ਵੈੱਬ ਡੈਸਕ- ਵੈਦਿਕ ਜੋਤਿਸ਼ ਅਨੁਸਾਰ 17 ਸਤੰਬਰ 2025 ਨੂੰ ਰਾਤ 01:38 ਵਜੇ ਸੂਰਜ ਦੇਵਤਾ ਕੰਨਿਆ ਰਾਸ਼ੀ ਵਿੱਚ ਪ੍ਰਵੇਸ਼ ਕਰਨਗੇ। ਇਸ ਤੋਂ ਪਹਿਲਾਂ 15 ਸਤੰਬਰ ਨੂੰ ਸਵੇਰੇ 10:58 ਵਜੇ ਬੁੱਧ ਵੀ ਕੰਨਿਆ ਵਿੱਚ ਦਾਖਲ ਹੋਣਗੇ। ਸੂਰਜ ਤੇ ਬੁੱਧ ਦੇ ਇਸ ਮੇਲ ਨਾਲ ਬੁੱਧਾਦਿੱਤਿਆ ਯੋਗ ਬਣੇਗਾ, ਜੋ ਕੁਝ ਰਾਸ਼ੀਆਂ ਲਈ ਵਿਸ਼ੇਸ਼ ਲਾਭਕਾਰੀ ਸਾਬਤ ਹੋ ਸਕਦਾ ਹੈ। ਇਸ ਯੋਗ ਨਾਲ ਧਨ-ਦੌਲਤ, ਮਾਨ-ਸਨਮਾਨ ਅਤੇ ਖੁਸ਼ਹਾਲੀ ਦੇ ਦਰਵਾਜ਼ੇ ਖੁੱਲਣ ਦੇ ਯੋਗ ਹਨ।
ਮਿਥੁਨ ਰਾਸ਼ੀ
ਮਿਥੁਨ ਰਾਸ਼ੀ ਦੇ ਚੌਥੇ ਭਾਵ ਵਿੱਚ ਬੁੱਧਾਦਿੱਤਿਆ ਯੋਗ ਬਣ ਰਿਹਾ ਹੈ। ਇਸ ਕਾਰਨ ਇਸ ਰਾਸ਼ੀ ਵਾਲਿਆਂ ਨੂੰ ਬੱਚਿਆਂ ਦੀ ਤਰਫੋਂ ਕੋਈ ਖੁਸ਼ਖਬਰੀ ਮਿਲ ਸਕਦੀ ਹੈ। ਨੌਕਰੀਪੇਸ਼ਾ ਲੋਕਾਂ ਨੂੰ ਵਿਦੇਸ਼ ਯਾਤਰਾ ਦਾ ਮੌਕਾ ਮਿਲ ਸਕਦਾ ਹੈ, ਜਦਕਿ ਵਪਾਰੀਆਂ ਨੂੰ ਵੱਡਾ ਲਾਭ ਹੋਵੇਗਾ। ਸ਼ੇਅਰ ਮਾਰਕੀਟ ਅਤੇ ਨਿਵੇਸ਼ਾਂ ਤੋਂ ਵੀ ਵਧੀਆ ਕਮਾਈ ਦੇ ਸੰਕੇਤ ਹਨ। ਘਰੇਲੂ ਜੀਵਨ ਵਿੱਚ ਸੁਖ-ਸ਼ਾਂਤੀ ਬਣੀ ਰਹੇਗੀ ਅਤੇ ਜੀਵਨਸਾਥੀ ਦਾ ਸਹਿਯੋਗ ਮਿਲੇਗਾ।
ਕੰਨਿਆ ਰਾਸ਼ੀ
