ਜਲੰਧਰ (ਬਿਊਰੋ) : ਆਪਣੀ ਜ਼ਿੰਦਗੀ 'ਚ ਸਫ਼ਲਤਾ ਪਾਉਣ ਦੀ ਇੱਛਾ ਹਰੇਕ ਵਿਅਕਤੀ ਰੱਖਦਾ ਹੈ, ਜਿਸ ਲਈ ਉਹ ਬਹੁਤ ਸਾਰੀਆਂ ਕੋਸ਼ਿਸ਼ਾਂ ਕਰਦਾ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਦੇ ਪੁਰਾਣੇ ਕੰਮ ਵੀ ਪੂਰੇ ਨਹੀਂ ਹੋ ਰਹੇ। ਉਨ੍ਹਾਂ ਵਲੋਂ ਕੀਤੇ ਜਾ ਰਹੇ ਨਵੇਂ ਕੰਮਾਂ 'ਚ ਵੀ ਕਈ ਤਰ੍ਹਾਂ ਦੀਆਂ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜੇਕਰ ਤੁਹਾਡੇ ਨਾਲ ਵੀ ਕੁਝ ਇਸ ਤਰ੍ਹਾਂ ਦਾ ਹੋ ਰਿਹਾ ਹੈ ਤਾਂ ਤੁਹਾਨੂੰ ਦੱਸ ਦੇਈਏ ਕਿ ਤੁਸੀਂ ਆਪਣੀ ਜ਼ਿੰਦਗੀ ਦੀ ਇਸ ਸਮੱਸਿਆ ਤੋਂ ਸੌਖੇ ਤਰੀਕੇ ਨਾਲ ਛੁਟਕਾਰਾ ਪਾ ਸਕਦੇ ਹੋ। ਇਸ ਲਈ ਤੁਹਾਨੂੰ ਬੁੱਧਵਾਰ ਵਾਲੇ ਦਿਨ ਕੁਝ ਉਪਾਅ ਕਰਨੇ ਚਾਹੀਦੇ ਹਨ, ਜਿਸ ਨਾਲ ਤੁਹਾਡੇ ਸਾਰੇ ਰੁਕੇ ਹੋਏ ਕੰਮ ਆਪਣੇ-ਆਪ ਬਣ ਜਾਣਗੇ। ਤਾਂ ਆਓ ਜਾਣਦੇ ਹਾਂ ਉਹ ਖ਼ਾਸ ਉਪਾਅ...
. ਬੁੱਧਵਾਰ ਦਾ ਦਿਨ ਭਗਵਾਨ ਗਣੇਸ਼ ਜੀ ਦਾ ਹੁੰਦਾ ਹੈ। ਇਸ ਲਈ ਇਸ ਦਿਨ ਇਨ੍ਹਾਂ ਦੀ ਪੂਜਾ ਕਰਨੀ ਬਹੁਤ ਹੀ ਸ਼ੁੱਭ ਹੁੰਦੀ ਹੈ। ਇਸ ਤੋਂ ਗਣੇਸ਼ ਜੀ ਖੁਸ਼ ਹੋ ਕੇ ਆਪਣੇ ਭਗਤਾਂ ਦੇ ਸਾਰੇ ਦੁੱਖਾਂ ਨੂੰ ਦੂਰ ਕਰਦੇ ਹਨ ਅਤੇ ਉਨ੍ਹਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ। ਜੋਤਿਸ਼ ਅਨੁਸਾਰ ਇਸ ਪ੍ਰਯੋਗ 'ਚ ਇੰਨੀ ਸ਼ਕਤੀ ਹੈ ਕਿ ਇਸ ਨਾਲ ਤੁਹਾਡੇ ਨਵੇਂ ਹੀ ਨਹੀਂ ਸਗੋਂ ਪੁਰਾਣੇ ਤੋਂ ਪੁਰਾਣੇ ਰੁਕੇ ਹੋਏ ਕੰਮ, ਵਿਗੜੇ ਹੋਏ ਕੰਮ ਵੀ ਦੇਖਦੇ ਹੀ ਦੇਖਦੇ ਪੂਰੇ ਹੋ ਜਾਣਗੇ।
