ਮੇਖ- ਜਿਸ ਕੰਮ ਲਈ ਸੋਚੋਗੇ ਜਾਂ ਮਨ ਬਣਾਓਗੇ, ਉਸ ’ਚ ਕੁਝ ਸਫਲਤਾ ਮਿਲੇਗੀ, ਜਨਰਲ ਤੌਰ ’ਤੇ ਆਪ ਦੂਜਿਅਾਂ ’ਤੇ ਹਾਵੀ-ਪ੍ਰਭਾਵੀ-ਵਿਜਈ ਰਹੋਗੇ।
ਬ੍ਰਿਖ- ਯਤਨ ਕਰਨ ’ਤੇ ਹਰ ਫਰੰਟ ਉਤੇ ਬਿਹਤਰੀ ਹੋਵੇਗੀ ਅਤੇ ਕਦਮ ਬੜ੍ਹਤ ਵੱਲ ਰਹੇਗਾ, ਸਕੀਮਾਂ-ਪ੍ਰੋਗਰਾਮ ਸਿਰੇ ਚੜ੍ਹਨਗੇ, ਰਿਲੀਜੀਅਸ ਕੰਮਾਂ ’ਚ ਰੁਚੀ ਰਹੇਗੀ।
ਮਿਥੁਨ- ਪੇਟ ਲਈ ਸਿਤਾਰਾ ਕਮਜ਼ੋਰ, ਇਸ ਲਈ ਬੇਤੁਕੇ ਖਾਣ-ਪੀਣ ਤੋਂ ਬਚਣਾ ਚਾਹੀਦਾ ਹੈ, ਲਿਖਣ-ਪੜ੍ਹਨ ਦੇ ਕੰਮ ਅੱਖਾਂ ਖੋਲ੍ਹ ਕੇ ਕਰਨਾ ਸਹੀ ਰਹੇਗਾ।
ਕਰਕ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਆਪੋਜ਼ਿਟ ਸੈਕਸ ਦੇ ਪ੍ਰਤੀ ਅਟ੍ਰੈਕਸ਼ਨ ’ਚ ਵਾਧਾ ਆਪ ਨੂੰ ਕਿਸੇ ਸਮੇਂ ਮੁਸ਼ਕਿਲ ’ਚ ਪਾ ਸਕਦਾ ਹੈ।
ਸਿੰਘ- ਨੁਕਸਾਨ ਦਾ ਡਰ, ਮਨ ਵੀ ਕਿਸੇ ਸਮੇਂ ਟੈਂਸ ਬਣ ਸਕਦਾ ਹੈ, ਕਿਸੇ ਅਣਜਾਣੇ ਡਰ ਕਰਕੇ ਮਨ ਉਖੜਿਆ-ਉਖੜਿਆ ਅਤੇ ਕੋਈ ਵੀ ਫੈਸਲਾ ਨਹੀਂ ਲੈ ਸਕੇਗਾ।
ਕੰਨਿਆ- ਯਤਨ ਕਰਨ ’ਤੇ ਆਪ ਦੀ ਪਲਾਨਿੰਗ ਕੁਝ ਅੱਗੇ ਵਧੇਗੀ, ਜਨਰਲ ਤੌਰ ’ਤੇ ਕਦਮ ਬੜ੍ਹਤ ਵੱਲ, ਦੂਜਿਅਾਂ ’ਤੇ ਆਪ ਦਾ ਪ੍ਰਭਾਵ-ਪੈਠ-ਛਾਪ ਵਧੇਗੀ।
ਤੁਲਾ- ਬੇਸ਼ੱਕ ਕੋਰਟ-ਕਚਹਿਰੀ ਦੇ ਕੰਮਾਂ ਲਈ ਸਿਤਾਰਾ ਸਟਰਾਂਗ ਹੈ ਤਾਂ ਵੀ ਆਪ ਨੂੰ ਹਰ ਯਤਨ ਪੂਰਾ ਜ਼ੋਰ ਲਗਾ ਕੇ ਕਰਨਾ ਠੀਕ ਰਹੇਗਾ, ਮਾਣ-ਯਸ਼ ਦੀ ਪ੍ਰਾਪਤੀ।
ਬ੍ਰਿਸ਼ਚਕ- ਉਤਸ਼ਾਹ-ਹਿੰਮਤ, ਯਤਨ ਸ਼ਕਤੀ ਬਣੀ ਰਹੇਗੀ, ਵੱਡੇ ਲੋਕਾਂ ਨਾਲ ਮੇਲ-ਜੋਲ, ਸਹਿਯੋਗ, ਦੂਸਰੇ ਲੋਕ ਆਪ ਦੀ ਸੋਚ-ਦਲੀਲ ਵੱਲ ਖਾਸ ਧਿਆਨ ਦੇਣਗੇ।
ਧਨ- ਸਿਤਾਰਾ ਕਾਰੋਬਾਰੀ ਕੰਮਾਂ ’ਚ ਕਦਮ ਬੜ੍ਹਤ ਵੱਲ ਰੱਖਣ ਵਾਲਾ, ਯਤਨ ਕਰਨ ’ਤੇ ਕੋਈ ਕੰਮਕਾਜੀ ਪ੍ਰਾਬਲਮ ਰਸਤੇ ’ਚੋਂ ਹਟ ਸਕਦੀ ਹੈ, ਟੂਰਿੰਗ ਵੀ ਫਰੂਟਫੁੱਲ।
ਮਕਰ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ ਪਰ ਰੇਸ਼ਾ, ਨਜ਼ਲਾ, ਜ਼ੁਕਾਮ ਦੀ ਸ਼ਿਕਾਇਤ ਅਤੇ ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਅ ਰੱਖਣਾ ਚਾਹੀਦਾ ਹੈ।