ਕੰਨਿਆ ਰਾਸ਼ੀ ਦੇ ਲਗਨ ਭਾਵ ਵਿੱਚ ਬੁੱਧ-ਸੂਰਜ ਦਾ ਸੰਯੋਜਨ ਹੋ ਰਿਹਾ ਹੈ, ਜਿਸ ਕਾਰਨ ਇਸ ਰਾਸ਼ੀ ਵਾਲਿਆਂ ਲਈ ਸਮਾਂ ਬਹੁਤ ਲਾਭਕਾਰੀ ਰਹੇਗਾ। ਜੀਵਨ ਵਿੱਚ ਖੁਸ਼ੀਆਂ ਵਧਣਗੀਆਂ ਅਤੇ ਸਮਾਜ ਵਿੱਚ ਮਾਨ-ਸਨਮਾਨ ਮਿਲੇਗਾ। ਲਵ ਲਾਈਫ ਵਧੀਆ ਚੱਲਣ ਵਾਲੀ ਹੈ। ਸਾਥੀ ਨਾਲ ਯਾਤਰਾ ਦੇ ਯੋਗ ਹਨ। ਵਪਾਰ ਵਿੱਚ ਨਵੇਂ ਮੌਕੇ ਮਿਲ ਸਕਦੇ ਹਨ ਅਤੇ ਨੌਕਰੀਪੇਸ਼ਾ ਲੋਕਾਂ ਨੂੰ ਉੱਚ ਅਧਿਕਾਰੀਆਂ ਦੀ ਮਿਹਰਬਾਨੀ ਪ੍ਰਾਪਤ ਹੋ ਸਕਦੀ ਹੈ।
ਵ੍ਰਿਸ਼ਚਿਕ ਰਾਸ਼ੀ
ਵ੍ਰਿਸ਼ਚਿਕ ਰਾਸ਼ੀ ਦੇ ਗਿਆਰਵੇਂ ਭਾਵ ਵਿੱਚ ਇਹ ਯੋਗ ਬਣ ਰਿਹਾ ਹੈ। ਇਸ ਨਾਲ ਦੋਸਤਾਂ ਨਾਲ ਸੰਬੰਧ ਮਜ਼ਬੂਤ ਹੋਣਗੇ, ਯਾਦਗਾਰ ਯਾਤਰਾਵਾਂ ਦੇ ਸੰਕੇਤ ਹਨ। ਸਮਾਜਿਕ ਪੱਧਰ 'ਤੇ ਮਾਨ-ਸਨਮਾਨ ਵਧੇਗਾ ਅਤੇ ਆਧਿਆਤਮਿਕ ਰੁਝਾਨ ਵੀ ਤੀਵ੍ਰ ਹੋ ਸਕਦਾ ਹੈ। ਧਾਰਮਿਕ ਯਾਤਰਾਵਾਂ ਦੇ ਯੋਗ ਵੀ ਨਜ਼ਰ ਆ ਰਹੇ ਹਨ।
ਮੀਨ
ਮੀਨ ਰਾਸ਼ੀ ਦੇ ਲੋਕ ਗੋਚਰ ਸਮੇਂ ਦੌਰਾਨ ਆਪਣੇ ਦੁਸ਼ਮਣਾਂ 'ਤੇ ਹਾਵੀ ਹੋਣਗੇ। ਇਸ ਸਮੇਂ ਦੌਰਾਨ ਕਾਰੋਬਾਰ ਵਿੱਚ ਲਾਭ ਹੋ ਸਕਦਾ ਹੈ। ਅਦਾਲਤ ਨਾਲ ਸਬੰਧਤ ਮਾਮਲੇ ਤੁਹਾਡੇ ਹੱਕ ਵਿੱਚ ਹੋਣਗੇ। ਕਰਜ਼ੇ ਤੋਂ ਰਾਹਤ ਮਿਲ ਸਕਦੀ ਹੈ।
Fengshui Tips: ਘਰ 'ਚ ਰੱਖੋ ਫੇਂਗਸ਼ੂਈ ਨਾਲ ਜੁੜੀਆਂ ਇਹ ਚੀਜ਼ਾਂ, ਚਮਕ ਜਾਵੇਗੀ ਕਿਸਮਤ
NEXT STORY