ਨਵੀਂ ਦਿੱਲੀ - ਅੱਜ ਤੋਂ ਨੌਤਪਾ ਦੀ ਸ਼ੁਰੂਆਤ ਹੋ ਗਈ ਹੈ, ਜੋ ਕਿ 2 ਜੂਨ ਤੱਕ ਚੱਲੇਗੀ। ਧਾਰਮਿਕ ਅਤੇ ਜੋਤਿਸ਼ ਸ਼ਾਸਤਰ ਅਨੁਸਾਰ ਇਹ ਉਹ 9 ਦਿਨ ਹੁੰਦੇ ਹਨ ਜਦੋਂ ਸੂਰਜ ਦੇਵਤਾ ਧਰਤੀ ਦੇ ਸਭ ਤੋਂ ਜ਼ਿਆਦਾ ਨੇੜੇ ਹੁੰਦੇ ਹਨ। ਸੂਰਜ ਦੀਆਂ ਸਿੱਧੀਆਂ ਕਿਰਨਾਂ ਧਰਤੀ 'ਤੇ ਪੈਣ ਕਾਰਨ ਇਨ੍ਹਾਂ ਦਿਨਾਂ 'ਚ ਭਿਆਨਕ ਗਰਮੀ ਪੈਂਦੀ ਹੈ। ਜੋਤਿਸ਼ ਵਿਗਿਆਨ ਅਨੁਸਾਰ, ਜਦੋਂ ਸੂਰਜ ਰੋਹਿਣੀ ਨਕਸ਼ਤਰ 'ਚ ਪ੍ਰਵੇਸ਼ ਕਰਦਾ ਹੈ, ਤਾਂ ਨੌਤਪਾ ਦੀ ਸ਼ੁਰੂਆਤ ਹੁੰਦੀ ਹੈ।
ਨੌਤਪਾ ਦੌਰਾਨ ਕੀ ਕਰਨਾ ਹੈ ਵਿਸ਼ੇਸ਼ ਫਲਦਾਇਕ?
ਸਰੋਤਾਂ ਅਨੁਸਾਰ, ਇਨ੍ਹਾਂ 9 ਦਿਨਾਂ 'ਚ ਸੂਰਜ ਦੇਵਤਾ ਦੀ ਪੂਜਾ ਕਰਨਾ ਅਤੇ ਉਨ੍ਹਾਂ ਨੂੰ ਜਲ (ਅਰਘ) ਦੇਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਨਾਲ ਜੀਵਨ 'ਚ ਸੁਖ-ਸ਼ਾਂਤੀ ਅਤੇ ਸਫਲਤਾ ਮਿਲਦੀ ਹੈ।
ਭੁੱਲ ਕੇ ਵੀ ਨਾ ਕਰੋ ਇਹ ਕੰਮ (ਸਾਵਧਾਨੀਆਂ) :-
ਜੋਤਿਸ਼ ਮਾਹਿਰਾਂ ਅਨੁਸਾਰ ਨੌਤਪਾ ਦੇ ਦੌਰਾਨ ਕੁਝ ਖਾਸ ਕੰਮਾਂ ਤੋਂ ਬਚਣਾ ਚਾਹੀਦਾ ਹੈ, ਨਹੀਂ ਤਾਂ ਕੁੰਡਲੀ 'ਚ ਸੂਰਜ ਦੋਸ਼ ਪੈਦਾ ਹੋ ਸਕਦਾ ਹੈ :-
ਪਿਤਾ ਅਤੇ ਬਜ਼ੁਰਗਾਂ ਦਾ ਅਪਮਾਨ
- ਸੂਰਜ ਨੂੰ ਪਿਤਾ ਦਾ ਕਾਰਕ ਮੰਨਿਆ ਜਾਂਦਾ ਹੈ, ਇਸ ਲਈ ਇਨ੍ਹਾਂ ਦਿਨਾਂ 'ਚ ਆਪਣੇ ਪਿਤਾ ਜਾਂ ਬਜ਼ੁਰਗਾਂ ਦਾ ਅਪਮਾਨ ਕਰਨ ਨਾਲ ਕਈ ਮੁਸੀਬਤਾਂ ਆ ਸਕਦੀਆਂ ਹਨ।
ਦੇਰ ਤੱਕ ਸੌਣਾ
- ਨੌਤਪਾ ਦੌਰਾਨ ਸਵੇਰੇ ਜਲਦੀ ਉੱਠ ਕੇ ਇਸ਼ਨਾਨ ਕਰਨਾ ਚਾਹੀਦਾ ਹੈ। ਦੇਰ ਤੱਕ ਸੌਣ ਨਾਲ ਸੂਰਜ ਦੋਸ਼ ਪਰੇਸ਼ਾਨ ਕਰ ਸਕਦਾ ਹੈ।
ਸ਼ੁਭ ਕੰਮਾਂ ਦੀ ਮਨਾਹੀ
- ਇਨ੍ਹਾਂ ਦਿਨਾਂ 'ਚ ਸੂਰਜ ਦੀ ਊਰਜਾ ਬਹੁਤ ਪ੍ਰਚੰਡ ਹੁੰਦੀ ਹੈ, ਇਸ ਲਈ ਵਿਆਹ, ਗ੍ਰਹਿ ਪ੍ਰਵੇਸ਼ ਜਾਂ ਨਵੇਂ ਵਪਾਰ ਦੀ ਸ਼ੁਰੂਆਤ ਨਹੀਂ ਕਰਨੀ ਚਾਹੀਦੀ।
ਲੰਬੀ ਯਾਤਰਾ
- ਨੌਤਪਾ ਦੌਰਾਨ ਲੰਬੀ ਯਾਤਰਾ ਕਰਨ ਤੋਂ ਬਚੋ, ਕਿਉਂਕਿ ਇਹ ਬਿਮਾਰੀ ਅਤੇ ਕਸ਼ਟ ਦਾ ਕਾਰਨ ਬਣ ਸਕਦੀ ਹੈ।
ਤਾਮਸਿਕ ਭੋਜਨ
- ਮਾਸਾਹਾਰ ਅਤੇ ਨਸ਼ਿਆਂ ਦਾ ਸੇਵਨ ਸਿਹਤ ਅਤੇ ਤਰੱਕੀ 'ਚ ਰੁਕਾਵਟ ਪੈਦਾ ਕਰ ਸਕਦਾ ਹੈ।
ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨ ਨਾਲ ਵਿਅਕਤੀ ਦੇ ਆਤਮ-ਸਨਮਾਨ, ਯਸ਼ ਅਤੇ ਅਗਵਾਈ ਕਰਨ ਦੀ ਸਮਰੱਥਾ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ।
ਅੱਜ ਇਨ੍ਹਾਂ ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ ! ਮਿਲ ਰਿਹਾ ਲਾਭ ਤੇ ਕੁਝ ਕੁ ਦੇ ਵਿਗੜ ਸਕਦੇ ਨੇ ਕੰਮ
NEXT STORY