ਜਲੰਧਰ (ਬਿਊਰੋ) - ਜੋਤਿਸ਼ ਸ਼ਾਸਤਰ 'ਚ ਮੰਗਲਵਾਰ ਦਾ ਦਿਨ ਹਨੂਮਾਨ ਜੀ ਨੂੰ ਸਮਰਪਿਤ ਹੈ। ਇਸ ਦਿਨ ਹਨੂਮਾਨ ਜੀ ਦੀ ਪੂਜਾ ਕਰਨ ਨਾਲ ਹਰ ਤਰ੍ਹਾਂ ਦੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ। ਮੰਗਲ ਗ੍ਰਹਿ ਸੰਬੰਧੀ ਸਾਰੇ ਦੋਸ਼ ਵੀ ਖਤਮ ਹੋ ਜਾਂਦੇ ਹਨ। ਤਾਂ ਚਲੋ ਜਾਣਦੇ ਹਾਂ ਕਿ ਮੰਗਲਵਾਰ ਨੂੰ ਕੀ ਕਰਨਾ ਚਾਹੀਦਾ ਹੈ, ਜਿਸ ਨਾਲ ਹਨੂਮਾਨ ਜੀ ਵੀ ਖੁਸ਼ ਹੋ ਜਾਣ ਅਤੇ ਮੰਗਲ ਗ੍ਰਹਿ ਸੰਬੰਧੀ ਸਾਰੇ ਦੋਸ਼ ਵੀ ਦੂਰ ਹੋ ਜਾਣ। ਮੰਗਲ ਗ੍ਰਹਿ ਨੂੰ ਤੇਜਸਵੀ ਗ੍ਰਹਿ ਮੰਨਿਆ ਜਾਂਦਾ ਹੈ। ਇਸ ਦੀ ਪੂਜਾ ਕਰਨ ਨਾਲ ਹਨੂਮਾਨ ਜੀ ਖੁਸ਼ ਹੁੰਦੇ ਹਨ। ਕਈ ਵਾਰ ਕੁੰਡਲੀ 'ਚ ਮੰਗਲ ਦੋਸ਼ ਹੋਣ ਕਾਰਨ ਦੁੱਖ ਪੈਦਾ ਹੁੰਦੇ ਹਨ। ਇਸ ਲਈ ਜੇਕਰ ਕੁਝ ਆਸਾਨ ਉਪਾਅ ਕੀਤੇ ਜਾਣ ਤਾਂ ਮੰਗਲ ਦੇਵਤਾ ਅਤੇ ਹਨੂਮਾਨ ਜੀ ਦੋਵੇਂ ਖੁਸ਼ ਹੋ ਜਾਂਦੇ ਹਨ ਅਤੇ ਜੀਵਨ ਨੂੰ ਸੁਖ-ਸਮਰਿੱਧੀ ਦਾ ਵਰਦਾਨ ਦਿੰਦੇ ਹਨ।
ਕਰੋ ਇਹ ਖਾਸ ਉਪਾਅ
. ਕਿਸੇ ਜੋਤਿਸ਼ ਆਚਾਰਯ ਨਾਲ ਵਿਚਾਰ ਕਰਨ ਤੋਂ ਬਾਅਦ ਮੂੰਗਾ ਰਤਨ ਧਾਰਨ ਕਰੋ। ਮੂੰਗਾ ਮੰਗਲ ਗ੍ਰਹਿ ਦਾ ਰਤਨ ਹੁੰਦਾ ਹੈ।
. ਜੇਕਰ ਸਰੀਰ ਹਮੇਸ਼ਾ ਰੋਗ ਨਾਲ ਪੀੜਤ ਰਹਿੰਦਾ ਹੈ ਤਾਂ ਹਰ ਤਰ੍ਹਾਂ ਦੇ ਰੋਗ ਨੂੰ ਦੂਰ ਕਰਨ ਲਈ ਹਰ ਮੰਗਲਵਾਰ ਨੂੰ ਗੁੜ ਅਤੇ ਆਟੇ ਦਾ ਦਾਨ ਕਰੋ।
. ਜੇਕਰ ਘਰ 'ਚ ਹਮੇਸ਼ਾ ਕਲੇਸ਼ ਬਣਿਆ ਰਹਿੰਦਾ ਹੈ ਤਾਂ ਉਸ ਦੀ ਸ਼ਾਂਤੀ ਲਈ ਹਰ ਮੰਗਲਵਾਰ ਨੂੰ ਵਹਿੰਦੇ ਹੋਏ ਪਾਣੀ 'ਚ ਲਾਲ ਮਸੂਰ ਦੀ ਦਾਲ ਵਹਾਓ।
. ਜ਼ਮੀਨ ਜ਼ਾਇਦਾਦ ਦੀ ਪ੍ਰਾਪਤੀ ਲਈ ਵੱਡੇ ਭਰਾ ਦੀ ਸੇਵਾ ਕਰੋ ਅਤੇ ਕਿਸੇ ਦੇ ਧਨ ਜਾਂ ਜ਼ਮੀਨ 'ਤੇ ਮਾੜੀ ਨਜ਼ਰ ਨਾ ਰੱਖੋ।
. ਮੰਗਲਵਾਰ ਦੀ ਸ਼ਾਮ ਹਨੂਮਾਨ ਜੀ ਦੇ ਮੰਦਰ 'ਚ ਸਿੰਧੂਰੀ ਪ੍ਰਸਾਦ ਚੜ੍ਹਾਓ। ਇਸ ਉਪਾਅ ਨਾਲ ਜੀਵਨ ਦੀ ਹਰ ਮੁਸ਼ਕਲ ਰਾਹ 'ਤੇ ਕੇਸਰੀ ਨੰਦਨ ਤੁਹਾਡੇ ਨਾਲ ਹੋਣਗੇ।
. ਮੰਗਲਵਾਰ ਦੇ ਦਿਨ ਲਾਲ ਚੰਦਨ, ਲਾਲ ਗੁਲਾਬ ਦੇ ਫੁੱਲ ਅਤੇ ਰੌਲੀ ਲਓ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਲਾਲ ਕੱਪੜੇ 'ਚ ਬੰਨ੍ਹ ਕੇ ਇਕ ਹਫਤੇ ਲਈ ਮੰਦਰ 'ਚ ਰੱਖ ਦਿਓ। ਘਰ 'ਚ ਧੂਫਬੱਤੀ ਜ਼ਰੂਰ ਕਰੋ। ਇਕ ਹਫਤੇ ਤੋਂ ਬਾਅਦ ਉਨ੍ਹਾਂ ਨੂੰ ਦੁਕਾਨ ਦੀ ਤਿਜੌਰੀ 'ਚ ਰੱਖ ਦਿਓ। ਅਜਿਹਾ ਕਰਨ ਨਾਲ ਧਨ 'ਚ ਵਾਧਾ ਹੋਵੇਗਾ।
ਸੋਮਵਾਰ ਨੂੰ ਕਰੋ ਇਹ ਖ਼ਾਸ ਉਪਾਅ, ਸ਼ਿਵ ਜੀ ਕਰਨਗੇ ਹਰ ਇੱਛਾ ਪੂਰੀ ਤੇ ਘਰ ਆਵੇਗਾ ਧਨ
NEXT STORY