ਜਲੰਧਰ (ਬਿਊਰੋ) — 2 ਸਤੰਬਰ ਯਾਨੀਕਿ ਅੱਜ ਤੋਂ ਸ਼ਰਾਧ ਸ਼ੁਰੂ ਹੋ ਚੁੱਕੇ ਹਨ। ਅੱਜ ਪਹਿਲਾ ਸ਼ਰਾਧ ਹੈ। ਇਹ ਸ਼ਰਾਧ 17 ਸਤੰਬਰ ਤੱਕ ਰਹਿਣਗੇ। ਹਿੰਦੂ ਧਰਮ 'ਚ ਸ਼ਰਾਧਾਂ ਦਾ ਖ਼ਾਸ ਮਹੱਤਵ ਹੈ। ਸ਼ਰਾਧਾਂ ਦੌਰਾਨ ਗੀਤਾ ਦਾ ਪਾਠ ਤੇ ਦਾਨ ਕਰਨ ਨਾਲ ਕਾਫ਼ੀ ਲਾਭ ਮਿਲਦਾ ਹੈ। ਆਖਿਆ ਜਾਂਦਾ ਹੈ ਕਿ ਆਪਣੇ ਵੱਡ-ਵੱਡੇਰਿਆਂ ਦੀ ਆਤਮਾ ਦੀ ਸ਼ਾਂਤੀ ਲਈ ਹੀ ਇਹ ਸ਼ਰਾਧ ਕੀਤੇ ਜਾਂਦੇ ਹਨ।
ਸ਼ਾਸਤਰਾਂ ਮੁਤਾਬਕ, ਜੇਕਰ ਕੋਈ ਸ਼ਰਾਧ ਨਹੀਂ ਕਰ ਪਾਉਂਦਾ ਤਾਂ ਉਸ ਦੇ ਘਰ ਅਸ਼ਾਂਤੀ ਦੇ ਨਾਲ-ਨਾਲ ਕਈ ਮੁਸੀਬਤਾਂ ਆ ਜਾਂਦੀਆਂ ਹਨ। ਇਸ ਲਈ ਹਰ ਕਿਸੇ ਲਈ ਸ਼ਰਾਧ ਕਰਨਾ ਜ਼ਰੂਰੀ ਹੁੰਦਾ ਹੈ। ਧਾਰਮਿਕ ਗ੍ਰੰਥਾਂ 'ਚ ਕਿਹਾ ਗਿਆ ਹੈ ਕਿ ਆਪਣੇ ਵੱਡ-ਵੱਡੇਰਿਆਂ ਲਈ ਪੂਰੀ ਸ਼ਰਧਾ ਨਾਲ ਕੀਤੇ ਗਏ ਸ਼ਰਾਧ ਨਾਲ ਮਨ ਦੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਹੁੰਦੀ ਹੈ।
ਜਾਣੋ ਕਦੋ ਕਿਹੜਾ ਹੈ ਸ਼ਰਾਧ
ਜੋਤਿਸ਼ ਆਚਾਰੀਆ ਮੁਤਾਬਕ, 2 ਸਤੰਬਰ- ਪੂਰਨਿਮਾ ਸ਼ਰਾਧ, 3 ਸਤੰਬਰ- ਪ੍ਰਤੀਪਦਾ ਭਾਵ ਪਹਿਲਾ, 4 ਸਤੰਬਰ- ਦ੍ਰਿਤੀਆ ਭਾਵ ਦੂਜਾ, 5 ਸਤੰਬਰ- ਤ੍ਰਿਤੀਆ ਭਾਵ ਤੀਜਾ, 6 ਸਤੰਬਰ- ਚਤੁਰਥੀ ਭਾਵ ਚੌਥਾ, 7 ਸਤੰਬਰ- ਪੰਚਮੀ ਭਾਵ ਪੰਜਵਾਂ, ਮਹਾਂਭਾਰਣੀ, 8 ਸਤੰਬਰ- ਛਠੀ ਭਾਵ ਛੇਵਾਂ, 9 ਸਤੰਬਰ- ਸਪਤਮੀ ਭਾਵ ਸੱਤਵਾਂ, 10 ਸਤੰਬਰ - ਅਸ਼ਟਮੀ ਭਾਵ ਅੱਠਵਾਂ, 11 ਸਤੰਬਰ - ਨਵਮੀ ਭਾਵ ਨੌਵੀਂ, 12 ਸਤੰਬਰ - ਦਸਮੀ, 13 ਸਤੰਬਰ - ਏਕਾਦਸ਼ੀ - ਦੁਆਦਸ਼ੀ, 14 ਸਤੰਬਰ - ਤ੍ਰਯੋਦਸ਼ੀ, 15 ਸਤੰਬਰ ਚਤੁਰਦਸ਼ੀ, ਮਘਾ ਸ਼ਰਾਧ, 16 ਸਤੰਬਰ - ਸਰਵਪਿੱਤਰ ਮੱਸਿਆ, 17 ਸਤੰਬਰ ਮਾਤਮਾਹ ਸ਼ਰਾਧ।
