ਮੇਖ- ਸਿਤਾਰਾ ਆਮਦਨ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਵੈਸੇ ਕੰਮਕਾਜੀ ਮੋਰਚੇ ’ਤੇ ਆਪ ਦੀ ਭੱਜ-ਦੌੜ ਫੇਵਰੇਬਲ ਨਤੀਜਾ ਦੇਵੇਗੀ।
ਬ੍ਰਿਖ- ਜਿਸ ਕੰਮ ਲਈ ਯਤਨ ਕਰੋਗੇ, ਉਸ ਦਾ ਚੰਗਾ ਨਤੀਜਾ ਮਿਲੇਗਾ, ਅਫਸਰਾਂ ਦੇ ਨਰਮ ਰੁਖ਼ ਕਰਕੇ ਸ਼ਤਰੂ ਆਪ ਅੱਗੇ ਠਹਿਰ ਨਹੀਂ ਸਕਣਗੇ।
ਮਿਥੁਨ- ਜਨਰਲ ਤੌਰ ’ਤੇ ਮਜ਼ਬੂਤ ਸਿਤਾਰਾ ਆਪ ਨੂੰ ਹਰ ਮੋਰਚੇ ’ਤੇ ਹਾਵੀ, ਪ੍ਰਭਾਵੀ, ਵਿਜਈ ਰੱਖੇਗਾ, ਰਿਲੀਜੀਅਸ ਕੰਮਾਂ ’ਚ ਧਿਆਨ ਲੱਗਿਆ ਰਹੇਗਾ।
ਕਰਕ- ਪੇਟ ਦੇ ਮਾਮਲੇ ’ਚ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ, ਮੌਸਮ ਦੇ ਐਕਸਪੋਜ਼ਰ ਕਰਕੇ ਆਪ ਦੀ ਪ੍ਰੇਸ਼ਾਨੀ ਵਧ ਸਕਦੀ ਹੈ, ਵੈਸੇ ਅਰਥ ਦਸ਼ਾ ਠੀਕ-ਠਾਕ ਰਹੇਗੀ।
ਸਿੰਘ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਅਾਂ ’ਚ ਸਫਲਤਾ ਮਿਲੇਗੀ ਪਰ ਦੋਨੋਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਨਰਮ, ਕੰਸੀਡ੍ਰੇਟ ਬਣੇ ਰਹਿਣਗੇ।
ਕੰਨਿਆ- ਸ਼ਤਰੂ ਆਪ ਦੀ ਲੱਤ ਖਿੱਚਦੇ ਰਹਿ ਸਕਦੇ ਹਨ, ਇਸ ਲਈ ਉਨ੍ਹਾਂ ਦੀਆਂ ਐਕਟੀਵਿਟੀਜ਼ ’ਤੇ ਨਜ਼ਰ ਰੱਖੋ, ਸਫਰ ਵੀ ਟਾਲ ਦੇਣਾ ਸਹੀ ਰਹੇਗਾ।
ਤੁਲਾ- ਆਪ ਆਪਣੀ ਭੱਜ-ਦੌੜ ਨਾਲ ਕਿਸੇ ਬਾਧਾ-ਮੁਸ਼ਕਿਲ ਨੂੰ ਸ਼ਾਂਤ ਕਰਨ ’ਚ ਸਫਲ ਹੋ ਸਕਦੇ ਹੋ, ਸੰਤਾਨ ਦਾ ਰੁਖ਼ ਵੀ ਸੁਪੋਰਟਿਵ ਅਤੇ ਹਮਦਰਦਾਨਾ ਰਹੇਗਾ।
ਬ੍ਰਿਸ਼ਚਕ- ਪ੍ਰਾਪਰਟੀ ਅਤੇ ਕੋਰਟ-ਕਚਹਿਰੀ ਦੇ ਕੰਮਾਂ ’ਚ ਆਪ ਦਾ ਪੱਖ ਮਜ਼ਬੂਤ ਰਹੇਗਾ ਪਰ ਰਾਹੂ ਦੀ ਮੌਜੂਦਗੀ ਸਿਹਤ ਨੂੰ ਅਪਸੈੱਟ ਰੱਖਣ ਵਾਲੀ ਹੈ।
ਧਨ- ਕੰਮਕਾਜੀ ਭੱਜ-ਦੌੜ ਬਣੀ ਰਹੇਗੀ, ਤੇਜ-ਪ੍ਰਭਾਵ-ਦਬਦਬਾ ਬਣਿਆ ਰਹੇਗਾ ਪਰ ਧਿਆਨ ਰੱਖੋ ਕਿ ਸੁਭਾਅ ’ਚ ਗੁੱਸੇ ਕਰਕੇ ਕਿਸੇ ਨਾਲ ਝਗੜਾ ਨਾ ਹੋ ਜਾਵੇ।
ਮਕਰ- ਸਿਤਾਰਾ ਵਪਾਰ-ਕਾਰੋਬਾਰ ’ਚ ਲਾਭ ਦੇਣ ਅਤੇ ਬਿਹਤਰੀ ਦੇ ਹਾਲਾਤ ਬਣਾਉਣ ਵਾਲਾ, ਵਿਰੋਧੀ ਕਮਜ਼ੋਰ, ਨਿਸਤੇਜ ਅਤੇ ਪ੍ਰਭਾਵਹੀਣ ਬਣੇ ਰਹਿਣਗੇ।
ਕੁੰਭ- ਵਪਾਰਕ ਅਤੇ ਕੰਮਕਾਜ ਦੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ, ਜਨਰਲ ਤੌਰ ’ਤੇ ਆਪ ਹਾਵੀ ਰਹੋਗੇ।
ਮੀਨ- ਸਿਤਾਰਾ ਨੁਕਸਾਨ-ਪ੍ਰੇਸ਼ਾਨੀ, ਟੈਨਸ਼ਨ, ਝਮੇਲਿਅਾਂ ਅਤੇ ਖਰਚਿਅਾਂ ਵਾਲਾ, ਪੂਰੀ ਤਿਆਰੀ ਦੇ ਬਗੈਰ ਕੋਈ ਕੰਮ ਹੱਥ ’ਚ ਨਾ ਲੈਣਾ ਸਹੀ ਰਹੇਗਾ।
ਘਰ ਦੀ ਨੈਗੇਟਿਵ ਐਨਰਜੀ ਨੂੰ ਦੂਰ ਕਰਨਗੇ ਇਹ ਉਪਾਅ
NEXT STORY