ਨਵੀਂ ਦਿੱਲੀ - 7 ਮਾਰਚ, 2026 ਦਾ ਦਿਨ ਤੁਹਾਡੀ ਕਿਸਮਤ 'ਚ ਕੀ ਨਵਾਂ ਲੈ ਕੇ ਆ ਰਿਹਾ ਹੈ? ਸੂਤਰਾਂ ਦੇ ਅਨੁਸਾਰ, ਅੱਜ ਦਾ ਰਾਸ਼ੀਫਲ ਵੱਖ-ਵੱਖ ਰਾਸ਼ੀਆਂ ਲਈ ਹੇਠ ਲਿਖੇ ਅਨੁਸਾਰ ਹੈ :-
ਮੇਖ. ਬ੍ਰਿਖ ਤੇ ਮਿਥੁਨ ਰਾਸ਼ੀ
- ਮੇਖ ਰਾਸ਼ੀ ਦੇ ਲੋਕਾਂ ਲਈ ਅੱਜ ਦਾ ਦਿਨ ਨਵੀਂ ਊਰਜਾ ਭਰਪੂਰ ਰਹੇਗਾ ਅਤੇ ਪੁਰਾਣੀਆਂ ਕੋਸ਼ਿਸ਼ਾਂ ਦੇ ਸਕਾਰਾਤਮਕ ਨਤੀਜੇ ਮਿਲਣਗੇ। ਬ੍ਰਿਸ਼ ਰਾਸ਼ੀ ਵਾਲੇ ਆਪਣੇ ਕੰਮ ਪ੍ਰਤੀ ਗੰਭੀਰ ਰਹਿਣਗੇ ਅਤੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਮਿਲ ਸਕਦੀ ਹੈ। ਮਿਥੁਨ ਰਾਸ਼ੀ ਦੇ ਜਾਤਕਾਂ ਨੂੰ ਨਵੇਂ ਗਾਹਕਾਂ ਤੋਂ ਚੰਗਾ ਲਾਭ ਹੋ ਸਕਦਾ ਹੈ ਅਤੇ ਪਰਿਵਾਰਕ ਰਿਸ਼ਤੇ ਮਜ਼ਬੂਤ ਹੋਣਗੇ।
ਕਰਕ, ਸਿੰਘ ਅਤੇ ਕੰਨਿਆ ਰਾਸ਼ੀ
ਕਰਕ ਰਾਸ਼ੀ ਵਾਲਿਆਂ 'ਚ ਸਕਾਰਾਤਮਕਤਾ ਰਹੇਗੀ ਅਤੇ ਉਨ੍ਹਾਂ ਨੂੰ ਵਿਆਹ ਦਾ ਪ੍ਰਸਤਾਵ ਵੀ ਮਿਲ ਸਕਦਾ ਹੈ। ਸਿੰਘ ਰਾਸ਼ੀ ਲਈ ਅੱਜ ਦਾ ਦਿਨ ਉੱਤਮ ਹੈ, ਜਿਸ 'ਚ ਨੌਕਰੀ ਦੇ ਨਵੇਂ ਮੌਕੇ ਅਤੇ ਪਰਿਵਾਰ ਨਾਲ ਯਾਤਰਾ ਦੀ ਯੋਜਨਾ ਬਣ ਸਕਦੀ ਹੈ। ਕੰਨਿਆ ਰਾਸ਼ੀ ਦੇ ਲੋਕਾਂ ਲਈ ਦਿਨ ਸ਼ਾਨਦਾਰ ਰਹੇਗਾ, ਜਿੱਥੇ ਬਜ਼ੁਰਗਾਂ ਦੀ ਸਲਾਹ ਕੰਮ ਆਵੇਗੀ।
ਤੁਲਾ, ਬ੍ਰਿਸ਼ਚਕ ਅਤੇ ਧਨੁ ਰਾਸ਼ੀ