ਸ਼ਰਾਧ ਕਿਵੇਂ ਕਰੀਏ
ਪਿੱਤਰ ਪੱਖ 'ਚ ਹਰ ਰੋਜ਼ ਤਰਪਣ ਕੀਤਾ ਜਾਣਾ ਚਾਹੀਦਾ ਹੈ। ਪਾਣੀ 'ਚ ਦੁੱਧ, ਜੌਂ, ਚਾਵਲ ਅਤੇ ਗੰਗਾ ਦਾ ਪਾਣੀ ਮਿਲਾ ਕੇ ਤਰਪਣ ਕੀਤਾ ਜਾਂਦਾ ਹੈ। ਇਸ ਸਮੇਂ ਦੌਰਾਨ ਪਿੰਡ ਦਾਨ ਕਰਨਾ ਚਾਹੀਦਾ ਹੈ। ਸ਼ਰਾਧ ਕਰਮ 'ਚ ਪੱਕੇ ਹੋਏ ਚਾਵਲ, ਦੁੱਧ ਤੇ ਤਿਲ ਮਿਲਾ ਕੇ ਪਿੰਡ ਬਣਾਉਂਦੇ ਹਨ। ਪਿੰਡ ਨੂੰ ਸਰੀਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਸਮੇਂ ਦੌਰਾਨ, ਕੋਈ ਸ਼ੁਭ ਕਾਰਜ, ਵਿਸ਼ੇਸ਼ ਪੂਜਾ ਪਾਠ ਅਤੇ ਰਸਮ ਨਹੀਂ ਕੀਤੀ ਜਾਣੀ ਚਾਹੀਦੀ। ਹਾਲਾਂਕਿ, ਦੇਵੀ-ਦੇਵਤਿਆਂ ਦੀ ਨਿਯਮਤ ਪੂਜਾ ਬੰਦ ਨਹੀਂ ਹੋਣੀ ਚਾਹੀਦੀ। ਸ਼ਰਾਧਾਂ ਦੌਰਾਨ ਪਾਨ ਖਾਣ, ਤੇਲ ਲਗਾਉਣਾ ਤੇ ਜਿਣਸੀ ਸਬੰਧਾਂ ਦੀ ਮਨਾਹੀ ਹੈ। ਇਸ ਦੌਰਾਨ ਰੰਗਦਾਰ ਫੁੱਲਾਂ ਦੀ ਵਰਤੋਂ 'ਤੇ ਵੀ ਪਾਬੰਦੀ ਹੈ।
ਇਨ੍ਹਾਂ ਚੀਜ਼ਾਂ ਦਾ ਰੱਖੋ ਖ਼ਾਸ ਧਿਆਨ
ਪਿੱਤਰਾਂ ਵਾਲੇ ਪਾਸੇ ਛੋਲੇ ਤੇ ਮਸਰ ਦੀ ਦਾਲ, ਬੈਂਗਣ, ਹੀਂਗ, ਸ਼ਲਗਮ, ਮੀਟ, ਲਸਣ, ਪਿਆਜ਼ ਤੇ ਕਾਲਾ ਲੂਣ ਵੀ ਨਹੀਂ ਖਾਧਾ ਜਾਂਦਾ। ਇਸ ਸਮੇਂ ਦੌਰਾਨ ਬਹੁਤ ਸਾਰੇ ਲੋਕ ਨਵੇਂ ਕੱਪੜੇ, ਨਵੀਆਂ ਇਮਾਰਤਾਂ, ਗਹਿਣਿਆਂ ਜਾਂ ਹੋਰ ਕੀਮਤੀ ਚੀਜ਼ਾਂ ਨਹੀਂ ਖਰੀਦਦੇ।
17 ਅਕਤੂਬਰ ਤੋਂ ਸ਼ੁਰੂ ਹੋਣਗੇ ਨਰਾਤੇ
ਸ਼ਰਾਧ ਪੱਖ ਤੋਂ ਬਾਅਦ ਨਰਾਤਿਆਂ ਦੀ ਸ਼ੁਰੂਆਤ ਹੁੰਦੀ ਹੈ ਪਰ ਇਸ ਵਾਰ ਅਧਿਕਮਾਸ ਕਾਰਨ ਨਰਾਤੇ 1 ਮਹੀਨੇ ਬਾਅਦ ਭਾਵ 17 ਅਕਤੂਬਰ ਤੋਂ ਸ਼ੁਰੂ ਹੋਣਗੇ। ਸ਼ੁਭ ਕਾਰਜਾਂ ਦੀ ਸ਼ੁਰੂਆਤ ਪਹਿਲੇ ਨਰਾਤੇ ਨਾਲ ਹੁੰਦੀ ਹੈ।
ਪੂਰਨ ਗੁਰਸਿੱਖ ਅਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਸਲਾਨਾ ਜੋੜ ਮੇਲੇ 'ਤੇ ਵਿਸ਼ੇਸ਼
NEXT STORY