ਜਲੰਧਰ (ਬਿਊਰੋ) - ਹਿੰਦੂ ਧਰਮ 'ਚ ਨਰਾਤਿਆਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਹਿੰਦੂ ਧਰਮ ਦੇ ਲੋਕ ਮਾਂ ਦੁਰਗਾ ਦੇ ਨਰਾਤਿਆਂ ਨੂੰ ਬੜੀ ਸ਼ਰਧਾ ਨਾਲ ਮਨਾਉਂਦੇ ਹਨ। ਨਰਾਤਿਆਂ ਦੇ 9 ਦਿਨਾਂ ਦੌਰਾਨ ਮਾਂ ਦੇ ਨੌਂ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਸ਼ਰਧਾਲੂ ਮਾਂ ਨੂੰ ਖੁਸ਼ ਕਰਨ ਲਈ ਬਹੁਤ ਸਾਰੇ ਲੋਕ ਵਰਤ ਵੀ ਰੱਖਦੇ ਹਨ। ਧਾਰਮਿਕ ਮਾਨਤਾਵਾਂ ਅਨੁਸਾਰ ਨਰਾਤਿਆਂ ਦੌਰਾਨ ਦੁਰਗਾ ਦੀ ਪੂਜਾ ਕਰਨ ਨਾਲ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਦੱਸ ਦੇਈਏ ਕਿ ਨਰਾਤਿਆਂ ਦੇ 9 ਦਿਨਾਂ ਤੱਕ ਮਾਂ ਦੁਰਗਾ ਜੀ ਦੇ ਵੱਖ-ਵੱਖ ਰੂਪਾਂ ਦੀ ਪੂਜਾ ਕਰਨ ਤੋਂ ਬਾਅਦ ਵੱਖ-ਵੱਖ ਚੀਜ਼ਾਂ ਦੇ ਭੋਗ ਲਗਾਏ ਜਾਂਦੇ ਹਨ। ਇਸੇ ਲਈ ਅੱਜ ਅਸੀਂ ਨਰਾਤਿਆਂ ਦੇ ਵਰਤ ਰੱਖਣ ਵਾਲੇ ਲੋਕਾਂ ਨੂੰ ਇਹ ਦੱਸਾਂਗੇ ਕਿ ਉਨ੍ਹਾਂ ਨੂੰ ਨਰਾਤਿਆਂ ਚ ਕਿਹੜੇ ਕੰਮ ਕਰਨੇ ਚਾਹੀਦੇ ਹਨ ਅਤੇ ਕਿਹੜੇ ਕੰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ....

ਨਰਾਤਿਆ ਦਾ ਵਰਤ ਰੱਖਣ ਵਾਲੇ ਲੋਕ ਕਰ ਸਕਦੇ ਨੇ ਇਹ ਕੰਮ
. ਨਰਾਤਿਆਂ ਦੇ ਦਿਨਾਂ ’ਚ ਹਰ ਰੋਜ਼ ਮੰਦਰ ਜਾਓ ਅਤੇ ਮਾਤਾ ਰਾਣੀ ਦੀ ਪੂਜਾ ਕਰੋ। ਆਪਣੇ ਘਰ ਦੀ ਖੁਸ਼ਹਾਲੀ ਦੀ ਪ੍ਰਾਰਥਨਾ ਕਰੋ।
. ਮਾਂ ਦੁਰਗਾ ਨੂੰ ਜਲ ਚੜ੍ਹਾਓ। ਇਸ ਨਾਲ ਮਾਂ ਖ਼ੁਸ਼ ਹੋ ਜਾਂਦੀ ਹੈ।
. ਨਰਾਤਿਆਂ ਦੇ ਦਿਨਾਂ ’ਚ ਘਰ ਅਤੇ ਪੂਜਾ ਸਥਾਨ ਦੀ ਸਾਫ਼-ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ। ਘਰ ’ਚ ਨੰਗੇ ਪੈਰ ਰਹੋਗੇ ਤਾਂ ਬਹਿਤਰ ਹੋਵੇਗਾ।
. ਨਰਾਤਿਆਂ ਦਾ 9 ਦਿਨ ਵਰਤ ਰੱਖਣ ਨਾਲ ਮਾਂ ਦੁਰਗਾ ਖ਼ੁਸ਼ ਹੋ ਜਾਂਦੀ ਹੈ।
. ਨਰਾਤਿਆਂ ’ਚ ਮਾਂ ਦਾ ਵਿਸ਼ੇਸ਼ ਸ਼ਿੰਗਾਰ ਕਰੋ। ਚੌਲ, ਫੁੱਲਾਂ ਦੀ ਮਾਲਾ, ਹਾਰ ਤੇ ਨਵੇਂ ਕੱਪੜਿਆਂ ਨਾਲ ਮਾਂ ਦਾ ਸ਼ਿੰਗਾਰ ਕਰੋ।
. ਨਰਾਤਿਆਂ ’ਚ ਅਖੰਡ ਜੋਤ ਜਗਾਓ। ਇਹ ਗਾਂ ਦੇ ਦੇਸੀ ਘਿਓ ਨਾਲ ਜਗਾਓ ਤਾਂ ਬਹਿਤਰ ਹੋਵੇਗਾ ਤੇ ਮਾਂ ਖ਼ੁਸ਼ ਹੋ ਜਾਵੇਗੀ।