ਤੁਲਾ ਰਾਸ਼ੀ ਨੂੰ ਅੱਜ ਸੰਤੁਲਨ ਬਣਾ ਕੇ ਰੱਖਣ ਦੀ ਲੋੜ ਹੈ ਅਤੇ ਕੰਮ 'ਤੇ ਕੋਈ ਮਹੱਤਵਪੂਰਨ ਫੈਸਲਾ ਲੈਣਾ ਪੈ ਸਕਦਾ ਹੈ। ਬ੍ਰਿਸ਼ਚਕ ਰਾਸ਼ੀ ਵਾਲਿਆਂ ਨੂੰ ਮਾਨਸਿਕ ਤਣਾਅ ਤੋਂ ਬਚਣਾ ਚਾਹੀਦਾ ਹੈ, ਹਾਲਾਂਕਿ ਨੌਕਰੀ 'ਚ ਨਵੇਂ ਪ੍ਰੋਜੈਕਟ ਦੀ ਜ਼ਿੰਮੇਵਾਰੀ ਮਿਲ ਸਕਦੀ ਹੈ। ਧਨੁ ਰਾਸ਼ੀ ਲਈ ਅੱਜ ਦਾ ਦਿਨ ਪ੍ਰੇਰਨਾਦਾਇਕ ਰਹੇਗਾ ਅਤੇ ਪੁਰਾਣੇ ਨਿਵੇਸ਼ ਤੋਂ ਲਾਭ ਮਿਲਣ ਦੀ ਸੰਭਾਵਨਾ ਹੈ।
ਮਕਰ, ਕੁੰਭ ਅਤੇ ਮੀਨ ਰਾਸ਼ੀ
ਮਕਰ ਰਾਸ਼ੀ ਦੇ ਲੋਕ ਆਪਣੇ ਟੀਚਿਆਂ ਪ੍ਰਤੀ ਸਰਗਰਮ ਰਹਿਣਗੇ ਪਰ ਉਨ੍ਹਾਂ ਨੂੰ ਸਿਹਤ ਪ੍ਰਤੀ ਸਾਵਧਾਨ ਰਹਿਣਾ ਚਾਹੀਦਾ ਹੈ। ਕੁੰਭ ਰਾਸ਼ੀ ਲਈ ਨਵੀਆਂ ਸੰਭਾਵਨਾਵਾਂ ਅਤੇ ਨਵੇਂ ਸੰਪਰਕ ਫਾਇਦੇਮੰਦ ਸਾਬਤ ਹੋਣਗੇ। ਮੀਨ ਰਾਸ਼ੀ ਵਾਲਿਆਂ ਦੇ ਮਨ ਵਿੱਚ ਰਚਨਾਤਮਕ ਵਿਚਾਰ ਆਉਣਗੇ ਅਤੇ ਪਰਿਵਾਰਕ ਮੈਂਬਰਾਂ ਨਾਲ ਭਾਵਨਾਤਮਕ ਸਾਂਝ ਵਧੇਗੀ।
ਸੂਤਰਾਂ ਅਨੁਸਾਰ, ਅੱਜ ਦੇ ਦਿਨ ਜ਼ਿਆਦਾਤਰ ਰਾਸ਼ੀਆਂ ਲਈ ਸਿਹਤ ਅਤੇ ਖਾਣ-ਪੀਣ ਦਾ ਧਿਆਨ ਰੱਖਣਾ ਅਤੇ ਨਿਯਮਿਤ ਕਸਰਤ ਕਰਨਾ ਫਾਇਦੇਮੰਦ ਰਹੇਗਾ।
'ਮੈਡਮ ਜੀ' ਦਾ ਸ਼ਰਮਨਾਕ ਕਾਰਾ! ਸਕੂਲ 'ਚ ਪੜ੍ਹਾਈ ਦੀ ਜਗ੍ਹਾ ਵਿਦਿਆਰਥੀਆਂ ਤੋਂ ਕਰਵਾਈ ਮਸਾਜ, ਹੋਈ ਵੱਡੀ ਕਾਰਵਾਈ
NEXT STORY