ਨਵੀਂ ਦਿੱਲੀ - ਹਰ ਇਨਸਾਨ ਆਪਣੇ ਪਰਿਵਾਰ ਦਾ ਖ਼ਰਚਾ ਸਹੀ ਢੰਗ ਨਾਲ ਚਲਾਉਣ ਲਈ ਭਰਪੂਰ ਮਿਹਨਤ ਕਰਦਾ ਹੈ। ਪਰ ਕਈ ਵਾਰ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ, ਸਾਡੀ ਜ਼ਿੰਦਗੀ ਵਿਚ ਪੈਸੇ ਅਤੇ ਅਨਾਜ ਦੀ ਕਮੀ ਬਣੀ ਰਹਿੰਦੀ ਹੈ। ਜੇਕਰ ਤੁਸੀਂ ਵੀ ਅਜਿਹੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ, ਤਾਂ ਤੁਹਾਨੂੰ ਵਾਸਤੂ ਸ਼ਾਸਤਰ ਵਿੱਚ ਦੱਸੇ ਗਏ ਕੁਝ ਖਾਸ ਨਿਯਮਾਂ ਬਾਰੇ ਜਾਣਨਾ ਚਾਹੀਦਾ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ, ਸਾਨੂੰ ਸਵੇਰੇ ਉੱਠਦੇ ਸਮੇਂ ਅਤੇ ਦਿਨ ਦੀ ਸ਼ੁਰੂਆਤ ਕਰਦੇ ਸਮੇਂ ਕੁਝ ਚੀਜ਼ਾਂ ਨੂੰ ਨਹੀਂ ਦੇਖਣਾ ਚਾਹੀਦਾ ਹੈ। ਆਓ ਜਾਣਦੇ ਹਾਂ ਉਹ ਕਿਹੜੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਦੇਖ ਕੇ ਤੁਹਾਡਾ ਪੂਰਾ ਦਿਨ ਪ੍ਰਭਾਵਿਤ ਹੋ ਸਕਦਾ ਹੈ।
ਇਹ ਵੀ ਪੜ੍ਹੋ : Vastu Shastra : ਘਰ 'ਤੇ ਚੰਗਾ ਪ੍ਰਭਾਵ ਪਾਉਂਦੀ ਹੈ ਵਾਸਤੂ-ਅਨੁਕੂਲ Landscaping
ਵਾਸਤੂ ਸ਼ਾਸਤਰ ਅਨੁਸਾਰ ਸਵੇਰੇ ਬੰਦ ਘੜੀ ਵੱਲ ਨਹੀਂ ਦੇਖਣਾ ਚਾਹੀਦਾ ਹੈ। ਬੰਦ ਘੜੀ ਵੱਲ ਦੇਖ ਕੇ ਸਾਰਾ ਦਿਨ ਖਰਾਬ ਹੋ ਜਾਂਦਾ ਹੈ। ਵਾਸਤੂ ਸ਼ਾਸਤਰ ਦੇ ਮੁਤਾਬਕ ਘਰ 'ਚ ਬੰਦ ਘੜੀ ਨਹੀਂ ਰੱਖਣੀ ਚਾਹੀਦੀ। ਬੰਦ ਘੜੀ ਰੱਖਣਾ ਵੀ ਅਸ਼ੁਭ ਮੰਨਿਆ ਜਾਂਦਾ ਹੈ।
ਵਾਸਤੂ ਸ਼ਾਸਤਰ ਦੇ ਮੁਤਾਬਕ ਸਵੇਰੇ ਉੱਠਦੇ ਹੀ ਸ਼ੀਸ਼ੇ ਨੂੰ ਨਹੀਂ ਦੇਖਣਾ ਚਾਹੀਦਾ। ਸਵੇਰੇ ਉੱਠਦੇ ਹੀ ਸ਼ੀਸ਼ਾ ਦੇਖਣਾ ਅਸ਼ੁਭ ਮੰਨਿਆ ਜਾਂਦਾ ਹੈ। ਸਵੇਰੇ ਉੱਠਦੇ ਹੀ ਸ਼ੀਸ਼ੇ ਵਿੱਚ ਦੇਖਣਾ ਸਾਰਾ ਦਿਨ ਖਰਾਬ ਕਰ ਦਿੰਦਾ ਹੈ।