ਪੜ੍ਹੋ ਇਹ ਵੀ ਖ਼ਬਰ - ਇਨ੍ਹਾਂ ਤਰੀਕਿਆਂ ਨਾਲ ਕਰੋ ਭਗਵਾਨ ਸ਼ਿਵ ਜੀ ਦੀ ਖ਼ਾਸ ਪੂਜਾ, ਪੂਰੀਆਂ ਹੋਣਗੀਆਂ ਸਾਰੀਆਂ ਮਨੋਕਾਮਨਾਵਾਂ
. ਬੁੱਧਵਾਰ ਦੇ ਦਿਨ ਘਰ 'ਚ ਹੀ ਮਿੱਟੀ ਦੇ ਗਣੇਸ਼ ਜੀ ਬਣਾ ਕੇ ਤਾਜ਼ੇ ਗੰਨੇ ਦੇ ਰਸ ਅਤੇ 108 ਸਫੈਦ ਦੁਰਵਾ ਨਾਲ ਅਭਿਸ਼ੇਕ ਕਰਨ ਨਾਲ ਪੁਰਾਣੇ ਤੋਂ ਪੁਰਾਣੇ ਰੁਕੇ ਹੋਏ ਕੰਮ ਕੁਝ ਹੀ ਦਿਨਾਂ 'ਚ ਪੂਰੇ ਹੋ ਜਾਣਗੇ।
. ਇਸ ਦਿਨ ਹਾਥੀ ਨੂੰ ਹਰਾ ਚਾਰਾ ਖਵਾਉਣ ਨਾਲ ਜ਼ਿੰਦਗੀ 'ਚ ਆ ਰਹੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ।
ਪੜ੍ਹੋ ਇਹ ਵੀ ਖ਼ਬਰ - ਐਤਵਾਰ ਨੂੰ ਭੁੱਲ ਕੇ ਵੀ ਕਦੇ ਨਾ ਕਰੋ ਇਹ ਕੰਮ, ਨਹੀਂ ਤਾਂ ਹੋ ਸਕਦੀ ਹੈ ‘ਪੈਸੇ ਦੀ ਘਾਟ’
. 21 ਗੁੜ ਦੀਆਂ ਪੇਸੀਆਂ ਸ਼੍ਰੀ ਗਣੇਸ਼ ਜੀ ਦੇ ਮੰਦਰ 'ਚ ਜਾ ਕੇ ਭਗਵਾਨ ਗਣੇਸ਼ ਜੀ ਨੂੰ ਚੜ੍ਹਾਓ। ਇਸ ਨਾਲ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
. ਜੇਕਰ ਤੁਸੀਂ ਬਹੁਤ ਧਨ ਪਾਉਣਾ ਚਾਹੁੰਦੇ ਹੋ ਤਾਂ ਬੁੱਧਵਾਰ ਗਣੇਸ਼ ਜੀ ਨੂੰ ਸ਼ੁੱਧ ਘਿਉ ਅਤੇ ਗੁੜ ਦਾ ਭੋਗ ਲਗਾਓ। ਇਸ ਨਾਲ ਧਨ ਦੀ ਪ੍ਰਾਪਤੀ ਦੇ ਯੋਗ ਬਣਦੇ ਹਨ।
ਪੜ੍ਹੋ ਇਹ ਵੀ ਖ਼ਬਰ - ਬੁੱਧਵਾਰ ਨੂੰ ਜ਼ਰੂਰ ਕਰੋ ਸ਼੍ਰੀ ਗਣੇਸ਼ ਜੀ ਦੀ ਪੂਜਾ, ਘਰ 'ਚ ਆਵੇਗਾ ਧਨ ਤੇ ਦੂਰ ਹੋਣਗੀਆਂ ਮੁਸ਼ਕਲਾਂ
ਮੰਗਲਵਾਰ ਨੂੰ ਜ਼ਰੂਰ ਕਰੋ ਇਹ ਖ਼ਾਸ ਉਪਾਅ, ਚਮਕ ਜਾਵੇਗੀ ਤੁਹਾਡੀ ਸੁੱਤੀ ਹੋਈ ਕਿਸਮਤ
NEXT STORY