ਕੁੰਭ- ਖਰਚਿਅਾਂ ਕਰਕੇ ਫਾਈਨਾਂਸ਼ੀਅਲ ਦਸ਼ਾ ਤੰਗ ਰਹੇਗੀ, ਲੈਣ-ਦੇਣ ਦੇ ਕੰਮ ਅਲਰਟ ਰਹਿ ਕੇ ਕਰੋ ਤਾਂ ਕਿ ਆਪ ਦੀ ਕੋਈ ਪੇਮੈਂਟ ਕਿਧਰੇ ਬਲਾਕ ਨਾ ਹੋ ਜਾਵੇ।
ਮੀਨ- ਕਾਰੋਬਾਰੀ ਟੂਰਿੰਗ, ਟ੍ਰੇਡਿੰਗ, ਸਪਲਾਈ ਦਾ ਕੰਮ ਕਰਨ ਵਾਲਿਅਾਂ ਨੂੰ ਆਪਣੀ ਕੰਮਕਾਜੀ ਭੱਜ-ਦੌੜ ਦੀ ਚੰਗੀ ਰਿਟਰਨ ਮਿਲੇਗੀ ਪਰ ਪੈਰ ਫਿਸਲਣ ਦਾ ਡਰ ਬਣਿਆ ਰਹੇਗਾ, ਅਹਿਤਿਆਤ ਰੱਖੋ।
4 ਨਵੰਬਰ 2019, ਸੋਮਵਾਰ ਕੱਤਕ ਸੁਦੀ ਤਿਥੀ ਅਸ਼ਟਮੀ (4-5 ਮੱਧ ਰਾਤ 4.57 ਤਕ) ਅਤੇ ਮਗਰੋਂ ਤਿਥੀ ਨੌਮੀ।
ਸੂਰਜ ਉਦੈ ਸਮੇਂ ਸਿਤਾਰਿਅਾਂ ਦੀ ਸਥਿਤੀ
ਸੂਰਜ ਤੁਲਾ ’ਚ
ਚੰਦਰਮਾ ਮਕਰ ’ਚ
ਮੰਗਲ ਕੰਨਿਆ ’ਚ
ਬੁੱੱਧ ਬ੍ਰਿਸ਼ਚਕ ’ਚ
ਗੁਰੂ ਬ੍ਰਿਸ਼ਚਕ ’ਚ
ਸ਼ੁੱਕਰ ਬ੍ਰਿਸ਼ਚਕ ’ਚ
ਸ਼ਨੀ ਧਨ ’ਚ
ਰਾਹੂ ਮਿਥੁਨ ’ਚ
ਕੇਤੂ ਧਨ ’ਚ
ਬਿਕ੍ਰਮੀ ਸੰਮਤ : 2076, ਕੱਤਕ ਪ੍ਰਵਿਸ਼ਟੇ : 19, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 13 (ਕੱਤਕ), ਹਿਜਰੀ ਸਾਲ : 1441, ਮਹੀਨਾ : ਰਬਿ-ਉਲ-ਅੱਵਲ, ਤਰੀਕ : 6, ਸੂਰਜ ਉਦੈ ਸਵੇਰੇ : 6.49 ਵਜੇ, ਸੂਰਜ ਅਸਤ : ਸ਼ਾਮ 5.33 ਵਜੇ (ਜਲੰਧਰ ਟਾਈਮ), ਨਕਸ਼ੱਤਰ : ਸ਼੍ਰਵਣ (4-5 ਮੱਧ ਰਾਤ 3.23 ਤਕ) ਅਤੇ ਮਗਰੋਂ ਨਕਸ਼ੱਤਰ ਧਨਿਸ਼ਠਾ। ਯੋਗ : ਗੰਡ (ਪੂਰਾ ਦਿਨ-ਰਾਤ)। ਚੰਦਰਮਾ : ਮਕਰ ਰਾਸ਼ੀ ’ਤੇ (ਪੂਰਾ ਦਿਨ-ਰਾਤ), ਭਦਰਾ ਰਹੇਗੀ (ਬਾਅਦ ਦੁਪਹਿਰ 3.57 ਤਕ)। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ। ਰਾਹੂਕਾਲ : ਸਵੇਰੇ ਸਾਢੇ ਸੱਤ ਤੋਂ 9 ਵਜੇ ਤਕ। ਪੁਰਬ, ਿਦਵਸ ਅਤੇ ਤਿਉਹਾਰ : ਗੋਪ ਅਸ਼ਟਮੀ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।
ਹਰ ਐਤਵਾਰ ਕਰੋ ਇਹ ਕੰਮ, ਹੋਵੇਗਾ ਲਾਭ
NEXT STORY