ਨਰਾਤਿਆਂ 'ਚ ਨਾ ਕਰੋ ਇਹ ਕੰਮ
. ਨਰਾਤਿਆਂ 'ਚ ਜੋ ਲੋਕ ਵਰਤ ਰੱਖ ਰਹੇ ਹਨ ਉਨ੍ਹਾਂ ਨੂੰ ਨਰਾਤੇ ਦੇ ਨੌਂ ਦਿਨਾਂ ਤੱਕ ਦਾੜ੍ਹੀ-ਮੁੱਛ, ਨਹੁੰ ਅਤੇ ਵਾਲ ਨਹੀਂ ਕਟਵਾਉਣੇ ਚਾਹੀਦੇ।
. ਜਿਹੜੇ ਲੋਕ ਨਰਾਤੇ ਦੇ ਦਿਨ ਆਪਣੇ ਘਰ 'ਚ ਕਲਸ਼ ਸਥਾਪਤ ਕਰਦੇ ਹਨ ਅਤੇ ਦੀਵਾ ਜਗਾਉਂਦੇ ਹਨ, ਉਨ੍ਹਾਂ ਲੋਕਾਂ ਨੂੰ ਨਰਾਤਿਆਂ ਦੌਰਾਨ ਆਪਣਾ ਘਰ ਖਾਲੀ ਨਹੀਂ ਛੱਡਣਾ ਚਾਹੀਦਾ। ਉਹ ਘਰ ਨੂੰ ਖਾਲੀ ਛੱਡ ਕੇ ਕੀਤੇ ਨਹੀਂ ਜਾ ਸਕਦੇ।
. ਨਰਾਤਿਆਂ ਦੇ ਦਿਨਾਂ 'ਚ ਘਰ ਅੰਦਰ ਲੱਸਣ, ਪਿਆਜ਼, ਨਾਨਵੈੱਜ਼ (ਮੀਟ-ਮੱਛੀ), ਸ਼ਰਾਬ ਅਤੇ ਕੋਈ ਵੀ ਨਸ਼ੀਲੀ ਚੀਜ਼ ਨਹੀਂ ਲਿਆਉਣੀ ਚਾਹੀਦੀ। ਇਸ ਤੋਂ ਇਲਾਵਾ ਨਾ ਹੀ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ।
. ਨਰਾਤਿਆਂ ਦੌਰਾਨ ਜਿਹੜੇ ਲੋਕ ਵਰਤ ਰੱਖ ਰਹੇ ਹਨ, ਉਨ੍ਹਾਂ ਨੂੰ ਚਮੜੇ ਤੋਂ ਬਣੀਆਂ ਚੀਜ਼ਾਂ ਨਹੀਂ ਪਾਉਣੀਆਂ ਚਾਹੀਦੀਆਂ ਹਨ।
. ਵਰਤ ਰੱਖਣ ਵਾਲਿਆਂ ਨੂੰ ਭੋਜਨ 'ਚ ਅਨਾਜ ਅਤੇ ਲੂਣ ਦਾ ਸੇਵਨ ਨਹੀਂ ਕਰਨਾ ਚਾਹੀਦਾ।
. ਇਸ ਤੋਂ ਇਲਾਵਾ ਨਰਾਤਿਆਂ 'ਚ ਤੁਹਾਨੂੰ ਕਾਲੇ ਰੰਗ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ।
. ਵਰਤ ਰੱਖਣ ਵਾਲੇ ਲੋਕ ਬ੍ਰਹਮਚਾਰੀਆ ਦੀ ਪਾਲਣਾ ਕਰੋ।

Navratri 2024 : ਨਰਾਤਿਆਂ ਦੇ ਦੂਜੇ ਦਿਨ ਕਰੋ ਮਾਂ ਬ੍ਰਹਮਚਾਰਣੀ ਦੀ ਇਹ ਆਰਤੀ
NEXT STORY