡਰ ਪ੍ਰਕਿਰਿਆ ਸ਼ੁਰੂ ਹੋਵੇਗੀ।
ਇਹ ਵੀ ਪੜ੍ਹੋ: ਪੰਜਾਬ 'ਚ ਹੜ੍ਹ! ਇਹ ਸਕੂਲ ਬੰਦ ਕਰਨ ਦੇ ਹੁਕਮ
ਜਿਹੜੀਆਂ ਪਾਰਕਿੰਗ ਸਾਈਟਸ ਲਈ ਨਵੀਂ ਫ਼ੀਸ ਤੈਅ ਕੀਤੀ ਜਾਵੇਗੀ, ਉਨ੍ਹਾਂ ਵਿਚ ਪ੍ਰਮੁੱਖ ਹਨ :
-ਪ੍ਰਾਈਮ ਟਾਵਰ ਦੇ ਸਾਹਮਣੇ
-ਸਰਵੋਦਿਆ ਹਸਪਤਾਲ ਦੇ ਬਾਹਰ ਦੋ ਥਾਵਾਂ
-ਹੋਟਲ ਕੰਟਰੀ ਇਨ ਦੇ ਨੇੜੇ
-ਬੱਸ ਸਟੈਂਡ ਦੇ ਨੇੜੇ
-ਨਰਿੰਦਰ ਸਿਨੇਮਾ ਦੇ ਸਾਹਮਣੇ
-ਗਲਾਸੀ ਜੰਕਸ਼ਨ ਦੇ ਸਾਹਮਣੇ
-ਹੋਟਲ ਪ੍ਰੈਜ਼ੀਡੈਂਟ ਦੇ ਨੇੜੇ
-ਕਮਲ ਪੈਲੇਸ ਦੇ ਬਾਹਰ
-ਹੋਟਲ ਰੈਡੀਸਨ ਦੇ ਨੇੜੇ ਦੋ ਥਾਵਾਂ
-ਕਿੰਗ ਹੋਟਲ ਦੇ ਸਾਹਮਣੇ
-ਸਦਰ ਥਾਣੇ ਦੇ ਸਾਹਮਣੇ ਆਰ. ਓ. ਬੀ. ਦੇ ਹੇਠਾਂ ਦੋ ਥਾਵਾਂ
-ਜੀ. ਟੀ. ਰੋਡ ’ਤੇ ਗੋਬਿੰਦ ਨਿਵਾਸ ਦੇ ਸਾਹਮਣੇ
-ਮਾਡਲ ਟਾਊਨ ਸਰਕਾਰੀ ਸਕੂਲ ਦੇ ਸਾਹਮਣੇ
-ਸਰਕਟ ਹਾਊਸ ਦੇ ਸਾਹਮਣੇ ਅਤੇ ਬੈਂਕ ਦੇ ਬਾਹਰ
-ਮੂਨ ਲਾਈਟ ਪੱਬ ਦੇ ਸਾਹਮਣੇ
-ਜੀ. ਟੀ. ਰੋਡ ’ਤੇ ਆਈ. ਸੀ. ਆਈ. ਸੀ. ਆਈ. ਬੈਂਕ ਦੇ ਸਾਹਮਣੇ
-ਅਪੈਕਸ ਟਾਵਰ ਰੰਗਲਾ ਵਿਹੜਾ ਦੇ ਸਾਹਮਣੇ
-ਨਗਰ ਨਿਗਮ ਗੇਟ ਦੇ ਨੇੜੇ ਕੰਪਨੀ ਬਾਗ ਦੀ ਪਾਰਕਿੰਗ
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ! ਮੁੜ ਡੈਮ ਤੋਂ ਛੱਡਿਆ ਪਾਣੀ, ਚਿਤਾਵਨੀ ਜਾਰੀ
ਨਿਗਮ ਪਹਿਲਾਂ ਵੀ ਇਨ੍ਹਾਂ ਪਾਰਕਿੰਗ ਸਾਈਟਸ ਲਈ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਚੁੱਕਾ ਸੀ ਪਰ ਵਿਧਾਇਕ ਰਮਨ ਅਰੋੜਾ ਦੀ ਵਿਜੀਲੈਂਸ ਵੱਲੋਂ ਗ੍ਰਿਫ਼ਤਾਰੀ ਅਤੇ ਉਨ੍ਹਾਂ ਦੇ ਇਕ ਸਮਰਥਕ ਵੱਲੋਂ ਕੁਝ ਪਾਰਕਿੰਗ ਸਾਈਟਸ ਲੈਣ ਦੀਆਂ ਚਰਚਾਵਾਂ ਤੋਂ ਬਾਅਦ ਮੇਅਰ ਵਨੀਤ ਧੀਰ ਨੇ ਟੈਂਡਰ ਰੱਦ ਕਰ ਦਿੱਤੇ ਸਨ। ਹੁਣ ਉਮੀਦ ਹੈ ਕਿ ਨਵੀਂ ਫ਼ੀਸ ਤੈਅ ਹੋਣ ਤੋਂ ਬਾਅਦ ਜੇਕਰ ਸਾਰੀਆਂ ਪਾਰਕਿੰਗ ਸਾਈਟਸ ਠੇਕੇ ’ਤੇ ਦੇ ਦਿੱਤੀਆਂ ਗਈਆਂ ਤਾਂ ਨਗਰ ਨਿਗਮ ਨੂੰ ਸਾਲਾਨਾ ਲਗਭਗ ਇਕ ਕਰੋੜ ਦੀ ਵਾਧੂ ਆਮਦਨ ਹੋਵੇਗੀ।
ਇਹ ਵੀ ਪੜ੍ਹੋ: ਕਹਿਰ ਓ ਰੱਬਾ ! ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਮਾਪਿਆਂ ਦੇ ਇਕਲੌਤੇ ਪੁੱਤ ਦੀ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
ਸੁਖਪਾਲ ਖਹਿਰਾ ਮਾਮਲੇ 'ਚ ਧਾਲੀਵਾਲ ਦਾ ਵੱਡਾ ਬਿਆਨ, ਤੁਸੀਂ ਵੀ ਸੁਣੋ ਕੀ ਬੋਲੇ (ਵੀਡੀਓ)
NEXT STORY