ਵਾਸਤੂ ਸ਼ਾਸਤਰ ਅਨੁਸਾਰ ਸਵੇਰੇ-ਸਵੇਰੇ ਜੂਠੇ ਭਾਂਡਿਆਂ ਨੂੰ ਨਹੀਂ ਦੇਖਣਾ ਚਾਹੀਦਾ ਹੈ। ਸਵੇਰੇ ਗੰਦੇ ਭਾਂਡਿਆਂ ਨੂੰ ਦੇਖਣਾ ਵੀ ਸ਼ੁਭ ਨਹੀਂ ਮੰਨਿਆ ਜਾਂਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਬਰਤਨ ਸਾਫ਼ ਕਰ ਲੈਣੇ ਚਾਹੀਦੇ ਹਨ। ਕਿਉਂਕਿ ਰਾਤ ਨੂੰ ਗੰਦੇ ਭਾਂਡਿਆਂ ਨੂੰ ਛੱਡਣ ਨਾਲ ਆਰਥਿਕ ਸਮੱਸਿਆ ਪੈਦਾ ਹੋ ਸਕਦੀ ਹੈ।
ਵਾਸਤੂ ਸ਼ਾਸਤਰ ਦੇ ਮੁਤਾਬਕ ਸਵੇਰੇ ਉੱਠਦੇ ਹੀ ਜੰਗਲੀ ਜਾਨਵਰ ਜਾਂ ਜਾਨਵਰਾਂ ਦੀ ਤਸਵੀਰ ਦੇਖਣਾ ਅਸ਼ੁਭ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਸਵੇਰੇ ਉੱਠਦੇ ਹੀ ਤੁਹਾਨੂੰ ਆਪਣੇ ਪਾਲਤੂ ਜਾਨਵਰ ਦਾ ਚਿਹਰਾ ਵੀ ਨਹੀਂ ਦੇਖਣਾ ਚਾਹੀਦਾ।
ਵਾਸਤੂ ਸ਼ਾਸਤਰ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਸਵੇਰੇ ਉੱਠਣ ਤੋਂ ਬਾਅਦ, ਪਰਛਾਵੇਂ ਨੂੰ ਦੇਖਣ ਤੋਂ ਬਚਣਾ ਚਾਹੀਦਾ ਹੈ, ਭਾਵੇਂ ਉਹ ਆਪਣਾ ਹੋਵੇ ਜਾਂ ਦੂਜਿਆਂ ਦਾ। ਪਰਛਾਵਾਂ ਦੇਖਣ ਨਾਲ ਵਿਅਕਤੀ ਨੂੰ ਅਜੀਬ ਡਰ, ਤਣਾਅ ਅਤੇ ਘਬਰਾਹਟ ਮਹਿਸੂਸ ਹੋ ਸਕਦੀ ਹੈ।
ਇਹ ਵੀ ਪੜ੍ਹੋ : Vastu Tips : ਬੱਚੇ ਦੇ ਸਟੱਡੀ ਰੂਮ 'ਚ ਲਗਾਓ ਇਹ ਬੂਟੇ , ਵਧੇਗੀ ਇਕਾਗਰਤਾ ਅਤੇ ਆਤਮਵਿਸ਼ਵਾਸ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼੍ਰੀ ਗਣੇਸ਼ ਜੀ ਦੇ ਇਨ੍ਹਾਂ ਮੰਤਰਾਂ ਦਾ ਜ਼ਰੂਰ ਕਰੋ ਉਚਾਰਣ, ਜੀਵਨ ਦੀ ਹਰ ਪਰੇਸ਼ਾਨੀ ਹੋਵੇਗੀ ਦੂਰ
NEXT STORY